
ਕੇਂਦਰੀ ਬਜਟ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਟਵੀਟ, ਸਾਬਕਾ ਮੁੱਖ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਦੇਸ਼ ਨੂੰ ਡੋਬਣ ਵਾਲਾ ਬਜਟ ਹੈ
ਦਿੱਲੀ/ਚੰਡੀਗੜ੍ਹ/SANGHOL-TIMES/01 ਫਰਵਰੀ,2025(ਮਲਕੀਤ ਸਿੰਘ ਭਾਮੀਆਂ) :- ਕੇਂਦਰ ਸਰਕਾਰ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋ ਸਾਲ 2025 – 26 ਲਈ ਬਜਟ ਪੇਸ਼ ਕੀਤਾ ਹੈ। ਇਸ ਵਿੱਚ ਕਿਸਾਨਾਂ, ਸਨਅਤਕਾਰਾਂ ਅਤੇ ਨੌਜਵਾਨਾਂ ਲਈ ਐਲਾਨ ਕੀਤੇ ਹਨ। ਪੰਜਾਬ ਦੇ ਕਈ ਆਗੂਆਂ ਨੇ ਇਸ ‘ਤੇ ਅਪਣੀ ਪ੍ਰਤੀਕਿਰਿਆ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਅਣਦੇਖੀ ਦੇ ਇਲਜ਼ਾਮ ਲਗਾਏ ਹਨ ਅਤੇ ਹੋਰ ਪਾਰਟੀਆਂ ਦੇ ਆਗੂਆਂ ਨੇ ਸਵਾਲ ਚੂੱਕੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਹੈ, ਕੇਂਦਰ ਸਰਕਾਰ ਵੱਲੋ ਪੇਸ਼ ਕੀਤੇ ਬਜਟ ‘ਚ ਇੱਕ ਵਾਰ ਫਿਰ ਪੰਜਾਬ ਨੂੰ ਅਣਦੇਖਿਆਂ ਕੀਤਾ ਗਿਆ ਹੈ। ਪੰਜਾਬ ਦੇ ਕਿਸਾਨਾਂ ਅਤੇ ਨੌਜਵਾਨਾਂ ਨੂੰ ਕੇਂਦਰ ਸਰਕਾਰ ਨੇ ਕੁੱਝ ਵੀ ਨਹੀਂ ਦਿੱਤਾ ਹੈ। ਕੇਂਦਰ ਵੱਲੋ ਨਾ ਹੀ ਕਿਸਾਨਾਂ ਨੂੰ ਫਸਲ ‘ਤੇ ਐਮਐਸਪੀ ਨਾ ਹੀ ਸੂਬੇ ਨੂੰ ਕੋਈ ਇੰਡਸਟਰੀ ਲਈ ਪੈਕੇਜ ਦਿੱਤਾ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਅੱਗੇ ਲਿਖਿਆ ਹੈ, “ਪੰਜਾਬ ਨੂੰ ਅਜਿਹਾ ਕੁੱਝ ਨਹੀਂ ਦਿੱਤਾ ਜੋ ਕਿ ਉਸਦੇ ਆਰਥਿਕ ‘ਤੇ ਭਵਿੱਖ ‘ਚ ਸੁਧਾਰ ਲਿਆ ਸਕੇ। ਇਹ ਬਜਟ ਸਿਰਫ ਚੋਣ ਬਜਟ ਹੈ। ਇਸ ‘ਚ ਸਿਰਫ ਬਿਹਾਰ ਸੂਬੇ ਲਈ ਹੀ ਘੋਸ਼ਣਾਵਾਂ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਲਿਖਿਆ ਹੈ,”ਇਕ ਵਾਰ ਫਿਰ ਬਜਟ ‘ਚ ਸਰਕਾਰ ਨੇ ਪੰਜਾਬ ‘ਤੇ ਪੰਜਾਬੀਆਂ ਨਾਲ ਮਤਰੇਆ ਸਲੂਕ ਕੀਤਾ ਹੈ। ਪਰ ਪੰਜਾਬ ਨੂੰ ਅਸੀਂ ਅਪਣੇ ਬਲਬੂਤੇ ‘ਤੇ ਪੈਰਾਂ ਸਿਰ ਖੜ੍ਹਾ ਕਰਕੇ ਰਹਾਂਗੇ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਮੌਜੂਦਾ ਮੈਂਬਰ ਪਾਰਲੀਮੈਂਟ ਜਲੰਧਰ ਦਾ ਰਿਐਕਸ਼ਨ ! ਜਲੰਧਰ ਲੋਕ ਸਭਾ ਸੀਟ ਤੋਂ ਸਾਂਸਦ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਦੇ ਬਜਟ ‘ਤੇ ਸਵਾਲ ਚੂੱਕੇ ਹਨ। ਉਨ੍ਹਾਂ ਕਿਹਾ ਕਿ ਇਸ ਬਜਟ ‘ਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਯੂਪੀ ਦਾ ਨਾਮ ਨਹੀਂ ਲਿਆ ਗਿਆ ਹੈ। ਕੇਂਦਰ ਸਰਕਾਰ ਸੱਭ ਕੰਪਨੀਆਂ ਨੂੰ ਵੇਚ ਰਹੀ ਇਹ ਪ੍ਰਾਈਵੇਟ ਈਸਟ ਇੰਡੀਆ ਕੰਪਨੀ ਹੈ ਜੋ ਸੱਭ ਕਿ ਕੰਪਨੀਆਂ ਨੂੰ ਵੇਚ ਰਹੀ ਹੈ। ਗਰੀਬ ਹੋਰ ਗਰੀਬ ਅਤੇ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ। ਇਹ ਬਜਟ ਦੇਸ਼ ਨੂੰ ਡੋਬਣ ਵਾਲਾ ਬਜਟ ਹੈ। ਕਿਸਾਨਾਂ ਲਈ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ ਹੈ ਜਦਕਿ ਕਿਸਾਨ ਧਰਨਿਆਂ ‘ਤੇ ਬੈਠੇ ਹਨ।