
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਮੁਲਾਕਾਤ
ਅਹਿਮਦਾਬਾਦ/SANGHOL-TIMES/13 ਜੂ,2025(ਮਲਕੀਤ ਸਿੰਘ ਭਾਮੀਆਂ) :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਵਿਜੇ ਰੂਪਾਨੀ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ, ਜਿੰਨ੍ਹਾਂ ਦੀ ਏਅਰ ਇੰਡੀਆ ਜਹਾਜ਼ ਹਾਦਸੇ ਵਿਚ ਮੌਤ ਹੋ ਗਈ ਸੀ। ਬੀਤੇ ਦਿਨ ਇੱਥੇ ਹਵਾਈ ਅੱਡੇ ਨੇੜੇ ਹੋਏ ਇਸ ਭਿਆਨਕ ਹਾਦਸੇ ਵਿੱਚ ਚਾਲਕ ਦਲ ਦੇ ਮੈਂਬਰਾਂ ਸਮੇਤ 241 ਲੋਕ ਮਾਰੇ ਗਏ ਸਨ। ਵਿਜੇ ਰੂਪਾਨੀ ਵੀ ਇਸ ਜਹਾਜ਼ ਰਾਹੀਂ ਲੰਡਨ ਜਾ ਰਹੇ ਸਨ ਅਤੇ ਉਨ੍ਹਾਂ ਦੀ ਵੀ ਇਸ ਹਾਦਸੇ ਵਿੱਚ ਮੌਤ ਹੋ ਗਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਇੱਥੇ ਪਹੁੰਚੇ ਅਤੇ ਮੌਕੇ ਦਾ ਮੁਆਇਨਾ ਵੀ ਕੀਤਾ। ਉਹ ਹਾਦਸੇ ਵਿੱਚ ਜ਼ਖਮੀ ਹੋਏ ਇੱਕੋ – ਇੱਕ ਬਚੇ ਯਾਤਰੀ ਨੂੰ ਮਿਲਣ ਲਈ ਹਸਪਤਾਲ ਵੀ ਗਏ, ਬਾਅਦ ਵਿੱਚ ਉਹ ਵਿਜੇ ਰੂਪਾਨੀ ਦੇ ਪਰਿਵਾਰ ਨੂੰ ਮਿਲੇ। ਇਸ ਮੋਕੇ ਮੁੱਖ ਮੰਤਰੀ ਭੁਪੇਂਦਰ ਪਟੇਲ ਵੀ ਉਨ੍ਹਾਂ ਦੇ ਨਾਲ ਸਨ। ਮੁਲਾਕਾਤ ਤੋਂ ਬਾਅਦ ਨਰਿੰਦਰ ਮੋਦੀ ਨੇ ਸ਼ੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ ਵਿਜੇ ਰੂਪਾਨੀ ਨਾਲ ਅਪਣੀ ਫੋਟੋ ਸਾਂਝੀ ਕੀਤੀ ‘ਤੇ ਕਿਹਾ, “ਵਿਜੇ ਭਾਈ ਰੂਪਾਨੀ ਜੀ ਦੇ ਪਰਿਵਾਰ ਨੂੰ ਮਿਲਿਆ। ਇਹ ਕਲਪਨਯੋਗ ਨਹੀਂ ਹੈ ਕਿ ਵਿਜੇ ਭਾਈ ਰੂਪਾਨੀ ਜੀ ਹੁਣ ਸਾਡੇ ਵਿੱਚ ਨਹੀਂ ਹਨ। ਮੈ ਉਨ੍ਹਾਂ ਨੂੰ ਦਹਾਕਿਆਂ ਤੋਂ ਜਾਣਦਾ ਹਾਂ। ਅਸੀਂ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ, ਜਿਸ ਵਿੱਚ ਸੱਭ ਤੋਂ ਚਣੌਤੀਪੂਰਨ ਸਮਾਂ ਵੀ ਸ਼ਾਮਲ ਹੈ। ਵਿਜੇ ਭਾਈ ਨਿਮਰ ਅਤੇ ਮਿਹਨਤੀ ਸਨ, ਪਾਰਟੀ ਦੀ ਵਿਚਾਰਧਾਰਾ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਸਨ। ਅਹੁੱਦੇ ‘ਤੇ ਰਹਿੰਦਿਆਂ, ਉਨ੍ਹਾਂ ਨੇ ਸੰਗਠਨ ਵਿੱਚ ਵੱਖ – ਵੱਖ ਜਿੰਮੇਵਾਰੀਆਂ ਨਿਭਾਈਆਂ ਅਤੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਲਗਨ ਨਾਲ ਕੰਮ ਕੀਤਾ।” ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਰੂਪਾਨੀ ਨੇ ਹਰ ਭੂਮਿਕਾ ਵਿੱਚ ਅਪਣੇ ਕੰਮ ਨਾਲ ਅਪਣੀ ਪਛਾਣ ਬਣਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਖਿਆ “ਰਾਜਕੋਟ ਨਗਰ ਨਿਗਮ ਵਿੱਚ, ਰਾਜ ਸਭਾ ਮੈਂਬਰ ਵਜੋਂ, ਗੁਜਰਾਤ ਭਾਜਪਾ ਪ੍ਰਧਾਨ ਵਜੋਂ ਅਤੇ ਰਾਜ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ, ਉਨ੍ਹਾਂ ਨੇ ਹਰ ਭੂਮਿਕਾ ਵਿੱਚ ਅਪਣੀ ਪਛਾਣ ਬਣਾਈ। ਜਦੋਂ ਵਿਜੇ ਭਾਈ ਰੂਪਾਨੀ ਗੁਜਰਾਤ ਦੇ ਮੁੱਖ ਮੰਤਰੀ ਸਨ, ਉਦੋਂ ਵੀ ਵਿਜੇ ਭਾਈ ਅਤੇ ਮੈ ਵਿਆਪਕ ਤੌਰ ਤੇ ਇਕੱਠੇ ਕੰਮ ਕੀਤਾ। ਉਨ੍ਹਾਂ ਨੇ ਗੁਜਰਾਤ ਦੇ ਵਿਕਾਸ ਨੂੰ ਤੇਜ਼ ਕਰਨ ਵਾਲੇ ਕਈ ਕਦਮ ਚੂੱਕੇ, ਖਾਸ ਕਰਕੇ ਜੀਵਨ ਦੀ ਸੌਖ ਨੂੰ ਉਤਸ਼ਾਹਿਤ ਕੀਤਾ। ਅਤੇ ਵਿਚਕਾਰ ਹੋਈ ਗੱਲਬਾਤ ਹਮੇਸ਼ਾ ਯਾਦ ਰਹੇਗੀ। ਦੁੱਖ ਦੀ ਇਸ ਘੜੀ ਵਿੱਚ ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਨਾਲ ਹਨ। ਓਮ ਸ਼ਾਂਤੀ।”
—-00—-
प्रधानमंत्री नरेंद्र मोदी ने आज पूर्व मुख्यमंत्री विजय रूपाणी के परिजनों से मुलाकात की
अहमदाबाद/संघोल-टाइम्स/13 जून,2025(मलकीत सिंह भामिया, Translated by Jatinder-Pal-Singh) :- प्रधानमंत्री नरेंद्र मोदी ने आज एयर इंडिया विमान दुर्घटना में मारे गए गुजरात के पूर्व मुख्यमंत्री और भारतीय जनता पार्टी के वरिष्ठ नेता विजय रूपाणी के परिजनों से मुलाकात की. कल यहां हवाई अड्डे के पास हुए इस भीषण हादसे में चालक दल के सदस्यों समेत 241 लोगों की मौत हो गई थी. विजय रूपाणी भी इसी विमान से लंदन जा रहे थे और इस हादसे में उनकी भी मौत हो गई. प्रधानमंत्री नरेंद्र मोदी आज सुबह यहां पहुंचे और घटनास्थल का निरीक्षण भी किया. वह दुर्घटना में घायल एकमात्र जीवित यात्री से मिलने अस्पताल भी गए, बाद में उन्होंने विजय रूपाणी के परिजनों से मुलाकात की. इस मौके पर मुख्यमंत्री भूपेंद्र पटेल भी उनके साथ थे. मुलाकात के बाद नरेंद्र मोदी ने सोशल मीडिया पर एक पोस्ट में विजय रूपाणी के साथ अपनी तस्वीर साझा की और कहा, “विजय भाई रूपाणी जी के परिवार से मुलाकात की. यह अकल्पनीय है कि विजय भाई रूपाणी जी अब हमारे बीच नहीं हैं. मैं उन्हें दशकों से जानता हूं. हमने सबसे चुनौतीपूर्ण समय में भी कंधे से कंधा मिलाकर काम किया. विजय भाई विनम्र और मेहनती थे, पार्टी की विचारधारा के प्रति पूरी तरह प्रतिबद्ध थे. पद पर रहते हुए उन्होंने संगठन में विभिन्न जिम्मेदारियां निभाईं और गुजरात के मुख्यमंत्री के रूप में लगन से काम किया.” प्रधानमंत्री मोदी ने कहा कि रूपाणी ने हर भूमिका में अपने काम से अपनी पहचान बनाई. प्रधानमंत्री नरेंद्र मोदी ने लिखा, “राजकोट नगर निगम में, राज्यसभा सदस्य के रूप में, गुजरात भाजपा अध्यक्ष के रूप में और राज्य सरकार में कैबिनेट मंत्री के रूप में, उन्होंने हर भूमिका में अपनी छाप छोड़ी। जब विजयभाई रूपाणी गुजरात के मुख्यमंत्री थे, तब भी विजयभाई और मैंने मिलकर बड़े पैमाने पर काम किया। उन्होंने कई कदम उठाए जिससे गुजरात के विकास में तेजी आई, खासकर जीवन को आसान बनाने में मदद मिली। और हमारे बीच हुई बातचीत हमेशा याद रखी जाएगी। इस दुख की घड़ी में मेरी संवेदनाएं उनके परिवार और दोस्तों के साथ हैं। ओम शांति।”