ਜਿਹੜੇ ਕਿਸਾਨ ਖੇਤਾਂ ਨੂੰ ਅੱਗ ਲਾ ਰਹੇ ਹਨ ਉਨ੍ਹਾਂ ਨੂੰ ਅਪੀਲ- ਸਤਨਾਮ ਸਿੰਘ ਜਲਵਾਹਾ
Sanghol Times/ਨਵਾਂਸ਼ਹਿਰ/18.05.2023(ਜਤਿੰਦਰ ਪਾਲ ਸਿੰਘ ਕਲੇਰ) “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਦੇ ਪਵਿੱਤਰ ਮਹਾਵਾਕ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਇੰਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਵੱਲੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਕਣਕ ਦੇ ਨਾੜ ਨੂੰ ਅੱਗ ਲਾਉਣ ਵਾਲੇ ਅਤੇ ਖ਼ਾਲੀ ਪਏ ਵਾਹਣਾਂ ਨੂੰ ਖੁੱਲ੍ਹਾ ਪਾਣੀ ਛੱਡਣ ਵਾਲੇ ਕਿਸਾਨ ਭਰਾਵਾਂ ਨੂੰ ਰੋਕਣ ਲਈ ਜ਼ਰੂਰ ਅਪੀਲ ਕਰਨ ਅਤੇ ਗੁਰੂ ਸਾਹਿਬ ਦੇ ਫਲਸਫੇ ਉਤੇ ਚੱਲਣ ਲਈ ਉਨ੍ਹਾਂ ਸਾਰੇ ਜਿੰਮੀਦਾਰ ਭਰਾਵਾਂ ਨੂੰ ਪ੍ਰੇਰਿਤ ਕਰਨ। ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਅੱਜ ਤੋਂ ਕਰੀਬ ਇੱਕ ਮਹੀਨੇ ਬਾਅਦ ਝੋਨੇ ਦੀ ਬਿਜਾਈ ਸ਼ੁਰੂ ਹੋਣੀ ਹੈ ਅਤੇ ਲੋਕਾਂ ਵੱਲੋਂ ਜੋ ਦੇਖੋਂ ਦੇਖੀ ਬੇਹਿਸਾਬੀ ਅੱਗ ਲਗਾਉਣ ਦਾ ਦੌਰ ਜਾਰੀ ਹੈ ਉਸਨੂੰ ਤੁਰੰਤ ਪ੍ਰਭਾਵ ਨਾਲ ਰੋਕਣ ਲਈ ਜਥੇਬੰਦੀਆਂ ਦੇ ਆਗੂਆਂ ਨੂੰ ਅੱਗੇ ਆਉਣਾ ਚਾਹੀਦਾ ਹੈ, ਚੇਅਰਮੈਨ ਜਲਵਾਹਾ ਨੇ ਕਿਹਾ ਕਿ ਅੱਗ ਲਗਾਉਣ ਨਾਲ ਲੱਖਾਂ ਬੇਜ਼ੁਬਾਨੇ ਜੀਵਾਂ ਨੂੰ ਮੌਤ ਦੇ ਘਾਟ ਉਤਾਰਨ ਤੋਂ ਇਲਾਵਾ ਅਸੀਂ ਕੁਦਰਤ ਨਾਲ ਖਿਲਵਾੜ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਬਹੁਤ ਸਾਰੇ ਜਿੰਮੀਦਾਰ ਭਰਾ ਖ਼ਾਲੀ ਪਏ ਵਾਹਣਾਂ ਨੂੰ ਖੁੱਲ੍ਹਾ ਪਾਣੀ ਛੱਡ ਕੇ ਜ਼ਮੀਨ ਠੰਢੀ ਕਰਨ ਦੇ ਚੱਕਰ ਵਿੱਚ ਕਰੋੜਾਂ ਲੀਟਰ ਧਰਤੀ ਹੇਠਲੇ ਪਾਣੀ ਨੂੰ ਬਿਨਾਂ ਵਜ੍ਹਾ ਬਰਬਾਦ ਕਰ ਰਹੇ ਹਨ। ਸਤਨਾਮ ਸਿੰਘ ਜਲਵਾਹਾ ਨੇ ਕਿਸਾਨਾਂ ਨੂੰ ਅੱਗ ਲਗਾਉਣ ਤੋਂ ਰੋਕਣ ਦੀ ਅਤੇ ਖਾਲੀ ਵਾਹਣਾਂ ਨੂੰ ਪਾਣੀ ਨਾ ਛੱਡਣ ਦੀ ਅਪੀਲ ਕੀਤੀ ਹੈ। ਕਿਉਂਕਿ ਅਗਰ ਅਸੀਂ ਪੰਜਾਬ ਤੇ ਪੰਜਾਬੀਆਂ ਦਾ ਭਲਾ ਚਾਹੁੰਦੇ ਹਾਂ ਤਾਂ ਸਾਨੂੰ ਖ਼ੁਦ ਪਹਿਲਾਂ ਸੁਹਿਰਦ ਹੋਣਾ ਪਵੇਗਾ। ਜਲਵਾਹਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 80% ਦੇ ਕਰੀਬ ਕਿਸਾਨ ਭਰਾ ਅੱਗ ਨਹੀਂ ਲਗਾਉਂਦੇ ਪਰ ਜੋ 20% ਕਿਸਾਨ ਅਜੇ ਵੀ ਦੇਖੋਂ ਦੇਖੀਂ ਅੱਗ ਲਗਾਉਣ ਨੂੰ ਆਪਣੀ ਟੌਹਰ ਸਮਝਦੇ ਹਨ ਉਨ੍ਹਾਂ ਕਰਕੇ ਪੰਜਾਬ ਦੇ ਸਮਝਦਾਰ ਕਿਸਾਨਾਂ ਨੂੰ ਵੀ ਲੋਕਾਂ ਦੀਆਂ ਕੌੜੀਆਂ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਹ ਜੋ 20% ਜਿੰਮੀਦਾਰ ਕਣਕ ਦੇ ਨਾੜ ਨੂੰ ਅੱਗ ਲਾਉਣ ਤੋਂ ਨਹੀਂ ਹੱਟਦੇ ਅਤੇ ਜ਼ਮੀਨ ਠੰਢੀ ਕਰਨ ਦੇ ਚੱਕਰ ਵਿੱਚ ਅੰਨੇਵਾਹ ਧਰਤੀ ਹੇਠਲੇ ਪਾਣੀ ਨੂੰ ਬਰਬਾਦ ਕਰ ਰਹੇ ਹਨ ਉਨ੍ਹਾਂ ਨੂੰ ਕਿਸਾਨ ਯੂਨੀਅਨ ਦੇ ਆਗੂ ਸਹਿਬਾਨ ਕਿਰਪਾ ਕਰਕੇ ਜ਼ਰੂਰ ਰੋਕਣ ਦੀ ਅਪੀਲ ਕਰਨ ਤਾਂ ਜੋ ਪੰਜਾਬ ਦੇ ਪਾਣੀ ਹਵਾ ਵਾਤਾਵਰਨ ਤੇ ਧਰਤੀ ਨੂੰ ਬਰਬਾਦ ਹੋਣ ਤੋਂ ਬਚਾਇਆਂ ਜਾ ਸਕੇ। ਜਲਵਾਹਾ ਨੇ ਪੰਜਾਬ ਦੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਆਲੇ ਦੁਆਲੇ ਕਿਸੇ ਨੂੰ ਵੀ ਖੇਤ ਨੂੰ ਅੱਗ ਨਾ ਲਾਉਣ ਦੇਣ ਅਤੇ ਜੋ ਵੀ ਭਰਾ ਖ਼ਾਲੀ ਪਏ ਵਾਹਣਾਂ ਨੂੰ ਬੇਹਿਸਾਬਾ ਧਰਤੀ ਹੇਠਲਾ ਪਾਣੀ ਕੱਢਕੇ ਜ਼ਮੀਨ ਠੰਢੀ ਕਰਨ ਦੇ ਚੱਕਰ ਵਿੱਚ ਪਿਆ ਹੋਇਆ ਉਸਨੂੰ ਜ਼ਰੂਰ ਪਿਆਰ ਨਾ ਸਮਝਾਓ ਕਿ ਇਸ ਬਰਬਾਦੀ ਦਾ ਕੋਈ ਫਾਇਦਾ ਨਹੀਂ, ਸਗੋਂ ਜ਼ਮੀਨ ਨੂੰ ਜਿੰਨੀ ਜ਼ਿਆਦਾ ਧੁੱਪ ਲੱਗੇਗੀ ਉਨੀਂ ਉਸ ਜ਼ਮੀਨ ਦੀ ਉਪਜਾਊ ਸ਼ਕਤੀ ਵਧੇਗੀ। ਜਲਵਾਹਾ ਨੇ ਕਿਹਾ ਕਿ ਕਿਸੇ ਨੂੰ ਵੀ ਇਹ ਹੱਕ ਨਹੀਂ ਹੈ ਕਿ ਆਪਾਂ ਧੜਾਧੜ ਅੱਗ ਲਗਾਕੇ ਆਲੇ ਦੁਆਲੇ ਦੇ ਲੋਕਾਂ ਦਾ ਜਿਉਣਾ ਦੁੱਭਰ ਕਰ ਦਈਏ ਅਤੇ ਲੋਕਾਂ ਨੂੰ ਸਾਹ ਲੈਣ ਤੋਂ ਵੀ ਔਖਾਂ ਕਰ ਦਈਏ। ਅਸੀਂ ਕੁਦਰਤ ਨਾਲ ਜੋ ਕਰੋਪੀ ਕਰ ਰਹੇ ਹਾਂ ਤੇ ਆਪਣੇ ਹੀ ਆਲੇ ਦੁਆਲੇ ਨੂੰ ਗੰਧਲਾ ਅਤੇ ਪ੍ਰਦੂਸ਼ਿਤ ਕਰ ਰਹੇ ਹਾਂ ਇਸ ਦਾ ਖਮਿਆਜ਼ਾ ਵੀ ਸਾਨੂੰ ਹੀ ਭੁਗਤਣਾ ਪੈਣਾ ਹੈ । ਖੇਤਾਂ ਵਿੱਚ ਲਗਾਈ ਜਾ ਰਹੀ ਅੱਗ ਕਾਰਨ ਤੇ ਹੁੰਦੇ ਸੰਘਣੇ ਧੂੰਏਂ ਕਾਰਨ ਨਿੱਤ ਦਿਨ ਲੋਕਾਂ ਦੀਆਂ ਐਕਸੀਡੈਂਟ ਕਾਰਨ ਮੌਤਾਂ ਹੋ ਰਹੀਆਂ ਹਨ ਅਤੇ ਬੱਚੇ ਬੀਮਾਰ ਹੋ ਰਹੇ ਹਨ ਅਤੇ ਮੌਸਮ ਵਿਚ ਵੱਡੇ ਪੱਧਰ ਉੱਤੇ ਤਪਸ਼ ਵੱਧਦੀ ਜਾ ਰਹੀ ਹੈ। ਜਲਵਾਹਾ ਨੇ ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਖੇਤਾਂ ਵਿੱਚ ਅੱਗ ਨਾ ਲਗਾਈ ਜਾਵੇ ਅਤੇ ਨਾ ਹੀ ਧਰਤੀ ਹੇਠਲੇ ਪਾਣੀ ਨੂੰ ਖ਼ਾਲੀ ਪਏ ਵਾਹਣਾਂ ਨੂੰ ਪਾਣੀ ਛੱਡਕੇ ਬਰਬਾਦ ਕੀਤਾ ਜਾਵੇ । ਸਤਨਾਮ ਸਿੰਘ ਜਲਵਾਹਾ ਨੇ ਆਖੀਰ ਵਿੱਚ ਕਿਹਾਂ ਕਿ ਮੈਂ ਉਮੀਦ ਕਰਦਾ ਹਾਂ ਕਿ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਜ਼ਰੂਰ ਆਪਣੀ ਜੁੰਮੇਵਾਰੀ ਨੂੰ ਸਮਝਦੇ ਹੋਏ ਜ਼ਿਮੀਂਦਾਰ ਭਰਾਵਾਂ ਨੂੰ ਅੱਗ ਲਾਉਣ ਤੋਂ ਰੋਕਣ ਦੀ ਅਪੀਲ ਜ਼ਰੂਰ ਕਰਨਗੇ।
संगठनों के नेताओं को उन किसानों को रोकने की अपील करनी चाहिए जो एक महीने पहले खेतों में आग लगा रहे हैं और खाली खेतों में खुला पानी छोड़ रहे हैं – सतनाम सिंह जलवाहा
Sanghol Times/नवांशहर/18.05.2023(जितिंदर पाल सिंह क्लेयर) पवनू गुरु पानी पिता मां धरती महतू के पवित्र महावाक को ध्यान में रखते हुए जिला शहीद भगत सिंह नगर से सुधार न्यास के अध्यक्ष सतनाम सिंह जलवाहा ने किसान संगठनों के नेताओं से अपील करते हुए कहा है कि जो लोग गेहूं के दाने में आग लगाकर छोड़ देते हैं. खाली गाडिय़ों को खुला पानी किसान भाइयों से रूकने की अपील करनी चाहिए और उन सभी जिम्मेदार भाइयों को गुरु साहिब के दर्शन पर चलने के लिए प्रेरित करना चाहिए। सतनाम सिंह जलवाहा ने कहा कि आज से लगभग एक महीने के बाद धान की बिजाई शुरू होने जा रही है और लोगों द्वारा की जा रही अंधाधुंध आग को तत्काल प्रभाव से रोकने के लिए संगठनों के नेताओं को आगे आना चाहिए, अध्यक्ष जलवाहा ने कहा कि हम कोई कसर नहीं छोड़ रहे हैं. आग लगाकर लाखों बेजुबान जीवों को मारने के अलावा प्रकृति के साथ खिलवाड़ करना। खाली वाहनों में खुला पानी छोड़ कर जमीन को ठंडा करने के चक्कर में कई जिम्मेदार भाई बेवजह करोड़ों लीटर भूमिगत पानी बर्बाद कर रहे हैं। सतनाम सिंह जलवाहा ने किसानों से अपील की है कि वे आग न लगाएं और खाली वाहनों पर पानी न छोड़ें। क्योंकि अगर हमें पंजाब और पंजाबियों का भला चाहिए तो पहले हमें खुद ईमानदार होना होगा। मीडिया से बात करते हुए जलवाहा ने कहा कि लगभग 80% किसान आग नहीं लगाते हैं, लेकिन 20% किसान जो आज भी देखते ही आग लगाना अपना कर्तव्य समझते हैं, इस वजह से पंजाब के समझदार किसानों को भी आग लगानी पड़ती है. जनता की कड़वी बातों का सामना करें, ये 20% जिम्मेदार गेहूं के दाने जलाने से बाज नहीं आ रहे हैं और जमीन को ठंडा करने के चक्कर में अंधाधुंध भूजल बर्बाद कर रहे हैं, किसान संघ के नेता कृपया इन्हें रोकें ताकि पंजाब का पानी हवा, पर्यावरण और धरती को विनाश से बचाने के लिए। जलवाहा ने पंजाब की आम जनता से भी अपील की है कि वे अपने आसपास के खेतों में किसी को आग न लगाने दें और किसी ऐसे भाई से प्यार न करें जो भूमिगत जल निकाल कर जमीन को ठंडा करने के चक्कर में है. यह बेकार है, लेकिन भूमि को जितनी अधिक धूप मिलेगी, भूमि उतनी ही अधिक उपजाऊ होगी। जलवाहा ने कहा कि किसी को यह अधिकार नहीं है कि वह आग लगाकर आसपास के लोगों का जीना मुश्किल कर दे और लोगों का सांस लेना मुश्किल कर दे. हम प्रकृति के साथ जो कर रहे हैं और अपने ही परिवेश को गंदा और प्रदूषित कर रहे हैं, उसका परिणाम हमें भुगतना ही होगा। खेतों में लगी आग से उठे घने धुएँ के कारण लोग दुर्घटनाओं के कारण मर रहे हैं और बच्चे हर दिन बीमार पड़ रहे हैं और मौसम बड़े पैमाने पर गर्म होता जा रहा है। जलवाहा ने सभी किसान भाइयों से अपील की है कि वे खेतों में आग न लगाएं और खाली वाहनों पर पानी छोड़कर भूमिगत जल को बर्बाद न करें. अंत में सतनाम सिंह जलवाहा ने कहा कि मुझे उम्मीद है कि किसान संगठनों के नेता अपनी जिम्मेदारी जरूर समझेंगे और जमींदार भाइयों से आग लगाने से रोकने की अपील करेंगे.