ਗਿੱਦੜਬਾਹਾ ਹਲਕੇ ਦੀ ਜ਼ਿਮਨੀ ਚੋਣ ਨੂੰ ਲੈ ਕੇ ਪਿੰਡਾਂ ਦੇ ਵਿੱਚ ਮਨਪ੍ਰੀਤ ਬਾਦਲ ਬੀਜੇਪੀ ਪਾਰਟੀ ਦੇ ਉਮੀਦਵਾਰ ਵਜੋਂ ਵਿਰੋਧੀਆਂ ਤੇ ਭਾਰੀ ਪੈਦਾ ਜਾਂ ਰਿਹਾ ਹੈ
ਗਿੱਦੜਬਾਹਾ/SANGHOL-TIMES/ਨਰਿੰਦਰ ਵਧਵਾ/01 Nov., 2024 – ਹਲਕਾ ਗਿੱਦੜਬਾਹਾ ਦੇ ਵਿੱਚ ਹੋਣ ਜਾਂ ਰਹੀ ਜ਼ਿਮਨੀ ਚੋਣ ਨੂੰ ਲੈ ਕੇ ਪਿੰਡਾਂ ਦੇ ਵਿੱਚ ਬੀਜੇਪੀ ਪਾਰਟੀ ਦੇ ਉਮੀਦਵਾਰ ਵਜੋਂ ਸ ਮਨਪ੍ਰੀਤ ਸਿੰਘ ਬਾਦਲ ਸਾਹਿਬ ਵਿਰੋਧੀਆਂ ਲਈ ਭਾਰੀ ਪੈਦਾ ਜਾਂ ਰਿਹਾ ਹੈ ਕਿਉਂਕਿ ਜਦੋਂ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਐਡਵੋਕੇਟ ਪ੍ਰਿਤਪਾਲ ਸ਼ਰਮਾ ਜੋਂ ਕੀ ਹੁਣ ਬੀਜੇਪੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਹਨ । ਉਨ੍ਹਾਂ ਦੇ ਆਉਣ ਨਾਲ ਆਮ ਆਦਮੀ ਪਾਰਟੀ ਨੂੰ ਭਾਰੀ ਝਟਕਾ ਅਤੇ ਵੋਟ ਬੈਂਕ ਦੇ ਨੁਕਸਾਨ ਵੀ ਹੋ ਰਿਹਾ ਹੈ । ਕਿਉਂਕਿ ਜੋ ਐਡਵੋਕੇਟ ਪ੍ਰਿਤਪਾਲ ਸ਼ਰਮਾ ਜੀ ਨੂੰ ਪਿਆਰ ਕਰਦੇ ਹਨ । ਉਹੋ ਪਹਿਲਾਂ ਤਾਂ ਚੁੱਪ ਕਰਕੇ ਬੈਠ ਗਏ ਸਨ। ਆਪਣੇ ਘਰਾਂ ਦੇ ਵਿੱਚ ਅਤੇ ਹੁਣ ਜਿਸ ਦਿਨ ਤੋਂ ਪ੍ਰਿਤਪਾਲ ਸ਼ਰਮਾ ਮਨਪ੍ਰੀਤ ਬਾਦਲ ਸਾਹਿਬ ਦੇ ਨਾਲ ਚੋਣ ਮੈਦਾਨ ਦੇ ਵਿੱਚ ਚੱਲ ਪਏ ਹਨ, ਉਸ ਤੋਂ ਬਾਅਦ ਹੋਲੀ ਹੋਲੀ ਆਮ ਆਦਮੀ ਪਾਰਟੀ ਦੇ ਪ੍ਰਿਤਪਾਲ ਸ਼ਰਮਾ ਨੂੰ ਪਿਆਰ ਕਰਨ ਵਾਲੇ ਵੀ ਹੁਣ ਪ੍ਰਿਤਪਾਲ ਸ਼ਰਮਾ ਅਤੇ ਮਨਪ੍ਰੀਤ ਬਾਦਲ ਦੀ ਚੋਣ ਮੁਹਿਮ ਨੂੰ ਕੁਝ ਹੁਲਾਰਾ ਮਿਲਦਾ ਨਜ਼ਰ ਆ ਰਿਹਾ ਹੈ ਅਤੇ ਜਿਸ ਨੂੰ ਲੈ ਕੇ ਪਿੰਡ ਕੋਟਲੀ ਅਬਲੂ ਵਿਖੇ ਬੀਜੇਪੀ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੇ ਚੋਣ ਦਫਤਰ ਦੇ ਉਦਘਾਟਨ ਵੀ ਪ੍ਰਿਤਪਾਲ ਸ਼ਰਮਾ ਵੱਲੋਂ ਕੀਤਾ ਗਿਆ ਅਤੇ ਹੁਣ ਵਿਰੋਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਅੰਮ੍ਰਿਤਾ ਵੜਿੰਗ ਧਰਮ ਪਤਨੀ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਬਕਾ ਵਿਧਾਇਕ ਗਿੱਦੜਬਾਹਾ ਦੀ ਨੀਦ ਵੀ ਹੁਣ ਅੱਖਾਂ ਚੋਂ ਉੱਡਦੀ ਨਜ਼ਰ ਆ ਰਹੀ ਹੈ। ਜਿਹੜੇ ਰਾਜਾਂ ਵੜਿੰਗ ਸਾਹਿਬ ਮਨਪ੍ਰੀਤ ਬਾਦਲ ਬਾਰੇ ਆਪਣੇ ਭਾਸ਼ਣ ਦੇ ਵਿੱਚ ਬੋਲਦੇ ਹਨ, ਮਨਪ੍ਰੀਤ ਬਾਦਲ ਨੇ ਗਿੱਦੜਬਾਹਾ ਦੇ ਲੋਕਾਂ ਤੇ ਝੁੱਠੇ ਪਰਚੇ ਦਰਜ ਕਰਵਾਏ ਹਨ ਅਤੇ ਲੋਕਾਂ ਦੇ ਨਾਲ ਧੱਕੇਸ਼ਾਹੀ ਕੀਤੀ ਹੈ। ਪਰ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ ਨੂੰ ਪੁੱਛਣ ਵਾਲਾ ਹੋਵੇ ਕਿ ਤੁਸੀਂ ਤਾ ਸਾਰੀਆਂ ਹੀ ਹੱਦਾਂ ਪਾਰ ਕਰ ਦਿੱਤੀਆਂ ਹਨ ਜੋਂ ਤੁਸੀਂ ਔਰਤਾਂ ਦੇ ਉੱਪਰ ਹੀ ਝੁੱਠੇ ਪਰਚੇ ਦਰਜ ਕਰਵਾਏ ਹਨ ਉਨ੍ਹਾਂ ਬਾਰੇ ਵੀ ਦੱਸੋ ਨਾ ਰਾਜਾਂ ਵੜਿੰਗ ਸਾਹਿਬ ਜਿਸ ਦੇ ਭੇਦ ਤੁਹਾਡੇ ਗੁਰੂ ਜੀ ਨੇ ਹੀ ਖੋਲੇ ਹਨ। ਸ. ਜਗਮੀਤ ਸਿੰਘ ਬਰਾੜ ਸਾਹਿਬ ਨੇ ਜਿਨ੍ਹਾਂ ਨੇ ਪਹਿਲਾਂ ਆਪਣੇ ਆਜ਼ਾਦ ਉਮੀਦਵਾਰ ਵਜੋਂ ਜ਼ਿਮਨੀ ਚੋਣ ਲੜਨ ਲਈ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਸਨ । ਗਿੱਦੜਬਾਹਾ ਹਲਕੇ ਤੋਂ ਜ਼ਿਮਨੀ ਚੋਣ ਲੜਨ ਲਈ ਪਰ ਉਨ੍ਹਾਂ ਨੇ ਕੁਝ ਕਾਰਨਾਂ ਕਰਕੇ ਆਪਣੇ ਕਾਗਜ ਵਾਪਿਸ ਲੈ ਲਏ। ਉਸ ਤੋਂ ਬਾਅਦ ਉਨ੍ਹਾਂ ਵੱਲੋਂ ਹੀ ਪ੍ਰੈੱਸ ਕਾਨਫਰੰਸ ਕਰਕੇ ਤੁਹਾਡੇ ਬੰਦ ਭੇਦ ਖੋਲ ਦਿੱਤੇ। ਜੋਂ ਤੁਹਾਡੇ ਤੇ ਇਲਜਾਮ ਲਗਾਏ ਉਨ੍ਹਾਂ ਤੋਂ ਤਾ ਸਾਫ਼ ਪਤਾ ਲੱਗ ਰਿਹਾ ਹੈ ਵੀ ਤੁਸੀ ਤਾ ਮਨਪ੍ਰੀਤ ਬਾਦਲ ਤੋਂ ਵੀ ਵੱਧ ਹੱਦਾਂ ਪਾਰ ਕਰ ਗਏ ਹੋ । ਪਹਿਲਾਂ ਆਪਣੀ ਪਿੜ੍ਹੀ ਥੱਲੇ ਡਾਗੋਰੀ ਫੇਰੋ ਫਿਰ ਹੀ ਕਿਸੇ ਬਾਰੇ ਬੋਲਿਆ ਕਰੋ। ਇਕ ਗੱਲ ਹੋਰ ਜਦੋਂ ਅਫੀਮ ਦੇ ਕੇਸ ਬਾਰੇ ਤੁਹਾਡੇ ਭੇਦ ਖੋਲੇ ਉਸ ਸਮੇਂ ਤੇ ਇਕ ਵਾਰ ਤਾਂ ਪੱਤਰਕਾਰਾਂ ਦੀਆਂ ਵੀ ਅੱਖਾਂ ਖੜ ਗਈਆ ਕਿ ਜਗਮੀਤ ਸਿੰਘ ਬਰਾੜ ਸਾਹਿਬ ਅਫੀਮ ਦੇ ਕੇਸ ਬਾਰੇ ਕੀ ਬੋਲ ਰਹੇ ਸਨ। ਜਿਸ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਹਿਬ ਬਾਰੇ ਤੁਸੀਂ ਹੁਣ ਸਟੇਜਾਂ ਉੱਪਰ ਬਹੁਤ ਕੁਝ ਬੋਲਦੇ ਹੋ ਉਸ ਗੱਲ ਵੱਲ ਵੀ ਧਿਆਨ ਦਿਉ । ਜਦੋਂ ਤੁਹਾਨੂੰ ਸ. ਬੰਟੀ ਰੋਮਾਣਾ ਹਲਕਾ ਇੰਚਾਰਜ ਫਰੀਦਕੋਟ, ਅਤੇ ਸਾਬਕਾ ਵਿਧਾਇਕ ਹਲਕਾ ਸ੍ਰੀ ਮੁਕਤਸਰ ਸਾਹਿਬ ਸ ਕੰਵਲਜੀਤ ਸਿੰਘ ਰੋਜੀ ਬਰਕੰਦੀ ਵੱਲੋਂ ਤੁਹਾਨੂੰ ਚੰਡੀਗੜ੍ਹ ਅਕਾਲੀ ਦਲ ਦੀ ਸਰਕਾਰ ਪੰਜਾਬ ਦੇ ਵਿੱਚ ਹੋਣ ਸਮੇਂ ਤੁਹਾਡੇ ਹੀ ਡਰਾਈਵਰ ਤੋਂ ਅਫੀਮ ਫੜੀ ਗਈ ਸੀ ਅਤੇ ਉਸ ਡਰਾਈਵਰ ਨੇ ਸ਼ਰੇਆਮ ਤੁਹਾਡਾ ਨਾਮ ਲੈ ਦਿੱਤਾ ਸੀ ਅਤੇ ਉਸ ਸਮੇਂ ਤੁਹਾਡੇ ਤੇ ਪਰਚਾ ਦਰਜ ਕਰਨ ਲੱਗੇ ਸੀ ਪੁਲਿਸ ਵਾਲੇ ਤੇ ਤੁਸੀਂ ਸੁਖਬੀਰ ਬਾਦਲ ਦੇ ਪੈਰਾਂ ਦੇ ਵਿਚ ਡਿੱਗ ਕੇ ਮਾਫੀ ਮੰਗੀ ਸੀ ਕਿ ਮੈਨੂੰ ਇਕ ਬਾਰ ਮਾਫ ਕਰ ਦਿਓ ਅਤੇ ਨਹੀਂ ਮੇਰੇ ਨਾਂਮ ਤੇ ਦਾਗ਼ ਲੱਗ ਜਾਵੇਗਾ। ਜਿਸ ਨੂੰ ਲੈ ਕੇ ਸ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਪੁਲਿਸ ਮੁਲਾਜ਼ਮਾਂ ਨੂੰ ਆਖ ਕੇ ਉਸ ਪਰਚੇ ਚੋਂ ਤੁਹਾਡਾ ਨਾਂਮ ਕੱਢ ਦਿੰਤਾ ਸੀ ਅਤੇ ਅਜੇ ਵੀ ਤੁਸੀ ਉਨਾਂ ਦੇ ਖਿਲਾਫ ਭਾਸ਼ਨ ਦਿੰਨੇ ਹੋ ਇਸ ਬਾਰੇ ਵੀ ਤੁਹਾਡੇ ਹੀ ਗੁਰੂ ਸ. ਜਗਮੀਤ ਸਿੰਘ ਬਰਾੜ ਨੇ ਹੀ ਪ੍ਰੈੱਸ ਕਾਨਫਰੰਸ ਦੇ ਵਿੱਚ ਪੱਤਰਕਾਰਾਂ ਨੂੰ ਵੀ ਦੱਸਿਆ ਅਤੇ ਹੁਣ ਤਾ ਜਿਸ ਦਿਨ ਤੋਂ ਪ੍ਰਿਤਪਾਲ ਸ਼ਰਮਾ ਨੇ ਬੀਜੇਪੀ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਬਾਦਲ ਦੀ ਚੋਣ ਮੁਹਿੰਮ ਨੂੰ ਅੱਗ਼ੇ ਤੋਰਿਆ ਹੈ ਉਸ ਦਿਨ ਤੋਂ ਆਮ ਆਦਮੀ ਪਾਰਟੀ ਦੇ ਗਿੱਦੜਬਾਹਾ ਤੋਂ ਜਿਮਨੀ ਚੋਣ ਲੜ ਰਹੇ ਉਮੀਦਵਾਰ ਸ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਵੀ ਹੱਥਾ ਪੇਰਾਂ ਦੀ ਪੈ ਗਈ ਹੈ ਵੀ ਇਸ ਵਾਰ ਕੀਤੇ ਫਿਰ ਨਾ ਹਾਰ ਜਾਈਆ। ਇਸ ਤੇ ਡਿੰਪੀ ਢਿੱਲੋਂ ਦੇ ਮੂੰਹ ਤੋਂ ਉਹੋ ਲਾਲੀ ਜਹੀ ਵੀ ਉੱਡ ਗਈ ਹੈ। ਜਿਸ ਦਿਨ ਤੋਂ ਪ੍ਰਿਤਪਾਲ ਸ਼ਰਮਾ ਬੀਜੇਪੀ ਪਾਰਟੀ ਦੇ ਵਿੱਚ ਸ਼ਾਮਿਲ ਹੋਇਆ ਹੈ ਕਿਉਂਕਿ ਡਿੰਪੀ ਢਿੱਲੋਂ ਪਹਿਲਾਂ ਤਾਂ ਬਹੁਤ ਖੁਸ਼ ਅਤੇ ਖਿੜੇ ਫੁੱਲ ਵਾਂਗ ਰਹਿੰਦੇ ਸਨ ।ਹੁਣ ਜਿਨਾਂ ਦੇ ਮੂੰਹ ਤੋਂ ਉਦਾਸੀ ਹੀ ਨਹੀਂ ਜਾਂਦੀ। ਉਨ੍ਹਾਂ ਦਾ ਮਨ ਡਾਵਾਂ ਡੋਲ ਹੋ ਰਿਹਾ ਹੈ, ਵੀ ਕੀਤੇ ਇਸ ਵਾਰ ਫਿਰ ਨਾ ਹਾਰਦਾ ਮੂੰਹ ਵੇਖਣਾ ਪੈ ਜਾਵੇ। ਕਿਉਂਕਿ ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਛੱਡੀ ਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ। ਹੁਣ ਇਸ ਪਾਰਟੀ ਦੇ ਵਿੱਚ ਵੀ ਵੱਡੀਆਂ ਬਗਾਵਤਾਂ ਹੋ ਰਹੀਆਂ ਹਨ। ਜਿਸ ਨੂੰ ਲੈ ਕੇ ਡਿੰਪੀ ਢਿੱਲੋ ਦਾ ਮਨ ਡਰ ਰਿਹਾ ਹੈ, ਵੀ ਜੇ ਇਸ ਵਾਰ ਹਾਰ ਗਏ ਤਾਂ ਕੀ ਬਣੂਗਾ ।ਕਿਉਂਕਿ ਇਸ ਵਾਰ ਲੋਕ ਚੁੱਪ ਜੇ ਹੋਏ ਬੈਠੇ ਹਨ, ਵੀ ਕਿਸ ਦੇ ਹੱਕ ਦੇ ਵਿੱਚ ਵੋਟ ਪਾਈਏ । ਇੱਕ ਪਾਸੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਅੰਮ੍ਰਿਤਾ ਵੜਿੰਗ ਜਿਨਾਂ ਵੱਲੋਂ ਪਹਿਲਾਂ ਸੋਸ਼ਲ ਵਰਕਰ ਹੋਣ ਦੇ ਨਾਤੇ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ । ਹੁਣ ਉਨ੍ਹਾਂ ਨੂੰ ਕਾਂਗਰਸ ਹਾਈ ਕਮਾਂਡ ਵੱਲੋਂ ਟਿਕਟ ਦੇ ਕੇ ਜ਼ਿਮਨੀ ਚੋਣ ਲੜਨ ਦੇ ਲਈ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ। ਇਸ ਵਾਰ ਤਾਂ ਜੋ ਮੁਕਾਬਲਾ ਜਿਮਨੀ ਚੋਣ ਦਾ ਰੋਚਕ ਹੋਣ ਜਾ ਰਿਹਾ ਹੈ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਵੀ ਕਿਹੜਾ ਇਸ ਵਾਰ ਗਿੱਦੜਬਾਹਾ ਦੀ ਜ਼ਿਮਨੀ ਚੋਣ ਦੇ ਵਿੱਚ ਬਾਜੀ ਮਾਰੇਗਾ। ਕਿਉਂਕਿ ਇਸ ਵਾਰ ਇਟ ਕੋਟੀ ਦਾ ਜ਼ੋਰ ਲੱਗ ਰਿਹਾ ਹੈ। ਸਾਰੇ ਹੀ ਉਮੀਦਵਾਰਾਂ ਦਾ ਆਹ ਇੱਕ ਦੋ ਦਿਨ ਪਹਿਲਾਂ ਜੋ ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਜੀ ਬਰਾੜ ਸਾਹਿਬ ਵੱਲੋਂ ਰਾਜਾ ਵੜਿੰਗ ਤੇ ਜੋ ਦੋਸ਼ ਲਗਾਏ ਗਏ ਹਨ । ਉਨ੍ਹਾਂ ਨੂੰ ਲੈ ਕੇ ਗਿੱਦੜਬਾਹਾ ਦੀ ਜ਼ਿਮਨੀ ਚੋਣ ਦੇ ਵਿੱਚ ਕੁਝ ਬਦਲਾਵ ਆਉਂਦਾ ਨਜ਼ਰ ਆ ਰਿਹਾ ਹੈ । ਬਾਕੀ ਅੱਗੇ ਆਉਣ ਵਾਲਾ ਸਮਾਂ ਦੱਸੇਗਾ ਕਿ ਕੌਣ ਹੱਸੇਗਾ ਤੇ ਕੌਣ ਰੋਵੇਗਾ। ਕਿਉਂਕਿ ਕੁਝ ਦਿਨ ਪਹਿਲਾਂ ਤਾਂ ਮਨਪ੍ਰੀਤ ਬਾਦਲ ਦਾ ਵੀ ਮਨ ਡਾਵਾਂ ਡੋਲ ਹੋ ਰਿਹਾ ਸੀ। ਪਰ ਹੁਣ ਜਿਸ ਦਿਨ ਦੇ ਪ੍ਰਿਤਪਾਲ ਸ਼ਰਮਾ ਆਮ ਆਦਮੀ ਪਾਰਟੀ ਨੂੰ ਛੱਡ ਕੇ ਬੀਜੇਪੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਹਨ, ਉਨ੍ਹਾਂ ਦੇ ਆਉਣ ਨਾਲ ਬੀਜੇਪੀ ਪਾਰਟੀ ਦੇ ਵਿੱਚ ਕੁਝ ਹੋਰ ਮਜ਼ਬੂਤੀ ਆਈ ਹੈ। ਜਿਸ ਤੋਂ ਸਾਫ ਪਤਾ ਲੱਗ ਰਿਹਾ ਹੈ ਕਿ ਇਸ ਵਾਰ ਮਨਪ੍ਰੀਤ ਬਾਦਲ ਵੀ ਗਿੱਦੜਬਾਹਾ ਸੀਟ ਦੇ ਉੱਪਰ ਜਿੱਤ ਪ੍ਰਾਪਤ ਕਰ ਸਕਦੇ ਹਨ। ਕਿਉਂਕਿ ਪਿੰਡਾਂ ਦੇ ਵਿੱਚ ਉਨ੍ਹਾਂ ਨੂੰ ਭਰਮਾ ਹੁੰਗਾਰਾ ਮਿਲ ਰਿਹਾ ਹੈ।
