ਚੰਡੀਗੜ ਤੋਂ ਕਾਂਟੇ ਦੀ ਟੱਕਰ ਵਿੱਚ ਭਾਜਪਾ ਸੰਜੇ ਟੰਡਨ ਨੂੰ ਹਰਾਕੇ ਵਿਜੇਤਾ ਬਣੇ ਮਨੀਸ਼ ਤਿਵਾੜੀ ਦਾ ਸ਼ਹੀਦ ਉੱਧਮ ਸਿੰਘ ਭਵਨ-44 ਚੰਡੀਗੜ ਵਿੱਚ ਸਨਮਾਨ


Sanghol Times/ਚੰਡੀਗੜ੍ਹ(ਹਰਮਿੰਦਰ ਸਿੰਘ ਨਾਗਪਾਲ) ਆਮ ਆਦਮੀ ਪਾਰਟੀ ਦੇ ਸਹਿ ਪ੍ਰਭਾਰੀ ਐਸ.ਐਸ.ਆਹਲੂਵਾਲੀਆਂ ਵੱਲੋਂ ਆਯੋਜਿਤ ਪ੍ਰੋਗਰਾਮ ਵਿੱਚ ਸ਼ਹਿਰ ਦੀਆਂ ਵੱਖ ਵੱਖ ਜਥੇਬੰਦੀਆਂ ਅਤੇ ਮਾਰਕੀਟ ਐਸੋਸੀਏਸ਼ਨਾਂ ਵੱਲੋਂ ਨਵੇਂ ਚੁਣੇ ਗਏ ਸਾਂਸਦ ਮਨੀਸ਼ ਤਿਵਾੜੀ ਨੂੰ ਕੀਤਾ ਗਿਆ ਸਨਮਾਨਿਤ, ਸਿਰੋਪਾਓ ਦਿੱਤੇ ਗਏ । ਯੂਨੀਅਨ ਨੇਤਾ ਕਰਮਵੀਰ ਵੱਲੋਂ ਬੁੱਧਾ ਦੀ ਮੂਰਤੀ ਤੇ ਆਮ ਆਦਮੀ ਪਾਰਟੀ ਦੀ ਮਹਿਲਾ ਕੌਂਸਲਰ ਪ੍ਰੇਮ ਲੱਤਾ ਵੱਲੋਂ ਬੱਬਰ ਸ਼ੇਰ ਦਾ ਮਾਡਲ ਭੇਟਾ ਕੀਤਾ ।
ਚੰਡੀਗੜ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਇੰਡੀਆ ਅਲਾਇੰਸ ਦੇ ਚੰਡੀਗੜ ਤੋਂ ਨਵੇਂ ਚੁਣੇ ਗਏ ਸਾਂਸਦ ਮਨੀਸ਼ ਤਿਵਾੜੀ ਚੰਡੀਗੜ ਦਾ ਸਾਂਸਦ ਚੁਣੇ ਜਾਣ ਤੋਂ ਬਾਅਦ ਪਹਿਲੀ ਵਾਰ ਸਨਮਾਨਿਤ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ।
ਪ੍ਰੋਗਰਾਮ ਵਾਟਰ ਐਂਡ ਸੀਵਰੇਜ ਬੋਰਡ ਪੰਜਾਬ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸਹਿ ਪ੍ਰਭਾਰੀ ਐਸ.ਐਸ.ਆਹੂਵਾਲੀਆ ਵੱਲੋਂ ਉਲੀਕਿਆ ਗਿਆ ਸੀ । ਜਿਸ ਵਿੱਚ ਚੰਡੀਗੜ ਦੇ ਆਮ ਆਦਮੀ ਪਾਰਟੀ ਦੇ ਕੋਂਸਲਰਾਂ ਵੱਲੋਂ ਭਾਰੀ ਗਿਣਤੀ ਵਿੱਚ ਚੰਡੀਗੜ ਦੇ ਪਿੰਡਾਂ ਅਤੇ ਕਾਲੋਨੀਆਂ ਦੇ ਵਾਸੀਆਂ ਨੂੰ ਲਿਆਂਦਾ ਗਿਆ । ਮੇਅਰ ਕੁਲਦੀਪ ਸਿੰਘ ਟੀਟਾ ਤੇ ਕੋਂਸਲਰ ਪ੍ਰੇਮ ਲੱਤਾ, ਦਮਨਪ੍ਰੀਤ ਸਿੰਘ, ਅੰਜੂ ਕਟਿਆਲ, ਦਿਨੇਸ਼ ਢੀਂਗਰਾ,
ਫੁੱਲਾਂ ਦੇ ਬੁੱਕਿਆਂ ਤੇ ਸੇਹਰਿਆਂ ਨਾਲ ਲੱਦ ਦਿੱਤਾ। ਇਸ ਮੌਕੇ ਚੰਡੀਗੜ ਤੋਂ ਨਵੇਂ ਚੁਣੇ ਗਏ ਸਾਂਸਦ, ਚੰਡੀਗੜ ਕਾਂਗਰਸ ਪਾਰਟੀ ਦੇ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ, ਆਪ ਪਾਰਟੀ ਦੇ ਚੰਡੀਗੜ ਦੇ ਸਹਿ ਪ੍ਰਭਾਰੀ ਐਸ ਐਸ ਆਹੂਵਾਲੀਆ, ਚੰਦਰ ਮੁੱਖੀ ਸ਼ਰਮਾ, ਵਿਜੇ ਕੁਮਾਰ,ਡਾ ਹਰਮੀਤ ਸਿੰਘ,ਚੰਡੀਗੜ ਦੇ ਮੇਅਰ ਕੁਲਦੀਪ ਟੀਟਾ, ਆਪ ਦੇ ਕੋਂਸਲਰ ਦਮਨਪ੍ਰੀਤ ਸਿੰਘ, ਪ੍ਰੇਮ ਲੱਤਾ, ਯੋਗੇਸ਼ ਢੀਂਗਰਾ, ਨੇਹਾ ਮੁਸਾਵਤ, ਜਸਵਿੰਦਰ ਸਿੰਘ ਲਾਟੀ, ਅਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਬਖ਼ਸ਼ੀਸ਼ ਸਿੰਘ, ਅਤੇ ਸ਼ਹੀਦ ਉੱਧਮ ਸਿੰਘ ਭਵਨ ਦੀ ਸਾਰੀ ਕਮੇਟੀ ਦੇ ਮੈਂਬਰ, ਚੇਅਰਮੈਨ,ਜਰਨਲ ਸੈਕਟਰੀ ਤੇ ਫਾਇਨਾਂਸ ਸੈਕਟਰੀ ਹਾਜ਼ਰ ਸਨ।
