
बरिंदर कुमार गोयल द्वारा फिरोज़पुर और तरन तारन ज़िलों में राहत कार्यों का जायज़ा लेने हेतु बाढ़ प्रभावित क्षेत्रों का दौरा
कहा, मुश्किल की इस घड़ी में बाढ़ प्रभावित लोगों के कंधे से कंधा मिलाकर खड़ी है मान सरकार
प्रभावित लोगों तक सीधी पहुँच और राहत कार्यों की निगरानी के लिए मुख्यमंत्री ने 8 कैबिनेट मंत्रियों की लगाई ड्यूटी
डी.सीज़, एस.एस.पीज़. से लेकर सभी विभागों के अधिकारियों/कर्मचारियों को बाढ़ पीड़ितों को प्राथमिकता के आधार पर मूलभूत सहायता देने के लिए किया पाबंद
चंडीगढ़/फिरोज़पुर/तरन-तारन/Chandigarh/Ferozepur/Tarn-Taran/Sham-Sunder-Sarpal/Jagmeet-Singh/21August,2025 – पंजाब के जल संसाधन मंत्री श्री बरिंदर कुमार गोयल ने आज फिरोज़पुर और तरन तारन ज़िलों के बाढ़ प्रभावित इलाकों का जायज़ा लेने और चल रहे राहत कार्यों की निगरानी के लिए विस्तृत क्षेत्रीय दौरे किए।
श्री गोयल ने दरियाई पानी से प्रभावित फिरोज़पुर ज़िले के गाँव टैंडी वाला, गज़नी वाला और धीरा घारा का दौरा किया, जहाँ उन्होंने प्रभावित परिवारों से बातचीत की और उनकी समस्याएँ सुनीं। इस अवसर पर उनके साथ विधायक फिरोज़पुर शहरी श्री रणबीर सिंह भुल्लर, विधायक फिरोज़पुर ग्रामीण श्री रजनीश कुमार दहिया और विधायक गुरुहरसहाय श्री फौजा सिंह सरारी विशेष तौर पर उपस्थित रहे।
तरन तारन के दौरे के दौरान श्री बरिंदर कुमार गोयल के साथ कैबिनेट मंत्री श्री लालजीत सिंह भुल्लर उपस्थित रहे, जहाँ उन्होंने हरिके हेडवर्क्स से निवाण की ओर सतलुज नदी पर बने धुस्सी बाँध का दौरा किया। दोनों कैबिनेट मंत्रियों ने बाढ़ प्रभावित क्षेत्रों का जायज़ा लिया और कुत्तीवाल, घड़ुंम, बस्ती लाल सिंह, सभरा, गदाईके, गट्टी हरिके आदि गाँवों के प्रभावित लोगों और किसानों की मुश्किलें सुनीं।
पत्रकारों से बातचीत के दौरान श्री गोयल ने बताया कि मुख्यमंत्री श्री भगवंत सिंह मान व्यक्तिगत रूप से राहत कार्यों की निगरानी कर रहे हैं। मुख्यमंत्री ने राहत कार्यों की निगरानी के लिए 8 कैबिनेट मंत्रियों की ड्यूटी लगाई है, जो विभिन्न जिलों का दौरा कर रहे हैं और प्रभावित गाँववासियों तक सीधे पहुँच रहे हैं।
कैबिनेट मंत्री ने लोगों को भरोसा दिलाया कि डीसी, एसएसपी से लेकर सभी संबंधित विभागों के अधिकारियों और कर्मचारियों को बाढ़ पीड़ितों को प्राथमिकता के आधार पर मूलभूत सहायता देने के लिए पाबंद किया गया है। उन्होंने आगे कहा कि राज्य सरकार की सबसे अहम प्राथमिकता बाढ़ प्रभावित लोगों को सुरक्षित स्थानों तक पहुँचाने के साथ-साथ उन्हें स्वास्थ्य सुविधाएँ और राशन उपलब्ध कराना है। उन्होंने आदेश दिया कि इसके साथ साथ पशुधन की देखभाल सुनिश्चित करने और बदलती स्थिति पर दिन-रात नज़र रखने पर भी विशेष ध्यान दिया जाये।
श्री गोयल ने बताया कि बाढ़ रोकथाम कार्यों पर पंजाब सरकार द्वारा 276 करोड़ रुपये खर्च किए गए हैं। इसके अलावा बाँधों पर मिट्टी से भरे बोरे रखे गए हैं, ताकि किसी भी आपात स्थिति में तुरंत इस्तेमाल किया जा सके।
हरिके हेडवर्क्स के निरीक्षण के दौरान दोनों कैबिनेट मंत्रियों ने बताया कि इस समय हरिके हेडवर्क्स पर 11,600 क्यूसेक पानी बह रहा है, 20,000 क्यूसेक पानी नहरों में छोड़ा जा रहा है और 96,000 क्यूसेक पानी डाउनस्ट्रीम चल रहा है।
श्री बरिंदर कुमार गोयल ने कहा कि मान सरकार द्वारा फसलों और संपत्ति के नुकसान की भरपाई की जाएगी।
इससे पहले कैबिनेट मंत्री श्री गोयल ने हुसैनीवाला हेड पर डिप्टी कमिश्नर दीपसिखा शर्मा, एसएसपी भुपिंदर सिंह सिद्धू, मुख्य इंजीनियर (ड्रेनेज) हरदीप सिंह मैंदीरत्ता और अन्य अधिकारियों के साथ बैठक के दौरान राहत कार्यों की समीक्षा की और आवश्यक दिशा-निर्देश दिए।
तरन तारन में दौरे के लिये गये प्रतिनिधिमंडल में उनके साथ डिप्टी कमिश्नर श्री राहुल, एसएसपी दीपक पारिक और मुख्य इंजीनियर ड्रेनेज हरदीप सिंह मैंदीरत्ता सहित विभिन्न विभागों के अधिकारी और स्थानीय प्रतिनिधि शामिल थे।
—-00—–
ਬਰਿੰਦਰ ਕੁਮਾਰ ਗੋਇਲ ਵੱਲੋਂ ਫਿਰੋਜ਼ਪੁਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਵਿੱਚ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ
ਕਿਹਾ, ਮੁਸ਼ਕਿਲ ਦੀ ਇਸ ਘੜੀ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਮਾਨ ਸਰਕਾਰ
ਪ੍ਰਭਾਵਿਤ ਲੋਕਾਂ ਤੱਕ ਸਿੱਧੀ ਪਹੁੰਚ ਅਤੇ ਰਾਹਤ ਕਾਰਜਾਂ ਦੀ ਨਿਗਰਾਨੀ ਲਈ ਮੁੱਖ ਮੰਤਰੀ ਨੇ 8 ਕੈਬਨਿਟ ਮੰਤਰੀਆਂ ਦੀ ਲਗਾਈ ਡਿਊਟੀ
ਡੀ.ਸੀਜ਼, ਐਸ.ਐਸ.ਪੀਜ਼ ਤੋਂ ਲੈ ਕੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਹੜ੍ਹ ਪੀੜਤਾਂ ਨੂੰ ਪਹਿਲ ਦੇ ਆਧਾਰ ‘ਤੇ ਮੁਢਲੀ ਸਹਾਇਤਾ ਦੇਣ ਲਈ ਕੀਤਾ ਪਾਬੰਦ
ਚੰਡੀਗੜ੍ਹ/ਫਿਰੋਜ਼ਪੁਰ/ਤਰਨ-ਤਾਰਨ/Chandigarh/Ferozepur/Tarn-Taran/Sham-Sunder-Sarpal/Jagmeet Singh/21August,2025 : ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਫਿਰੋਜ਼ਪੁਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਅਤੇ ਚੱਲ ਰਹੇ ਰਾਹਤ ਕਾਰਜਾਂ ਦੀ ਨਿਗਰਾਨੀ ਕਰਨ ਲਈ ਵਿਆਪਕ ਖੇਤਰੀ ਦੌਰੇ ਕੀਤੇ।
ਸ੍ਰੀ ਗੋਇਲ ਨੇ ਦਰਿਆਈ ਪਾਣੀ ਨਾਲ ਪ੍ਰਭਾਵਿਤ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਟੈਂਡੀ ਵਾਲਾ, ਗਜ਼ਨੀ ਵਾਲਾ ਅਤੇ ਧੀਰਾ ਘਾਰਾ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਪ੍ਰਭਾਵਿਤ ਪਿੰਡਾਂ ਦੇ ਪੀੜਤ ਪਰਿਵਾਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਮੌਕੇ ਕੈਬਨਿਟ ਮੰਤਰੀ ਨਾਲ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ, ਵਿਧਾਇਕ ਫਿਰੋਜ਼ਪੁਰ ਦਿਹਾਤੀ ਸ੍ਰੀ ਰਜਨੀਸ਼ ਕੁਮਾਰ ਦਹੀਯਾ, ਵਿਧਾਇਕ ਗੁਰੂਹਰਸਹਾਏ ਸ੍ਰੀ ਫੌਜਾ ਸਿੰਘ ਸਰਾਰੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਤਰਨ ਤਾਰਨ ਦੇ ਦੌਰੇ ਦੌਰਾਨ ਸ੍ਰੀ ਬਰਿੰਦਰ ਕੁਮਾਰ ਗੋਇਲ ਨਾਲ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਹਾਜ਼ਰ ਰਹੇ, ਜਿੱਥੇ ਉਨ੍ਹਾਂ ਨੇ ਹਰੀਕੇ ਹੈੱਡਵਰਕਸ ਤੋਂ ਨਿਵਾਣ ਵੱਲ ਦਰਿਆ ਸਤਲੁਜ ‘ਤੇ ਬਣੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ। ਦੋਵੇਂ ਕੈਬਨਿਟ ਮੰਤਰੀਆਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲਿਆ ਅਤੇ ਕੁੱਤੀਵਾਲ, ਘੜੁੰਮ, ਬਸਤੀ ਲਾਲ ਸਿੰਘ, ਸਭਰਾ, ਗਦਾਈਕੇ, ਗੱਟੀ ਹਰੀਕੇ ਆਦਿ ਪਿੰਡਾਂ ਦੇ ਪ੍ਰਭਾਵਿਤ ਲੋਕਾਂ ਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨਿੱਜੀ ਤੌਰ ‘ਤੇ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਮੁੱਖ ਮੰਤਰੀ ਨੇ ਰਾਹਤ ਕਾਰਜਾਂ ਦੀ ਨਿਗਰਾਨੀ ਲਈ 8 ਕੈਬਨਿਟ ਮੰਤਰੀਆਂ ਦੀ ਡਿਊਟੀ ਲਗਾਈ ਗਈ ਹੈ, ਜੋ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕਰ ਰਹੇ ਹਨ ਅਤੇ ਪ੍ਰਭਾਵਿਤ ਪਿੰਡ ਵਾਸੀਆਂ ਤੱਕ ਸਿੱਧੀ ਪਹੁੰਚ ਕਰ ਰਹੇ ਹਨ।
ਕੈਬਨਿਟ ਮੰਤਰੀ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਡੀ.ਸੀਜ਼, ਐਸ.ਐਸ.ਪੀਜ਼ ਤੋਂ ਲੈ ਕੇ ਸਮੂਹ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹੜ੍ਹ ਪੀੜਤਾਂ ਨੂੰ ਪਹਿਲ ਦੇ ਆਧਾਰ ‘ਤੇ ਮੁਢਲੀ ਸਹਾਇਤਾ ਦੇਣ ਲਈ ਪਾਬੰਦ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਦੀ ਸਭ ਤੋਂ ਅਹਿਮ ਪਹਿਲ ਹੜ੍ਹ ਪ੍ਰਭਾਵਿਤਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਸਿਹਤ ਸਹੂਲਤਾਂ ਤੇ ਰਾਸ਼ਨ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਆਦੇਸ਼ ਦਿੱਤਾ ਕਿ ਇਸ ਦੇ ਨਾਲ ਨਾਲ ਪਸ਼ੂ ਧਨ ਦੀ ਸੰਭਾਲ ਯਕੀਨੀ ਬਣਾਉਣ ਅਤੇ ਬਦਲਦੀ ਸਥਿਤੀ ਦੀ ਦਿਨ-ਰਾਤ ਨਜ਼ਰ ਰੱਖਣ ‘ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ।
ਸ੍ਰੀ ਗੋਇਲ ਨੇ ਦੱਸਿਆ ਕਿ ਹੜ੍ਹ ਰੋਕੂ ਕਾਰਜਾਂ ਉੱਪਰ ਪੰਜਾਬ ਸਰਕਾਰ ਵਲੋਂ 276 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਤੋਂ ਇਲਾਵਾ ਬੰਨ੍ਹਾਂ ਉੱਪਰ ਮਿੱਟੀ ਦੇ ਬੋਰੇ ਭਰ ਕੇ ਰੱਖੇ ਗਏ ਹਨ ਤਾਂ ਜੋ ਕਿਸੇ ਵੀ ਅਣਸੁਖਾਵੇਂ ਹਾਲਤ ਵਿੱਚ ਤੁਰੰਤ ਵਰਤੋਂ ਕੀਤੀ ਜਾ ਸਕੇ।
ਹਰੀਕੇ ਹੈੱਡਵਰਕਸ ਦੇ ਨਿਰੀਖਣ ਦੌਰਾਨ ਦੋਵੇਂ ਕੈਬਨਿਟ ਮੰਤਰੀਆਂ ਨੇ ਦੱਸਿਆ ਕਿ ਇਸ ਸਮੇਂ ਹਰੀਕੇ ਹੈੱਡਵਰਕਸ ਵਿਖੇ 11600 ਕਿਊਸਿਕ ਪਾਣੀ ਚੱਲ ਰਿਹਾ ਹੈ, 20 ਹਜ਼ਾਰ ਕਿਊਸਿਕ ਪਾਣੀ ਨਹਿਰਾਂ ਵਿੱਚ ਛੱਡਿਆ ਜਾ ਰਿਹਾ ਹੈ ਅਤੇ 96000 ਕਿਊਸਿਕ ਪਾਣੀ ਡਾਊਨ ਸਟਰੀਮ ਚੱਲ ਰਿਹਾ ਹੈ।
ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਫਸਲਾਂ ਅਤੇ ਜਾਇਦਾਦ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਕੈਬਿਨਟ ਮੰਤਰੀ ਸ੍ਰੀ ਗੋਇਲ ਵੱਲੋਂ ਹੁਸੈਨੀਵਾਲਾ ਹੈੱਡ ਵਿਖੇ ਡਿਪਟੀ ਕਮਿਸ਼ਨਰ ਦੀਪਸਿਖ਼ਾ ਸ਼ਰਮਾ, ਐਸ.ਐਸ.ਪੀ. ਭੁਪਿੰਦਰ ਸਿੰਘ ਸਿੱਧੂ, ਮੁੱਖ ਇੰਜੀਨੀਅਰ (ਡਰੇਨੇਜ) ਹਰਦੀਪ ਸਿੰਘ ਮੈਂਦੀਰੱਤਾ ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ ਅਤੇ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ।
ਤਰਨ ਤਾਰਨ ਦੇ ਦੌਰੇ ਲਈ ਗਏ ਵਫ਼ਦ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ, ਐਸ.ਐਸ.ਪੀ. ਦੀਪਕ ਪਾਰਿਕ ਅਤੇ ਚੀਫ਼ ਇੰਜਨੀਅਰ ਡਰੇਨੇਜ਼ ਹਰਦੀਪ ਸਿੰਘ ਮੈਂਦੀਰੱਤਾ ਸਮੇਤ ਵੱਖ-ਵੱਖ ਵਿਭਾਗੀ ਅਧਿਕਾਰੀ ਅਤੇ ਸਥਾਨਕ ਨੁਮਾਇੰਦੇ ਸ਼ਾਮਲ ਸਨ।
——–
BARINDER KUMAR GOYAL VISITS FLOOD AFFECTED AREAS TO ASSESS RELIEF OPERATIONS IN FEROZEPUR AND TARN TARAN DISTRICTS
SAYS, MANN GOVT STANDS SHOULDER-TO-SHOULDER WITH FLOOD-AFFECTED PEOPLE DURING THIS CHALLENGING TIME
“CHIEF MINISTER ASSIGNS 8 CABINET MINISTERS FOR DIRECT OUTREACH AND MONITORING OF RELIEF OPERATIONS”
DCs, SSPs AND ALL OFFICERS/STAFF DIRECTED TO PROVIDE IMMEDIATE ASSISTANCE TO FLOOD VICTIMS ON PRIORITY
Chandigarh/Ferozepur/Tarn-Taran/Sham-Sunder-Sarpal/Jagmeet Singh/21August,2025 : Punjab Water Resources Minister Sh. Barinder Kumar Goyal today conducted extensive field visits to assess flood-affected areas and monitor ongoing relief operations across Ferozepur and Tarn Taran districts.
Sh. Goyal visited the severely affected villages of Tendi Wala, Gazni Wala and Dhira Ghara in Ferozepur district, where he engaged directly with distressed families and addressed their immediate concerns. The Cabinet Minister was accompanied by MLA Ferozepur Urban S. Ranbir Singh Bhullar, MLA Ferozepur Rural Sh. Rajnish Kumar Dahiya and MLA Guruharsahai Sh. Fauja Singh Sarari.
In Tarn Taran, Sh. Barinder Kumar Goyal, accompanied by Cabinet Minister S. Laljit Singh Bhullar, conducted an inspection of the critical Dhussi bundh on River Sutlej from Harike Headworks downstream. They both assessed flood-affected areas and listened to grievances from residents and farmers of villages including Kuttiwal, Gharumm, Basti Lal Singh, Sabhra, Gadaike and Gatti Harike.
Speaking to media persons, Sh. Goyal stressed that Chief Minister S. Bhagwant Singh Mann is personally overseeing all relief operations and has strategically assigned 8 Cabinet Ministers to visit affected districts to ensure direct coordination with affected communities.
The Cabinet Minister assured that Deputy Commissioners, SSPs and all departmental officers have been mandated to prioritize immediate assistance to flood victims. The state government’s primary focus remains on safely relocating flood-affected populations to secure locations, providing essential healthcare facilities and food supplies, ensuring proper care and protection of livestock and maintaining round-the-clock surveillance of the evolving situation, he added.
Sh. Goyal informed that the government has invested Rs.276 crore in flood prevention infrastructure. Strategic stockpiling of sandbags along embankments has been completed for immediate deployment during adverse conditions.
During the inspection at Harike Headworks, both Ministers were apprised by officials that the current water flow statistics show 11,600 cusecs at Harike Headworks, 20,000 cusecs being channeled into canal systems and 96,000 cusecs flowing downstream.
Sh. Barinder Kumar Goyal reiterated that the Mann government will provide comprehensive compensation for crop losses and property damages.
Earlier in the day, Sh. Goyal conducted a strategic meeting at Husainiwala Head with Deputy Commissioner Ferozepur Deepsikha Sharma, SSP Bhupinder Singh Sidhu, Chief Engineer (Drainage) Hardeep Singh Mendiratta and other senior officials to review relief operations and issue necessary directions.
The delegation in Tarn Taran included Deputy Commissioner Rahul, SSP Deepak Parik and Chief Engineer Drainage Hardeep Singh Mendiratta along with various departmental officers and local representatives.
——-