ਜ਼ਿਲ੍ਹਾ ਮੋਹਾਲੀ ਦੇ ਸਕੂਲਾਂ ਵਿੱਚ ਨਵੇਂ ਪੌਦੇ ਲਗਾਉਣ ਦਾ ਕੰਮ ਲਗਾਤਾਰ ਜਾਰੀ -ਡੀਈਓ ਐਲੀਮੈਂਟਰੀ
ਮੁਹਾਲੀ/ਡੇਰਾਬਸੀ/ਲਾਲੜੂ/SANGHOL-TIMES/
ਮਿਤੀ 2 ਅਗਸਤ ()
ਮਾਨਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਜੀ ਦੀ ਦੂਰਅੰਦੇਸ਼ੀ ਸੋਚ ਸਦਕਾ,ਸਿੱਖਿਆ ਮੰਤਰੀ ਪੰਜਾਬ ਸ਼੍ਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ, ਸਿੱਖਿਆ ਸਕੱਤਰ ਸਕੂਲ ਸ਼੍ਰੀ ਕਮਲ ਕਿਸ਼ੋਰ ਯਾਦਵ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ਹੇਠ ਅਤੇ ਜ਼ਿਲ੍ਹਾ ਮੋਹਾਲੀ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਨਵੇਂ ਪੌਦੇ ਲਗਾਉਣ ਦਾ ਕੰਮ ਲਗਾਤਾਰ ਜਾਰੀ ਹੈ। ਵਧੇਰੇ ਜਾਣਕਾਰੀ ਦਿੰਦਿਆਂ ਡੀਈਓ ਐਲੀਮੈਂਟਰੀ ਪ੍ਰੇਮ ਕੁਮਾਰ ਮਿੱਤਲ ਨੇ ਦੱਸਿਆ ਕਿ ਅੱਜ ਉਹਨਾਂ ਵੱਲੋਂ ਸਿੱਖਿਆ ਬਲਾਕ ਡੇਰਾਬਸੀ-2 ਦੇ ਸਰਕਾਰੀ ਪ੍ਰਾਇਮਰੀ ਸਕੂਲ ਤਸਿੰਬਲੀ ਵਿਖੇ ਨਵੇਂ ਪੌਦੇ ਲਗਾਏ ਗਏ। ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ 438 ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕਾਂ ਅਤੇ ਸਮੁਦਾਏ ਦੇ ਸਹਿਯੋਗ ਨਾਲ਼ ਨਵੇਂ ਪੌਦੇ ਵੱਡੇ ਉਤਸ਼ਾਹ ਨਾਲ਼ ਲਗਾਏ ਜਾ ਰਹੇ ਹਨ। ਹਰਿਆਵਲ ਲਹਿਰ ਤਹਿਤ ਸੂਬੇ ਨੂੰ ਹਰਾ ਭਰਾ ਬਣਾਉਣ ਦੇ ਉਦੇਸ਼ ਨਾਲ਼ ਹਰ ਸਕੂਲ ਨੂੰ ਹਰਾ ਭਰਾ ਬਣਾਉਣਾ ਸਾਡਾ ਫਰਜ਼ ਹੈ ਜੋ ਕਿ ਸਾਰਿਆਂ ਵੱਲੋਂ ਸਾਂਝੇ ਉੱਦਮ ਨਾਲ਼ ਚਲਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ਼ ਡਿਪਟੀ ਡੀਈਓ ਐਲੀਮੈਂਟਰੀ ਪਰਮਿੰਦਰ ਕੌਰ,ਬੀਪੀਈਓ ਕੁਰਾਲੀ ਕਮਲਜੀਤ ਸਿੰਘ,ਜ਼ਿਲ੍ਹਾ ਪਾਠ ਪੁਸਤਕ ਕੋਆਰਡੀਨੇਟਰ ਜਸਵਿੰਦਰ ਸਿੰਘ ਬੈਨੀਪਾਲ,ਸਕੂਲ ਮੁਖੀ ਦੇਵ ਕਰਨ ਸਿੰਘ,ਸਮੂਹ ਸਟਾਫ਼,ਆਂਗਣਵਾੜੀ ਵਰਕਰਾਂ,ਮਾਪੇ ਅਤੇ ਵਿਦਿਆਰਥੀ ਮੌਜੂਦ ਸਨ।
