ਰਾਜਵਿੰਦਰ ਕੌਰ ਦੇ ਭੋਗ ਵੇਲੇ ਮਨੁੱਖੀ ਅਧਿਕਾਰ ਮੰਚ ਨੇ ਲਗਾਏ ਬੂਟੇ – ਡਾਕਟਰ ਖੇੜਾ
ਬੰਗਾ/SANGHOL-TIMES/Jagmeet-Singh/20July,2024 – ਮਨੁੱਖੀ ਅਧਿਕਾਰ ਮੰਚ ਦੇ ਬਲਾਕ ਬੰਗਾ ਦੇ ਉਪ ਪ੍ਰਧਾਨ ਹਰਜੀਤ ਸਿੰਘ ਦੀ ਪਤਨੀ ਜੋ ਕਿ ਲੰਮੇ ਅਰਸੇ ਤੋਂ ਬੀਮਾਰ ਚੱਲਦੀ ਆ ਰਹੀ ਸੀ । ਉਸ ਦੀ ਅੰਤਿਮ ਅਰਦਾਸ ਵੇਲੇ ਵੱਡੀ ਗਿਣਤੀ ਵਿਚ ਸਾਕ ਸੰਬੰਧੀ ਰਿਸ਼ਤੇ ਦਾਰ ਪੰਚ, ਸਰਪੰਚ ਸਮਾਜ ਸੇਵੀ ਸੰਸਥਾ ਦੇ ਮੋਢੀ ਅਤੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਵੀ ਅਫਸੋਸ ਕਰਨ ਲਈ ਹਾਜ਼ਰੀ ਲਗਵਾਈ। ਸਾਹਿਬ ਸ਼੍ਰੀ ਗੁਰੂ ਗ੍ਰੰਥ ਜੀ ਦੀ ਪਵਿੱਤਰ ਹਾਜ਼ਰੀ ਵਿੱਚ ਕੀਰਤੀਨੀਏ ਜੱਥੇ ਵੱਲੋਂ ਬਹੁਤ ਹੀ ਵਿਰਾਗ ਮਈ ਕੀਰਤਨ ਕਰਕੇ ਗੁਰੂ ਸ਼ਬਦ ਨਾਲ ਜੋੜਨ ਦਾ ਉਪਰਾਲਾ ਕੀਤਾ। ਇਸ ਮੌਕੇ ਭਾਈ ਬਲਵੀਰ ਸਿੰਘ ਨੇ ਕਥਾ ਕੀਰਤਨ ਨਾਲ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਨੇ ਸ਼ਰਧਾਂਜਲੀ ਦੇਣ ਵੇਲੇ ਕਿਹਾ ਕਿ ਹਰ ਇੱਕ ਇਨਸਾਨ ਨੇ ਇਸ ਫਾਨੀ ਦੁਨੀਆ ਨੂੰ ਇੱਕ ਦਿਨ ਛੱਡ ਕੇ ਜਾਣਾ ਹੀ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਗੂਰੂ ਨਾਲ ਜੁੜ ਕੇ ਚੱਲਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਾਂ ਦਾ ਦੇਣ ਪੂਰੀ ਜ਼ਿੰਦਗੀ ਨਹੀਂ ਦੇ ਸਕਦਾ ਅਤੇ ਨਾਂ ਹੀ ਮਾਂ ਦਾ ਕਰਜ਼ ਉਤਾਰ ਸਕਦੇ ਹਾਂ।ਇਸ ਮੌਕੇ ਉੱਤੇ ਮਨੁੱਖੀ ਅਧਿਕਾਰ ਮੰਚ ਵੱਲੋਂ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਛਾਂ ਦਾਰ ਬੂਟੇ ਲਗਾਏ ਉਸ ਵੇਲੇ ਉਨ੍ਹਾਂ ਦੇ ਨਾਲ ਪੂਰਾ ਪਰਿਵਾਰ ਕੌਮੀ ਸਰਪ੍ਰਸਤ ਡਾਕਟਰ ਰਾਮ ਜੀ ਲਾਲ, ਪ੍ਰਸਨਲ ਸੈਕਟਰੀ ਹੁਸਨ ਲਾਲ ਸੂੰਢ ਅਤੇ ਡਾਕਟਰ ਬਲਵੀਰ ਸਿੰਘ ਚੇਅਰਮੈਨ ਮੈਡੀਕਲ ਸੈੱਲ ਨੇ ਵੀ ਸ਼ਮੂਲੀਅਤ ਕੀਤੀ। ਅੰਤ ਵਿੱਚ ਸ਼ਰਧਾਂਜਲੀ ਭੇਂਟ ਕੀਤੀ, ਪਰਿਵਾਰ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ।
