ਮਹਿਲਾ ਆਈਪੀਐਸ ਅਧਿਕਾਰੀ ਅਸ਼ਵਨੀ ਗੋਟਿਆਲ ਨੇ ਸੰਭਾਲਿਆ ਪੁਲਿਸ ਜਿਲ੍ਹਾ ਖੰਨਾ ਦੇ ਐਸਐਸਪੀ ਦਾ ਅਹੁੱਦਾ
ਖੰਨਾ/SANGHOL-TIMES/03 ਅਗਸਤ,2024(ਮਲਕੀਤ ਸਿੰਘ ਭਾਮੀਆਂ) – ਪੁਲਿਸ ਜਿਲ੍ਹਾ ਖੰਨਾ ਦੀ ਮਹਿਲਾ ਐਸਐਸਪੀ ਅਮਨੀਤ ਕੌਡਲ ਦਾ ਤਬਾਦਲਾ ਬਠਿੰਡਾ ਹੋਣ ‘ਤੇ ਦੂਸਰੀ ਮਹਿਲਾ ਆਈਪੀਐਸ ਅਧਿਕਾਰੀ ਅਸ਼ਵਨੀ ਗੋਟਿਆਲ ਨੇ ਐਸਐਸਪੀ ਵਜੋਂ ਅਪਣਾ ਅਹੁੱਦਾ ਸੰਭਾਲ ਲਿਆ ਹੈ। ਰਸਮੀ ਤੌਰ ਤੇ ਨਵ ਨਿਯੁਕਤ ਐਸਐਸਪੀ ਅਸ਼ਵਨੀ ਗੋਟਿਆਲ ਦਾ ਪਹਿਲਾਂ ਅਪਣੇ ਦਫਤਰ ਪਹੁੰਚਣ ‘ਤੇ ਪੰਜਾਬ ਪੁਲਿਸ ਦੀ ਟੁਕੜੀ ਪਾਸੋਂ ਗਾਰਡ ਆਫ ਆਨਰ ਵੀ ਲਿਆ। ਐਸਐਸਪੀ ਅਸ਼ਵਨੀ ਗੋਟਿਆਲ ਪਹਿਲਾਂ ਬਟਾਲਾ ਪੁਲਿਸ ਜਿਲ੍ਹੇ ਦੀ ਕਮਾਨ ਸੰਭਾਲ ਰਹੇ ਸਨ। ਅਸ਼ਵਨੀ ਗੋਟਿਆਲ ਖੰਨਾ ਪੁਲਿਸ ਜਿਲ੍ਹੇ ਦੀ ਦੂਸਰੀ ਮਹਿਲਾ ਐਸਐਸਪੀ ਬਣੇ ਹਨ ਜੋ ਆਈਪੀਐਸ ਅਧਿਕਾਰੀ ਹਨ। ਅਸ਼ਵਨੀ ਗੋਟਿਆਲ ਨੇ ਐਸਐਸਪੀ ਖੰਨਾ ਵੱਜੋ ਅਪਣਾ ਅਹੁੱਦਾਾ ਸੰਭਾਲਦਿਆਂ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ‘ਚ ਰੱਖਣ ਲਈ ਮੁਲਾਜ਼ਮਾਂ ‘ਤੇ ਨਕੇਲ ਕੱਸਣ ਲਈ ਸ਼੍ਰੇਣੀਵਾਰ ਉਨ੍ਹਾਂ ਦੀ ਸੂਚੀ ਤਿਆਰ ਕੀਤੀ ਜਾਵੇਗੀ ਅਤੇ ਉਨ੍ਹਾਂ ‘ਤੇ ਸਖਤ ਨਿਗ੍ਹਾ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ ਜੰਗ ਨੂੰ ਸ਼ਹਿਰਾਂ ‘ਤੇ ਪਿੰਡਾਂ ‘ਚ ਹੋਰ ਵੀ ਪ੍ਰਭਾਵੀ ਢੰਗ ਨਾਲ ਚਲਾਇਆ ਜਾਵੇਗਾ ‘ਤੇ ਇਸ ਕੋਹੜ ਤੋਂ ਮੁਕਤ ਕੀਤਾ ਜਾਵੇਗਾ। ਸ਼ਹਿਰਾਂ ਦੇ ਟ੍ਰੈਫਿਕ ਨੂੰ ਵੀ ਨਿਯੰਤਰਣ ‘ਚ ਕਰਨ ਲਈ ਪ੍ਰਭਾਵੀ ਰਣਨੀਤੀ ਤਿਆਰ ਕੀਤੀ ਜਾਵੇਗੀ। ਲੋਕਾਂ ਦੀਆਂ ਸਮੱਸਿਆਵਾਂ ਨੂੰ ਤਰੁੰਤ ਹੱਲ ਕਰਨ ਨੂੰ ਮੁੱਖ ਤਰਜੀਹ ਦਿੱਤੀ ਜਾਵੇਗੀ। ਉਪਰੰਤ ਉਨ੍ਹਾਂ ਦੀ ਤਾਇਨਾਤ ਸੀਨੀਆਰ ਅਧਿਕਾਰੀ ਐਸਪੀਜ਼ ‘ਤੇ ਡੀਐਸਪੀਜ਼ ਨਾਲ ਮੀਟਿੰਗ ਕਰਕੇ ਸ਼ਹਿਰਾਂ ‘ਤੇ ਪਿੰਡਾਂ ਦੇ ਹਾਲਾਤਾਂ ਦਾ ਜਾਇਜ਼ਾ ਲਿਆ।
