ਪੰਜਾਬ ਮੰਡੀ ਗੋਬਿੰਦਗੜ੍ਹ ਵਿੱਚ ‘ਚ ਬਣਨਗੇ ਬੀਐਮਡਬਲਿਊ ਦੇ ਸਪੇਅਰ ਪਾਰਟਸ
ਮੁੱਖ ਮੰਤਰੀ ਮਾਨ ਕਰਨਗੇ ਅਗਲੇ ਮਹੀਨੇ ਕੰਪਨੀ ਦੇ ਪਲਾਂਟ ਦੀ ਸ਼ੁਰੂਆਤ
ਮੰਡੀ ਗੋਬਿੰਦਗੜ੍ਹ/Sanghol Times/19 ਸਤੰਬਰ,2024( ਮਲਕੀਤ ਸਿੰਘ ਭਾਮੀਆਂ) – ਪੰਜਾਬ ਸਰਕਾਰ ਦਾ “ਮਿਸ਼ਨ ਇਨਵੈਸਟਮੈਂਟ” ਨੂੰ ਵੱਡੀ ਸਫਲਤਾ ਮਿਲੀ ਹੈ। ਹੁਣ ਬੀਐਮਡਬਲਿਊ ਦੇ ਸਪੇਅਰ ਪਾਰਟਸ ਪੰਜਾਬ ਵਿੱਚ ਬਣਾਏ ਜਾਣਗੇ। ਕੰਪਨੀ ਨੇ ਪੰਜਾਬ ਵਿੱਚ ਪਲਾਂਟ ਲਗਾਉਣ ਦਾ ਫੈਸਲਾ ਕੀਤਾ ਹੈ। ਕੰਪਨੀ ਵੱਲੋ ਜਿਲ੍ਹਾ ਫਤਹਿਗੜ੍ਹ ਦੇ ਮੰਡੀ ਗੋਬਿੰਦਗੜ੍ਹ ਵਿੱਚ ਪਲਾਂਟ ਲਾਇਆਂ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਅਗਲੇ ਮਹੀਨੇ ਇਸ ਦੀ ਸ਼ੁਰੂਆਤ ਕਰਨਗੇ। ਇਸ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਇਹ ਜਾਣਕਾਰੀ ਪੰਜਾਬ ਸਰਕਾਰ ਵੱਲੋ ਦਿੱਤੀ ਗਈ ਹੈ। ਬੀਐਮਡਬਲਿਊ ਕੰਪਨੀ ਦੇ ਅਧਿਕਾਰੀ ਅੱਜ ਪੰਜਾਬ ਪਹੁੰਚ ਗਏ ਸਨ। ਇਸ ਦੌਰਾਨ ਮੁੱਖ ਮੰਤਰੀ ਅਤੇ ਅਧਿਕਾਰੀਆਂ ਨੇ ਕੰਪਨੀ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ, ਜਿਸ ਵਿੱਚ ਇਸ ਪ੍ਰੋਜੈਕਟ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕੰਪਨੀ ਨੂੰ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ। ਇਹ ਵੀ ਫੈਸਲਾ ਕੀਤਾ ਗਿਆ ਕਿ ਕੰਪਨੀ ਅੱਗਲੇ ਮਹੀਨੇ ਆਪਣੇ ਪਲਾਂਟ ਦਾ ਕੰਮ ਸ਼ੁਰੂ ਕਰ ਦੇਵੇਗੀ। ਮੁੱਖ ਮੰਤਰੀ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ। ਇਸ ਤੋਂ ਪਹਿਲਾਂ ਪਿਛਲੇ ਸਾਲ ਮੁੱਖ ਮੰਤਰੀ ਜਰਮਨੀ ਗਏ ਸਨ। ਕੰਪਨੀ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਵੀ ਦਿੱਤਾ ਗਿਆ। ਇਸ ਕੰਪਨੀ ਦੀ ਸਥਾਪਨਾ ਨਾਲ ਰਾਜ ਸਰਕਾਰ ਨੂੰ ਹਰ ਸਾਲ ਕਰੋੜਾਂ ਰੁਪਏ ਦਾ ਮਾਲੀਆ ਪ੍ਰਾਪਤ ਹੋਵੇਗਾ। ਇਸਦੇ ਨਾਲ ਹੀ ਕੰਪਨੀ ਦੇ ਪਲਾਂਟ ਵਿੱਚ 700 ਦੇ ਕਰੀਬ ਲੋਕਾਂ ਨੂੰ ਸਿੱਧਾ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਕੰਪਨੀ ਦੇ ਪਲਾਂਟ ਅੰਦਰ 500 ਅਤੇ ਬਾਹਰ 200 ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਏਗੀ। ਪਲਾਂਟ ਲਈ ਜਗ੍ਹਾ ਦੀ ਨਿਸ਼ਾਨਦੇਹੀ ਤੋਂ ਲੈਕੇ ਹੋਰ ਕੰਮਾਂ ਤੱਕ ਕੰਪਨੀ ਵੱਲੋ ਸਾਰਾ ਕੰਮ ਮੁਕੰਮਲ ਕਰ ਲਿਆ ਗਿਆ ਹੈ।
