ਸੰਵਿਧਾਨ ਅਨੁਸਾਰ ਸਿੱਖ ਅਤੇ ਘੱਟ ਗਿਣਤੀ ਦੇ ਅਧਿਕਾਰ ਵੀ ਸੁਰੱਖਿਅਤ ਰਹਿਣ – ਦਯਾ ਸਿੰਘ
ਜਲੰਧਰ/SANGHOL-TIMES/26 ਨਵੰਬਰ,2024(ਜੇ.ਐਸ. ਸੋਢੀ ) – ਆਲ ਇੰਡੀਆਂ ਪੀਸ ਮਿਸ਼ਨ ਦੇ ਮੁੱਖ ਆਗੂ ਸ. ਦਯਾ ਸਿੰਘ ਨੇ ਪੱਤਰਕਾਰ ਸੰਮੇਲਨ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਭਾਰਤ ਦਾ ਸੰਵਿਧਾਨ ਧਾਰਣ ਕਰਨ ਦੀ 75ਵੀ ਵਰੇਗੰਢ ਹੈ । ਇਸ ਤੇ ਚਰਚਾ ਹੋਣੀ ਚਾਹੀਦੀ ਹੈ । “ਕੀ ਖੱਟਿਆ ਕੀ ਗੁਆਇਆ”ਲੋਕ ਸਭਾ ਦੇ ਸਪੀਕਰ ਹੁਕਮ ਸਿੰਘ ਤੇ ਸ. ਭੁਪਿੰਦਰ ਸਿੰਘ ਮਾਨ ਨੇ ਇਹ ਕਿਹਾ ਸੀ ਕਿ ਇਹ ਸੰਵਿਧਾਨ ਸਹੀ ਤਰੀਕੇ ਨਾਲ ਲਾਗੂ ਨਾ ਹੋਇਆ ਤਾਂ ਸਿੱਖ ਤੇ ਮੁਸਲਿਮ ਨੂੰ ਇਨਸਾਫ ਨਹੀਂ ਮਿਲ ਸਕੇਗਾ । ਉਹਨਾਂ ਦੀ ਉਹ ਸ਼ੰਕਾ ਸੱਚ ਸਾਬਿਤ ਹੋਈ । ਭਾਰਤ ਦੀ ਖੁਸ਼ਕਿਸਮਤੀ ਹੈ ਕਿ ਇਸ ਸੰਵਿਧਾਨ ਨੂੰ ਸਿਰਜਿਆ ਹੈ ਜਿਸ ਵਿਚ ਬਰਾਬਰੀ, ਇਨਸਾਫ ਤੇ ਅਜ਼ਾਦੀ ਨਾਲ਼ ਦੇ ਨਾਲ਼ ਸਾਰੇ ਭਾਰਤੀਆਂ ਨੂੰ ਉਹਨਾਂ ਨੂੰ ਮੂਲ ਅਧਿਕਾਰ ਵੀ ਦਿਤੇ ਹਨ । ਧਾਰਮਕ ਸੰਸਕ੍ਰਿਤੀ ਲਈ ਕਾਨੂੰਨੀ ਅਧਿਕਾਰ ਤੇ ਉਹਨਾਂ ਨੂੰ ਸੁਰੱਖਿਅਤ ਕਰਨ ਲਈ ਵਿਸ਼ੇਸ਼ ਹੱਲ ਦੱਸੇ ਤਾਂ ਕਿ ਘੱਟਗਿਣਤੀਆਂ ਦੇ ਧਾਰਮਿਕ ਤੇ ਸੰਸਕ੍ਰਿਤੀ ਤੇ ਕੋਈ ਆਂਚ ਨ ਆਵੇ । ਉਹ ਆਪਣੇ ਰਹਿਣ ਸਹਿਣ ਤੇ ਉਹਨਾਂ ਦੀ ਪਹਿਚਾਣ ਬਰਕਰਾਰ ਦੀ ਗਾਰੰਟੀ ਭੀ ਇਹ ਸੰਵਿਧਾਨ ਕਰਦਾ ਹੈ ਤਾਂ ਕਿ ਬਹੁਗਿਣਤੀ ਦੇ ਦਬਾਅ ਦੇ ਹੇਠ ਘੱਟ ਗਿਣਤੀਆਂ ਨੂੰ ਨਾ ਰਹਿਣਾ ਪਵੇ । ਅਜੋਕੇ ਸਮੇਂ ਦੀ ਅਲੱਗ ਪਹਿਚਾਣ ਦਸਤਾਰ ਤੇ ਟੋਪੀ ਦੇ ਉਤੇ ਵੀ ਸਵਾਲ ਉਠਾਏ ਜਾਣ ਲੱਗੇ ਹਨ । ਅਖੌਤੀ ਹਿੰਦੂ ਰਾਸ਼ਟਰ ਦਾ ਤੌਖਲਾ ਖੜਾ ਕੀਤਾ ਜਾ ਰਿਹਾ ਹੈ, ਜਿਸ ਨਾਲ ਨਫਰਤ ਤੇ ਹਿੰਸਾ ਵੱਧ ਰਹੀ ਹੈ। ਫਿਰ ਵੀ ਅਜਿਹੇ ਅਨਸਰਾਂ ਨੂੰ ਉਤਸਾਹ ਮਿਲਦਾ ਹੈ ਕਿਉਂਕਿ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ । ਇਥੇ ਹੀ ਬਸ ਨਹੀਂ ਕਿ ਸਿੱਖ, ਮੁਸਲਿਮ ਤੇ ਹੋਰ ਘੱਟ ਗਿਣਤੀ ਕੇਵਲ ਵੋਟ ਬਣ ਕੇ ਰਹਿ ਗਏ ਹਨ ਤੇ ਉਹਨਾਂ ਨੂੰ ਰਾਜਨੀਤਕ ਨੀਤੀ ਨਿਰਮਾਣ ਤੋਂ ਅਜਿਹਾ ਲੱਗਦਾ ਹੈ ਬਾਹਰ ਹੀ ਕਰ ਦਿੱਤਾ ਹੈ । ਜਿਸ ਕਾਰਣ ਇਹ ਕੌਮਾਂ ਅਪਣੇ ਅਜ਼ਾਦੀ ਦੇ 75ਵੇਂ ਵਰ੍ਹੇ ਬਿਲਕੁਲ ਹੀ ਖੁਦ ਨੂੰ ਬੇਗਾਨਗੀ ਦਾ ਸੁਨੇਹਾ ਅਹਿਸਾਸ ਕਰਦਿਆਂ ਨਜ਼ਰੀ ਪੈ ਰਹੀਆਂ ਮਹਿਸੂਸ ਕਰ ਰਹੀਆਂ ਹਨ । ਇਸਨੂੰ ਵੇਖਦੇ ਹੋਏ 26 ਨਵੰਬਰ ਨੂੰ ਕੇਂਦਰੀ ਸਿੰਘ ਸਭਾ ਭਵਨ ਚੰਡੀਗੜ੍ਹ ਵਿੱਖੇ ਇਕ ਵਿਚਾਰ ਵਿਟਾਂਦਰਾ ਰੱਖਿਆ ਸੀ, ਜਿਸ ਵਿੱਚ ਦੇਸ਼ ਦੇ ਸਾਰੇ ਰਾਜਾਂ ਤੋਂ ਬੁੱਧੀਜੀਵੀ ਸ਼ਾਮਲ ਹੋਏ ਸਨ ਤੇ ਖੁੱਲੇ ਮਾਹੌਲ ਵਿੱਚ ਚਰਚਾ ਕੀਤੀ ਗਈ । ਹੁਣ ਜ਼ਿਮਨੀ ਚੋਣਾਂ, ਮਹਾਰਾਸ਼ਟਰ ਅਤੇ ਝਾਰਖੰਡ ਬਾਰੇ ਵੀ ਚਰਚਾ ਹੋਈ, ਅਕਾਲ ਤਖਤ ਸਾਹਿਬ ਵਲੋਂ ਸੁਖਬੀਰ ਸਿੰਘ ਬਾਦਲ ਬਾਰੇ ਵੀ ਗੱਲਬਾਤ ਉਭਰੀ, ਆਖਿਰ ਇਹ ਮਤਾ ਪਾਸ ਕੀਤਾ ਗਿਆ ਕਿ ਸਿੱਖਾਂ ਦੀ ਭਾਵਨਾਵਾਂ ਨੂੰ ਮੁੱਖ ਰਖਕੇ ਜਲਦੀ ਹੀ ਫੈਸਲਾ ਲਿਆ ਜਾਵੇ ਕਿਉਂਕਿ ਸਿੱਖ ਕੌਮ ਪਹਿਲਾਂ ਤੋਂ ਹੀ ਬਿਖਰਿਆ ਜਿਹਾ ਮਹਿਸੂਸ ਕਰ ਰਹੀ ਹੈ । ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਅੱਗੇ ਆ ਕੇ ਪੰਥ ਨੂੰ ਅਜਿਹੇ ਹਾਲਾਤ ਤੋਂ ਬਾਹਰ ਕੱਢਣਾ ਚਾਹੀਦਾ ਹੈ । ਆਲ ਇੰਡੀਆ ਪੀਸ ਮਿਸ਼ਨ ਨੇ ਫੈਸਲਾ ਕੀਤਾ ਹੈ ਕਿ ਇਸ ਵਰ੍ਹੇ ਪੂਰੇ ਦੇਸ਼ ਭਰ ਵਿੱਚ ਇਸ ਮੁਹਿੰਮ ਨੂੰ ਚਲਾਏਗੀ ਕਿ ਉਹਨਾਂ ਮੁੱਦਿਆਂ ਤੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ । ਕੇਵਲ ਸੰਵਿਧਾਨ ਹੀ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਗਾਰੰਟੀ ਕਰਦਾ ਹੈ ।
