
अमेरिका से टैरिफ विवाद के बीच पीएम मोदी जापान रवाना, कहा- राजनीतिक और वैश्विक साझेदारी पर रहेगा फोकस
नई-दिल्ली/संघोल-टाइम्स/28अगस्त,2025(मलकीत-सिंह-भामियां):- प्रधानमंत्री नरेंद्र मोदी गुरुवार को जापान और चीन की पांच दिवसीय यात्रा पर रवाना हो गए हैं। प्रधानमंत्री नरेंद्र मोदी की इस यात्रा का मुख्य एजेंडा दोनों देशों के द्विपक्षीय संबंधों को मजबूत करना है। अमेरिकी टैरिफ के बीच हो रही प्रधानमंत्री नरेंद्र मोदी की इस यात्रा को काफी अहम माना जा रहा है। प्रधानमंत्री नरेंद्र मोदी जापान के बाद चीन जाएंगे। जहां वह शंघाई सहयोग संगठन (एससीओ) शिखर सम्मेलन में हिस्सा लेंगे। इस दौरान वह कई देशों के नेताओं से मुलाकात करेंगे। जापान और चीन की अपनी यात्रा पर रवाना होने से पहले, प्रधानमंत्री नरेंद्र मोदी ने कहा कि जापान यात्रा के दौरान, हमारा मुख्य ध्यान हमारी विशेष रणनीति और वैश्विक साझेदारी के अगले चरण को आकार देने पर होगा। इस साझेदारी ने पिछले ग्यारह वर्षों में निरंतर और पूर्ण प्रगति की है। जापान यात्रा के बाद, मैं चीन जाऊँगा, जहाँ मैं राष्ट्रपति शी जिनपिंग के निमंत्रण पर तियानजिन में शंघाई सहयोग संगठन (SCO) शिखर सम्मेलन में भाग लूँगा। मैं शिखर सम्मेलन के दौरान राष्ट्रपति शी जिनपिंग, राष्ट्रपति व्लादिमीर पुतिन और अन्य नेताओं से मिलने के लिए भी उत्सुक हूँ। मुझे विश्वास है कि जापान और चीन की ये यात्राएँ हमारे राष्ट्रीय हितों और प्राथमिकताओं को और मज़बूत करेंगी तथा क्षेत्रीय और वैश्विक शांति, सुरक्षा और सतत विकास को आगे बढ़ाने में महत्वपूर्ण सहयोग स्थापित करेंगी।
——00——
ਅਮਰੀਕਾ ਨਾਲ ਟੈਰਿਫ ਵਿਵਾਦ ਦੇ ਚਲਦੇ ਜਪਾਨ ਰਵਾਨਾ ਹੋਏ ਪੀਐਮ ਮੋਦੀ, ਬੋਲੇ – ਰਾਜਨੀਤਿਕ ‘ਤੇ ਸੰਸਾਰਕ ਸਾਂਝੇਦਾਰੀ ‘ਤੇ ਰਹੇਗਾ ਫੋਕਸ
ਨਵੀਂ-ਦਿੱਲੀ/SANGHOL-TIMES/28ਅਗਸਤ,2025(ਮਲਕੀਤ-ਸਿੰਘ-ਭਾਮੀਆਂ) :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਜਪਾਨ ਅਤੇ ਚੀਨ ਦੇ ਪੰਜ ਦਿਨਾਂ ਦੇ ਦੌਰੇ ਲਈ ਰਵਾਨਾ ਹੋ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਯਾਤਰਾ ਦਾ ਮੁੱਖ ਏਜੰਡਾ ਦੋਵਾਂ ਦੇਸ਼ਾਂ ਦੇ ਦੁਵੱਲੇ ਸੰਬੰਧਾਂ ਨੂੰ ਮਜਬੂਰ ਕਰਨਾ ਹੈ। ਅਮਰੀਕੀ ਟੈਰਿਫ ਦੇ ਵਿਚਕਾਰ ਹੋ ਰਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਯਾਤਰਾ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਪਾਨ ਤੋਂ ਬਾਅਦ ਚੀਨ ਜਾਣਗੇ। ਜਿੱਥੇ ਉਹ ਸੰਘਾਈ ਸਹਿਯੋਗ ਸੰਗਠਨ (SCO ) ਸੰਮੇਲਨ ਵਿੱਚ ਹਿੱਸਾ ਲੈਣਗੇ। ਇਸ ਦੌਰਾਨ ਉਹ ਕਈ ਦੇਸ਼ਾਂ ਦੇ ਮੁੱਖੀਆਂ ਨਾਲ ਮੁਲਾਕਾਤ ਕਰਨਗੇ। ਜਪਾਨ ਅਤੇ ਚੀਨ ਦੀ ਅਪਣੀ ਯਾਤਰਾ ਲਈ ਰਵਾਨਾ ਹੋਣ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਪਾਨ ਦੀ ਅਪਣੀ ਯਾਤਰਾ ਦੌਰਾਨ, ਸਾਡਾ ਮੁੱਖ ਧਿਆਨ ਸਾਡੀ ਵਿਸ਼ੇਸ਼ ਰਣਨੀਤੀ ਅਤੇ ਵਿਸ਼ਵਿਆਪੀ ਭਾਈਵਾਲੀ ਦੇ ਅਗਲੇ ਪੜਾਅ ਨੂੰ ਆਕਾਰ ਦੇਣ ‘ਤੇ ਹੋਵੇਗਾ। ਇਸ ਸਾਂਝੇਦਾਰੀ ਨੇ ਪਿੱਛਲੇ ਗਿਆਰਾ ਸਾਲਾਂ ਵਿੱਚ ਨਿਰੰਤਰ ਅਤੇ ਪੂਰਨ ਪ੍ਰਗਤੀ ਨੀਤੀ ਕੀਤੀ ਹੈ। ਜਪਾਨ ਦੀ ਯਾਤਰਾ ਤੋਂ ਮੈਂ ਚੀਨ ਜਾਵਾਂਗਾਂ, ਜਿੱਥੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸੱਦੇ ‘ਤੇ ਤਿਆਨਜਿਨ ਵਿੱਚ ਹੋਣ ਵਾਲੇ ਸੰਘਾਈ ਸਹਿਯੋਗ ਸੰਗਠਨ ( SCO ) ਸੰਮੇਲਨ ਵਿੱਚ ਸ਼ਾਮਲ ਹੋਵਾਂਗਾਂ। ਮੈਂ ਸੰਮੇਲਨ ਦੌਰਾਨ ਰਾਸ਼ਟਰਪਤੀ ਸ਼ੀ ਜਿਨਪਿੰਗ, ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਹੋਰ ਨੇਤਾਵਾਂ ਨੂੰ ਮਿਲਣ ਲਈ ਵੀ ਉਤਸੁਕ ਹਾਂ। ਮੈਨੂੰ ਵਿਸ਼ਵਾਸ ਹੈ ਕਿ ਜਪਾਨ ਅਤੇ ਚੀਨ ਦੇ ਇਹ ਦੌਰੇ ਸਾਡੇ ਰਾਸ਼ਟਰੀ ਹਿੱਤਾਂ ਅਤੇ ਤਰਜ਼ੀਹਾਂ ਨੂੰ ਹੋਰ ਮਜ਼ਬੂਤ ਕਰਨਗੇ ਅਤੇ ਖੇਤਰੀ ਅਤੇ ਵਿਸ਼ਵ ਸ਼ਾਂਤੀ, ਸੁਰੱਖਿਆ ਅਤੇ ਟਿਕਾਊ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਸਹਿਯੋਗ ਸਥਾਪਿਤ ਕਰਨਗੇ।