ਪਰਲ ਗਰੁੱਪ ਦੀ 50,000 ਕਰੋੜ ਰੁਪਏ ਦੀ ਜਾਇਦਾਦ ਕੁਰਕ ਪਰ ਕੋਈ ਪੀੜਤ ਨਿਵੇਸ਼ਕ ਵਾਪਸ ਲੈਣ ਹੀ ਨਹੀਂ ਆ ਰਿਹਾ – ਨਿਰਮਲਾ ਸੀਤਾਰਮਨ
ਨਵੀਂ-ਦਿੱਲੀ/FGS/SANGHOL-TIMES/06ਅਗਸਤ,2024(ਮਲਕੀਤ ਸਿੰਘ ਭਾਮੀਆਂ)- ਕੇਦਰੀ ਵਿੱਤ ਮੰਤਰੀ ਨੇ ਅੱਜ ਲੋਕ ਸਭਾ ‘ਚ ਕਿਹਾ ਕਿ ਪਰਲ ਗਰੁੱਪ ਦੀਆਂ ਜਾਇਦਾਦਾਂ ਕੁਰਕ ਕਰਕੇ ਜਿਹੜਾ ਵੀ ਪੈਸਾ ਸਰਕਾਰ ਨੂੰ ਮਿਲ ਰਿਹਾ, ਉਹ ਆਮ ਜਨਤਾ ਨੂੰ ਜਰੂਰ ਮੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ, “ਅਸੀਂ ਤਾਂ ਲੋਕਾਂ ਨੂੰ ਪੈਸੇ ਦੇਣ ਲਈ ਤਿਆਰ ਹਾਂ ਪਰ ਕੋਈ ਵੀ ਪੈਸਾ ਲੈਣ ਹੀ ਨਹੀਂ ਆ ਰਿਹਾ।” ਉਨ੍ਹਾਂ ਇਹ ਗੱਲ ਪਟਿਆਲਾ ਹਲਕੇ ਤੋਂ ਕਾਂਗਰਸੀ ਸੰਸਦ ਮੈਂਬਰ ਡਾ ਧਰਮਵੀਰ ਗਾਂਧੀ ਵੱਲੋ ਸੁਆਲ ਦੇ ਜੁਆਬ ‘ਚ ਆਖੀ। ਡਾ ਗਾਂਧੀ ਨੇ ਅੱਜ ਸਦਨ ‘ਚ ਪਰਲ ਗਰੁੱਪ ਦਾ ਮੁੱਦਾ ਉਠਾਇਆ ਆਖਿਆ ਸੀ ਕਿ ਜਸਟਿਸ ਲੋਢਾ ਕਮੇਟੀ ਨੇ ਪਰਲ ਗਰੁੱਪ ਦੀਆਂ 50 ਹਜ਼ਾਰ ਕਰੋੜ ਰੁਪਏ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਸਨ ਉਸਦਾ ਪੈਸਾ ਹਾਲੇ ਤਕ ਲੋਕਾਂ ਨੂੰ ਵਾਪਿਸ ਕਿਉਂ ਨਹੀਂ ਦਿੱਤਾ ਗਿਆ ? ਜੁਆਬ ‘ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਪਰਲ ਐਗਰੋ ਤੋਂ 1017 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ। ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਮੁਕੱਦਮੇ ਬਾਜੀਆਂ ਕਾਰਨ ਲਈ ਜਾਇਦਾਦਾਂ ਦੀ ਨਿਲਾਮੀ ਨਹੀਂ ਹੋ ਸਕੀ। ਵਿੱਤ ਮੰਤਰੀ ਨੇ ਵਾਦੀ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਸਰਕਾਰ ਕਾਗਜਾਂ ਦੇ ਅਧਾਰ ਤੇ ਨਿਲਾਮੀ ਨਹੀਂ ਕਰ ਸਕਦੀ ਜੋ ਵੀ ਦੇਣਾ ਹੈ, ਉਹ ਜਾਇਦਾਦਾਂ ਦੀ ਨਿਲਾਮੀ ਕਰਕੇ ਹੀ ਦੇਣਾ ਹੈ। ਇਥੇ ਵਰਨਣਯੋਗ ਹੈ ਕਿ ਸਹਾਰਾ ਦੇ ਨਿਵੇਸ਼ਕਾ ਦੀ ਬਕਾਇਆ ਰਾਸ਼ੀ ਨੂੰ ਲੈਕੇ ਕੇਦਰ ਲਲਕਾਰ ਲਗਾਤਾਰ ਸ਼ੱਕ ਦੇ ਘੇਰੇ ‘ਚ ਹੈ। ਅੱਜ ਇਸ ਬਾਰੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਹਾਰਾ ਦਾ ਸਾਰਾ ਮਾਮਲਾ ਇਸ ਵੇਲੇ ਸੁਪਰੀਮ ਕੋਰਟ ਦੇ ਜੇਰੇ ਸੁਣਵਾਈ ਅਧੀਨ ਹੈ।
