
ISI ਨਾਲ ਜੁੜੇ ਇੱਕ ਭਾਰਤੀ ਫੋਜੀ ਸਮੇਤ 02 ਗ੍ਰਿਫਤਾਰ, ਪਹਿਲਗਾਮ ਹਮਲੇ ਦੇ ਅੱਤਵਾਦੀਆਂ ਨੂੰ ਵੀ ਦਿੱਤੀ ਸੀ ਜਾਣਕਾਰੀ
ਅੰਮ੍ਰਿਤਸਰ/FGS/SANGHOL-TIMES/22ਜੂਨ,2022 (ਮਲਕੀਤ ਸਿੰਘ ਭਾਮੀਆਂ) :- ਪਾਕਿਸਤਾਨ ਵਿਖੇ ਅੱਤਵਾਦੀਆਂ ਵੱਲੋ ਹਮਲਾ ਕੀਤੇ ਜਾਣ ਤੋਂ ਬਾਅਦ ਭਾਰਤ ਪਾਕਿਸਤਾਨ ਦੌਰਾਨ ਤਨਾਅ ਵੱਧਣ ਤੋਂ ਬਾਅਦ ਲਗਾਤਾਰ ਹੀ ਪੰਜਾਬ ਪੁਲਿਸ ਵੱਲੋ ਪੰਜਾਬ ਵਿੱਚ ਕਈ ਲੋਕਾਂ ਨੂੰ ਪਾਕਿਸਤਾਨ ਵਿੱਚ ਖੁਫੀਆ ਜਾਣਕਾਰੀ ਦੇਣ ਦੇ ਜੁਰਮ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸਦੇ ਚੱਲਦੇ ਅੰਮ੍ਰਿਤਸਰ ਦੀ ਰੂਰਲ ਪੁਲਿਸ ਨੇ ਇੱਕ ਵੱਡੀ ਖੁਫੀਆ ਅਧਾਰਤ ਕਾਰਵਾਈ ਦੌਰਾਨ ਪਾਕਿਸਤਾਨ ISI (ਆਈਐਸਆਈ) ਨਾਲ ਜੂੜੇ ਜੁੜੇ ਹੋਣ ਦੇ ਸ਼ੱਕ ‘ਚ 02 ਵਿਆਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਗ੍ਰਿਫਤਾਰ ਹੋਣ ਵਾਲਿਆਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਫੋਜੀ ਅਤੇ ਸਾਹਿਲ ਮਸੀਹ ਉਰਫ ਬਾਲੀ ਵਜੋਂ ਹੋਈ ਹੈ। ਐਸਐਸਪੀ ਅੰਮ੍ਰਿਤਸਰ ਮਨਿੰਦਰ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਉਰਫ ਗੋਪੀ ਫੋਜੀ ਭਾਰਤੀ ਫੋਜ ਵਿੱਚ 2016 ਤੋਂ ਸ਼ਾਮਲ ਸੀ ਅਤੇ ਉਹ ਜੰਮੂ ਵਿਖੇ ਅਪਣੀ ਡਿਊਟੀ ਕਰ ਰਿਹਾ ਸੀ। ਸ਼ੁਰੂਆਤੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਗੁਰਪ੍ਰੀਤ ਸਿੰਘ ISI (ਆਈਐਸਆਈ) ਦੇ ਅਧਿਕਾਰੀਆਂ ਨਾਲ ਸੰਪਰਕ ਵਿੱਚ ਸੀ ਅਤੇ ਉਹ ਭਾਰਤ ਦੀ ਸੰਵੇਦਨਸ਼ੀਲ ਜਾਣਕਾਰੀ ਪੈਨ ਡਰਾਈਵ ਰਾਹੀਂ ਪਾਕਿਸਤਾਨ ਭੇਜਦਾ ਸੀ। ਇਸ ਮਾਮਲੇ ‘ਚ ਮੁੱਖ ISI (ਆਈਐਸਆਈ) ਹੈਡਲਰ ਰਾਣਾ ਜਾਵੇਦ ਦੀ ਪਛਾਣ ਹੋ ਚੂੱਕੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋ 2 ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ, ਜੋ ਕਿ ISI ( ਆਈਐਸਆਈ ) ਦੇ ਸੰਚਾਰ ਲਈ ਵਰਤੇ ਜਾਂਦੇ ਸਨ। ਇਹ ਫੋਨ ਗੁਰਪ੍ਰੀਤ ਅਤੇ ਸਾਹਿਲ ਦੀ ISI ( ਆਈਐਸਆਈ ) ਨਾਲ ਸੰਪਰਕ ਨੂੰ ਸਾਬਤ ਕਰਦੇ ਹਨ। ਇਸ ਸੰਬੰਧੀ ਪੁਲਿਸ ਵੱਲੋ ਅਗਲੇ ਪੱਧਰ ਦੀ ਜਾਂਚ ਜਾਰੀ ਹੈ ਤਾਂ ਜੋ ਪੂਰੇ ਜਾਸੂਸੀ ਅਤੇ ਆਤੰਕ ਗਿਰੋਹ ਦੇ ਜਾਲ ਨੂੰ ਉਜਾਗਰ ਕਰਕੇ ਸਾਜ਼ਿਸ਼ਕਾਰਾਂ ਦੀ ਪਛਾਣ ਕੀਤੀ ਜਾ ਸਕੇ। ਜਾਂਚ ਏਜੰਸੀਆਂ ਇਸ ਗੱਲ ਦੀ ਵੀ ਜਾਂਚ ਕਰ ਰਹੀਆਂ ਹਨ ਕਿ ਇਹ ਦੋਸ਼ੀ ਕਿਸੇ ਹੋਰ ਅੰਤਰਰਾਸ਼ਟਰੀ ਜਾਂ ਰਾਸ਼ਟਰੀ ਗਿਰੋਹ ਨਾਲ ਜੂੜੇ ਹੋਏ ਸਨ।
—-00—-
पाकिस्तान आईएसआई (ISI) से निकटता से जुड़े होने के संदिग्ध 02 व्यक्ति गिरफ्तार
अमृतसर/एफजीएस/संघोल-टाइम्स/22 जून,2022 (मलकीत सिंह भामिया) :- पाकिस्तान में आतंकवादियों द्वारा किए गए हमले के बाद भारत और पाकिस्तान के बीच तनाव बढ़ने के बाद, पंजाब में पंजाब पुलिस द्वारा पाकिस्तान को खुफिया जानकारी देने के जुर्म में कई लोगों को गिरफ्तार किया गया है और इसी के चलते अमृतसर की ग्रामीण पुलिस ने एक बड़े खुफिया-आधारित ऑपरेशन के दौरान पाकिस्तान आईएसआई (ISI) से निकटता से जुड़े होने के संदिग्ध 02 व्यक्तियों को गिरफ्तार करने में सफलता हासिल की है। गिरफ्तार किए गए लोगों की पहचान गुरप्रीत सिंह उर्फ गोपी फौजी और साहिल मसीह उर्फ बाली के रूप में हुई है। एसएसपी अमृतसर मनिंदर सिंह ने बताया कि गुरप्रीत सिंह उर्फ गोपी फाजी 2016 से भारतीय सेना में था और जम्मू में अपनी ड्यूटी कर रहा था। शुरुआती जांच में पता चला है कि गुरप्रीत सिंह आईएसआई अधिकारियों के संपर्क में था और पेन ड्राइव के जरिए भारत की संवेदनशील सूचनाएं पाकिस्तान भेजता था। इस मामले में मुख्य आईएसआई हैंडलर राणा जावेद की पहचान हो गई है। उन्होंने बताया कि पुलिस ने 2 मोबाइल फोन भी बरामद किए हैं, जिनका इस्तेमाल आईएसआई से बातचीत के लिए किया जाता था। इन फोन से गुरप्रीत और साहिल के आईएसआई से संपर्क होने की पुष्टि होती है। इस संबंध में पुलिस की ओर से अगले स्तर की जांच जारी है, ताकि जासूसी और आतंकी गिरोहों के पूरे नेटवर्क का पर्दाफाश हो सके और साजिशकर्ताओं की पहचान हो सके। जांच एजेंसियां यह भी पता लगा रही हैं कि क्या इन आरोपियों का किसी अन्य अंतरराष्ट्रीय या राष्ट्रीय गिरोह से संबंध था।