ਬਗਾਵਤੀ ਅਫਵਾਹਾਂ ਨੂੰ ਮੁੱਖ ਮੰਤਰੀ ਦੀ ਲਗਾਮ, ਭਗਵੰਤ ਮਾਨ ‘ਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇੱਕ ਘੰਟੇ ਤੱਕ ਦਾ ਹਾਸਾ – ਠੱਠਾ
ਚੰਡੀਗੜ੍ਹ/SANGHOL-TIMES/18 ਜੁਲਾਈ ( ਮਲਕੀਤ ਸਿੰਘ ਭਾਮੀਆਂ) :- ਬਗਾਵਤੀ ਸੁਰ ਅਪਾਲਣ ਵਾਲੀਆਂ ਅਫਵਾਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਬੁੱਧਵਾਰ ਨੂੰ ਲਗਾਮ ਲਾਉਂਦੇ ਹੋਏ ਨਾ ਸਿਰਫ ਵਿਧਾਨ ਸਭਾ ‘ਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਇਕ ਘੰਟੇ ਤੋਂ ਵੱਧ ਸਮਾਂ ਬਿਤਾਇਆ, ਸਗੋਂ ਚੋਣਾਂ ਆਗੂਆਂ ਵੱਲੋ ਰੱਜ ਕੇ ਹਾਸਾ ਠੱਠਾ ਵੀ ਕੀਤਾ ਗਿਆ। ਪਿਛਲੇ ਕੁੱਝ ਦਿਨਾਂ ਤੋਂ ਚੱਲ ਰਹੀਆਂ ਅਫਵਾਹਾਂ ਦੇ ਦੌਰ ‘ਚ ਇਹ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ‘ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਆਪਸ ‘ਚ ਬੈਠ ਕੇ ਇਸ ਤਰੀਕੇ ਨਾਲ ਮਜ਼ਾਕ ਵੀ ਕਰਦੇ ਨਜ਼ਰ ਆਉਣਗੇ। ਵਿਧਾਨ ਸਭਾ ‘ਚ ਇਸ ਮਹੌਲ ਨੂੰ ਦੇਖਕੇ ਸੁਆਲ ਵੀ ਖੜ੍ਹਾ ਹੋਇਆ ਤਾਂ ਮੁੱਖ ਮੰਤਰੀ ਨਾਲ ਜੁੜੇ ਹੋਏ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ‘ਚ ਕੱਦੇ ਗੁੱਟਬਾਜੀ ਹੀ ਨਹੀਂ ਪਰ ਸਰਕਾਰ ‘ਚ ਵਿਵਾਦ ਪੈਦਾ ਕਰਨ ਲਈ ਕੁੱਝ ਲੋਕਾਂ ਵੱਲੋ ਅਫਵਾਹਾਂ ਫੈਲਾਈਆਂ ਗਈਆਂ ਸਨ। ਇਸ ਦੌਰਾਨ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਖੁੱਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਧਾਨ ਸਭਾ ਦੇ ਗੇਟ ਅੱਗੇ ਲੈਣ ਲਈ ਗਏ ‘ਤੇ ਵਾਪਸੀ ਮੌਕੇ ਛੱਡਣ ਵੀ ਗਏ ਸਨ। ਇਥੇ ਦਸਣਯੋਗ ਹੈ ਕਿ ਦੋ ਹਫਤੇ ਪਹਿਲਾਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਸ਼ੀਤਲ ਅਨੁਰਾਗ ਵੱਲੋ ਮੀਡੀਆ ‘ਚ ਬਿਆਨ ਦਿੱਤਾ ਗਿਆ ਸੀ ਕਿ ਆਮ ਆਦਮੀ ਪਾਰਟੀ ਦੇ 25 -30 ਵਿਧਾਇਕ ਮੁੱਖ ਮੰਤਰੀ ਭਗਵੰਤ ਮਾਨ ਤੋਂ ਨਰਾਜ਼ ਹੋਕੇ ਦਿੱਲੀ ਗਏ ਸਨ ਤੇ ਮੁੱਖ ਮੰਤਰੀ ਦੀ ਸ਼ਿਕਾਇਤ ਪਾਰਟੀ ਲੀਡਰਸ਼ਿਪ ‘ਤੇ ਸੰਦੀਪ ਪਾਠਕ ਨੂੰ ਕੀਤੀ ਗਈ ਸੀ। ਇਸ ਬਾਗੀ ਗੁੱਟ ਦੀ ਅਗਵਾਈ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋ ਕੀਤੀ ਗਈ ਸੀ ਅਤੇ ਕੁਲਤਾਰ ਸਿੰਘ ਸੰਧਵਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੁਰਸੀ ਤੋਂ ਹਟਾਉਣਾ ਚਾਹੁੰਦੇ ਹਨ। ਸ਼ੀਤਲ ਅਨੁਰਾਗ ਦੇ ਇਸ ਦਾਅਵੇ ਤੋਂ ਬਾਅਦ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸ ਦੇ ਕੁੱਝ ਲੀਡਰਾਂ ਵੱਲੋ ਸ਼ੋਸ਼ਲ ਮੀਡੀਆ ‘ਤੇ ਸੁਆਲ ਖੜ੍ਹੇ ਕਰਦੇ ਹੋਏ ਕਾਫੀ ਕੁੱਝ ਲਿਖਿਆ ਗਿਆ ਸੀ। ਇਸ ਤੋਂ ਬਾਅਦ ਪੰਜਾਬ ਵਿਚ ਇਸ ਅਫਵਾਹ ਨੇ ਵੀ ਤੇਜ਼ੀ ਫੜ ਲਈ ਸੀ ਕਿ ਸਰਕਾਰ ‘ਚ ਕੁੱਝ ਵੀ ਠੀਕ ਨਹੀਂ ਚੱਲ ਰਿਹਾ ਹੈ। ਇੰਨਾਂ ਅਫਵਾਹਾਂ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਬੁੱਧਵਾਰ ਨੂੰ ਵਿਧਾਨ ਸਭਾ ‘ਚ ਮੋਹਿੰਦਰ ਭਗਤ ਨੂੰ ਸੰਹੁ ਚੁੱਕਣ ਲਈ ਆਏ ਹੋਏ ਸਨ ਤਾਂ ਸੰਹੁ ਚੁੱਕਣ ਤੋਂ ਬਾਅਦ ਲੱਗਭਗ ਇਕ ਘੰਟਾ ਮੁੱਖ ਮੰਤਰੀ ਭਗਵੰਤ ਮਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਡਿਪਟੀ ਸਪੀਕਰ ਜੈ ਸਿੰਘ ਰੌੜੀ ਸਣੇ 6-7 ਵਿਧਾਇਕਾਂ ਨਾਲ ਵਿਧਾਨ ਸਭਾ ‘ਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਦਫਤਰ ‘ਚ ਹੀ ਬੈਠੇ ਰਹੇ।
