मानवाधिकार मंच द्वारा रघबीर सिंह राणा को राष्ट्रीय चेयरमैन नियुक्त किया गया: डॉ. खेड़ा
अंबाला/मोहाली/संघोल-टाइम्स/जगमीत-सिंह/07मार्च,2026-: मानवाधिकार मंच (Manav Adhikar Manch) द्वारा जिला अंबाला, हरियाणा की एक बैठक ‘सौंडा दरबार’ में आयोजित की गई। इस बैठक की अध्यक्षता एडवाइजरी कमेटी के चेयरमैन विजय कुमार शर्मा ने की।
इस अवसर पर संस्था के राष्ट्रीय अध्यक्ष डॉ. जसवंत सिंह खेड़ा, महिला विंग की राष्ट्रीय अध्यक्षा मैडम प्पा प्रितपाल कौर और पंजाब के उपाध्यक्ष सुरेंद्र सिंह विशेष रूप से उपस्थित हुए। मुख्य नियुक्तियाँ और विवरण बैठक के दौरान रघबीर सिंह राणा को ‘बुद्धिजीवी सेल’ का राष्ट्रीय चेयरमैन नियुक्त किया गया। उन्हें पहचान पत्र और नियुक्ति पत्र देकर सम्मानित किया गया। डॉ. खेड़ा ने कहा कि हरियाणा राज्य में बड़े स्तर पर नए पदाधिकारियों की नियुक्तियाँ की जा रही हैं, जिससे संस्था को मानवाधिकारों के प्रति जागरूक करने के लिए सेमिनार आयोजित करने में मदद मिलेगी। रघबीर सिंह राणा का बयान: नवनियुक्त चेयरमैन ने संस्था का आभार व्यक्त करते हुए कहा कि उन्हें जो जिम्मेदारी सौंपी गई है, वह उसे पूरी निष्ठा और ईमानदारी से निभाएंगे।
बैठक में उपस्थित अन्य गणमान्य व्यक्ति:
इस बैठक में महेंद्र सिंह सौंडा, दरबारा सिंह, धर्मपाल सिंह, स्वर्ण कौर, प्रेम लता, गुरप्रीत कौर, गुरमीत सिंह, करणपाल और सुखदेव दास सहित अन्य सदस्य भी शामिल हुए।
—-00—–
ਮਨੁੱਖੀ ਅਧਿਕਾਰ ਮੰਚ ਵੱਲੋਂ ਰਘਬੀਰ ਸਿੰਘ ਰਾਣਾ ਨੂੰ ਕੌਮੀ ਚੇਅਰਮੈਨ ਬਣਾਇਆ ਗਿਆ – ਡਾਕਟਰ ਖੇੜਾ
ਅੰਬਾਲਾ/MOHALI/SANGHOL-TIMES/JAGMEET-SING/07MARCH,2026- ਮਨੁੱਖੀ ਅਧਿਕਾਰ ਮੰਚ ਵੱਲੋਂ ਜ਼ਿਲ੍ਹਾ ਅੰਬਾਲਾ ਸਟੇਟ ਹਰਿਆਣਾ ਦੀ ਮੀਟਿੰਗ ਸੌਂਢਾ ਦਰਬਾਰ ਵਿਖੇ ਵਿਜੈ ਕੁਮਾਰ ਸ਼ਰਮਾ ਚੇਅਰਮੈਨ ਅਡਵਾਈਜ਼ਰੀ ਕਮੇਟੀ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ ਅਤੇ ਸੁਰਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਰਘਬੀਰ ਸਿੰਘ ਰਾਣਾ ਨੂੰ ਕੌਮੀ ਚੇਅਰਮੈਨ ਬੁੱਧੀਜੀਵੀ ਸੈੱਲ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਟੇਟ ਹਰਿਆਣਾ ਵਿੱਚ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਵੱਡੇ ਪੱਧਰ ਤੇ ਹੋਣ ਜਾ ਰਹੀਆਂ ਹਨ ਜਿਸ ਨਾਲ ਮਨੁੱਖੀ ਅਧਿਕਾਰ ਮੰਚ ਨੂੰ ਸੈਮੀਨਾਰ ਕਰਨ ਵਿੱਚ ਸਹਾਈ ਹੋਣਗੀਆਂ। ਕੌਮੀ ਚੇਅਰਮੈਨ ਨੇ ਬੋਲਦਿਆਂ ਕਿਹਾ ਕਿ ਲੋਕਾਂ ਵਿਚ ਮਨੁੱਖੀ ਅਧਿਕਾਰ ਮੰਚ ਨਾਲ ਜੁੜਣ ਲਈ ਬਹੁਤ ਉਤਸ਼ਾਹ ਦੇਖਿਆ ਜਾ ਰਿਹਾ ਹੈ। ਨਵੇਂ ਚੇਅਰਮੈਨ ਨੇ ਕਿਹਾ ਕਿ ਜੋ ਮੈਨੂੰ ਸੰਸਥਾ ਵੱਲੋਂ ਜ਼ੁਮੇਵਾਰੀ ਦਿਤੀ ਗਈ ਹੈ ਮੈਂ ਉਸ ਨੂੰ ਹਮੇਸ਼ਾ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ। ਹੋਰਨਾਂ ਤੋਂ ਇਲਾਵਾ ਮਹਿੰਦਰ ਸਿੰਘ ਸੌਂਢਾ, ਦਰਬਾਰਾ ਸਿੰਘ, ਧਰਮ ਪਾਲ ਸਿੰਘ, ਸਵਰਨ ਕੌਰ, ਪ੍ਰੇਮ ਲਤਾ, ਗੁਰਪ੍ਰੀਤ ਕੌਰ, ਗੁਰਮੀਤ ਸਿੰਘ, ਕਰਨਪਾਲ ਅਤੇ ਸੁਖਦੇਵ ਦਾਸ ਆਦਿ ਨੇ ਵੀ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ।
—-00—–
