ਚੰਡੀਗੜ੍ਹ ਮੇਅਰ ਦੀ ਚੋਣ ਜਿੱਤਣ ‘ਤੇ ਕੇਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਬਬਲਾ ਨੂੰ ਦਿੱਤੀ ਵਧਾਈ
….
ਚੰਡੀਗੜ੍ਹ/SANGHOL-TIMES/31ਜਨਵਰੀ2025 ( ਮਲਕੀਤ ਸਿੰਘ ਭਾਮੀਆਂ) :- ਚੰਡੀਗੜ੍ਹ ਮੇਅਰ ਦੀ ਚੋਣ ਜਿੱਤਣ ‘ਤੇ ਕੇਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਬੀਬੀ ਹਰਪ੍ਰੀਤ ਕੌਰ ਬਬਲਾ ਨੂੰ ਵਧਾਈ ਦਿੱਤੀ ਹੈ। ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅੱਜ ਮੈਨੂੰ ਇੰਨੀ ਵੱਡੀ ਖੁੱਸ਼ੀ ਹੋਈ ਹੈ ਕਿ ਬੀਜੇਪੀ ਨੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜਿੱਤ ਲਈ ਹੈ। ਉਨ੍ਹਾਂ ਕਿਹਾ ਕਿ ਇਹ ਜਿੱਤ ਬੀਬੀ ਹਰਪ੍ਰੀਤ ਕੌਰ ਬਬਲਾ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਸਾਰੇ ਕੌਂਸਲਰਾਂ ਦੀ ਜਿੱਤ ਹੈ। ਇਸ ਜਿੱਤ ਦੀ ਸੱਭ ਤੋਂ ਵੱਡੀ ਖੁੱਸ਼ੀ ਪੰਜਾਬ ਨੂੰ ਹੈ, ਚੰਡੀਗੜ੍ਹ ‘ਚ ਬੀਜੇਪੀ ਦੀ ਜਿਹੜੀ ਜਿੱਤ ਅੱਜ ਹੋਈ ਹੈ ਉਸਨੂੰ ਸ਼ਬਦਾਂ ‘ਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਬੀਬੀ ਹਰਪ੍ਰੀਤ ਕੌਰ ਬਬਲਾ ਪਰਿਵਾਰ ਨਾਲ ਸਾਡੇ 30 ਸਾਲਾਂ ਤੋਂ ਸੰਬੰਧ ਹਨ।
