ਨਾਬਾਲਗ ਬੱਚਿਆਂ ਨੂੰ ਵਹੀਕਲਜ਼ ਨਾ ਚਲਾਉਣ ਸਬੰਧੀ ਟ੍ਰੈਫ਼ਿਕ ਨਿਯਮਾਂ ਬਾਰੇ ਸਕੂਲ ਦੇ ਵਿਦਿਆਰਥੀ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਕੀਤਾ ਗਿਆ ਜਾਗਰੂਕ
ਅੰਮ੍ਰਿਤਸਰ/SANGHOL-TIMES(ਰਣਜੀਤ ਸਿੰਘ ਮਸੌਣ/ਜੋਗਾ ਸਿੰਘ ਰਾਜਪੂਤ)3Q.07.2024 : ਏ.ਡੀ.ਜੀ.ਪੀ. ਟ੍ਰੈਫ਼ਿਕ ਕੇ.ਐੱਸ. ਰਾਏ ਦੀਆਂ ਹਦਾਇਤਾਂ ਅਨੁਸਾਰ ਰਣਜੀਤ ਸਿੰਘ ਢਿੱਲੋਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਹੇਠ ਏਡੀਸੀਪੀ ਟ੍ਰੈਫ਼ਿਕ ਹਰਪਾਲ ਸਿੰਘ ਦੀ ਰਹਿਨੁਮਾਈ ਹੇਠ ਟ੍ਰੈਫ਼ਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ਼ ਐੱਸਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਐਲੈਕਸੈਂਡਰਾ ਸਕੂਲ ਅੰਮ੍ਰਿਤਸਰ ਵਿਖੇ ਟ੍ਰੈਫ਼ਿਕ ਸੈਮੀਨਾਰ ਆਯੋਜਿਤ ਕੀਤਾ ਗਿਆ। ਜਿਸ ਵਿੱਚ ਬੱਚਿਆਂ ਨੂੰ ਆਏ ਹੋਏ ਨਵੇ ਕਾਨੂੰਨ 18 ਸਾਲ ਤੋਂ ਘੱਟ ਉਮਰ ਦੇ ਬੱਚਿਆ ਨੂੰ ਕਿਸੇ ਵੀ ਤਰਾਂ ਦਾ ਗੇਅਰ ਵਾਲਾ ਵਹੀਕਲ ਚਲਾਉਣ ਉੱਤੇ ਪਾਬੰਦੀ ਬਾਰੇ ਜਾਗਰੂਕ ਕੀਤਾ ਗਿਆ, 16 ਸਾਲ ਵਿੱਚ ਬਣਨ ਵਾਲਾ ਲਾਇਸੈਂਸ ਜਿਸ ਵਿਚ ਬੱਚੇ ਸਿਰਫ਼ ਬੱਚੇ 50 ਸੀਸੀ ਤੱਕ ਵਹੀਕਲ ਚਲਾ ਸਕਦੇ ਹਨ ਬਾਰੇ ਜਾਗਰੂਕ ਕੀਤਾ ਗਿਆ, ਐਕਟਿਵਾ 100 ਸੀਸੀ ਹੈ ਨਾ ਕੇ ਬਿਨਾ ਗੇਅਰ ਤੋਂ ਹੈ। ਇਹ ਕੋਈ ਵੀ 18 ਸਾਲ ਤੋਂ ਘੱਟ ਉਮਰ ਵਾਲਾ ਬੱਚਾ ਨਹੀਂ ਚਲਾ ਸਕਦਾ। ਇਸ ਸੈਮੀਨਾਰ ਵਿਚ ਬੱਚਿਆ ਦੇ ਮਾਪਿਆਂ ਨੂੰ ਵੀ ਸੰਬੋਧਨ ਕੀਤਾ ਗਿਆ ।
