ਖਾਕੀ ਪਹਿਨਣੇ ਕਾ ਮਤਲਬ, “ਜੁਲਮ ਕੋ ਖ਼ਾਕ ਮੇਂ ਮਿਲਾ ਦੋ…
ਪੰਜਾਬ ਪੁਲਿਸ ਬਹਾਦਰ ਫੋਰਸ ਹੈ, ਜਿਸ ਨੇ ਪੰਜਾਬ ਨੂੰ ਅੱਤਵਾਦ ਦੇ ਕਾਲੇ ਦੌਰ ਵਿੱਚੋਂ ਕੱਢਿਆਂ
Amritsar/SANGHOL-TIMES/20.09.2024 – ਥਾਣਾ ਮਕਬੂਲਪੁਰਾ ਅੰਮ੍ਰਿਤਸਰ ਵਿੱਚ ਤੈਨਾਤ ਸੀਨੀਅਰ ਕਾਂਸਟੇਬਲ ਸੰਦੀਪ ਸਿੰਘ ਦੇ ਪਿਤਾ ਗੁਰਦੀਪ ਸਿੰਘ ਰਿਟਾਇਰਡ ਇੰਸਪੈਕਟਰ ਜਿਨਾਂ ਨੇ ਅੱਤਵਾਦ ਦੇ ਕਾਲੇ ਦੌਰ ਵਿੱਚ ਅੱਤਵਾਦ ਨੂੰ ਖ਼ਤਮ ਕਰਨ ਲਈ ਅਹਿਮ ਭੂਮਿਕਾ ਨਿਭਾਈ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਦੀਪ ਸਿੰਘ ਨੇ ਦੱਸਿਆ ਕੀ ਇਸ ਵਕਤ ਉਹ ਥਾਣਾ ਮਕਬੂਲਪੁਰਾ ਅੰਮ੍ਰਿਤਸਰ ਸਿਟੀ ਤੈਨਾਤ ਹੈ। ਸੰਦੀਪ ਸਿੰਘ ਦੁਆਰਾ ਦੱਸਿਆ ਗਿਆ ਕੀ ਸਾਲ 2014 ਵਿੱਚ ਜਲੰਧਰ ਤੈਨਾਤ ਸੀ ਉਸ ਵਕਤ ਖ਼ਤਰਨਾਕ ਬੈਂਕ ਡਕੈਤੀਆਂ ਕਰਨ ਵਾਲੇ ਮੁਜਰਮ ਨੂੰ ਲੈ ਕੇ ਕਪੂਰਥਲਾ ਜੇਲ੍ਹ ਤੋਂ ਮੋਗਾ ਪੇਸ਼ੀ ਲਈ ਲੈ ਕੇ ਗਿਆ ਸੀ। ਜਿਸ ਨੇ ਮੋਗਾ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਭੱਜਣ ਵਿੱਚ ਨਾਕਾਮਯਾਬ ਹੋਇਆ ਸੀ। ਉਸ ਵਕਤ ਦੇ ਡੀਆਈਜੀ ਜਲੰਧਰ ਰੇਂਜ ਗੁਰਵਿੰਦਰ ਸਿੰਘ ਢਿੱਲੋਂ ਵੱਲੋਂ ਸੰਦੀਪ ਸਿੰਘ ਦੇ ਕੰਮ ਦੀ ਸ਼ਲਾਘਾ ਕੀਤੀ ਗਈ ਸੀ। ਅੰਮ੍ਰਿਤਸਰ ਥਾਣਿਆਂ ਵਿੱਚ ਰਹਿ ਕੇ ਸੰਦੀਪ ਸਿੰਘ ਵੱਲੋਂ ਕਈ ਭਗੌੜਿਆਂ ਨੂੰ ਬੜੀ ਤਰੀਕੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ। ਥਾਣਾ ਸੀ-ਡਵੀਜ਼ਨ ਵਿੱਚ ਤੈਨਾਤ ਹੁੰਦਿਆਂ ਹੋਇਆ ਕਈ ਭਗੌੜੇ ਫ਼ੜੇ ਗਏ ਸਨ। ਇਕ ਵਾਰ 14 ਸਾਲ ਦਾ ਲੜਕਾ ਜੋ ਕਿ ਅੰਮ੍ਰਿਤਸਰ ਤੋਂ ਗੁੰਮ ਹੋਇਆ ਸੀ, ਉਸ ਨੂੰ ਦੋ ਘੰਟਿਆਂ ਅੰਦਰ ਕਸਬਾ ਝਬਾਲ ਤੋਂ ਲੱਭ ਕੇ ਲਿਆ ਕੇ ਉਸ ਦੇ ਮਾਤਾ ਪਿਤਾ ਦੇ ਹਵਾਲੇ ਕੀਤਾ ਸੀ। ਚਾਟੀਵਿੰਡ ਚੌਂਕ ਵਿੱਚ ਰਾਤ ਕਰੀਬ 12 ਵਜ਼ੇ ਗੋਲੀ ਲੱਗਣ ਨਾਲ ਇੱਕ ਔਰਤ ਜ਼ਖਮੀ ਹੋ ਗਈ ਸੀ। ਜਿਸ ਵਿਅਕਤੀ ਨੇ ਗੋਲੀ ਚਲਾਈ ਸੀ ਉਸ ਨੂੰ ਬੜੀ ਬਹਾਦਰੀ ਨਾਲ ਫ਼ੜ ਕੇ ਸਮੇਤ ਪਿਸਟਲ ਹਵਾਲੇ ਬੀ-ਡਵੀਜ਼ਨ ਥਾਣੇ ਕੀਤਾ ਗਿਆ ਸੀ ਉਸ ਵਕਤ ਥਾਣਾ ਇੰਚਾਰਜ਼ ਅਤੇ ਏਸੀਪੀ ਸਾਹਿਬ ਮੌਕੇ ਪਰ ਆਏ ਸਨ। ਦਿੱਲੀ ਕਰਾਈਮ ਬਰਾਂਚ ਦਾ ਇੱਕ ਕੇਸ, ਜੋ ਇੱਕ ਢਾਈ ਸਾਲਾ ਲੜਕੀ ਨੂੰ ਅਗਵਾ ਕਰਕੇ ਮੁਜਰਮ ਅੰਮ੍ਰਿਤਸਰ ਆਇਆ ਸੀ, ਉਸ ਨੂੰ ਗ੍ਰਿਫ਼ਤਾਰ ਕਰਕੇ ਦਿੱਲੀ ਪੁਲਿਸ ਦੇ ਹਵਾਲੇ ਕੀਤਾ ਸੀ। ਥਾਣਾ ਸੀ-ਡਵੀਜ਼ਨ ਤੇ ਇਲਾਕੇ ਵਿੱਚ ਹੋਈ ਸਾਢੇ ਤਿੰਨ ਲੱਖ ਦੀ ਖੋਹ ਨੂੰ ਬੜੇ ਹੀ ਦਲੇਰੀ ਨਾਲ ਸੰਦੀਪ ਸਿੰਘ ਵੱਲੋਂ ਇਕੱਲੇ ਹੀ ਟਰੇਸ ਕਰਕੇ ਸਮੇਤ ਗੱਡੀ ਅਤੇ ਮੁਜਰਮ ਨੂੰ ਗ੍ਰਿਫ਼ਤਾਰ ਕੀਤਾ ਸੀ। ਸੀਨੀਅਰ ਕਾਂਸਟੇਬਲ ਸੰਦੀਪ ਸਿੰਘ ਵੱਲੋਂ ਕਿਹਾ ਗਿਆ ਕਿ ਮੈਂ ਆਪਣੀ ਰਹਿੰਦੀ ਨੌਕਰੀ ਦੇ ਦੌਰਾਨ ਜ਼ੁਲਮ ਦੇ ਖਿਲਾਫ਼ ਇਸ ਤਰਾਂ ਲੜਦਾ ਰਹਾਂਗਾ ਅਤੇ ਆਪਣਾ ਫਰਜ਼ ਨਿਭਾਉਣਾ ਰਹਾਂਗਾ। ਅਗਰ ਖਾਕੀ ਪਹਿਨਣੀ ਹੈ ਤੋ ਜੁਲਮ ਕੋ ਖਾਕ ਮੈਂ ਮਿਲਾਦੂਗਾ, “ਜੈ ਹਿੰਦ”
ਅੰਮ੍ਰਿਤਸਰ
ਰਣਜੀਤ ਸਿੰਘ ਮਸੌਣ
