ਡਾ.ਗੁੰਜਨ ਚੱਡਾ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਫਿੱਟ ਉਮੀਦਵਾਰ
Sanghol Times/Mohali/Bureau/04.03.2024 – 2024 ਲੋਕ ਸਭਾ ਚੋਣਾਂ ਦਾ ਸਮਾਂ ਹੁਣ ਨਜ਼ਦੀਕ ਆ ਰਿਹਾ ਹੈ । ਇਸ ਮੌਕੇ ਤੇ ਆਮ ਆਦਮੀ ਪਾਰਟੀ ਦੀ ਰੀੜ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਨੀਹ ਨੂੰ ਮਜਬੂਤ ਕਰਨ ਵਾਲੇ ਪਟਿਆਲੇ ਦੇ ਸਿਰ ਕੱਢ ਨੇਤਾ ਗਗਨ ਚੱਡਾ ਜਿਨਾਂ ਦਾ 2022 ਦੀ ਚੋਣਾਂ ਦੇ ਦੌਰਾਨ ਹਾਰਟ ਪ੍ਰੋਬਲਮ ਕਰਕੇ ਸਵਰਗ ਵਾਸ ਹੋ ਗਿਆ ਸੀ। ਪਿਛਲੇ ਮਹੀਨੇ ਉਨਾਂ ਦੀ ਪਤਨੀ ਡਾ. ਗੁੰਜਨ ਚੱਡਾ ਨੂੰ ਭਗਵੰਤ ਮਾਨ ਸਰਕਾਰ ਨੇ ਪੰਜਾਬ ਸਬਾਰਡੀਨੇਟ ਸਰਵਿਸ ਸਲੈਕਸ਼ਨ ਬੋਰਡ ਦਾ ਮੈਂਬਰ ਲਗਾਇਆ ਗਿਆ ਸੀ । ਡਾ. ਗੁੰਜਨ ਚੱਡਾ ਦਾ ਵਿਆਹ ਗਗਨ ਚੱਡਾ ਨਾਲ 12 ਸਾਲ ਪਹਿਲਾਂ ਹੋਇਆ ਸੀ ਤੇ ਗੁੰਜਨ ਚੱਡਾ ਆਪਣੇ ਪਤੀ ਗਗਨ ਚੱਡਾ ਦੇ ਨਾਲ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਮਜਬੂਤ ਕਰਨ ਲਈ ਪੂਰਾ ਸਹਿਯੋਗ ਦਿੰਦੀ ਰਹੀ ਤੇ ਉਹਨਾਂ ਦੇ ਹਰ ਸਮੇਂ ਨਾਲ ਰਹਿੰਦੀ ਸੀ । ਜਿਸ ਕਰਕੇ ਗੁੰਜਨ ਚੱਡਾ ਪੰਜਾਬ ਦੀ ਰਾਜਨੀਤੀ ਤੋਂ ਭਲੀ ਭਾਂਤੀ ਵਾਕਫ ਹੈ ਅਤੇ ਇਸ ਸਮੇਂ ਹੁਸ਼ਿਆਰਪੁਰ ਹਲਕਾ ਜੋ ਕਿ ਇੱਕ ਰਿਜਰਵ ਸੀਟ ਹੈ ਤੋਂ ਚੋਣ ਲੜਨ ਲਈ ਉਹਨਾਂ ਨੇ ਆਪਣੀ ਪੁਰਜੋਰ ਇੱਛਾ ਜਾਹਿਰ ਕਰੀ ਹੈ |
ਡਾ. ਗੁੰਜਨ ਚੱਡਾ ਇੱਕ ਪੜੇ ਲਿਖੀ ਮਹਿਲਾ ਹਨ । ਜਿਨਾਂ ਦਾ ਪਿਛੋਕੜ ਰਾਜਨੀਤਿਕ ਅਤੇ ਫਰੀਡਮ ਫਾਈਟਰ ਪਰਿਵਾਰ ਦੇ ਨਾਲ ਸੰਬੰਧਤ ਹੈ| ਉਹਨਾਂ ਦੇ ਪਿਤਾ ਆਰ ਆਰ ਗਿੱਲ ਨੇ ਸਾਡੇ ਪੱਤਰ ਪ੍ਰੇਰਕ ਨਾਲ ਜ਼ਿਕਰ ਕਰਦੇ ਹੋਏ ਦੱਸਿਆ ਕਿ ਉਨਾਂ ਦੇ ਦਾਦਾ ਜੋ ਕਿ ਲਾਲਾ ਲਾਜਪਤ ਰਾਏ ਨਾਲ ਸੱਜਾ ਹੱਥ ਮੰਨੇ ਜਾਂਦੇ ਸਨ । ਜਦੋਂ ਸਾਈਮਨ ਕਮਿਸ਼ਨ ਦਾ ਵਿਰੋਧ ਕਰਦੇ ਹੋਏ ਲਾਲਾ ਲਾਜਪਤ ਰਾਏ ਜੀ ਦੇ ਉੱਤੇ ਲਾਠੀਆਂ ਬਰਸ ਰਹੀਆਂ ਸਨ ਤੇ ਉਹਨਾਂ ਦੇ ਦਾਦਾ ਜੀ ਨੇ ਉਹਨਾਂ ਦੇ ਉੱਤੇ ਗਿਰ ਕੇ ਉਹਨਾਂ ਨੂੰ ਲਾਠੀਆਂ ਪੈਣ ਤੋਂ ਬਚਾਉਂਦੇ ਰਹੇ ਸਨ। ਗੁੰਜਨ ਚੱਡਾ ਦੇ ਪਿਤਾ ਜੀ ਵੀ ਰਾਜਨੀਤਿਕ ਪਿਛੋਕੜ ਨਾਲ ਸੰਬੰਧਿਤ ਹਨ ਤੇ ਪਿਛਲੇ 40 ਸਾਲ ਰਾਜਨੀਤੀ ਵਿੱਚ ਹੀ ਰਹੇ ਹਨ । ਜਿਨਾਂ ਦਾ ਪਰਿਵਾਰ ਹੁਸ਼ਿਆਰਪੁਰ ਦੇ ਅੰਦਰ ਅਤੇ ਹੁਸ਼ਿਆਰਪੁਰ ਤੇ ਬਾਹਰ ਪਿੰਡਾਂ ਦੇ ਵਿੱਚ ਵੱਡੀ ਮਾਤਰਾ ਵਿੱਚ ਵਸਿਆ ਹੋਇਆ ਹੈ। ਗੁੰਜਨ ਚੱਡਾ ਜੋ ਵਾਲਮੀਕੀ ਸਮਾਜ ਅਤੇ ਮਜਹਬੀ ਪਰਿਵਾਰ ਦੇ ਨਾਲ ਸਬੰਧ ਰੱਖਦੇ ਹਨ । ਜਿਨਾਂ ਦੀ ਇਹ ਸਮਾਜ ਵਿੱਚ ਬਹੁਤ ਚੰਗੇ ਤਰੀਕੇ ਦੀ ਪਕੜ ਹੈ। ਦੱਸਿਆ ਗਿਆ ਹੈ ਕਿ ਡਾ. ਗੁੰਜਨ ਚੱਡਾ ਦੇ ਪਰਿਵਾਰ ਦਾ ਪਿਛੋਕੜ ਕਪੂਰਥਲੇ ਦੇ ਵਿੱਚ ਪੈਂਦੇ ਭੁਲੱਥ ਦੇ ਨਾਲ ਹੈ । ਡਾ. ਗੁੰਜਨ ਚੱਡਾ ਬਾਈ ਪ੍ਰੋਫੈਸ਼ਨ ਡਾਕਟਰ ਹੋਣ ਦੇ ਨਾਲ ਨਾਲ ਸਟੇਜ ਐਂਕਰਿੰਗ ਦੇ ਲਈ ਵੀ ਬਹੁਤ ਮਸ਼ਹੂਰ ਹਨ ।
ਉਹਨਾਂ ਦੇ ਪਿਤਾ ਜੋ ਰਾਜਨੀਤਿਕ ਪਿਛੋਕੜ ਦੇ ਨਾਲ ਨਾਲ ਸਾਬਕਾ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਟਸ ਐਂਡ ਦੂਰਦਰਸ਼ਨ, ਮਨਿਸਟਰੀ ਆਫ ਇਨਫੋਰਮੇਸ਼ਨ ਐਂਡ ਬਰੋਡਕਾਸਟਿੰਗ, ਗੌਰਮਿੰਟ ਆਫ ਇੰਡੀਆ ਦੇ ਮੈਂਬਰ ਵੀ ਰਹੇ ਹਨ । ਇਸ ਤੋਂ ਇਲਾਵਾ ਜਲੰਧਰ ਦੂਰਦਰਸ਼ਨ ਡਾਇਰੈਕਟਰ ( Hon.) ਵੀ ਰਹੇ ਹਨ । ਜਿਸ ਕਰਕੇ ਉਹਨਾਂ ਦੇ ਪੰਜਾਬ ਦੇ ਅਤੇ ਬਾਲੀਵੁੱਡ ਕਲਾਕਾਰਾਂ ਦੇ ਨਾਲ ਬਹੁਤ ਹੀ ਅੱਛੇ ਸਬੰਧ ਹਨ । ਜਿਸ ਦਾ ਉਹਨਾਂ ਨੂੰ ਇਸ ਚੋਣਾਂ ਦੇ ਵਿੱਚ ਬਹੁਤ ਹੀ ਲਾਭ ਮਿਲੇਗਾ।
ਡਾ. ਗੁੰਜਨ ਦਾ ਵਾਲਮੀਕੀ ਅਤੇ ਮਜਹਬੀ ਸਮਾਜ ਦੇ ਨਾਲ ਸੰਬੰਧ ਹੋਣ ਕਰਕੇ ਇਹ ਇਲਾਕਾ ਵਾਲਮੀਕ ਅਤੇ ਮਜਹਬੀ ਸਮਾਜ ਨਾਲ ਭਰਿਆ ਹੋਇਆ ਹੈ, ਜਿਸ ਦਾ ਉਹਨਾਂ ਨੂੰ ਭਰਪੂਰ ਲਾਭ ਮਿਲੇਗਾ, ਉਨਾਂ ਨੇ ਦਾਅਵਾ ਕੀਤਾ ਹੈ, ਉਹਨਾਂ ਨੂੰ ਵੱਡੇ ਮਾਤਰਾ ਦੇ ਵਿੱਚ ਜਿੱਤ ਪ੍ਰਾਪਤ ਹੋਏਗੀ ਅਤੇ ਆਮ ਆਦਮੀ ਪਾਰਟੀ ਵੱਲੋਂ ਸੀਟ ਕੱਢ ਕੇ ਆਮ ਆਦਮੀ ਪਾਰਟੀ ਦੀ ਝੋਲੀ ਪਾਉਣਗੇ।
