
ਮੇਜਰ ਜਨਰਲ ਹਰਕੀਰਤ ਸਿੰਘ ਨੇ ਚੰਡੀਮੰਦਰ ਕਮਾਂਡ ਹਸਪਤਾਲ ਦੀ ਸੰਭਾਲੀ ਕਮਾਨ
ਚੰਡੀਗੜ੍ਹ/SANGHOL-TIMES/19 ਮਈ,2025( ਮਲਕੀਤ ਸਿੰਘ ਭਾਮੀਆਂ) :- ਮੇਜਰ ਜਨਰਲ ਹਰਕੀਰਤ ਸਿੰਘ ਜੋ ਕਿ ਇੱਕ ਪ੍ਰਸਿਧ ਨਿਊਕਲੀਅਰ ਮੈਡੀਸਨ ਸਪੈਸ਼ਲਿਸਟ ਅਤੇ ਆਰਮਡ ਫੋਰਸਿਸ਼ ਮੈਡੀਕਲ ਕਾਲਜ ( ਏਐਫਐਮਸੀ ), ਪੁਣੇ ਦੇ ਸਾਬਕਾ ਵਿਦਿਆਰਥੀ ਹਨ, ਨੇ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਪ੍ਰਮੁੱਖ ਮੈਡੀਕਲ ਸੰਸਥਾਨਾਂ ਵਿੱਚੋਂ ਇੱਕ ਹਨ, ਚੰਡੀਗੜ੍ਹ ਕਮਾਂਡ ਹਸਪਤਾਲ ( ਪੱਛਮੀ ਕਮਾਂਡ ) ਦੀ ਕਮਾਨ ਸੰਭਾਲ ਲਈ ਹੈ। ਉਨ੍ਹਾਂ ਰਸਮੀ ਤੌਰ ਤੇ 17 ਮਈ, 2025 ਨੂੰ ਚਾਰਜ ਸੰਭਾਲਿਆ। ਕਲੀਨਿਕਲ ਉਤਮਤਾ ਅਤੇ ਪ੍ਰਸ਼ਾਸਕੀ ਮੁਹਾਰਤ ਵਿੱਚ ਅਪਣੇ ਵਿਆਪਕ ਪਿਛੋਕੜ ਦੇ ਨਾਲ, ਮੇਜਰ ਜਰਨਲ ਮਨਕੀਰਤ ਸਿੰਘ ਹਸਪਤਾਲ ਦੇ ਮਿਆਰਾਂ ਅਤੇ ਸਮਰੱਥਵਾਂ ਨੂੰ ਹੋਰ ਵਧਾਉਣ ਦੇ ਚਾਹਵਾਨ ਹਨ। ਉਨ੍ਹਾਂ ਦੀ ਅਗਵਾਈ ਵਿਸ਼ਵ ਪੱਧਰੀ ਡਾਕਟਰੀ ਦੇਖਭਾਲ, ਖੋਜ ਅਤੇ ਸਿਖਲਾਈ ਪ੍ਰਦਾਨ ਕਰਨ ‘ਤੇ ਕੇਂਦਰਿਤ ਹੋਵੇਗੀ। ਮੇਜਰ ਜਰਨਲ ਹਰਕੀਰਤ ਸਿੰਘ ਆਰਮਡ ਫੋਰਸਿਸ਼ ਮੈਡੀਕਲ ਸੇਵਾਵਾਂ ਦੇ ਇਕ ਬਹੁਤ ਹੀ ਨਿਪੁੰਨ ਅਧਿਕਾਰੀ ਹਨ। ਉਨ੍ਹਾਂ ਨੇ ਦੇਸ਼ ਭਰ ਦੇ ਪ੍ਰਮੁੱਖ ਏਐਫਐਮਐਸ ਸੰਸਥਾਵਾਂ ਅਤੇ ਮੁੱਖ ਫਾਰਮੇਸ਼ਨ ਹੈਡਕੁਆਰਟਰਾਂ ਵਿੱਚ ਵੱਖ – ਵੱਖ ਨਿਯੁਕਤੀਆਂ ਵਿੱਚ ਸੇਵਾ ਨਿਭਾਈ ਹੈ। ਮੈਡੀਕਲ ਵਿਗਿਆਨ ਲਈ ਉਨ੍ਹਾਂ ਦੀ ਡੂੰਘੀ ਸਮਝ ‘ਤੇ ਆਰਮੀ ਫਾਰਮੇਸ਼ਨ ‘ਚ ਸਿਹਤ ਸੰਭਾਲ ਪ੍ਰਦਾਨ ਕਰਨ ਵਿੱਚ ਰਣਨੀਤਕ ਅਨੁਭਵ ਹੋਣ ਦੇ ਕਾਰਨ, ਉਹ ਕਮਾਂਡ ਹਸਪਤਾਲ ( ਪੱਛਮੀ ਕਮਾਂਡ ) ਦੀ ਅਗਵਾਈ ਕਰਨ ਲਈ ਵਿਲੱਖਣ ਯੋਗਤਾ ਰੱਖਦੇ ਹਨ।