ਗਿੱਦੜਬਾਹਾ/SANGHOL-TIMES/ਨਰਿੰਦਰ ਵਧਵਾ/01 Nov.,2024 – ਗਿੱਦੜਬਾਹਾ ਦੀ ਜਿਮਨੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਉਮੀਦਵਾਰ ਸਰਦਾਰ ਹਰਦੀਪ ਸਿੰਘ ਡਿੰਪੀ ਢਿੱਲੋ ਦੀ ਅਗਵਾਈ ਦੇ ਵਿੱਚ ਗਿੱਦੜਬਾਹਾ ਦੇ ਪਿੰਡ ਗੁਰੂਸਰ ਦੇ ਸਾਬਕਾ ਸਰਪੰਚ ਨੈਬ ਸਿੰਘ ਕਾਲਾ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਅਤੇ ਸਰਦਾਰ ਹਰਦੀਪ ਸਿੰਘ ਡਿੰਪੀ ਢਿੱਲੋ ਦੇ ਨਾਲ ਚੋਣ ਮੈਦਾਨ ਦੇ ਵਿੱਚ ਤੁਰ ਪਏ ਹਨ ਇਸ ਤੋਂ ਹੁਣ ਸਾਫ ਪਤਾ ਲੱਗਣ ਲੱਗ ਗਿਆ ਹੈ ਕਿ ਹਰਦੀਪ ਸਿੰਘ ਡਿੰਪੀ ਢਿੱਲੋ ਦੀ ਜਿੱਤ ਪੱਕੀ ਹੁੰਦੀ ਜਾ ਰਹੀ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਅੰਮ੍ਰਿਤਾ ਵੜਿੰਗ ਧਰਮ ਪਤਨੀ ਸਾਬਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕੀ ਬੜੀ ਤੇਜ਼ੀ ਦੇ ਨਾਲ ਆਪਣਾ ਚੋਣ ਪ੍ਰਚਾਰ ਕਰ ਰਹੇ ਹਨ ਇਸ ਵਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਹਾਰ ਪੱਕੀ ਹੈ ਕਿਉਂਕਿ ਤਿੰਨ ਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਗਿੱਦੜਬਾਹਾ ਦੇ ਲੋਕਾਂ ਨੇ ਇਸ ਹਲਕੇ ਦਾ ਵਿਧਾਇਕ ਬਣਾਇਆ ਸੀ ਪਰ ਜੋ ਉਨ੍ਹਾਂ ਵੱਲੋਂ ਵਿਕਾਸ ਦੇ ਕੰਮ ਕੀਤੇ ਗਏ ਹਨ ਲੋਕ ਉਨ੍ਹਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ ਇਸ ਵਾਰ ਲੋਕਾਂ ਨੇ ਮਨ ਬਣਾ ਲਿਆ ਹੈ ਪੰਜਾਬ ਦੇ ਵਿੱਚ ਮੌਕੇ ਦੀ ਸਰਕਾਰ ਦੇ ਉਮੀਦਵਾਰ ਡਿੰਪੀ ਢਿੱਲੋ ਨੂੰ ਵੱਧ ਤੋਂ ਵੱਧ ਵੋਟਾਂ ਦੇ ਫਰਕ ਨਾਲ ਜੇਤੂ ਬਣਾਉਣਗੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸ਼ਹਿਰ ਦੇ ਵਿੱਚ ਜੋ ਲੋਕ ਚੁੱਪ ਬੈਠੇ ਹਨ ਉਹ ਸਾਫ ਦੱਸ ਰਹੇ ਹਨ ਕਿ ਇਸ ਵਾਰ ਡਿੰਪੀ ਢਿੱਲੋ ਨੂੰ ਗਿੱਦੜਬਾਹਾ ਦੀ ਬਾਗਡੋਰ ਸੰਭਾਲਣ ਜਾ ਰਹੇ ਹਨ ਪਿੰਡ ਗੁਰੂਸਰ ਦੇ ਸਾਬਕਾ ਸਰਪੰਚ ਨੈਬ ਸਿੰਘ ਕਾਲਾ ਦੇ ਘਰ ਉਨਾਂ ਦੇ ਸਮਰਥਕਾਂ ਵੱਲੋਂ ਵੀ ਭਰੋਸਾ ਦਵਾਇਆ ਗਿਆ ਕਿ ਪਿੰਡ ਗੁਰੂਸਰ ਦੇ ਵਿੱਚੋਂ ਭਾਰੀ ਮਾਤਰਾ ਦੇ ਵਿੱਚ ਵੋਟਾਂ ਪਾ ਕੇ ਡਿੰਪੀ ਢਿੱਲੋ ਨੂੰ ਜੇਤੂ ਬਣਾਵਾਂਗੇ