
ਸਿੱਧੂ ਮੂਸੇਵਾਲਾ ਕੱਤਲ ਮਾਮਲੇ ਦੇ ਮੁੱਖ ਗਵਾਹ ਐਸਐਚਓ ਅੰਗਰੇਜ਼ ਸਿੰਘ ਦਾ ਦੇਹਾਂਤ, ਪੇਸ਼ੀ ਵਾਲੇ ਦਿਨ ਹੋਈ ਮੌਤ
ਲੁਧਿਆਣਾ/SANGHOL-TIMES/24ਮਈ,2025/ਮਲਕੀਤ ਸਿੰਘ ਭਾਮੀਆਂ) :- ਗਾਈਕ ਸਿੰਧੂ ਮੂਸੇਵਾਲਾ ਦੇ ਕੱਤਲ ਮਾਮਲੇ ਵਿੱਚ ਮੁੱਖ ਗਵਾਹ ਅਤੇ ਮਾਨਸਾ ਦੇ ਸਿਟੀ – 1 ਥਾਣੇ ਦੇ ਸਾਬਕਾ ਐਸਐਚਓ ਰਹਿ ਚੂੱਕੇ ਅੰਗਰੇਜ਼ ਸਿੰਘ ਦਾ 23 ਮਈ ਦੀ ਰਾਤ ਨੂੰ ਬਿਮਾਰ ਹੋਣ ਕਰਕੇ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਉਹ ਲੱਗਭਗ 2 ਸਾਲ ਪਹਿਲਾਂ ਨੌਕਰੀ ਤੋਂ ਸੇਵਾ ਮੁਕਤ ਹੋਏ ਹਨ ਅਤੇ ਬੀਤੇ ਕੁੱਝ ਦਿਨਾਂ ਤੋਂ ਬਿਮਾਰ ਸਨ। ਜਦੋਂ 29 ਮਈ 2022 ਨੂੰ ਗਾਈਕ ਸਿੰਧੂ ਮੂਸੇਵਾਲਾ ਦੀ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਸੀ, ਉਸ ਵੇਲੇ ਅੰਗਰੇਜ਼ ਸਿੰਘ ਮਾਨਸਾ ਸਿਟੀ – 1 ਥਾਣੇ ਵਿੱਚ ਐਸਐਚਓ ਵੱਜੋਂ ਡਿਊਟੀ ‘ਤੇ ਸਨ। 23 ਮਈ 2025 ਨੂੰ ਹੀ ਉਨ੍ਹਾਂ ਦੀ ਮਾਨਸਾ ਅਦਾਲਤ ਵਿੱਚ ਗਵਾਹੀ ਸੀ, ਜਿਸ ਦੌਰਾਨ ਅਦਾਲਤ ਨੇ ਉਨ੍ਹਾਂ ਨੂੰ ਅਗਲੀ ਪੇਸ਼ੀ ਲਈ 04 ਜੁਲਾਈ ਨੂੰ ਹਾਜ਼ਰ ਹੋਣ ਲਈ ਕਿਹਾ ਸੀ। ਹਾਲਾਂਕਿ ਪੇਸ਼ੀ ਵਾਲੇ ਦਿਨ ਦੀ ਰਾਤ ਨੂੰ ਹੀ ਉਨ੍ਹਾਂ ਦੀ ਮੌਤ ਹੋ ਗਈ। ਐਸਐਚਓ ਅੰਗਰੇਜ਼ ਸਿੰਘ ਮਾਨਸਾ ਸ਼ਹਿਰ ਦੀ ਪ੍ਰੋਫੈਸਰ ਕਾਲੋਨੀ ਵਿੱਚ ਵੱਸਦੇ ਸਨ। ਉਨ੍ਹਾਂ ਦੇ ਦੇਹਾਂਤ ਨਾਲ ਸਿੱਧੂ ਮੂਸੇਵਾਲਾ ਕੱਤਲ ਮਾਮਲੇ ਦੀ ਜਾਂਚ ਦੇ ਇੱਕ ਅਹਿਮ ਪੱਖ ‘ਤੇ ਸਵਾਲ ਉਠ ਰਹੇ ਹਨ।
—–00—–
Sidhu Musewala murder case main witness SHO Angrez Singh passes away, died on the day of the hearing
Ludhiana/SANGHOL-TIMES/May 24, 2025/Malkit Singh Bhamiaan, translate by Jagmeet Singh) :- Angrez Singh, the main witness in the murder case of Gaik Sindhu Musewala and former SHO of Mansa City-1 police station, was admitted to a private hospital in Ludhiana on the night of May 23 due to illness where he passed away. He retired from service about 2 years ago and was ill for the past few days. When Gaik Sindhu Musewala was shot dead at village Jawaharke on May 29, 2022, Angrez Singh was on duty as SHO in Mansa City-1 police station. He had to testify in the Mansa court on 23 May 2025, during which the court had asked him to appear for the next hearing on 04 July. However, he died on the night of the hearing itself. SHO Angrez Singh lived in Professor Colony of Mansa city. With his death, questions are being raised on an important aspect of the investigation into the Sidhu Moosewala murder case.