ਵਿਸ਼ਵ ਦ੍ਰਿਸ਼ਟੀ ਦਿਵਸ ਮੌਕੇ –
ਅੱਖਾਂ ਦੀ ਰੌਸ਼ਨੀ ਦੀ ਨਿਯਮਿਤ ਜਾਂਚ ਕਰਾਉਣੀ ਅਤਿ ਜ਼ਰੂਰੀ -ਸਿਵਲ ਸਰਜਨ

ਅੰਮ੍ਰਿਤਸਰ/SANGHOL-TIMES/10 ਅਕਤੂਬਰ, 2024(ਰਣਜੀਤ ਸਿੰਘ ਮਸੌਣ/ਜੋਗਾ ਸਿੰਘ)- ਕਮਿਊਨਿਟੀ ਹੈਲਥ ਸੈਂਟਰ ਮਾਨਾਂਵਾਲਾ ਅਤੇ ਸ੍ਰੀ ਮਦਨ ਲਾਲ ਪੂਰਨ ਦੇਵੀ ਜੈਨ ਟਰੱਸਟ ਜੰਡਿਆਲਾ ਗੁਰੂ ਵੱਲੋਂ ਵਿਸ਼ਵ ਦ੍ਰਿਸ਼ਟੀ ਦਿਵਸ ਮੌਕੇ ਇੱਕ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਜਿਸ ਤਹਿਤ ਸੇਂਟ ਸੋਲਜਰ ਐਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਵਿਦਿਆਰਥੀਆਂ ਨੂੰ ਅੱਖਾਂ ਦੀ ਸਾਂਭ ਸੰਭਾਲ ਅਤੇ ਸਾਫ਼ ਸਫ਼ਾਈ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਿਵਲ ਸਰਜਨ ਡਾ. ਕਿਰਨਦੀਪ ਕੌਰ ਮੁੱਖ ਮਹਿਮਾਨ ਵੱਜੋਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਮੀਤ ਸਿੰਘ ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਿਲ ਹੋਏ।
ਇਸ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਆਡੀਓ ਵੀਡੀਓ ਰਾਹੀਂ ਅੱਖਾਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ। ਇਸ ਬਾਰੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਮਾਹਿਰ ਡਾਕਟਰਾਂ ਵੱਲੋਂ ਵਿਦਿਆਰਥੀਆਂ ਨੂੰ ਮੋਬਾਇਲ ਫ਼ੋਨ ਅਤੇ ਕੰਪਿਊਟਰ ਦੀ ਲੋੜ ਤੋਂ ਵੱਧ ਵਰਤੋਂ ਅੱਖਾਂ ਲਈ ਘਾਤਕ ਸਿੱਧ ਹੋ ਸਕਦੀ ਹੈ। ਉਹਨਾਂ ਕਿਹਾ ਕਿ ਵਾਰ-ਵਾਰ ਅੱਖਾਂ ਨੂੰ ਮਲਣ ਨਾਲ ਵੀ ਅੱਖਾਂ ਦੇ ਵਿੱਚ ਇੰਨਫੈਕਸ਼ਨ ਹੋਣ ਦਾ ਖ਼ਤਰਾ ਅਤੇ ਜਾਂ ਸਹੀ ਖੁਰਾਕ ਨਾ ਲੈਣਾ ਵੀ ਅੱਖਾਂ ਦੀ ਰੌਸ਼ਨੀ ਉੱਤੇ ਅਸਰ ਕਰਦੀ ਹੈ। ਉਹਨਾਂ ਵਿਦਿਆਰਥੀਆਂ ਨੂੰ ਸੁਝਾਓ ਦਿੱਤਾ ਜੇਕਰ ਅੱਖਾਂ ਤੋਂ ਦੇਖਣ ਵਿੱਚ ਕੋਈ ਵੀ ਹਲਕੀ ਤੋਂ ਗੰਭੀਰ ਮੁਸ਼ਕਿਲ ਆ ਰਹੀ ਹੈ ਤਾਂ ਤੁਰੰਤ ਆਪਣੇ ਨੇੜੇ ਦੇ ਸਿਹਤ ਕੇਂਦਰ ਤੋਂ ਅੱਖਾਂ ਦੀ ਰੌਸ਼ਨੀ ਦੀ ਜਾਂਚ ਕਰਾਉਣੀ ਚਾਹੀਦੀ ਹੈ ਅਤੇ ਆਪਣੀ ਖੁਰਾਕ ਵਿੱਚ ਵਿਟਾਮਿਨ ਏ ਅਤੇ ਸੀ ਵਾਲੀ ਖ਼ੁਰਾਕ ਜ਼ਰੂਰ ਲੈਣੀ ਚਾਹੀਦੀ ਹੈ। ਇਸ ਮੌਕੇ ਸਿਵਲ ਸਰਜਨ ਡਾ. ਕਿਰਨਦੀਪ ਕੌਰ ਨੇ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਲਗਾਤਾਰ ਨੈਸ਼ਨਲ ਪ੍ਰੋਗਰਾਮ ਆਨ ਕੰਟਰੋਲ ਆਫ਼ ਬਲਾਇੰਡਨੈਸ ਅਤੇ ਵਿਜੁਅਲ ਇਮਪੇਅਰਮੈਂਟ ਤਹਿਤ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ, ਉਹਨਾਂ ਬੱਚਿਆਂ ਨੂੰ ਕਿਹਾ ਕਿ ਅੱਖਾਂ ਦੀ ਰੌਸ਼ਨੀ ਲਈ ਚੰਗੀ ਖੁਰਾਕ ਜ਼ਰੂਰ ਲੈਣ, ਇਲੈਕਟ੍ਰੋਨਿਕ ਗੈਜੇਟ ਦੀ ਵਰਤੋਂ ਲੋੜ ਤੋਂ ਵੱਧ ਨਾ ਕਰਨ ਅਤੇ ਜੇਕਰ ਰੌਸ਼ਨੀ ਅੱਖਾਂ ਦੀ ਘੱਟ ਹੈ ਤਾਂ ਚਸ਼ਮਾ ਲਗਾਉਣ ਨੂੰ ਹੀਣ ਭਾਵਨਾ ਨਾਲ ਨਾ ਦੇਖਿਆ ਜਾਵੇ। ਉਹਨਾਂ ਕਿਹਾ ਕਿ ਰਾਸ਼ਟਰੀ ਪ੍ਰੋਗਰਾਮ ਸਿਹਤ ਵਿਭਾਗ ਦਾ ਟੀਚਾ ਹੈ ਕਿ ਸਾਲ 2025 ਤੱਕ ਲੋਕਾਂ ਵਿੱਚ ਅੱਖਾਂ ਦੀ ਰੌਸ਼ਨੀ ਸਬੰਧੀ ਜੋ ਸਮੱਸਿਆਵਾਂ ਦੇ ਪ੍ਰਚਲਨ ਨੂੰ 0.25% ਤੱਕ ਲੈ ਕੇ ਆਉਣਾ ਹੈ ਅਤੇ ਇਸ ਮੰਤਵ ਦੀ ਪੂਰਤੀ ਲਈ ਸੀ.ਐੱਚ.ਸੀ ਲੈਵਲ ਤੇ ਅੱਖਾਂ ਦੀ ਰੌਸ਼ਨੀ ਦੀ ਸਮੇਂ ਜਾਂਚ ਜ਼ਰੂਰ ਕਰਵਾਉਣ ਚਾਹੀਦੀ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਅਣਗਿਹਲੀ ਨਾਲ ਹੋਣ ਵਾਲੇ ਅੰਨ੍ਹੇਪਣ ਤੋਂ ਬੱਚਿਆਂ ਜਾ ਸਕੇ। ਇਸ ਮੌਕੇ ਡਾ. ਸੁਮੀਤ ਸਿੰਘ, ਐਸ.ਐਮ.ਓ ਮਾਨਾਂਵਾਲਾ ਵੱਲੋਂ ਵੀ ਵਿਦਿਆਰਥੀਆਂ ਨੂੰ ਅਪਣਾ ਲਾਈਫ ਸਟਾਈਲ ਦਰੁਸਤ ਕਰਨ ਲਈ ਕਿਹਾ ਅਤੇ ਚੰਗੀ ਖੁਰਾਕ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ।
ਇਸ ਮੌਕੇ ਜ਼ਿਲਾ ਮਾਸ ਮੀਡੀਆ ਅਫ਼ਸਰ ਅਮਰਦੀਪ ਸਿੰਘ, ਅਪਥਾਲਮਿਕ ਅਫ਼ਸਰ ਲਕਸ਼ਮੀ ਛਾਇਆ, ਮਦਨ ਲਾਲ ਪੂਰਨ ਦੇਵੀ ਜੈਨ ਟਰੱਸਟ ਦੇ ਚੇਅਰਮੈਨ ਕੇ.ਆਰ ਜੈਨ, ਮੋਹਿਨੀ ਜੈਨ, ਯੋਗੇਸ਼ ਜੈਨ, ਏ.ਐਸ ਮਲਹੋਤਰਾ ਪ੍ਰੋਜੈਕਟ ਕੋਆਰਡੀਨੇਟਰ, ਸਕੂਲ ਡਾਇਰੈਕਟਰ ਮੰਗਲ ਸਿੰਘ, ਸੌਰਵ ਸ਼ਰਮਾ ਬੀ.ਈ.ਈ, ਕੰਵਰਦੀਪ ਸਿੰਘ ਮੇਲ ਹੈਲਥ ਵਰਕਰ ਮੌਜ਼ੂਦ ਸਨ।
