
ਨੰਗਲ ਡੈਮ ਦੀ ਸੁਰੱਖਿਆ ਹੁਣ ਕੇਂਦਰੀ ਏਜੰਸੀ ਸੀਆਈਐਸਐਫ ਦੇ ਹਵਾਲੇ
….
ਚੰਡੀਗੜ੍ਹ/SANGHOL-TIMES/22ਮਈ,2025(ਮਲਕੀਤ ਸਿੰਘ ਭਾਮੀਆਂ) :- ਹਰਿਆਣਾ ਨੂੰ 4500 ਕਿਊਸਿਕ ਪਾਣੀ ਨਾ ਛੱਡਣ ਨੂੰ ਲੈਕੇ 23 ਅਪ੍ਰੈਲ ਤੋਂ ਚੱਲੇ ਆ ਰਹੇ ਵਿਵਾਦ ਤੋਂ ਪੈਦਾ ਨਵੇਂ ਹਾਲਾਤ ਦੇ ਮੱਦੇਨਜਰ ਭਾਖੜਾ ਬਿਆਸ ਮਨੈਜਮੈਟ ਬੋਰਡ ਨੇ ਹੁਣ ਨੰਗਲ ਡੈਮ ਦੀ ਸੁਰੱਖਿਆ ਕੇਂਦਰੀ ਏਜੰਸੀਆਂ ਸੀਆਈਐਸਐਫ ਦੇ ਹਵਾਲੇ ਕਰ ਦਿੱਤੀ ਹੈ। ਪਹਿਲੀ ਵਾਰ ਪਾਣੀ ਛੱਡਣ ਨੂੰ ਲੈਕੇ ਇਹ ਵਿਵਾਦ ਕੇਦਰੀ ਗ੍ਰਹਿ ਮੰਤਰਾਲੇ ਤੱਕ ਪਹੁੰਚਿਆ ਸੀ, ਜਿਸ ਕਾਰਨ ਹੁਣ ਨੰਗਲ ਡੈਮ ਦੀ ਸੁਰੱਖਿਆ ਪੰਜਾਬ ਪੁਲਿਸ ਤੋਂ ਲੈਕੇ ਕੇਦਰੀ ਏਜੰਸੀ ਨੂੰ ਸੌਂਪ ਦਿੱਤੀ ਗਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਜ ਇਸਦੀ ਮਨਜੂਰੀ ਦੇ ਦਿੱਤੀ ਹੈ। ਬੀਬੀਐਮਬੀ ਦੇ ਡਾਇਰੈਕਟਰ ਸੁਰੱਖਿਆ ਨੂੰ ਵਿਖੇ ਪੱਤਰ ਵਿੱਚ ਕੇਂਦਰ ਸਰਕਾਰ ਨੇ ਕਿਹਾ ਕਿ ਭਾਖੜਾ ਨੰਗਲ ਦੀ ਸੁਰੱਖਿਆ ਹੁਣ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਕੋਲ ਹੋਵੇਗੀ, ਜਿਸ ਦੇ 296 ਜਵਾਨਾਂ ਨੂੰ ਇੱਥੇ ਰਹਿਣ ਲਈ ਨਵੀਆਂ ਪੋਸਟਾਂ ਸਿਰਜਣ ਦੀ ਮਨਜੂਰੀ ਦਿੱਤੀ ਗਈ ਹੈ। ਕੇਂਦਰੀ ਏਜੰਸੀ ਦਾ ਪੂਰਾ ਖਰਚਾ ਬੀਬੀਐਮਬੀ ਵੱਲੋ ਕੀਤਾ ਜਾਵੇਗਾ, ਜਿਹੜਾ 2025 -26 ਲਈ 8,58 ਕਰੋੜ ਰੁਪਏ ਆਵੇਗਾ। ਪ੍ਰਤੀ ਸੁਰੱਖਿਆ ਮੁਲਾਜ਼ਮ 2,96 ਲੱਖ ਰੁਪਏ ਖਰਚ ਖਰਚਾ ਆਵੇਗਾ। ਇਸ ਤੋਂ ਇਲਾਵਾ ਉਨ੍ਹਾਂ ਦੇ ਰਹਿਣ, ਆਉਣ – ਜਾਣ ਆਦਿ ਦਾ ਖਰਚਾ ਵੀ ਬੀਬੀਐਮਬੀ ਹੀ ਕਰੇਗਾ। ਕਿਉਂਕਿ ਬੀਬੀਐਮਬੀ ਜੋ ਖਰਚ ਕਰਦੀ ਹੈ ਉਸਦਾ ਬੀਬੀਐਮਬੀ ਵਿੱਚ ਹਿੱਸੇਦਾਰੀ ਦੇ ਮਾਲਕ ਸਾਰੇ ਸੂਬਿਆਂ ਨੂੰ ਖਰਚ ਦੇਣਾ ਪਵੇਗਾ, ਇਸ ਹਿਸਾਬ ਨਾਲ ਪੰਜਾਬ ਦੇ ਹਿੱਸੇ ਵਿੱਚ ਇਹ ਖਰਚ 55 ਫੀਸਦੀ ਆਵੇਗਾ, ਜਿਹੜਾ ਕਿ ਸੱਭ ਤੋਂ ਵੱਧ ਹੈ। ਦਰਅਸਲ, ਇਹ ਕਦਮ ਇਸ ਲਈ ਚੁੱਕਣਾ ਪਿਆ ਕਿਉਂਕਿ ਪਿਛਲੇ ਦਿਨੀਂ ਹਰਿਆਣਾ ਨੂੰ ਪਾਣੀ ਰਿਲੀਜ਼ ਨਾ ਕਰਨ ਨੂੰ ਲੈਕੇ ਇਸ ਪ੍ਰਚਾਰ ਦਾ ਸਟੈਂਡ ਪੰਜਾਬ ਨੇ ਲਿਆ ਉਸਨੂੰ ਦੇਖਦੇ ਹੋਏ ਕੇਦਰੀ ਗ੍ਰਹਿ ਮੰਤਰਾਲੇ ਨੇ ਹੁਣ ਨੰਗਲ ਡੈਮ ਦੀ ਸੁਰੱਖਿਆ ਵੀ ਕੇਦਰੀ ਏਜੰਸੀ ਨੂੰ ਸੌਂਪ ਦਿੱਤੀ ਗਈ ਹੈ।