ਭਾਜਪਾ ਸ੍ਰੀ ਅਰਵਿੰਦ ਕੇਜਰੀਵਾਲ ਦੀ ਸਿਹਤ ਨਾਲ ਕਰ ਰਹੀ ਖਿਲਵਾੜ – ਸ. ਹਰਚੰਦ ਸਿੰਘ ਬਰਸਟ
— ਭਾਜਪਾ ਅਰਵਿੰਦ ਕੇਜਰੀਵਾਲ ਦੀ ਦੇਸ਼ ਪੱਖੀ ਸੋਚ ਨੂੰ ਢਾਹ ਲਾਣ ਦੀ ਕਰ ਰਹੀ ਹੈ ਕੋਸ਼ਿਸ਼
— ਅਰਵਿੰਦ ਕੇਜਰੀਵਾਲ ਸਿਰਫ਼ ਇਕ ਬੰਦੇ ਦਾ ਨਾਂ ਨਹੀਂ ਹੈ, ਇਹ ਇੱਕ ਸੋਚ ਹੈ, ਜਿਸ ਨੂੰ ਦਬਾਇਆ ਨਹੀਂ ਜਾ ਸਕਦਾ
ਐਸ.ਏ.ਐਸ. ਨਗਰ/SANGHOL-TIMES/02ਅਗਸਤ, 2024 ( ) –
ਆਮ ਆਦਮੀ ਪਾਰਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਜਾਣਬੂਝ ਕੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜੇਲ ਵਿੱਚ ਬੰਦ ਰੱਖਣ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਰਵਿੰਦ ਕੇਜਰੀਵਾਲ ਨੇ ਰਾਜਨੀਤੀ ਵਿੱਚ ਦੇਸ਼ ਦੀ ਦਸ਼ਾ ਅਤੇ ਦਿਸ਼ਾ ਨੂੰ ਬਦਲ ਦਿੱਤਾ ਹੈ। ਸ੍ਰੀ ਅਰਵਿੰਦ ਕੇਜਰੀਵਾਲ ਨੇ ਪਹਿਲਾ ਦਿੱਲੀ ਵਿੱਚ ਮਿਸਾਲੀ ਕੰਮ ਕੀਤੇ, ਜਿਸ ਲਈ ਦਿੱਲੀ ਦੀ ਜਨਤਾ ਨੇ ਭਾਰੀ ਬਹੁਮਤ ਨਾਲ ਸੱਤਾ ਦੀ ਵਾਗਡੋਰ ਸੌਂਪੀ, ਤੇ ਫਿਰ ਪੰਜਾਬ ਦੀ ਜਨਤਾ ਨੇ ਵੀ ਉਨ੍ਹਾਂ ਦੀ ਸੋਚ ਨੂੰ ਅਪਣਾਉਂਦਿਆਂ ਹੋਇਆ ਪੰਜਾਬ ਵਿੱਚ ਇਨ੍ਹੇ ਵੱਡੇ ਬਹੁਤਮਤ ਨਾਲ ਜਿੱਤ ਦਵਾਈ।
ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਸਿਰਫ਼ ਇਕ ਬੰਦੇ ਦਾ ਨਾਂ ਨਹੀਂ ਹੈ, ਇਹ ਇੱਕ ਸੋਚ ਹੈ, ਜੋ ਦੇਸ਼ ਦੇ ਲੋਕਾਂ ਦੀ ਭਲਾਈ ਲਈ ਕਾਰਜ ਕਰਨ ਤੇ ਯਕੀਨ ਰਖਦੀ ਹੈ। ਇਸ ਨੂੰ ਨਾ ਤਾਂ ਕਦੇ ਦਬਾਇਆ ਜਾ ਸਕਦਾ ਹੈ ਤੇ ਨਾ ਹੀ ਰੋਕਿਆ ਜਾ ਸਕਦਾ ਹੈ। ਇਹ ਦੇਸ਼ ਪੱਖੀ ਸੋਚ ਦਿਨੋਂ-ਦਿਨ ਲੋਕਾਂ ਵਿੱਚ ਫੈਲ ਰਹੀ ਹੈ ਅਤੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਜੁੜ ਰਹੇ ਹਨ। ਭਾਰਤੀ ਜਨਤਾ ਪਾਰਟੀ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਦੇ ਹੋਏ ਲਗਾਤਾਰ ਵਿਰੋਧੀਆਂ ਦੀ ਆਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕਰਦੀ ਆ ਰਹੀ ਹੈ। ਇਸੇ ਤਹਿਤ ਕੇਂਦਰੀ ਜਾਂਚ ਏਜੰਸੀਆਂ ਵੱਲੋਂ ਭਾਜਪਾ ਦੇ ਇਸ਼ਾਰੇ ਤੇ ਮਨੀਸ਼ ਸਿਸੋਦੀਆ, ਸਤਿੰਦਰ ਜੈਨ ਨੂੰ ਪਿਛਲੇ ਕਈ ਮਹੀਨਿਆਂ ਤੋਂ ਜੇਲ ਵਿੱਚ ਬੰਦ ਕੀਤਾ ਹੋਇਆ ਹੈ। ਇਸਦੇ ਬਾਵਜੂਦ ਲੋਕ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਖੜ੍ਹੇ ਰਹੇ। ਇਨ੍ਹਾਂ ਕੁਝ ਕਰਨ ਦੇ ਬਾਵਜੂਦ ਵੀ ਜਦੋਂ ਕੇਂਦਰ ਦੀ ਭਾਜਪਾ ਸਰਕਾਰ ਦਾ ਮਨ ਨਹੀਂ ਭਰਿਆ ਤਾਂ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ।
ਸ. ਬਰਸਟ ਨੇ ਕਿਹਾ ਕਿ ਸ੍ਰੀ ਅਰਵਿੰਦ ਕੇਜਰੀਵਾਲ 22 ਸਾਲਾਂ ਤੋਂ ਸ਼ੂਗਰ ਦੇ ਮਰੀਜ਼ ਹਨ। ਇਸਦੇ ਬਾਵਜੂਦ ਜੇਲ੍ਹ ਵਿੱਚ ਨਾ ਤਾਂ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਖਾਣਾ ਉਪਲਬਧ ਕਰਵਾਇਆ ਜਾ ਰਿਹਾ ਹੈ, ਨਾ ਹੀ ਦਵਾਇਆਂ ਅਤੇ ਇੰਸੂਲਿਨ ਮੁਹੱਇਆ ਕਰਵਾਇਆ ਜਾ ਰਿਹਾ ਹੈ। ਜੇਲ੍ਹ ਵਿੱਚ ਉਨ੍ਹਾਂ ਦੀ ਸਿਹਤ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜਦਕਿ ਅਜਿਹੀ ਸਥਿਤੀ ਵਿੱਚ ਮਰੀਜ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪੈਂਦਾ ਹੈ। ਪਰ ਕੇਂਦਰ ਦੀ ਭਾਜਪਾ ਸਰਕਾਰ ਅਜਿਹਾ ਨਾ ਕਰਕੇ ਉਨ੍ਹਾਂ ਦੀ ਜਾਨ ਨੂੰ ਖਤਰੇ ਵਿੱਚ ਪਾ ਰਹੀ ਹੈ। ਭਾਜਪਾ ਇਸ ਪ੍ਰਕਾਰ ਦੇ ਸੰਵਿਧਾਨ ਵਿਰੋਧੀ ਕਾਰਜ ਕਰਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਭਾਜਪਾ ਦੀਆਂ ਧੱਕੇਸ਼ਾਹੀਆਂ ਤੋਂ ਡਰਨ ਵਾਲੀ ਨਹੀਂ ਹੈ। ਭਾਜਪਾ ਵਾਲੇ ਭੁੱਲ ਜਾਂਦੇ ਹਨ ਕਿ ਅਸੀਂ ਇੱਕ ਅੰਦੋਲਨ ਵਿੱਚੋਂ ਪੈਦਾ ਹੋਏ ਹਾਂ। ਉਹ ਸਾਨੂੰ ਡਰਾ ਨਹੀਂ ਸਕਦੇ। ਉਹ ਸਾਨੂੰ ਰੋਕ ਨਹੀਂ ਸਕਦੇ ਅਤੇ ਨਾ ਹੀ ਸਾਡੀ ਸੋਚ ਨੂੰ ਦਬਾ ਸਕਦੇ ਹਨ, ਜਿਸ ਦਾ ਮਕਸਦ ਭ੍ਰਿਸ਼ਟਾਚਾਰ ਨੂੰ ਰੋਕਣਾ ਅਤੇ ਲੋਕਾਂ ਦੀ ਸੇਵਾ ਕਰਨਾ ਹੈ।
————————————————————————-
भाजपा श्री अरविंद केजरीवाल के स्वास्थ्य के साथ कर रही खिलवाड़ – स. हरचंद सिंह बरसट
— श्री अरविंद केजरीवाल की राष्ट्र हित की सोच को नष्ट करने की कोशिश कर रही है भाजपा
— अरविंद केजरीवाल सिर्फ एक व्यक्ति का नाम नहीं है, यह एक सोच है, जिसे दबाया नहीं जा सकता
एस.ए.एस. नगर/Sanghol Times/02 अगस्त,2024 – आम आदमी पार्टी पंजाब के प्रदेश महासचिव एवं पंजाब मंडी बोर्ड के चेयरमैन स. हरचंद सिंह बरसट ने केंद्र की भाजपा सरकार की तरफ से आम आदमी पार्टी के राष्ट्रीय संयोजक और दिल्ली के मुख्यमंत्री श्री अरविंद केजरीवाल को जानबूझकर झूठे मामलों में फंसाकर जेल में बंद रखने की आलोचना की है। उन्होंने कहा कि श्री अरविन्द केजरीवाल ने राजनीति में देश की दशा और दिशा बदल दी है। श्री अरविन्द केजरीवाल ने सबसे पहले दिल्ली में प्रंशनीय कार्य किये, जिसके फलस्वरूप दिल्ली की जनता ने उन्हें भारी बहुमत से सत्ता की कमान सौंपी और फिर पंजाब की जनता ने भी उनकी सोच को अपनाते हुए पंजाब में भारी बहुमत से जीत दिलाई ।
उन्होंने कहा कि अरविंद केजरीवाल सिर्फ एक व्यक्ति का नाम नहीं है, यह एक सोच है, जो देश की जनता की भलाई के लिए काम करने में विश्वास रखती है। इसे न तो दबाया जा सकता है और न ही रोका जा सकता है। यह देश हित सोच दिन-ब-दिन लोगों में फैल रही है और लोग आम आदमी पार्टी से जुड़ रहे हैं। भारतीय जनता पार्टी लगातार केंद्रीय जांच एजेंसियों का दुरुपयोग कर विपक्ष की आवाज को दबाने की कोशिश कर रही है। इसके तहत बीजेपी के इशारे पर केंद्रीय जांच एजेंसियों ने मनीष सिसौदिया और सतेंद्र जैन को पिछले कई महीनों से जेल में बंद कर रखा है। इसके बावजूद लोग आम आदमी पार्टी के पक्ष में खड़े हैं। इतना करने के बाद भी जब केंद्र की भाजपा सरकार का मन नहीं भरा तो श्री अरविंद केजरीवाल को झूठे केसों में फंसाकर जेल में बंद कर दिया गया।
स. बरसट ने कहा कि श्री अरविंद केजरीवाल 22 वर्षों से शूगर के मरीज हैं। इसके बावजूद जेल में न तो उन्हें ठीक से खाना उपलब्ध कराया जा रहा है, न ही दवा व इंसुलिन मुहैया करायी जा रही है। जेल में उनके स्वास्थ्य पर कोई ध्यान नहीं दिया जा रहा है, जबकि ऐसी स्थिति में मरीज को अस्पताल में भर्ती कराना पड़ता है। लेकिन केंद्र की भाजपा सरकार ऐसा न करके उनकी जान जोखिम में डाल रही है। भाजपा इस प्रकार के संविधान विरोधी कार्य कर लोगों की भावनाओं से खिलवाड़ कर रही है। उन्होंने कहा कि आम आदमी पार्टी भाजपा की धक्केशाही से डरने वाली नहीं है। बीजेपी वाले भूल जाते हैं कि हम एक आंदोलन से पैदा हुए हैं। वे हमें डरा नहीं सकते। वे हमें रोक नहीं सकते और न ही हमारी सोच को दबा सकते हैं, जिसका उद्देश्य भ्रष्टाचार को रोकने और लोगों की सेवा करना है।
—————————————————
