ਗਿੱਦੜਬਾਹਾ ਦੀ ਜਿਮਨੀ ਚੋਣ ਨੂੰ ਲੈ ਕੇ ਜਿਵੇਂ ਜਿਵੇਂ ਤਾਰੀਕ ਨਜ਼ਦੀਕ ਆ ਰਹੀ ਹੈ ਚੋਣ ਅਖਾੜਾ ਭਖਦਾ ਨਜ਼ਰ ਆ ਰਿਹਾ ਹੈ
ਗਿੱਦੜਬਾ/SANGHOL-TIMES/ਨਰਿੰਦਰ-ਵਧਵਾ/04Nov.2024 – ਗਿੱਦੜਬਾਹਾ ਹਲਕੇ ਦੀ ਜ਼ਿਮਨੀ ਚੋਣ ਨੂੰ ਲੈ ਕੇ ਹੁਣ ਚੋਣ ਅਖਾੜਾ ਹੁਣ ਕੁਝ ਭੱਖਦਾ ਨਜ਼ਰ ਆ ਰਿਹਾ ਹੈ ਜਿਸ ਦੀ ਮਿਸਾਲ ਠਾਕਰ ਮੁਹੱਲੇ ਦੇ ਵਿੱਚ ਬੀਜੇਪੀ ਪਾਰਟੀ ਵੱਲੋਂ ਇਕ ਚੋਣ ਮੀਟਿੰਗ ਰੱਖੀ ਗਈ ਜਿਸ ਵਿੱਚ ਭਾਰਤ ਦੇ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਜੀ ਵਿਸ਼ੇਸ਼ ਤੌਰ ਤੇ ਪਹੁੰਚੇ । ਜਿੱਥੇ ਉਨ੍ਹਾਂ ਵੱਲੋਂ ਭਰਵੇ ਇਕੱਠ ਨੂੰ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਗਿੱਦੜਬਾਹਾ ਲੋਕਾਂ ਨੇ ਤਿੰਨ ਵਾਰ ਲਗਾਤਾਰ ਗਿੱਦੜਬਾਹਾ ਦੇ ਵਿਧਾਇਕ ਬਨਾਇਆ, ਪਰ ਕੰਮ ਕੋਈ ਨਹੀਂ ਕਰਕੇ ਵਿਖਾਇਆ। ਲੋਕਾਂ ਨੂੰ ਤਾਂ ਸਿਰਫ ਲਾਰੇ ਲਾਈਂ ਗਏ ਅਤੇ ਵੋਟਾਂ ਲਈ ਉਨ੍ਹਾਂ ਕਿਹਾ ਕਿ ਇਸ ਵਾਰ ਲੋਕਾਂ ਸਭਾ ਦੀਆਂ ਚੋਣਾਂ ਲੜਨ ਲਈ ਗਿੱਦੜਬਾਹਾ ਹਲਕੇ ਨੂੰ ਛੱਡ ਕੇ ਲੁਧਿਆਣਾ ਤੋਂ ਲੋਕ ਸਭਾ ਦੀ ਚੋਣ ਲੜਨ ਲਈ ਚਲੇ ਗਏ, ਕਿਉਂਕਿ ਗਿੱਦੜਬਾਹਾ ਵਾਲਿਆਂ ਤੋਂ ਹੁਣ ਮੰਨ ਭਰ ਗਿਆ ਸੀ । ਜਿਸ ਨੂੰ ਲੈ ਕੇ ਰਾਜਾ ਵੜਿੰਗ ਸਾਹਿਬ ਲੁਧਿਆਣੇ ਚਲੇ ਗਏ । ਪਰ ਇਸ ਗਿੱਦੜਬਾਹਾ ਹਲਕੇ ਦੇ ਅੰਦਰ ਜੋਂ ਹਾਲਾਤ ਵੇਖਣ ਨੂੰ ਮਿਲ ਰਹੇ ਹਨ ਉਹੋ ਤਾਂ ਨਰਕ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ । ਠਾਕਰ ਮੁਹੱਲੇ ਦੇ ਨਿਵਾਸੀ ਜਿਨ੍ਹਾਂ ਤੋਂ ਮਿੱਠਾ ਬਣਕੇ ਵੋਟਾਂ ਲੈ ਕੇ ਚਲਾ ਜਾਂਦਾ ਸੀ, ਇਸ ਵਾਰ ਇਸ ਮੁਹੱਲੇ ਦੇ ਨਿਵਾਸੀ ਰਾਜਾਂ ਵੜਿੰਗ ਚੰਗੀ ਤਰ੍ਹਾਂ ਵੋਟਾਂ ਪਾਉਣਗੇ। ਕਿਉਂਕਿ ਲੋਕਾਂ ਨੂੰ ਪਤਾ ਚੱਲ ਚੁੱਕਿਆ ਹੈ ਕਿ ਰਾਜਾਂ ਵੜਿੰਗ ਕਿੰਨੇਂ ਕੁ ਪਾਣੀ ਦੇ ਵਿੱਚ ਹੈ। ਇਸ ਵਾਰ ਤਾਂ ਬੀਬਾ ਅੰਮ੍ਰਿਤਾ ਵੜਿੰਗ ਨੂੰ ਵੀ ਹੱਥਾ ਪੇਰਾਂ ਦੀ ਪੈ ਗਈ ਹੈ। ਪਤਾਂ ਉਨ੍ਹਾਂ ਨੂੰ ਵੀ ਹੈਂ ਕਿ ਇਸ ਵਾਰ ਗਿੱਦੜਬਾਹਾ ਦੇ ਲੋਕ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਚੰਗੀ ਤਰ੍ਹਾਂ ਸਬਕ ਸਿਖਾਉਣਗੇ । ਕਿਉਂਕਿ ਲੋਕਾ ਨੂੰ ਪਤਾਂ ਚੱਲ ਚੁੱਕਿਆ ਹੈ ਕਿ ਜਿੱਤਣ ਤੋਂ ਬਾਅਦ ਰਾਜੇ ਵੜਿੰਗ ਨੇ ਸਕਲ ਤੱਕ ਨਹੀਂ ਦਿਖਾਉਣੀ । ਇਸ ਤੋਂ ਇਲਾਵਾ ਰੇਲਵੇ ਮੰਤਰੀ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਾਰੇ ਬੋਲਦਿਆਂ ਕਿਹਾ ਕਿ ਜਿਸ ਆਦਮੀ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇਨ੍ਹਾਂ ਕੁਝ ਦਿੱਤਾ ਹੋਵੇ ਤੇ ਉਹੋ ਹੀ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਚਲਾ ਜਾਵੇ ਕਿਉਂਕਿ ਜਦੋਂ ਤਾਂ ਮਤਲਬ ਸੀ, ਉਸ ਸਮੇਂ ਤੱਕ ਤਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵਿੱਚ ਰਹੇ। ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਸਤਾ ਦੇ ਵਿੱਚ ਸੀ ਉਸ ਸਮੇਂ ਤਾਂ ਸਰਕਾਰ ਤੋਂ ਕੰਮ ਲੈਂਦੇ ਰਹੇ। ਜਦੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਤੇ ਮਾੜਾ ਸਮਾਂ ਆ ਗਿਆ ਉਸ ਸਮੇਂ ਟਿਕਟ ਦੇ ਬਹਾਨਾ ਬਨਾਕੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਕੇ ਟਿਕਟ ਤੇ ਚੋਣ ਲੜ ਰਹੇ ਹਨ । ਉਨ੍ਹਾਂ ਕਿਹਾ ਕਿ ਹਰਦੀਪ ਸਿੰਘ ਡਿੰਪੀ ਢਿੱਲੋਂ ਜੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਨਹੀਂ ਹੋ ਸਕਿਆ ਤਾਂ ਗਿੱਦੜਬਾਹਾ ਵਾਲਿਆਂ ਦੇ ਕੀ ਹੋਵੇਗਾ। ਇਸ ਲਈ ਉਨ੍ਹਾਂ ਨੇ ਕਿਹਾ ਕਿ ਇਸ ਬੀਜੇਪੀ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ ਵੱਡੀ ਲੀਡ ਨਾਲ ਜੇਤੂ ਬਣਾਓ ਤੇ ਗਿੱਦੜਬਾਹਾ ਦੇ ਵੱਧ ਤੋਂ ਵੱਧ ਵਿਕਾਸ ਕਰਵਾਓ। ਜਦੋਂ ਸਰਦਾਰ ਮਨਪ੍ਰੀਤ ਬਾਦਲ ਗਿੱਦੜਬਾਹਾ ਤੋਂ ਜਿਮਨੀ ਚੋਣ ਜਿੱਤ ਗਏ, ਮੇਰਾ ਤੁਹਾਡੇ ਨਾਲ ਵਾਅਦਾ ਹੈ ਮੈਂ ਇੱਥੇ ਹੀ ਆ ਕੇ ਵਿਕਾਸ ਤੇ ਕੰਮਾਂ ਦਾ ਨੀਂਹ ਪੱਥਰ ਰੱਖਾਂਗਾ। ਇਸ ਮੋਕੇ ਤੇ ਕਾਂਗਰਸ ਪਾਰਟੀ ਨੂੰ ਛੱਡ ਕੇ ਗੁਰਮੀਤ ਸਿੰਘ ਸੇਖਾ, ਅਤੇ ਕਾਫ਼ੀ ਲੋਕ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਬੀਜੇਪੀ ਪਾਰਟੀ ਚੋ ਸ਼ਾਮਿਲ ਹੋਏ। ਉਨ੍ਹਾਂ ਲੋਕਾਂ ਨੂੰ ਬੀਜੇਪੀ ਪਾਰਟੀ ਦੇ ਚਿੰਨ੍ਹ ਨਿਸ਼ਾਨ ਗੱਲ ਵਿਚ ਪਾ ਕੇ ਉਨ੍ਹਾਂ ਜੀ ਆਇਆਂ ਆਖਿਆ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਬੀਜੇਪੀ ਪਾਰਟੀ ਦੇ ਅੰਦਰ ਉਨ੍ਹਾਂ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਤੇ ਧੀਂਗੜਾ ਸਾਹਿਬ ਸਾਬਕਾ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ, ਗੁਰਚਰਨ ਸਿੰਘ ਡੀਟੀਓ ਬੀਜੇਪੀ ਆਗੂ ਸ੍ਰੀ ਮੁਕਤਸਰ ਸਾਹਿਬ, ਸਵਰਨ ਸਿੰਘ ਢੱਲਾ ਬੀਜੇਪੀ ਆਗੂ, ਸੰਦੀਪ ਜਾਗਿੜ, ਮੋਤੀ ਰਾਮ ਡਾਬਲਾ ਅਤੇ ਬੀਜੇਪੀ ਪਾਰਟੀ ਦੇ ਆਗੂ ਸਾਹਿਬਾਨ ਅਤੇ ਮੁਹੱਲਾ ਨਿਵਾਸੀ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਸਨ।
