पंजाब भाजपा के कार्यकारी अध्यक्ष अश्विनी शर्मा ने दिया कैप्टन के दावे का जवाब!
हम सभी117 सीटों पर चुनाव लड़ेंगे
हरसिमरत बादल ने कहा, “बिना गठबंधन के सरकार बनाना
असंभव”
चंडीगढ़/संघोल-टाइम्स/02 दिसंबर,2025(म.भामिया):- भारतीय जनता पार्टी (भाजपा) की पंजाब इकाई ने पूर्व मुख्यमंत्री और भाजपा नेता कैप्टन अमरिंदर सिंह के उस दावे को खारिज कर दिया है, जिसमें उन्होंने कहा था कि पंजाब में अकाली दल (बादल) के साथ गठबंधन जरूरी है। पंजाब भाजपा के कार्यकारी अध्यक्ष अश्विनी शर्मा ने कैप्टन अमरिंदर सिंह के बयान को उनकी “निजी राय” करार दिया। शर्मा ने स्पष्ट किया, “कैप्टन अमरिंदर साहब एक वरिष्ठ नेता हैं, उन्होंने अपनी निजी राय व्यक्त की है। पार्टी पहले दिन से स्पष्ट रही है कि वह 117 सीटों को ध्यान में रखते हुए अपनी सभी गतिविधियां संचालित कर रही है।” उन्होंने कहा कि पार्टी सभी 117 सीटों पर “संगठनात्मक और आंदोलनात्मक तरीके से” काम कर रही है। कैप्टन का दावा: “बिना गठबंधन के 2027 को भूल जाइए” कैप्टन अमरिंदर सिंह ने कुछ दिन पहले एक पॉडकास्ट में कहा था कि भाजपा पंजाब में अपने दम पर सरकार नहीं बना सकती। उन्होंने तर्क दिया था, “अकाली दल के साथ गठबंधन किए बिना 2027 में सरकार बनाने की बात तो भूल ही जाइए, 2032 की तो बात ही छोड़ दीजिए। इसके लिए चुनाव ज़रूरी होंगे।” उन्होंने मुख्य कारण यह बताया कि भाजपा का पंजाब के ग्रामीण इलाकों में आधार नहीं है, जबकि अकाली दल का आधार है। इसलिए, उनके अनुसार, अगर दोनों दलों को एक-दूसरे की ज़रूरत हो, तभी पंजाब में सरकार संभव है। हरसिमरत बादल कब से ज्योतिषी हो गईं? अश्विनी शर्मा से अकाली सांसद हरसिमरत कौर बादल के उस बयान के बारे में पूछा गया जिसमें उन्होंने कहा था कि भाजपा 2027 में अकेले सरकार बना लेगी। अश्विनी शर्मा ने जवाब दिया, “वह हमारी बड़ी बहन हैं। वह कब से राजनेता की बजाय ज्योतिषी बन गईं? राजनीति में कुछ भी हो सकता है। जनता तय करती है कि किसे ताज पहनाया जाए।” उन्होंने ज़ोर देकर कहा कि देश के बाकी हिस्सों की तरह पंजाब भी भाजपा को प्यार करता है। हरसिमरत कौर का जवाब: “गठबंधन पंजाब के मुद्दों पर होगा।” कैप्टन अमरिंदर सिंह के बयान का समर्थन करते हुए हरसिमरत कौर बादल ने कहा कि कैप्टन और पूर्व अध्यक्ष जाखड़ साहब समेत सभी नेता ज़मीनी हकीकत जानते हैं कि भाजपा कभी अपने दम पर सरकार नहीं बना पाएगी।
—–00—–
ਪੰਜਾਬ ਭਾਜਪਾ ਨੇ ਕੈਪਟਨ ਦੇ ਦਾਅਵੇ ਦਾ ਦਿੱਤਾ ਜੁਆਬ ! ਅਸੀਂ ਸਾਰੀਆਂ 117 ਸੀਟਾਂ ‘ਤੇ ਚੋਣ ਲੜਾਂਗੇ
ਹਰਸਿਮਰਤ ਬਾਦਲ ਬੋਲੀ, “ਬਿੰਨਾਂ ਗਠਜੋੜ ਦੇ ਸਰਕਾਰ ਬਣਨੀ ਅਸੰਭਵ”
ਚੰਡੀਗੜ੍ਹ/SANGHOL-TIMES-NEWS/02 ਦਸੰਬਰ,2025(ਮਲਕੀਤ-ਭਾਮੀਆਂ) :- ਭਾਰਤੀ ਜਨਤਾ ਪਾਰਟੀ ( ਭਾਜਪਾ ) ਦੀ ਪੰਜਾਬ ਇਕਾਈ ਨੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਦੇ ਉਸ ਦਾਅਵੇ ਨੂੰ ਰੱਦ ਕਰ ਦਿੱਤਾ ਹੈ, ਜਿਸ ਵਿੱਚ ਉਨਾਂ ਨੇ ਕਿਹਾ ਸੀ ਕਿ ਪੰਜਾਬ ਵਿੱਚ ਅਕਾਲੀ ਦਲ ( ਬਾਦਲ ) ਨਾਲ ਗਠਜੋੜ ਜਰੂਰੀ ਹੈ। ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੂੰ ਉਨਾਂ ਦੀ “ਨਿੱਜੀ ਰਾਏ” ਕਰਾਰ ਦਿੱਤਾ। ਸ਼ਰਮਾ ਨੇ ਸਪੱਸ਼ਟ ਕੀਤਾ, “ਕੈਪਟਨ ਅਮਰਿੰਦਰ ਸਾਹਿਬ ਇੱਕ ਸੀਨੀਅਰ ਆਗੂ ਹਨ, ਉਨਾਂ ਨੇ ਆਪਣੀ ਨਿੱਜੀ ਰਾਏ ਪ੍ਰਗਟ ਕੀਤੀ ਹੈ। ਪਾਰਟੀ ਪਹਿਲੇ ਦਿਨ ਤੋਂ ਹੀ ਸਪੱਸ਼ਟ ਹੈ ਕਿ ਉਹ ਅਪਣੀਆਂ ਸਾਰੀਆਂ ਗਤੀਵਿਧੀਆਂ 117 ਸੀਟਾਂ ਨੂੰ ਧਿਆਨ ਵਿੱਚ ਰੱਖ ਕੇ ਚਲਾ ਰਹੀ ਹੈ।” ਉਨਾਂ ਕਿਹਾ ਕਿ ਪਾਰਟੀ ਸਾਰੀਆਂ 117 ਸੀਟਾਂ “ਤੇ ਸੰਗਠਨਾਤਮਕ ਅਤੇ ਅੰਦੋਲਨ ਦੇ ਤਰੀਕੇ ਨਾਲ ਕੰਮ ਕਰ ਰਹੀ ਹੈ। ਕੈਪਟਨ ਦਾ ਦਾਆਵਾ : “ਬਿੰਨਾਂ ਗਠਜੋੜ 2027 ਭੁੱਲ ਜਾਓ” ਕੈਪਟਨ ਅਮਰਿੰਦਰ ਸਿੰਘ ਨੇ ਕੁੱਝ ਦਿਨ ਪਹਿਲਾਂ ਇੱਕ ਪੋਡਕਾਸਟ ਵਿੱਚ ਕਿਹਾ ਸੀ ਕਿਹਾ ਸੀ। ਕਿ ਭਾਜਪਾ ਪੰਜਾਬ ਵਿੱਚ ਆਪਣੇ ਦਮ ‘ਤੇ ਸਰਕਾਰ ਨਹੀ ਬਣਾ ਸਕਦੀ। ਉਨਾਂ ਨੇ ਦਲੀਲ ਦਿਤੀ ਸੀ, “ਅਕਾਲੀ ਦਲ ਨਾਲ ਗਠਜੋੜ ਤੋਂ ਬਿੰਨਾਂ, 2027 ਵਿੱਚ ਸਰਕਾਰ ਬਣਾਉਣ ਦੀ ਗੱਲ ਭੁੱਲ ਜਾਓ, 2032 ਦੀ ਗੱਲ ਹੀ ਛੱਡ ਦਿਓ। ਇਸ ਲਈ ਚੋਣਾਂ ਦੀ ਲੋੜ ਪਵੇਗੀ।” ਉਨਾਂ ਮੁੱਖ ਕਾਰਨ ਦੱਸਿਆ ਕਿ ਭਾਜਪਾ ਦਾ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਕੋਈ ਆਧਾਰ ਨਹੀ ਹੈ, ਜਦੋਂ ਕਿ ਅਕਾਲੀ ਦਲ ਦਾ ਅਧਾਰ ਹੈ। ਇਸ ਲਈ, ਉਨਾਂ ਅਨੁਸਾਰ, ਦੋਵਾਂ ਪਾਰਟੀਆਂ ਨੂੰ ਇੱਕ ਦੂਜੇ ਦੀ ਲੋੜ ਹੈ ਤਾਂ ਹੀ ਪੰਜਾਬ ਵਿੱਚ ਸਰਕਾਰ ਸੰਭਵ ਹੈ। ਹਰਸਿਮਰਤ ਬਾਦਲ ਕਦੋਂ ਤੋਂ ਜੋਤਸ਼ੀ ਬਣ ਗਏ ? ਅਸ਼ਵਨੀ ਸ਼ਰਮਾਂ ਤੋਂ ਅਕਾਲੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਉਸ ਬਿਆਨ ਬਾਰੇ ਪੁੱਛਿਆ ਗਿਆ ਕਿ ਭਾਜਪਾ 2023 ਵਿੱਚ ਇਕੱਲੀ ਸਰਕਾਰ ਬਣਾ ਸਕੇਗੀ। ਅਸ਼ਵਨੀ ਸ਼ਰਮਾ ਨੇ ਜੁਆਬ ਵਿੱਚ ਕਿਹਾ,”ਉਹ ਸਾਡੀ ਵੱਡੀ ਭੈਣ ਹੈ। ਉਹ ਕਦੋਂ ਤੋਂ ਸਿਆਸਤ ਦੀ ਬਜਾਏ ਜੋਤਸ਼ੀ ਬਣ ਗਈ ਹੈ ? ਰਾਜਨੀਤੀ ਵਿੱਚ ਕੁੱਝ ਵੀ ਹੋ ਸਕਦਾ ਹੈ। ਜਨਤਾ ਫੈਸਲਾ ਕਰਦੀ ਹੈ ਕਿ ਕਿਸ ਨੂੰ ਤਾਜ ਪਹਿਨਾਇਆ ਜਾਣਾ ਹੈ।” ਉਨਾਂ ਜ਼ੋਰ ਦਿੱਤਾ ਕਿ ਦੇਸ਼ ਦੇ ਬਾਕੀ ਹਿੱਸਿਆਂ ਵਾਂਗ, ਪੰਜਾਬ ਵੀ ਭਾਜਪਾ ਨੂੰ ਪਿਆਰ ਕਰਦਾ ਹੈ। ਹਰਸਿਮਰਤ ਕੌਰ ਦਾ ਜੁਆਬ : “ਗਠਜੋੜ ਪੰਜਾਬ ਦੇ ਮੁੱਦਿਆਂ ‘ਤੇ ਹੋਵੇਗਾ’ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਦਾ ਸਮਰਥਨ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੈਪਟਨ ਅਤੇ ਸਾਬਕਾ ਪ੍ਰਧਾਨ ਜਾਖੜ ਸਾਹਿਬ ਸਮੇਤ ਸਾਰੇ ਆਗੂ ਜ਼ਮੀਨੀ ਹਕੀਕਤ ਜਾਣਦੇ ਹਨ ਕਿ ਭਾਜਪਾ ਕਦੇ ਵੀ ਆਪਣੇ ਦਮ ‘ਤੇ ਸਰਕਾਰ ਨਹੀ ਬਣਾ ਸਕੇਗੀ।
——00——
