ਥਾਣਾ ਏਅਰਪੋਰਟ ਵੱਲੋਂ ਇੱਕ ਰਾਹਗੀਰ ਦੀ ਕਾਰ ਖੋਹ ਕਰਨ ਵਾਲੇ ਕਾਬੂ
ਅੰਮ੍ਰਿਤਸਰ/SANGHOL-TIMES/ਰਣਜੀਤ ਸਿੰਘ ਮਸੌਣ/ਰਾਘਵ ਅਰੋੜਾ
ਮੁੱਖ ਅਫ਼ਸਰ ਥਾਣਾ ਏਅਰਪੋਰਟ ਅੰਮ੍ਰਿਤਸਰ ਦੀ ਸਬ-ਇੰਸਪੈਕਟਰ ਕੁਲਜੀਤ ਕੌਰ ਦੀ ਪੁਲਿਸ ਪਾਰਟੀ ਵੱਲੋਂ ਮੁਕੱਦਮੇਂ ਦੀ ਤਫ਼ਤੀਸ਼ ਹਰ ਐਂਗਲ ਤੋਂ ਕਰਨ ਤੇ ਕਾਰ ਖੋਹ ਕਰਨ ਵਾਲੇ ਇੱਕ ਮੁਲਜ਼ਮ ਸੰਦੀਪ ਸਿੰਘ ਉਰਫ਼ ਮੰਗੂ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਬਲ ਖੁਰਦ ਥਾਣਾ ਕੰਬੋਜ ਜ਼ਿਲਾਂ ਅੰਮ੍ਰਿਤਸਰ ਨੂੰ ਮਿਤੀ 27-10-2024 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸਦੀ ਪੁਛਗਿੱਛ ਤੇ ਇਸਦੇ ਇੱਕ ਹੋਰ ਸਾਥੀ ਹਰਪ੍ਰੀਤ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਪਿੰਡ ਮੋਹਨ ਭੰਡਾਰੀਆ ਥਾਣਾ ਝੰਡੇਰ, ਜ਼ਿਲਾਂ ਅੰਮ੍ਰਿਤਸਰ ਨੂੰ ਮਿਤੀ 29-10-2024 ਨੂੰ ਗ੍ਰਿਫ਼ਤਾਰ ਕਰਕੇ ਖੋਹਸੁਦਾ ਆਲਟੋਂ ਕਾਰ ਬ੍ਰਾਮਦ ਕੀਤੀ ਗਈ। ਇਹਨਾਂ ਦੇ ਤੀਸਰੇ ਸਾਥੀ ਦੀ ਭਾਲ ਜਾਰੀ ਹੈ।
ਇਹ ਮੁਕੱਦਮਾਂ ਮੁਦੱਈ ਸੁਰਜੀਤ ਸਿੰਘ ਵਾਸੀ ਪਿੰਡ ਤਰਪੱਲਾ, ਥਾਣਾ ਡੇਰਾ ਬਾਬਾ ਨਾਨਕ, ਜਿਲ੍ਹਾ ਗੁਰਦਾਸਪੁਰ ਦੇ ਬਿਆਨ ਤੇ ਦਰਜ਼ ਕੀਤਾ ਗਿਆ ਕਿ ਉਹ ਮਿਤੀ 5.6.2024 ਨੂੰ ਵਕਤ ਕ੍ਰੀਬ 12 ਵਜੇ ਦਿਨ ਸਮੇਤ ਆਪਣੇ ਬੱਚਿਆਂ ਆਪਣੀ ਕਾਰ ਨੰਬਰੀ PB 21 A 9932 ਮਾਰਕਾ ਐਲਟੋ ਰੰਗ ਗਰੇਅ ਤੇ ਸਵਾਰ ਹੋ ਕੇ ਆਪਣੇ ਸਹੁਰੇ ਘਰ ਪਿੰਡ ਹੇਰ ਬੱਚਿਆਂ ਨੂੰ ਛੱਡਣ ਲਈ ਆਇਆ ਸੀ ਤੇ ਫ਼ਿਰ ਉਹ ਵਾਪਸ ਆਪਣੇ ਪਿੰਡ ਨੂੰ ਰਾਂਹੀ ਬੱਲ੍ਹ ਸਿਚੰਦਰ ਦੇ ਰਸਤੇ ਜਾ ਰਿਹਾ ਸੀ। ਜਦ ੳਹ, ਪਿੰਡ ਸਿਚੰਦਰ ਦੀਆਂ ਮੜ੍ਹੀਆਂ ਤੋਂ ਥੋੜ੍ਹਾ ਪਿੱਛੇ ਹੀ ਸੀ ਕਿ ਵਕਤ ਕਰੀਬ 3 ਵਜੇ ਦੁਪਹਿਰ ਦਾ ਹੋਵੇਗਾ ਕਿ ਉਸਦੀ ਕਾਰ ਦੇ ਪਿੱਛੋਂ 3 ਨੌਜ਼ਵਾਨ ਮੋਟਰਸਾਈਕਲ ਤੇ ਸਵਾਰ ਆਏ, ਜਿੰਨਾਂ ਨੇ ਮੂੰਹ ਬੰਨ੍ਹੇ ਹੋਏ ਸਨ, ਆਪਣਾ ਬਿਨਾਂ ਨੰਬਰੀ ਮੋਟਰਸਾਈਕਲ ਲਿਆ ਕੇ ਕਾਰ ਅੱਗੇ ਖੜ੍ਹਾ ਕਰ ਦਿੱਤਾ, ਤੇ ਇੰਨੇ ਨੂੰ ਮੋਟਰਸਾਈਕਲ ਪਿੱਛੇ ਬੈਠੇ 2 ਨੌਜ਼ਵਾਨ ਮੋਟਰਸਾਈਕਲ ਤੋਂ ਉੱਤਰੇ ਤੇ ਮੈਨੂੰ ਕਾਰ ਵਿੱਚੋਂ ਧੂਹ ਕੇ ਸਾਈਡ ਤੇ ਸੁੱਟ ਦਿੱਤਾ, ਜਿੰਨਾਂ ਵਿੱਚ ਇੱਕ ਨੌਜਵਾਨ ਗੱਡੀ ਚਲਾਉਣ ਲੱਗ ਪਿਆ ਤੇ ਦੂਸਰਾ ਫ਼ੁਰਤੀ ਨਾਲ ਕਾਰ ਵਿੱਚ ਬੈਠ ਗਿਆ ਤੇ ਤੀਸਰਾ ਮੋਟਰਸਾਈਕਲ ਸਵਾਰ ਤਿੰਨੇ ਮੇਰੀ ਉਕਤ ਨੰਬਰੀ ਕਾਰ ਖੋਹ ਕੇ ਮੌਕੇ ਤੋਂ ਭੱਜ ਗਏ। ਜਿਸਤੇ ਮੁਕੱਦਮਾਂ ਨੰਬਰ 18 ਮਿਤੀ 5-6-2024 ਜੁਰਮ 341, 379-B, 34 IPC, ਵਾਧਾ ਜੁਰਮ 112 ਬੀ.ਐਨ.ਐਸ ਐਕਟ ਅਧੀਨ ਥਾਣਾ ਏਅਰਪੋਰਟ, ਅੰਮ੍ਰਿਤਸਰ ਵਿੱਚ ਦਰਜ਼ ਕੀਤਾ ਗਿਆ।
