ਵਿਧਾਇਕ ਕੁਲਵੰਤ ਸਿੰਘ ਨੇ ਪਿੰਡ ਦਾਊ ਅਤੇ ਲਖਨੌਰ ਵਿਖੇ ਨਵੇਂ ਲਗਾਏ ਗਏ ਟਿਊਬਵੈੱਲ ਕੀਤੇ ਲੋਕਾਂ ਨੂੰ ਸਮਰਪਿਤ
ਪਿੰਡ ਜੁਝਾਰ ਨਗਰ ਵਿੱਚ 5 ਹਜਾਰ ਗਰੀਬ ਪਰੀਵਾਰਾਂ ਨੂੰ ਮਕਾਨ ਬਣਾਕੇ ਦੇਵੇਗੀ ਮਾਨ ਸਰਕਾਰ : ਕੁਲਵੰਤ ਸਿੰਘ
ਦਾਊਂ ਵਿਖੇ ਕੰਮਿਊਨਟੀ ਸੈੰਟਰ ਅਤੇ ਖੇਡ ਸਟੇਡੀਅਮ ਬਣਾਏ ਜਾਣਗੇ
Mohali/SANGHOL-TIMES/GURJIT-BILLA/24 ਜਨਵਰੀ,2025/ਗੁਰਜੀਤ ਬਿੱਲਾ – ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਗਰੀਬ ਪਰੀਵਾਰਾਂ ਨੂੰ ਮੋਹਾਲੀ ਜੁਝਾਰ ਨਗਰ ਵਿਖੇ 5 ਹਜਾਰ ਪੱਕੇ ਮਕਾਨ ਬਣਾਕੇ ਦੇਵੇਗੀ। ਦਾਊਂ ਦੀ ਪੰਚਾਇਤ ਦੀ ਮੰਗ ਅਨੂਸਾਰ ਪੰਚਾਇਤੀ ਜਮੀਨ ਵਿੱਚ ਕਮਿਊਨਟੀ ਸੈਂਟਰ ਅਤੇ ਖੇਡ ਸਟੇਡੀਅਮ ਬਣਾਏ ਜਾਣਗੇ। ਇਹ ਵਿਚਾਰ ਹਲਕਾ ਮੋਹਾਲੀ ਤੇਂ ਵਿਧਾਇਕ ਕੁਲਵੰਤ ਸਿੰਘ ਪਿੰਡ ਦਾਊਂ ਵਿੱਚ 35-88ਲੱਖ ਨਾਲ ਲਗਾਏ ਗਏ ਨਵੇਂ ਟਿਊਬਵੈਲ ਦੇ ਦਾ ਉਦਘਾਟਨ ਕਰਨ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਧੜੇਬਾਜ਼ੀ ਅਤੇ ਪਾਰਟੀਬਾਜ਼ੀ ਤੋਂ ਉਤਾਂਹ ਉੱਠ ਕੇ ਵਿਕਾਸ ਮੁਖੀ ਕੰਮਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ।
….
ਇੱਥੇ ਇਹ ਗੱਲ ਜ਼ਿਕਰ ਯੋਗ ਹੈ ਕਿ ਦਾਊਂ ਪਿੰਡ ਵਿੱਖੇ ਪਹਿਲਾਂ ਇੱਕ ਟਿਊਬਵੈੱਲ ਲੱਗਿਆ ਹੋਇਆ ਸੀ ਜੋ ਪਿੰਡ ਦੀ ਅਬਾਦੀ ਮੁਤਾਬਕ ਕਾਫ਼ੀ ਨਹੀਂ ਸੀ, ਜਿਸ ਕਾਰਨ ਪਿੰਡ ਵਾਸੀਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਇਹ ਨਵਾਂ ਟਿਊਬਵੈੱਲ ਲਗਾਇਆ ਗਿਆ। ਇਹ ਟਿਊਬਵੈੱਲ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਲਗਾਇਆ ਗਿਆ ਹੈ,ਜਿਸ ਦਾ ਬੋਰ 10 ਇੰਚ ਹੈ ਅਤੇ ਡੂੰਘਾਈ ਲਗਭੱਗ 1100 ਫੁੱਟ ਹੈ। ਇਸ ਟਿਊਬਵੈੱਲ ਤੇ 35.88 ਲੱਖ ਰੁਪਏ ਦੀ ਲਾਗਤ ਆਈ ਹੈ।
ਇਸ ਤੋਂ ਪਹਿਲਾਂ ਹਲਕਾ ਵਿਧਾਇਕ ਕੁਲਵੰਤ ਸਿੰਘ ਦਾ ਦਾਊਂ ਪਹੁੰਚਣ ਤੇ ਹਰਬੰਸ ਬਾਗੜੀ ਵੱਲੋਂ ਨਿਘਾ ਸਵਾਗਤਾ ਕੀਤਾ ਗਿਆ ਅਤੇ ਪਿੰਡ ਨੂੰ ਦਰਪੇਸ ਸਮੱਸਿਆਵਾਂ ਦਾ ਵਿਸਥਾਰ ਸਹਿਤ ਵਰਨਣ ਕੀਤਾ ਗਿਆ। ਪਿੰਡ ਦੇ ਸਰਪੰਚ ਗੁਰਨਾਮ ਸਿੰਘ ਵੱਲੋਂ ਪਿੰਡ ਦੀ ਪੰਚਾਇਤੀ ਜਮੀਨ ਤੇ ਭੂ ਮਾਫੀਆ ਦੀ ਟਿਕਾਈ ਅੱਖ ਦਾ ਵਰਨਣ ਕੀਤਾ ਅਤੇ ਕਿਹਾ ਕਿ ਉਨ੍ਹਾਂ 4 ਕਨਾਲ ਜਮੀਨ ਦਾ ਮਤਾ ਪਾਉਣ ਤੇ 1 ਕਰੋੜ ਰੁਪਏ ਦੇਣ ਦੀ ਪੇਸ਼ ਕਸ ਕੀਤੀ ਗਈ ਸੀ ਜਿਸ ਨੂੰ ਉਨ੍ਹਾਂ ਠੁਕਾਰ ਦਿਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਪਿੰਡ ਵਿੱਚ ਵਿਆਹ ਸਾਦੀਆਂ ਲਈ ਪਿੰਡ ਵਾਸੀਆਂ ਨੂੰ ਪੰਚਾਇਤੀ ਜਮੀਨ ਵਿੱਚ ਕਮਿਊਨਟੀ ਸੈਂਟਰ, ਪਿੰਡ ਦੇ ਨੌਜਵਾਨਾਂ ਲਈ ਖੇਡ ਸਟੇਫੀਅਮ, ਕੱਚੇ ਮਕਾਨਾਂ ਨੂੰ ਪੱਕੇ ਬਣਾਕੇ ਦੇਣਾ ਅਤੇ ਲਾਲ ਲਕੀਰ ਅੰਦਰ ਰਹਿਣ ਵਾਲੇ ਗਰੀਬ ਪਰੀਵਾਰਾਂ ਨੂੰ ਪਲਾਟ ਦੇਣ ਦੀ ਮੰਗ ਕੀਤੀ ਗਈ। ਹਲਕਾ ਵਿਧਾਇਕ ਨੇ ਤੁਰੰਤ ਇਨ੍ਹਾਂ ਮੰਗਾਂ ਨੂੰ ਪਰਵਾਨ ਕਰਦੇ ਹੋਏ ਕਿਹਾ ਕਿ ਤੁਰੰਤ ਪੰਚਾਇਤ ਮਤਾ ਪਾਕੇ ਦੇਵੇ ਤਾਂ ਜੋ ਸਰਕਾਰ ਇਸ ਨੂੰ ਅਮਲ ਵਿੱਚ ਲਿਆ ਸਕਣ।
….
ਉਨ੍ਰਾਂ ਭੁ ਮਾਫੀਅ ਦੀ ਗਲ ਕਰਦੇ ਹੋਏ ਕਿ ਪਿਛਲੀ ਸਰਕਾਰ ਵੇਲੇ ਕੋਈ ਪਿੰਡ ਅਜਿਹਾ ਨਹੀਂ ਸੀ ਜਿਸ ਦੀ ਸਾਮਲਾਤ ਜਮੀਨ ਤੇ ਕਬਜੇ ਕਰਨ ਦੀ ਕੋਸਿਸ ਨਾਂ ਕੀਤੀ ਗਈ ਹੋਵੇ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਕਿਸੇ ਤੇ ਵੀ ਨਜ਼ਾਇਜ ਪਰਚੇ ਨਹੀ ਕਰਵਾਏ ਗਏ ਸਰਕਾਰ ਪਿੰਡਾਂ ਦਾ ਪਾਰਟੀ ਬਾਜੀ ਤੋਂ ਉਪਰ ਉਠਕੇ ਬਿਨ੍ਹਾਂ ਪੱਖ ਪਾਤ ਕੀਤੀਆਂ ਵਿਕਾਸ ਕਰ ਰਹੀ ਹੈ। ਉਨ੍ਹਾਂ ਭੈਣਾ ਨੂੰ ਸੰਬੋਧਨ ਕਰਦਿਆਂ ਕਿਹਾ ਮਾਰਚ 25 ਦਾ ਬਜਟ ਪਾਸ ਹੋਣ ਤੋਂ ਬਾਅਦ ਤੁਰੰਤ ਮਾਨ ਸਰਕਾਰ ਵੱਲੋਂ ਭੈਣਾਂ ਨਾਲ 1100 ਦਾ ਮਾਣ ਭੱਤਾ ਦੇਣ ਦਾ ਕੀਤਾ ਵਾਅਦਾ ਸੁਰੂ ਹੋ ਜਾਵੇਗਾ। ਇਸ ਮੌਕੇ ਉਨ੍ਹਾਂ ਪਿੰਡ ਦੀ ਨੇਮਤ ਕੌਰ ਨੂੰ ਪੈਰਾੳਲੰਪੀਕ ਖੇਡਾਂ ਵਿੱਚ ਅੰਤਰਰਾਸਟਰੀ ਤਾਇਕਵਾਂਡੋ ਚੈਪੀਅਨਸਿਪ ਵਿੱਚ ਸੋਨ ਤ਼ਮਗਾ ਪ੍ਰਾਪਤ ਕਰਨ ਤੇ ਸਿਰਪਾਓ ਪਾਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਅਨਿਲ ਕੁਮਾਰ ਐਸ.ਈ. ਜਲ ਸਪਲਾਈ ਸੈਨੀਟੇਸ਼ਨ ਵਿਭਾਗ,ਰਮਨਪ੍ਰੀਤ ਸਿੰਘ, ਐਕਸੀਅਨ ਜਲ ਤੇ ਸਪਲਾਈ ਸੈਨੀਟੇਸ਼ਨ ਵਿਭਾਗ,ਰਜਿੰਦਰ ਸਚਦੇਵਾ ਐਸ.ਡੀ.ਓ.ਪਿੰਡ ਦਾਊਂ, ਗੁਰਨਾਮ ਸਿੰਘ ਸਰਪੰਚ ਦਾਊਂ,ਇਕਬਾਲ ਸਿੰਘ ਸਰਪੰਚ ਜੁਝਾਰ ਨਗਰ,ਬਲਵੀਰ ਸਿੰਘ ਸਰਪੰਚ ਰਾਏਪੁਰ,ਗੁਰਜਿੰਦਰ ਸਿੰਘ ਸਰਪੰਚ ਬੱਲੋਮਾਜਰਾ,ਰਣਧੀਰ ਸਿੰਘ ਸਰਪੰਚ ਹੁਸੈਨਪੁਰ,ਮਲਕੀਤ ਸਿੰਘ ਬਲਾਕ ਪ੍ਰਧਾਨ,ਰਜਿੰਦਰ ਸਿੰਘ ਰਾਜੂ ਸਰਪੰਚ ਬੜਮਾਜਰਾ,ਗੁਰਨਾਮ ਸਿੰਘ ਸਰਪੰਚ ਬੜਮਾਜਰਾ ਕਲੌਨੀ, ਰਾਜੂ ਦਾਊਂ, ਮਨਦੀਪ ਸਿੰਘ ਪੰਚ ਦਾਊਂ, ਹਰਜੀਤ ਸਿੰਘ ਪੰਚ ਦਾਊ,ਅਸ਼ੋਕ ਕੁਮਾਰ ਪੰਚ ਦਾਊ ਨੱਬਰਦਾਰ ਮਾਸਟਰ ਹਰਬੰਸ ਸਿੰਘ, ਪ੍ਰਤਾਪ ਪੰਚ ਦਾਊਂ, ਅਮਿਤ ਵਰਮਾ ਦਾਊਂ, ਮਨਪ੍ਰੀਤ ਸਿੰਘ ਬੜਮਾਜਰਾ, ਗੁਰਵਿੰਦਰ ਸਿੰਘ ਪਿੰਕੀ,ਅਤਵਾਰ ਸਿੰਘ ਮੌਲੀ, ਹਰਪਾਲ ਸਿੰਘ ਚੰਨਾ,ਆਰ.ਪੀ.ਸ਼ਰਮਾ, ਹਰਮੇਸ਼ ਸਿੰਘ ਕੁੰਬੜਾ,ਭੁਪਿੰਦਰ ਸਿੰਘ ਮੌਲੀ, ਸੰਨੀ ਮੌਲੀ ਵੀ ਹਾਜ਼ਰ ਸਨ।
ਫੋਟੋ ਕੁਲਵੰਤ ਸਿੰਘ : ਵਿਧਾਇਕ ਮੋਹਾਲੀ ਕੁਲਵੰਤ ਸਿੰਘ ਪਿੰਡ ਦਾਊ ਵਿਖੇ ਲਗਾਏ ਗਏ ਪਾਣੀ ਦੇ ਟਿਊਬਵੈੱਲ ਲੋਕਾਂ ਨੂੰ ਸਮਰਪਿਤ ਕੀਤੇ ਜਾਣ ਦੇ ਦੌਰਾਨ।
—
Thanks….
