ਵਾਤਾਵਰਨ ਦੀ ਸ਼ੁੱਧਤਾ ਲਈ ਰਾੜਾ ਸਾਹਿਬ ਵਿੱਚ ਕੀਤੀ ਮੰਚ ਨੇ ਅਹੁਦੇਦਾਰਾਂ ਨਾਲ ਵਿਸ਼ੇਸ਼ ਮੀਟਿੰਗ – ਡਾਕਟਰ ਖੇੜਾ
ਰਾੜਾ-ਸਾਹਿਬ/SANGHOL-TIMES/JAGMEET-SINGH/26JULY, 2024 – ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਲੁਧਿਆਣਾ ਦੇ ਸਰਕਲ ਰਾੜਾ ਸਾਹਿਬ ਵਿਖੇ ਸਰਕਲ ਪ੍ਰਧਾਨ ਅਨਵਰ ਖ਼ਾਨ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਵਰਿੰਦਰ ਕੌਰ ਸਾਹਨੇਵਾਲ ਜਨਰਲ ਸਕੱਤਰ ਇਸਤਰੀ ਵਿੰਗ ਪੰਜਾਬ, ਬਲਵੰਤ ਸਿੰਘ ਲਸਾੜਾ ਅਤੇ ਸਹਿਜਦੀਪ ਸਿੰਘ ਖੇੜਾ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਘੱਟ ਰਹੀ ਆਕਸੀਜਨ ਦਾ ਉਦੋਂ ਪਤਾ ਚੱਲਿਆ ਜਦੋਂ ਕੋਵਿਡ ਮੌਕੇ ਲੋਕਾਂ ਦੀਆਂ ਜਾਨਾਂ ਆਕਸੀਜਨ ਨਾ ਮਿਲਣ ਕਰਕੇ ਚੱਲੀਆਂ ਗਈਆਂ, ਉਸ ਸਮੇਂ ਲੋਕ ਰੋਣ ਦੇ ਨਾਲ ਨਾਲ ਕਹਿ ਰਹੇ ਸੀ ਕਿ ਪੌਦੇ ਲਗਾਉਣ ਲਈ ਅਸੀਂ ਦਿਨ ਰਾਤ ਇੱਕ ਕਰ ਦਿਆਂਗੇ। ਪ੍ਰੰਤੂ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ ਲੋਕ ਭੁੱਲ ਦੇ ਗਏ । ਅੱਜ ਬਹੁਤ ਜ਼ਿਆਦਾ ਜ਼ਰੂਰਤ ਹੈ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਗਾ ਕੇ ਆਕਸੀਜਨ ਦੇ ਗ੍ਰਾਫ ਨੂੰ ਉਪਰ ਚੁੱਕਣ ਦਾ ਉਪਰਾਲਾ ਕੀਤਾ ਜਾਵੇ। ਇਸ ਮੌਕੇ ਕੁਝ ਮੈਂਬਰ ਅਤੇ ਅਹੁਦੇਦਾਰਾਂ ਨੂੰ ਕਾਰਡ ਵੀ ਦਿੱਤੇ ਗਏ। ਹੋਰਨਾਂ ਤੋਂ ਇਲਾਵਾ ਜੋਗਿੰਦਰ ਸਿੰਘ ਆਜ਼ਾਦ, ਤਰਸੇਮ ਸਿੰਘ ਗਿੱਲ, ਬਲਵਿੰਦਰ ਸਿੰਘ, ਜਸਪਾਲ ਸਿੰਘ, ਹਰਦੀਪ ਸਿੰਘ, ਚਰਨਮਜੀਵਨ ਸਿੰਘ, ਦਵਿੰਦਰ ਸਿੰਘ, ਜਗਦੀਸ਼ ਸਿੰਘ, ਨਿਰਮਲ ਸਿੰਘ, ਜਸਵਿੰਦਰ ਸਿੰਘ ਅਤੇ ਲਾਲ ਜੀਤ ਸਿੰਘ ਆਦਿ ਨੇ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ।
