ਐਸ.ਡੀ.ਐਮ. ਵੱਲੋਂ ਮਾਇਓ ਹੈਲਥਕੇਅਰ ਨਸ਼ਾ ਛਡਾਊ ਕੇਂਦਰ ਦਾ ਅਚਨਚੇਤ ਦੌਰਾ
SangholTimes/ਐਸ.ਏ.ਐਸ. ਨਗਰ/29ਅਗਸਤ,2022 – ਗੁਰਜੀਤ ਬਿੱਲਾ
ਸ੍ਰੀਮਤੀ ਸਰਬਜੀਤ ਕੌਰ ਉਪ ਮੰਡਲ ਮੈਜਿਸਟਰੇਟ ਮੋਹਾਲੀ, ਡਾ. ਪਰਵਿੰਦਰਪਾਲ ਕੌਰ ਡਿਪਟੀ ਮੈਡੀਕਲ ਕਮਿਸ਼ਨਰ, ਐਸ.ਏ.ਐਸ.ਨਗਰ ਅਤੇ ਡਾ. ਗੁਰਮੁੱਖ ਸਿੰਘ ਮਨੋਰੋਗ ਚਿਕਿਤਸਕ, ਸਿਵਲ ਹਸਪਤਾਲ ਐਸ.ਏ.ਐਸ.ਨਗਰ ਦੀ ਟੀਮ ਵੱਲੋਂ ਅੱਜ ਮਾਇਓ ਹੈਲਥਕੇਅਰ ਸੈਕਟਰ 69 ਐਸ.ਏ.ਐਸ.ਨਗਰ ਨਸ਼ਾ ਛਡਾਊ ਕੇਂਦਰ ਦਾ ਅਚਨਚੇਤ ਦੌਰਾ ਕੀਤਾ ਗਿਆ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਐਸ.ਡੀ.ਐਮ. ਸ੍ਰੀਮਤੀ ਸਰਬਜੀਤ ਕੌਰ ਨੇ ਦੱਸਿਆ ਕਿ ਮਾਇਓ ਹੈਲਥਕੇਅਰ, ਨਸ਼ਾ ਛਡਾਊ ਕੇਂਦਰ ਸੈਕਟਰ 69 ਐਸ.ਏ.ਐਸ.ਨਗਰ ਦੇ ਅਚਨਚੇਤ ਦੌਰੇ ਦੌਰਾਨ ਮੌਕੇ ਤੇ ਮਨੋਰੋਗ ਚਿਕਿਤਸਕ ਹਾਜਰ ਨਹੀਂ ਮਿਲੇ। ਉਨ੍ਹਾਂ ਦੱਸਿਆ ਕਿ ਦਾਖਲ ਮਰੀਜਾਂ ਦੇ ਦੱਸਣ ਮੁਤਾਬਕ ਉਹ ਚਾਰ ਦਿਨਾਂ ਤੋਂ ਉਹਨਾਂ ਨੂੰ ਦੇਖਣ ਨਹੀਂ ਆਏ। ਉਨ੍ਹਾਂ ਦੱਸਿਆ ਕਿ ਮੌਕੇ ਤੇ ਨਸ਼ਾ ਛਡਾਊ ਕੇਂਦਰ ਦੇ ਵਾਰਡ ਅਤੇ ਬੁਨਿਆਦੀ ਢਾਂਚੇ ਦੀ ਹਾਲਤ ਵਧੀਆ ਨਹੀਂ ਪਾਈ ਗਈ ਅਤੇ ਰਸੋਈ ਵਿੱਚ ਵੀ ਸਾਫ-ਸਫਾਈ ਦਾ ਪ੍ਰਬੰਧ ਨਹੀਂ ਸੀ। ਮੌਕੇ ਤੇ ਮਿਲਿਆ ਸਟਾਫ ਨਸ਼ਾ ਛਡਾਊ ਕੇਂਦਰ ਬਾਰੇ ਰਿਕਾਰਡ ਮੁਹੱਈਆ ਕਰਵਾਉਣ ਵਿੱਚ ਅਸਮਰੱਥ ਰਿਹਾ ਅਤੇ ਹਾਜ਼ਰ ਸਟਾਫ ਨੂੰ ਲੋੜੀਂਦੇ ਸੁਧਾਰ ਕਰਨ ਦੀ ਹਦਾਇਤ ਕੀਤੀ ਗਈ। ਉਨ੍ਹਾਂ ਕਿਹਾ ਇਸ ਸਬੰਧੀ ਸਾਰੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਪੇਸ਼ ਕੀਤੀ ਜਾਵੇਗੀ।
Show quoted text