ਪੰਜਾਬ BJP ਦੇ ਕਾਰਜਕਾਰੀ ਪ੍ਰਧਾਨ ਨੇ ਸੰਭਾਲਿਆ ਅਪਣਾ ਅਹੁੱਦਾ
ਜਾਖੜ ‘ਤੇ ਬਿੱਟੂ ਸਮੇਤ ਸਾਰੀ ਲੀਡਰਸ਼ਿਪ ਮੌਜੂਦ, 2027 ਦੀਆਂ ਚੋਣਾਂ ਲਈ ਖਿੱਚੀ ਤਿਆਰੀ

ਚੰਡੀਗੜ੍ਹ/SANGHOL TIMES/13 ਜੁਲਾਈ,2025 (ਮਲਕੀਤ ਸਿੰਘ ਭਾਮੀਆਂ) :- ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਨਵ – ਨਿਯੁਕਤ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ 13 ਜੁਲਾਈ ਨੂੰ ਰਸਮੀ ਤੌਰ ਤੇ ਅਪਣਾ ਅਹੁੱਦਾ ਸੰਭਾਲ ਲਿਆ ਹੈ। ਇਸ ਮੌਕੇ ਪੰਜਾਬ BJP ਵੱਲੋ ਚੰਡੀਗੜ੍ਹ ਵਿੱਚ ਇੱਕ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਰੋਹ ਦੌਰਾਨ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸਮੇਤ ਸਾਰੀ ਲੀਡਰਸ਼ਿਪ ਹਾਜ਼ਰ ਰਹੀ। ਇਸ ਤੋਂ ਇਲਾਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ, ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਸਾਬਕਾ ਮੰਤਰੀ ਮਨੋਰੰਜਨ ਕਾਲੀਆ ਅਤੇ ਚੰਡੀਗੜ੍ਹ BJP ਦੇ ਪ੍ਰਧਾਨ ਵੀ ਇਸ ਸਮਾਗਮ ਵਿੱਚ ਮੌਜੂਦ ਸਨ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸ਼ੋਸ਼ਲ ਮੀਡੀਆ ਐਕਸ ਉੱਤੇ ਵੀ ਪੋਸਟ ਪਾ ਕੇ ਅਸ਼ਵਨੀ ਸ਼ਰਮਾ ਨੂੰ ਮੁਬਾਰਕਾਂ ਦਿੱਤੀਆਂ ਹਨ। ਉਨ੍ਹਾਂ ਲਿਖਿਆ ਹੈ – “ਅੱਜ ਮੈਂ ਚੰਡੀਗੜ੍ਹ ਵਿਖੇ ਪਾਰਟੀ ਦਫਤਰ ਵਿੱਚ ਸ਼੍ਰੀ ਅਸ਼ਵਨੀ ਸ਼ਰਮਾ ਭਾਜਪਾ ਪੰਜਾਬ ਦਾ ਵਰਕਿੰਗ ਪ੍ਰਧਾਨ ਨਿਯੁਕਤ ਹੋਣ ‘ਤੇ ਵਧਾਈ ਦਿੱਤੀ। ਮੈ ਉਨ੍ਹਾਂ ਦੀ ਸਫਲਤਾ ਲਈ ਆਪਣੀਆਂ ਸ਼ੁੱਭ ਕਾਮਨਾਵਾਂ ਦਿੰਦਾਂ ਹਾਂ। ਉਨ੍ਹਾਂ ਦੀ ਅਗਵਾਈ ਵਿੱਚ ਭਾਜਪਾ ਪੰਜਾਬ ਵਿੱਚ ਹੋਰ ਮਜਬੂਤ ਹੋਵੇਗੀ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ 2027 ਵਿੱਚ ਪਾਰਟੀ ਸੂਬੇ ਵਿੱਚ ਸਰਕਾਰ ਬਣਾਏਗੀ।”
—–00—–
पंजाब भाजपा के कार्यकारी अध्यक्ष अश्विनी शर्मा ने पदभार संभाला, जाखड़ और बिट्टू समेत पूरा नेतृत्व मौजूद, 2027 के चुनावों की तैयारी
चंडीगढ़/SANGHOL-TIMES/13 जुलाई,2025(मलकीत सिंह भामियां, translate by Jagmeet Singh):- पंजाब में भारतीय जनता पार्टी के नवनियुक्त कार्यकारी अध्यक्ष अश्विनी शर्मा ने आज 13 जुलाई को औपचारिक रूप से पदभार ग्रहण कर लिया है। इस अवसर पर चंडीगढ़ में पंजाब भाजपा की ओर से एक समारोह का आयोजन किया गया। इस समारोह के दौरान पार्टी के पंजाब प्रदेश अध्यक्ष सुनील जाखड़, केंद्रीय राज्य मंत्री रवनीत सिंह बिट्टू समेत पूरा नेतृत्व मौजूद रहा। इसके अलावा पंजाब के पूर्व मुख्यमंत्री कैप्टन अमरिंदर सिंह की पत्नी महारानी परनीत कौर, राज्यसभा सदस्य सतनाम सिंह संधू, पूर्व मंत्री मनोरंजन कालिया और चंडीगढ़ भाजपा अध्यक्ष भी इस समारोह में मौजूद रहे। केंद्रीय राज्य मंत्री रवनीत सिंह बिट्टू ने भी सोशल मीडिया पर पोस्ट करके अश्विनी शर्मा को बधाई दी है। उन्होंने लिखा – “आज चंडीगढ़ स्थित पार्टी कार्यालय में श्री अश्विनी शर्मा जी को भाजपा पंजाब का कार्यकारी अध्यक्ष नियुक्त किए जाने पर बधाई दी। मैं उनकी सफलता के लिए उन्हें शुभकामनाएँ देता हूँ। उनके नेतृत्व में भाजपा पंजाब में और मज़बूत होगी और मुझे पूरा विश्वास है कि पार्टी 2027 में राज्य में सरकार बनाएगी।”