ਦਸਹਿਰੇ ਦੇ ਪਾਵਨ ਮੌਕੇ ਤੇ ਵਿਧਾਇਕ ਅਨਮੋਲ ਗਗਨ ਮਾਨ ਵੱਲੋਂ ਚੰਗੇ ਕੰਮਾਂ ਦੀ ਪਰੰਪਰਾ ਨੂੰ ਕਾਇਮ ਰੱਖਣ ਦਾ ਪ੍ਰਣ ਲੈਣ ਦਾ ਸੁਨੇਹਾ
ਕੁਰਾਲੀ ਵਾਸੀਆਂ ਨਾਲ ਦੁਸਹਿਰੇ ਦਾ ਤਿਉਹਾਰ ਮਨਾਇਆ
ਪੂਰੀ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰਨ ਲਈ ਆਪਣੀ ਦ੍ਰਿੜ ਵਚਨਬੱਧਤਾ ਪ੍ਰਗਟਾਈ
ਐਸ.ਏ.ਐਸ.ਨਗਰ/SANGHOL-TIMES/Jagmeet Singh/12 ਅਕਤੂਬਰ, 2024:
ਸ਼ਨੀਵਾਰ ਸ਼ਾਮ ਕੁਰਾਲੀ ਵਾਸੀਆਂ ਨਾਲ ਦੁਸਹਿਰੇ ਦਾ ਤਿਉਹਾਰ ਮਨਾਉਂਦੇ ਹੋਏ ਹਲਕਾ ਖਰੜ ਤੋਂ ਵਿਧਾਇਕ ਸ਼੍ਰੀਮਤੀ ਅਨਮੋਲ ਗਗਨ ਮਾਨ ਨੇ ਚੰਗੇ ਕੰਮਾਂ ਦੀ ਪਰੰਪਰਾ ਨੂੰ ਕਾਇਮ ਰੱਖਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਫੂਕਣ ਦੀ ਦਹਾਕਿਆਂ ਪੁਰਾਣੀ ਪਰੰਪਰਾ ਸਾਨੂੰ ਦੱਸਦੀ ਹੈ ਕਿ ਬੁਰਾਈਆਂ ‘ਤੇ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਭਗਵਾਨ ਰਾਮ ਨੇ ਮਾੜੇ ਕੰਮਾਂ ਨੂੰ ਖਤਮ ਕਰਨ ਦੇ ਮਿਸ਼ਨ ਲਈ ਲੜਾਈ ਲੜੀ ਅਤੇ ਉਹ ਸਫਲ ਹੋਏ ਅਤੇ ਸਾਡੇ ਲਈ ਇਕ ਮਿਸਾਲ ਕਾਇਮ ਕੀਤੀ ਕਿ ਬੁਰੇ ‘ਤੇ ਚੰਗਿਆਈ ਦੀ ਜਿੱਤ ਸਦੀਵੀ ਸੱਚ ਹੈ। ਉਨ੍ਹਾਂ ਕਿਹਾ ਕਿ ਭਗਵਾਨ ਰਾਮ ਹਮੇਸ਼ਾ ਆਪਣੇ ਸ਼ਬਦਾਂ ਅਤੇ ਸੱਚ ਪ੍ਰਤੀ ਵਚਨਬੱਧਤਾ ਲਈ ਜਾਣੇ ਜਾਂਦੇ ਹਨ, ਇਸ ਲਈ ਸਾਨੂੰ ਇਤਿਹਾਸ ਤੋਂ ਇਹ ਸਬਕ ਸਿੱਖਣਾ ਚਾਹੀਦਾ ਹੈ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ।
ਅਨਮੋਲ ਗਗਨ ਮਾਨ ਨੇ ਇਸ ਪਵਿੱਤਰ ਮੌਕੇ ‘ਤੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦੇ ਹੋਏ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਦੇ ਹਮੇਸ਼ਾ ਧੰਨਵਾਦੀ ਰਹਿਣਗੇ ਜਿਨ੍ਹਾਂ ਨੇ ਉਨ੍ਹਾਂ ਨੂੰ ਆਪਣਾ ਨੁਮਾਇੰਦਾ ਚੁਣਨ ਲਈ ਵਿਸ਼ਵਾਸ਼ ਪ੍ਰਗਟਾਇਆ ਅਤੇ ਉਹ ਹਮੇਸ਼ਾ ਉਨ੍ਹਾਂ ਦੇ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਸ਼ਾਂਤੀ, ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਹੁਲਾਰਾ ਦੇਣ ਲਈ ਕੰਮ ਕਰਨਾ, ਲੋਕਾਂ ਦੀ ਭਲਾਈ ਅਤੇ ਵਿਕਾਸ ਕਰਨਾ ਉਨ੍ਹਾਂ ਦੀ ਹਮੇਸ਼ਾ ਪਹਿਲੀ ਤਰਜੀਹ ਰਹੇਗੀ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਤੀ ਸ਼ਹਿਬਾਜ਼ ਸੋਹੀ ਅਤੇ ਸੱਸ ਮਾਤਾ ਸ਼ੀਲਮ ਸੋਹੀ ਵੀ ਮੌਜੂਦ ਸਨ।
डीपीआरओ कार्यालय, एसएएस नगर
कुराली निवासियों के साथ मनाया दशहरा पर्व
पूरी निष्ठा से लोगों की सेवा करने की अपनी दृढ़ प्रतिबद्धता व्यक्त की
एसएएस नगर/SANGJOL TIMES/JAGMEET-SINGH/12 अक्टूबर,2024:
शनिवार शाम को कुराली के निवासियों के साथ दशहरा उत्सव मनाते हुए, खरड़ विधानसभा क्षेत्र से विधायक श्रीमती अनमोल गगन मान ने अच्छे कर्मों की परंपरा को सदैव बनाए रखने पर जोर दिया। उन्होंने कहा कि रावण, मेघनाथ और कुंभकर्ण के पुतलों को जलाने की दशकों पुरानी परंपरा हमें बताती है कि सच्चाई हमेशा बुराई पर हावी होती है।
उन्होंने कहा कि भगवान राम ने बुरे कर्मों को खत्म करने के लिए लड़ाई लड़ी और वे सफल हुए और हमारे लिए एक उदाहरण पेश की कि बुराई पर अच्छाई की जीत शाश्वत सत्य है। उन्होंने कहा कि भगवान राम हमेशा अपने वचनों और सत्य के प्रति प्रतिबद्धता के लिए जाने जाते थे, इसलिए हमें इतिहास से सबक लेना चाहिए कि सच्चाई हमेशा जीतती है।
अनमोल गगन मान ने इस पावन अवसर पर क्षेत्रवासियों को बधाई देते हुए अपनी प्रतिबद्धता दोहराते हुए कहा कि वह अपने क्षेत्र के लोगों की हमेशा आभारी रहेंगी जिन्होंने उन्हें अपना प्रतिनिधि चुनने में विश्वास व्यक्त किया तथा वह हमेशा उनकी ऋणी रहेंगी। उन्होंने कहा कि लोगों में शांति, सौहार्द और भाईचारे को बढ़ावा देने के लिए काम करना, लोगों का कल्याण और विकास हमेशा उनकी सर्वोच्च प्राथमिकता रहेगी। उनके साथ उनके पति शहबाज सोही और सास शीलम सोही भी मौजूद थे।
