दिल्ली के लोगों से बोले मान – विभाजन की जगह विकास को चुनें, ईमानदार और पारदर्शी सरकार को वोट दें
मुख्यमंत्री भगवंत मान ने राजौरी गार्डन, तिलक नगर और विकासपुरी में विशाल रोड शो किया, मतदाताओं से फिर से आप सरकार बनाने की अपील की
अरविंद केजरीवाल आम लोगों के लिए काम करते हैं, वह पैसे कमाने के लिए राजनीति में नहीं आए हैं, उन्होंने लोगों की सेवा के लिए अपनी नौकरी छोड़ दी: मान
….
नई-दिल्ली/चंडीगढ़/JAGMEET-SINGH/29जनवरी,2025
पंजाब के मुख्यमंत्री भगवंत मान ने बुधवार को दिल्ली के राजौरी गार्डन, तिलक नगर और विकासपुरी विधानसभा क्षेत्रों में आम आदमी पार्टी (आप) के उम्मीदवारों के लिए रोड शो कर प्रचार किया।
रोड शो के दौरान लोगों से मान ने चौथी बार मुख्यमंत्री के रूप में अरविंद केजरीवाल को चुनने की अपील की और कहा कि दिल्ली के सुशासन की विरासत को मजबूत बनाएं। रोड शो में दिल्ली के लोगों की उत्साहपूर्ण भागीदारी देखी गई, जिन्होंने आम आदमी पार्टी के उम्मीदवारों का उत्साह बढ़ाया और पार्टी की जन-समर्थक पहलों की सराहना की।
मान ने कहा कि कि आम आदमी पार्टी शिक्षा, स्वास्थ्य, रोजगार और बुनियादी ढांचे के विकास सहित लोगों की हर मूलभूत जरूरतों को पूरा करने के लिए प्रतिबद्ध है। “हम वास्तविक मुद्दों के बारे में बात करते हैं और हम अपनी गारंटी भी पूरी करते हैं। पंजाब में 90 प्रतिशत घरों में शून्य बिजली बिल आता है। हमने बिना रिश्वत और सिफारिश के 50,000 सरकारी नौकरियां दी एवं सार्वजनिक क्षेत्रों में क्रांति ला दी। पंजाब में अपने रिश्तेदारों को कॉल करें और उनसे पूछें कि कैसे आप सरकार ने अपने वादे निभाए हैं।
….
उन्होंने अरविंद केजरीवाल के नेतृत्व में दिल्ली में आप की परिवर्तनकारी नीतियों पर भी प्रकाश डाला और कहा कि दिल्ली में मुफ्त बिजली, विश्व स्तरीय शिक्षा, स्वास्थ्य सेवा और सरकारी बसों में महिलाओं के लिए मुफ्त यात्रा बेहद महत्वपूर्ण योजना है। आम आदमी पार्टी का शासन लोगों के लिए काम करता है। अब इस विरासत को और आगे बढ़ाने का समय आ गया है। मान ने मतदाताओं से दिल्ली की प्रगति और पारदर्शिता के लिए प्रतिबद्ध उम्मीदवारों को चुनने का आग्रह किया।
मान ने कहा कि अरविंद केजरीवाल ने लोगों की सेवा करने के लिए अपनी नौकरी छोड़ दी। वे पैसे कमाने के लिए राजनीति में नहीं आए हैं। उन्होंने कहा कि केजरीवाल की गारंटी बीजेपी की तरह ‘जुमला’ नहीं होती है। हम जो वादा करते हैं उसे पूरा करते हैं। मान ने महिलाओं को 2,500 रुपये देने के भाजपा के दावे का उदाहरण देते हुए विपक्ष के खोखले वादों का मजाक उड़ाया। उन्होंने सवाल किया कि क्या उन्होंने सभी लोगों के बैंक खातों में 15-15 लाख रुपये जमा करने का अपना वादा पूरा किया? उन्होंने कटाक्ष किया और कहा कि मुझे और पंजाब के लोगों को भी उनके खातों में 15 लाख रुपये नहीं मिले क्योंकि भाजपा के चुनावी वादे ‘जुमले’ होते है।
….
मान ने कहा, “यह चुनाव विभाजन के बजाय विकास को चुनने के लिए है। इसलिए ‘आप’ उम्मीदवारों को वोट करें और अरविंद केजरीवाल के दूरदर्शी नेतृत्व में दिल्ली का उज्जवल भविष्य सुरक्षित करें।”
तिलक नगर से आम आदमी पार्टी के उम्मीदवार जरनैल सिंह ने मुख्यमंत्री भगवंत मान और निर्वाचन क्षेत्र के लोगों का आभार व्यक्त किया। सभा को संबोधित करते हुए जरनैल सिंह ने कहा, “भाजपा के पास लोगों के लिए कोई एजेंडा नहीं है। वे ध्रुवीकरण और नफरत की राजनीति पर ध्यान केंद्रित करते हैं। इसके विपरीत, आम आदमी पार्टी दिल्ली के लोगों के कल्याण के लिए काम करती है। दिल्ली और पंजाब में हमने काम करके दिखाया है। आगे और भी बेहतर काम करेंगे।”
….
–00–
ਮਾਨ ਨੇ ਦਿੱਲੀ ਦੇ ਲੋਕਾਂ ਨੂੰ ਕਿਹਾ – ਫੁੱਟ ਪਾਉਣ ਦੀ ਬਜਾਏ ਵਿਕਾਸ ਨੂੰ ਚੁਣੋ, ਇੱਕ ਇਮਾਨਦਾਰ ਅਤੇ ਪਾਰਦਰਸ਼ੀ ਸਰਕਾਰ ਲਈ ਵੋਟ ਪਾਓ
ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜੌਰੀ ਗਾਰਡਨ, ਤਿਲਕ ਨਗਰ ਅਤੇ ਵਿਕਾਸਪੁਰੀ ਵਿੱਚ ਵਿਸ਼ਾਲ ਰੋਡ ਸ਼ੋਅ ਦੀ ਕੀਤੀ ਅਗਵਾਈ,ਲੋਕਾਂ ਨੂੰ ‘ਆਪ’ ਸਰਕਾਰ ਨੂੰ ਦੁਬਾਰਾ ਚੁਣਨ ਦੀ ਕੀਤੀ ਅਪੀਲ
ਅਰਵਿੰਦ ਕੇਜਰੀਵਾਲ ਆਮ ਲੋਕਾਂ ਲਈ ਕੰਮ ਕਰਦੇ ਹਨ, ਉਹ ਪੈਸੇ ਲਈ ਰਾਜਨੀਤੀ ਵਿੱਚ ਨਹੀਂ ਆਏ, ਉਨ੍ਹਾਂ ਨੇ ਲੋਕਾਂ ਦੀ ਸੇਵਾ ਕਰਨ ਲਈ ਆਪਣੀ ਨੌਕਰੀ ਛੱਡ ਦਿੱਤੀ: ਮਾਨ
ਨਵੀਂ ਦਿੱਲੀ/ਚੰਡੀਗੜ੍ਹ/SANGHOL-TIMES/JAGMEET-SINGH/29 ਜਨਵਰੀ2025
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਦਿੱਲੀ ਦੇ ਰਾਜੌਰੀ ਗਾਰਡਨ, ਤਿਲਕ ਨਗਰ ਅਤੇ ਵਿਕਾਸਪੁਰੀ ਹਲਕਿਆਂ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰਾਂ ਧਨਵਤੀ ਚੰਦੇਲਾ, ਜਰਨੈਲ ਸਿੰਘ ਅਤੇ ਮਹਿੰਦਰ ਯਾਦਵ ਲਈ ਰੋਡ ਸ਼ੋਅ ਕੀਤਾ ਅਤੇ ਲੋਕਾਂ ਨੂੰ ਆਪ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ।
ਲੋਕਾਂ ਦੀ ਭਾਰੀ ਭੀੜ ਨੂੰ ਸੰਬੋਧਨ ਕਰਦਿਆਂ ਮਾਨ ਨੇ ਅਪੀਲ ਕੀਤੀ ਕਿ ਉਹ ਅਰਵਿੰਦ ਕੇਜਰੀਵਾਲ ਨੂੰ ਚੌਥੀ ਵਾਰ ਮੁੱਖ ਮੰਤਰੀ ਚੁਣ ਕੇ ਦਿੱਲੀ ਦੇ ਚੰਗੇ ਸ਼ਾਸਨ ਦੀ ਵਿਰਾਸਤ ਨੂੰ ਮਜ਼ਬੂਤ ਕਰੋ। ਰੋਡ ਸ਼ੋਅ ਵਿੱਚ ਆਏ ਲੋਕਾਂ ਨੇ ‘ਆਪ’ ਦੇ ਉਮੀਦਵਾਰਾਂ ਦੀ ਸ਼ਲਾਘਾ ਕੀਤੀ ਅਤੇ ਪਾਰਟੀ ਦੇ ਲੋਕ-ਪੱਖੀ ਪਹਿਲਕਦਮੀਆਂ ਦੀ ਪ੍ਰਸ਼ੰਸਾ ਕੀਤੀ।
ਰੋਡ ਸ਼ੋਅ ਦੌਰਾਨ ਬੋਲਦਿਆਂ, ਮਾਨ ਨੇ ਕਿਹਾ ਕਿ ‘ਆਪ’ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ, ਜਿਸ ਵਿੱਚ ਸਿੱਖਿਆ, ਸਿਹਤ ਸੰਭਾਲ, ਰੁਜ਼ਗਾਰ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਸ਼ਾਮਲ ਹਨ। “ਅਸੀਂ ਅਸਲ ਮੁੱਦਿਆਂ ਬਾਰੇ ਗੱਲ ਕਰਦੇ ਹਾਂ, ਅਤੇ ਅਸੀਂ ਆਪਣੀਆਂ ਗਰੰਟੀਆਂ ਪੂਰੀਆਂ ਕਰਦੇ ਹਾਂ। ਪੰਜਾਬ ਵਿੱਚ, 90% ਘਰਾਂ ਦਾ ਜ਼ੀਰੋ ਬਿਜਲੀ ਬਿੱਲ ਆ ਰਹੇ ਹਨ, ਅਸੀਂ ਪੱਖਪਾਤ ਜਾਂ ਰਿਸ਼ਵਤ ਤੋਂ ਬਿਨਾਂ 50,000 ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਅਤੇ ਜਨਤਕ ਖੇਤਰਾਂ ਵਿੱਚ ਕ੍ਰਾਂਤੀ ਲਿਆਂਦੀ। ਮਾਨ ਨੇ ਲੋਕਾਂ ਨੂੰ ਕਿਹਾ ਕਿ ਪੰਜਾਬ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਫ਼ੋਨ ਕਰੋ ਅਤੇ ਉਨ੍ਹਾਂ ਨੂੰ ਪੁੱਛੋ ਕਿ ‘ਆਪ’ ਸਰਕਾਰ ਨੇ ਆਪਣੇ ਵਾਅਦੇ ਕਿਵੇਂ ਪੂਰੇ ਕੀਤੇ ਹਨ।
ਉਨ੍ਹਾਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਦਿੱਲੀ ਵਿੱਚ ‘ਆਪ’ ਦੀਆਂ ਪਰਿਵਰਤਨਸ਼ੀਲ ਨੀਤੀਆਂ ‘ਤੇ ਚਾਨਣਾ ਪਾਇਆ। ਮਾਨ ਨੇ ਅੱਗੇ ਕਿਹਾ, “ਦਿੱਲੀ ਨੇ ਮੁਫ਼ਤ ਬਿਜਲੀ, ਵਿਸ਼ਵ ਪੱਧਰੀ ਸਿੱਖਿਆ ਅਤੇ ਸਿਹਤ ਸੰਭਾਲ, ਅਤੇ ਸਰਕਾਰੀ ਬੱਸਾਂ ਵਿੱਚ ਔਰਤਾਂ ਲਈ ਮੁਫ਼ਤ ਯਾਤਰਾ ਦੇਖੀ ਹੈ। ਇਹ ਸ਼ਾਸਨ ਹੈ ਜੋ ਲੋਕਾਂ ਲਈ ਕੰਮ ਕਰਦਾ ਹੈ, ਅਤੇ ਇਸ ਵਿਰਾਸਤ ਨੂੰ ਹੋਰ ਅੱਗੇ ਵਧਾਉਣ ਦਾ ਸਮਾਂ ਆ ਗਿਆ ਹੈ।”
ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਲੋਕਾਂ ਦੀ ਸੇਵਾ ਕਰਨ ਲਈ ਆਪਣੀ ਨੌਕਰੀ ਛੱਡ ਦਿੱਤੀ। ਉਹ (ਮਾਨ ਅਤੇ ਕੇਜਰੀਵਾਲ) ਪੈਸੇ ਲਈ ਰਾਜਨੀਤੀ ਵਿੱਚ ਨਹੀਂ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਗਰੰਟੀ ਭਾਜਪਾ ਵਾਂਗ ‘ਜੁਮਲਾ’ ਨਹੀਂ ਹੈ। ਅਸੀਂ ਜੋ ਵਾਅਦਾ ਕਰਦੇ ਹਾਂ ਉਹ ਪੂਰਾ ਕਰਦੇ ਹਾਂ। ਮਾਨ ਨੇ ਵਿਰੋਧੀ ਧਿਰ ਦੇ ਖਾਲੀ ਵਾਅਦਿਆਂ ਦਾ ਮਜ਼ਾਕ ਉਡਾਉਂਦੇ ਹੋਏ, ਭਾਜਪਾ ਵੱਲੋਂ ਔਰਤਾਂ ਨੂੰ 2,500 ਰੁਪਏ ਦੇਣ ਦੇ ਦਾਅਵੇ ਦੀ ਉਦਾਹਰਣ ਦਿੱਤੀ। ਉਨ੍ਹਾਂ ਸਵਾਲ ਕੀਤਾ “ਕੀ ਉਨ੍ਹਾਂ ਨੇ ਹਰ ਕਿਸੇ ਦੇ ਬੈਂਕ ਖਾਤੇ ਵਿੱਚ 15 ਲੱਖ ਰੁਪਏ ਜਮ੍ਹਾ ਕਰਨ ਦਾ ਆਪਣਾ ਪਹਿਲਾਂ ਵਾਲਾ ਵਾਅਦਾ ਪੂਰਾ ਕੀਤਾ?” ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਖਾਤਿਆਂ ਵਿੱਚ ਵੀ 15 ਲੱਖ ਨਹੀਂ ਆਏ ਕਿਉਂਕਿ ਭਾਜਪਾ ਲਈ ਚੋਣਾਂ ‘ਜੁਮਲਾ’ ਦਾ ਸਮਾਂ ਹਨ।
ਮਾਨ ਨੇ ਕਿਹਾ, “ਇਹ ਚੋਣ ਫੁੱਟ ਪਾਉਣ ਦੇ ਬਦਲੇ ਵਿਕਾਸ ਨੂੰ ਚੁਣਨ ਦੀ ਹੈ। ਤੁਸੀਂ ਆਪ ਉਮੀਦਵਾਰਾਂ ਨੂੰ ਵੋਟ ਕਰੋ ਅਤੇ ਅਰਵਿੰਦ ਕੇਜਰੀਵਾਲ ਦੇ ਦੂਰਦਰਸ਼ੀ ਅਗਵਾਈ ਵਿੱਚ ਦਿੱਲੀ ਲਈ ਉਜਵਲ ਭਵਿੱਖ ਯਕੀਨੀ ਬਣਾਓ।”
ਤਿਲਕ ਨਗਰ ਵਿੱਚ, ‘ਆਪ’ ਉਮੀਦਵਾਰ ਜਰਨੈਲ ਸਿੰਘ ਨੇ ਹਲਕੇ ਦੇ ਵਸਨੀਕਾਂ ਦਾ ਸਾਲਾਂ ਤੋਂ ਉਨ੍ਹਾਂ ਦੇ ਅਟੁੱਟ ਸਮਰਥਨ ਲਈ ਧੰਨਵਾਦ ਕੀਤਾ। ਇਕੱਠ ਨੂੰ ਸੰਬੋਧਨ ਕਰਦੇ ਹੋਏ ਜਰਨੈਲ ਸਿੰਘ ਨੇ ਕਿਹਾ, “ਭਾਜਪਾ ਕੋਲ ਲੋਕਾਂ ਲਈ ਕੋਈ ਏਜੰਡਾ ਨਹੀਂ ਹੈ। ਉਹ ਧਰੁਵੀਕਰਨ ਅਤੇ ਨਫ਼ਰਤ ਦੀ ਰਾਜਨੀਤੀ ‘ਤੇ ਕੇਂਦ੍ਰਤ ਹਨ। ਇਸ ਦੇ ਉਲਟ, ‘ਆਪ’ ਦਿੱਲੀ ਦੇ ਨਾਗਰਿਕਾਂ ਦੀ ਭਲਾਈ ਲਈ ਅਣਥੱਕ ਕੰਮ ਕਰਦੀ ਹੈ। ਅਸੀਂ ਨਤੀਜੇ ਦਿੱਤੇ ਹਨ ਅਤੇ ਅਸੀਂ ਤੁਹਾਡੇ ਸਮਰਥਨ ਨਾਲ ਅਜਿਹਾ ਕਰਦੇ ਰਹਾਂਗੇ।”
–00–
