श्री गुरु ग्रंथ साहिब विश्व विश्वविद्यालय में खालसा मार्च के साथ द्वितीय राष्ट्रीय वार्षिक संवाद का समापन हुआ


जतिंदर-पाल-सिंह/श्री-फतेहगढ़-साहिब/संघोल-टाइम्स/13मार्च,2026-
होला मोहल्ला को समर्पित दो दिवसीय द्वितीय राष्ट्रीय संवाद का समापन श्री फतेहगढ़ साहिब स्थित श्री गुरु ग्रंथ साहिब विश्व विश्वविद्यालय में खालसा मार्च के साथ हुआ। इस कार्यक्रम के दौरान विभिन्न सत्रों में चर्चा, पुस्तक समीक्षा, लेखकों से मुलाकात, कवि दरबार और संगीत प्रस्तुतियां आयोजित की गईं। कार्यक्रम के अंतिम दिन, कुलपति प्रो. (डॉ.) प्रितपाल सिंह ने खालसा मार्च के दौरान आयोजित विभिन्न गतिविधियों और वीरतापूर्ण कार्यों पर संतोष व्यक्त किया और आशा व्यक्त की कि ऐसे आयोजन युवाओं के मन में अपनी विरासत के प्रति गहरा जुड़ाव पैदा करेंगे। उन्होंने कहा कि होला मोहल्ला सिख विरासत और विचारधारा का एक महत्वपूर्ण केंद्र बिंदु है। पूर्व विशेष मुख्य सचिव करण बीर सिंह सिद्धू ने समापन समारोह में मुख्य अतिथि के रूप में भाग लिया। पंजाब सरकार के पूर्व विशेष मुख्य सचिव करण बीर सिंह सिद्धू ने होली मोहल्ला के महत्व और विरासत को छात्रों तक पहुंचाने के लिए विश्वविद्यालय द्वारा किए जा रहे प्रयासों की सराहना की। उन्होंने कहा कि आज के समय में युवाओं के लिए शैक्षणिक प्रगति के साथ-साथ अपनी समृद्ध सांस्कृतिक विरासत से जुड़े रहना अत्यंत महत्वपूर्ण है। इस अवसर पर विश्वविद्यालय ट्रस्ट के सदस्य अधिवक्ता स. अमरदीप सिंह धार्नी ने कहा कि ऐसे आयोजन छात्रों के बहुआयामी व्यक्तिगत विकास के लिए अत्यंत महत्वपूर्ण सिद्ध होते हैं। डीन एकेडमिक अफेयर्स प्रोफेसर सुखविंदर सिंह बिलिंग ने देश-विदेश से आए विद्वान अतिथियों का आभार व्यक्त किया। लेखकों के आमने-सामने सत्र के दौरान, प्रसिद्ध लेखक और फिल्म निर्माता अमरदीप सिंह (सिंगापुर), जसविंदर कौर (चंडीगढ़) और जगदीप सिंह (फरीदकोट) तथा अन्य लेखकों ने छात्रों के साथ चर्चा की। उन्होंने कहा कि रचनात्मक लेखक बनने के लिए गहन अध्ययन और स्पष्ट दिशा का होना अत्यंत महत्वपूर्ण है। कवि दरबार में दर्शन सिंह बुट्टर, सुखविंदर कौर अमृत, परमवीर सिंह और दीपक शर्मा चनार्थल ने अपनी चुनिंदा रचनाओं का पाठ करके दर्शकों को मंत्रमुग्ध कर दिया। कार्यक्रम के अंत में, बुद्धा दल के निहंग सिंह जत्था और विश्वविद्यालय के सभी कर्मचारियों और छात्रों ने खालसा मार्च में भाग लिया। इसके बाद, गतका और घुड़सवारी के शानदार प्रदर्शन भी प्रस्तुत किए गए। आज के विभिन्न सत्रों में डॉ. बलजीत कौर और श्रीमती जसप्रीत कौर ने सत्र समन्वयक की भूमिका निभाई। कार्यक्रम के संयोजक डॉ. हरदेव सिंह और समन्वयक डॉ. नव शगुन दीप कौर ने कार्यक्रम को सफल बनाने के लिए सभी कर्मचारियों और छात्रों को धन्यवाद दिया और आशा व्यक्त की कि आने वाले वर्षों में यह कार्यक्रम और भी बड़े पैमाने पर मनाया जाएगा। विभिन्न सत्रों के दौरान रजिस्ट्रार प्रोफेसर तेजबीर सिंह, डीन रिसर्च प्रोफेसर नवदीप कौर, डीन स्टूडेंट वेलफेयर डॉ. सिकंदर सिंह, डिप्टी रजिस्ट्रार जगजीत सिंह, साथ ही विभिन्न विभागों के प्रमुख और प्रभारी भी उपस्थित थे। फोटो कैप्शन: दो दिवसीय बहुविषयक संवाद कार्यक्रम की झलकियाँ।
—-00—-
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਖਾਲਸਾ ਮਾਰਚ ਨਾਲ ਸੰਪੂਰਨ ਹੋਇਆ ਦੂਜਾ ਕੌਮੀ ਸਲਾਨਾ ਸੰਵਾਦ
SRI-FATEHGARH-SAHIB/SANGHOL-TIMES/JATINDER-PAL-SINGH/13MARCH,2026-
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵਿਖੇ ਹੋਲੇ ਮਹੱਲੇ ਨੂੰ ਸਮਰਪਿਤ ਦੋ ਰੋਜ਼ਾ ਦੂਜਾ ਕੌਮੀ ਸੰਵਾਦ ਸਮਾਗਮ ਖਾਲਸਾ ਮਾਰਚ ਨਾਲ ਸੰਪੂਰਨ ਹੋ ਗਿਆ। ਸਮਾਗਮ ਦੌਰਾਨ ਵੱਖ-ਵੱਖ ਸੈਸ਼ਨਾਂ ਵਿੱਚ ਵਿਚਾਰ-ਚਰਚਾ, ਪੁਸਤਕ ਪੜਚੋਲ, ਕਲਮਕਾਰ ਰੂਬਰੂ, ਕਵੀ ਦਰਬਾਰ ਅਤੇ ਸੰਗੀਤਕ ਪੇਸ਼ਕਾਰੀਆਂ ਦਾ ਆਯੋਜਨ ਕੀਤਾ ਗਿਆ।
ਸਮਾਗਮ ਦੇ ਅਖੀਰਲੇ ਦਿਨ ਵਾਈਸ ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਵੱਖ-ਵੱਖ ਗਤੀਵਿਧੀਆਂ ਅਤੇ ਖਾਲਸਾ ਮਾਰਚ ਦੌਰਾਨ ਪੇਸ਼ ਕੀਤੇ ਗਏ ਜੰਗੀ ਕਰਤਬਾਂ ‘ਤੇ ਤਸੱਲੀ ਪ੍ਰਗਟਾਉਂਦਿਆਂ ਆਸ ਜਤਾਈ ਕਿ ਅਜਿਹੇ ਸਮਾਗਮ ਨੌਜਵਾਨਾਂ ਦੇ ਮਨ ਵਿੱਚ ਆਪਣੇ ਵਿਰਸੇ ਪ੍ਰਤੀ ਗਹਿਰਾ ਜੁੜਾਅ ਪੈਦਾ ਕਰਨਗੇ। ਉਹਨਾਂ ਕਿਹਾ ਕਿ ਹੋਲਾ ਮਹੱਲਾ ਸਿੱਖ ਵਿਰਸੇ ਅਤੇ ਸਿਧਾਂਤ ਦਾ ਬੇਹੱਦ ਅਹਿਮ ਕੇਂਦਰ ਬਿੰਦੂ ਹੈ।
ਵਿਦਾਇਗੀ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਸ. ਕਰਨ ਬੀਰ ਸਿੰਘ ਸਿੱਧੂ, ਸਾਬਕਾ ਵਿਸ਼ੇਸ਼ ਮੁੱਖ ਸਕੱਤਰ, ਪੰਜਾਬ ਸਰਕਾਰ ਨੇ ਯੂਨੀਵਰਸਿਟੀ ਵੱਲੋਂ ਹੋਲੇ ਮਹੱਲੇ ਦੀ ਮਹੱਤਤਾ ਅਤੇ ਵਿਰਾਸਤ ਨੂੰ ਵਿਦਿਆਰਥੀਆਂ ਤੱਕ ਪਹੁੰਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਨੌਜਵਾਨਾਂ ਲਈ ਅਕਾਦਮਿਕ ਪ੍ਰਗਤੀ ਦੇ ਨਾਲ-ਨਾਲ ਆਪਣੇ ਅਮੀਰ ਸੱਭਿਆਚਾਰਕ ਵਿਰਸੇ ਨਾਲ ਜੁੜੇ ਰਹਿਣਾ ਵੀ ਬੇਹੱਦ ਜ਼ਰੂਰੀ ਹੈ।
ਇਸ ਮੌਕੇ ਯੂਨੀਵਰਸਿਟੀ ਟਰਸਟ ਮੈਂਬਰ ਐਡਵੋਕੇਟ ਸ. ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਵਿਦਿਆਰਥੀਆਂ ਦੇ ਬਹੁਪੱਖੀ ਸ਼ਖਸੀ ਵਿਕਾਸ ਲਈ ਅਜਿਹੇ ਸਮਾਗਮ ਬੇਹੱਦ ਮਹੱਤਵਪੂਰਨ ਸਾਬਤ ਹੁੰਦੇ ਹਨ।
ਡੀਨ ਅਕਾਦਮਿਕ ਮਾਮਲੇ ਪ੍ਰੋਫੈਸਰ ਸੁਖਵਿੰਦਰ ਸਿੰਘ ਬਿਲਿੰਗ ਨੇ ਦੇਸ਼-ਵਿਦੇਸ਼ ਤੋਂ ਪਹੁੰਚੇ ਵਿਦਵਾਨ ਮਹਿਮਾਨਾਂ ਦਾ ਧੰਨਵਾਦ ਕੀਤਾ।
ਕਲਮਕਾਰ ਰੂਬਰੂ ਸੈਸ਼ਨ ਦੌਰਾਨ ਪ੍ਰਸਿੱਧ ਲੇਖਕ ਅਤੇ ਫਿਲਮਕਾਰ ਅਮਰਦੀਪ ਸਿੰਘ (ਸਿੰਗਾਪੁਰ), ਜਸਵਿੰਦਰ ਕੌਰ (ਚੰਡੀਗੜ੍ਹ) ਅਤੇ ਜਗਦੀਪ ਸਿੰਘ (ਫਰੀਦਕੋਟ) ਸਮੇਤ ਹੋਰ ਲੇਖਕਾਂ ਨੇ ਵਿਦਿਆਰਥੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਉਹਨਾਂ ਕਿਹਾ ਕਿ ਇੱਕ ਉਸਾਰੂ ਕਲਮਕਾਰ ਬਣਨ ਲਈ ਡੂੰਘੇ ਅਧਿਐਨ ਅਤੇ ਸਪਸ਼ਟ ਦਿਸ਼ਾ ਦਾ ਹੋਣਾ ਬੇਹੱਦ ਜ਼ਰੂਰੀ ਹੈ।
ਕਵੀ ਦਰਬਾਰ ਵਿੱਚ ਦਰਸ਼ਨ ਸਿੰਘ ਬੁੱਟਰ, ਸੁਖਵਿੰਦਰ ਕੌਰ ਅੰਮ੍ਰਿਤ, ਪਰਮਵੀਰ ਸਿੰਘ ਅਤੇ ਦੀਪਕ ਸ਼ਰਮਾ ਚਨਾਰਥਲ ਨੇ ਆਪਣੀਆਂ ਚੋਣਵੀਆਂ ਰਚਨਾਵਾਂ ਪੇਸ਼ ਕਰਦਿਆਂ ਦਰਸ਼ਕਾਂ ਨੂੰ ਮੋਹ ਲਿਆ।
ਸਮਾਗਮ ਦੇ ਅਖੀਰ ਵਿੱਚ ਬੁੱਢਾ ਦਲ ਦੇ ਨਿਹੰਗ ਸਿੰਘ ਜਥੇ ਅਤੇ ਯੂਨੀਵਰਸਿਟੀ ਦੇ ਸਮੂਹ ਸਟਾਫ ਤੇ ਵਿਦਿਆਰਥੀਆਂ ਨੇ ਖਾਲਸਾ ਮਾਰਚ ਵਿੱਚ ਸ਼ਮੂਲੀਅਤ ਕੀਤੀ। ਇਸ ਉਪਰੰਤ ਗਤਕਾ ਅਤੇ ਘੋੜਸਵਾਰੀ ਦੇ ਜੌਹਰਾਂ ਦੀ ਸ਼ਾਨਦਾਰ ਪੇਸ਼ਕਾਰੀ ਵੀ ਕੀਤੀ ਗਈ।
ਅੱਜ ਦੇ ਵੱਖ-ਵੱਖ ਸੈਸ਼ਨਾਂ ਵਿੱਚ ਡਾ. ਬਲਜੀਤ ਕੌਰ ਅਤੇ ਸ਼੍ਰੀਮਤੀ ਜਸਪ੍ਰੀਤ ਕੌਰ ਨੇ ਸੈਸ਼ਨ ਕੋਆਰਡੀਨੇਟਰ ਦੀ ਭੂਮਿਕਾ ਨਿਭਾਈ। ਸਮਾਗਮ ਦੇ ਕਨਵੀਨਰ ਡਾ. ਹਰਦੇਵ ਸਿੰਘ ਅਤੇ ਕੋਆਰਡੀਨੇਟਰ ਡਾ. ਨਵ ਸ਼ਗਨ ਦੀਪ ਕੌਰ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਸਮੂਹ ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਆਉਣ ਵਾਲੇ ਸਾਲਾਂ ਵਿੱਚ ਇਹ ਸਮਾਗਮ ਹੋਰ ਵੀ ਵੱਡੇ ਪੱਧਰ ‘ਤੇ ਮਨਾਇਆ ਜਾਵੇਗਾ।
ਵੱਖ-ਵੱਖ ਸੈਸ਼ਨਾਂ ਦੌਰਾਨ ਰਜਿਸਟਰਾਰ ਪ੍ਰੋਫੈਸਰ ਤੇਜਬੀਰ ਸਿੰਘ, ਡੀਨ ਰਿਸਰਚ ਪ੍ਰੋਫੈਸਰ ਨਵਦੀਪ ਕੌਰ, ਡੀਨ ਵਿਦਿਆਰਥੀ ਭਲਾਈ ਡਾ. ਸਿਕੰਦਰ ਸਿੰਘ, ਡਿਪਟੀ ਰਜਿਸਟਰਾਰ ਜਗਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਇੰਚਾਰਜ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ: ਦੋ ਰੋਜ਼ਾ ਬਹੁ-ਅਨੁਸ਼ਾਸਨੀ ਸੰਵਾਦ ਸਮਾਗਮ ਦੀਆਂ ਝਲਕੀਆਂ।
—-00—-
Second National Annual Samvad Concludes with Khalsa March at Sri Guru Granth Sahib World University
SRI-FATEHGARH-SAHIB/SANGHOL-TIMES/JATINDER-PAL-SINGH/13MARCH,2026-
The two-day Second National Samvad dedicated to Hola Mohalla concluded with a Khalsa March at Sri Guru Granth Sahib World University, Fatehgarh Sahib. During the event, various sessions were organized including panel discussions, book reviews, author interactions, a poetry symposium, and musical performances.
On the concluding day, the Vice-Chancellor, Prof. (Dr.) Prit Pal Singh, expressed satisfaction over the diverse activities and the martial demonstrations presented during the Khalsa March. He expressed hope that such events would create a meaningful connection between the youth and their cultural heritage. He remarked that Hola Mohalla represents a significant focal point of Sikh heritage and philosophy.
The valedictory ceremony was attended by S. Karan Bir Singh Sidhu, Former Special Chief Secretary, Government of Punjab, as the Chief Guest. He appreciated the university’s efforts to introduce students to the historical and cultural legacy of Hola Mohalla. He emphasized that in the present times, it is essential for young people to remain connected with their rich cultural heritage alongside pursuing academic excellence.
On this occasion, University Trust Member Advocate S. Amardeep Singh Dharni stated that such events play a vital role in the holistic development of students.
Prof. Sukhwinder Singh Billing, Dean Academic Affairs, thanked the distinguished scholars and guests who had arrived from different parts of the country and abroad.
During the Author Interaction Session, noted writer and filmmaker Amardeep Singh (Singapore), Jaswinder Kaur (Chandigarh), and Jagdeep Singh (Faridkot), along with other writers, interacted with the students. They emphasized that deep study and a clear vision are essential for becoming a constructive and responsible writer.
At the Kavi Darbaar, Darshan Singh Buttar, Sukhwinder Kaur Amrit, Parmveer Singh, and Deepak Sharma Chanarthal captivated the audience with recitations of their selected poems.
Towards the end of the event, Nihang Singh warriors of the Buddha Dal along with the university staff and students participated in the Khalsa March. This was followed by impressive demonstrations of Gatka and equestrian skills.
During the day’s various sessions, Dr. Baljit Kaur and Mrs. Jaspreet Kaur served as session coordinators. The Convener of the event, Dr. Hardeo Singh, and the Coordinator, Dr. Nav Shagan Deep Kaur, thanked the faculty members and students for making the event successful and expressed hope that the Samvad would be organized on an even larger scale in the coming years.
Among those present during different sessions were Registrar Prof. Tejbir Singh, Dean Research Prof. Navdeep Kaur, Dean Student Welfare Dr. Sikandar Singh, Deputy Registrar Jagjit Singh, along with heads and in-charges of various departments.
Photo Caption: Glimpses of the two-day multidisciplinary Samvad event.
