
ਦਿੱਲੀ ‘ਚ ਮਿਲੇ ਨਵੇਂ “ਕੋਰੋਨਾ ਸੰਕਰਮਿਤ”, ਸਰਕਾਰ ਨੇ ਜਾਰੀ ਕੀਤੀ ਐਡਵਾਇਜ਼ਰੀ, ਦਿੱਤੇ ਇਹ ਨਿਰਦੇਸ਼
ਨਵੀਂ ਦਿੱਲੀ/Sanghol/-Times/24 ਮਈ,2025( ਏਜੰਸੀ / ਮਲਕੀਤ ਸਿੰਘ ਭਾਮੀਆਂ) :- ਇੱਕ ਵਾਰ ਫਿਰ ਤੋਂ “ਕੋਵਿਡ – 19” ਦੇ ਮਾਮਲਿਆਂ ‘ਚ ਵਾਧਾ ਵੇਖਿਆ ਜਾ ਰਿਹਾ ਹੈ। ਇਸ ਸੰਬੰਧ ‘ਚ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਰਨਲ ਨੇ ਸਾਰੇ ਹਸਪਤਾਲਾਂ ਨੂੰ ਬਿਸਤਰੇ, ਆਕਸੀਜਨ, ਵੈਟੀਲੇਟਰ ਅਤੇ ਹੋਰ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਸਲਾਹ ਜਾਰੀ ਕੀਤੀ ਹੈ। ਇਸ ‘ਚ ਹਸਪਤਾਲ ਦੇ ਅਹਾਤੇ ‘ਚ ਮਾਸਕ ਪਹਿਨਣ ਦੀ ਸਲਾਹ ਦਿੱਤੀ ਗਈ ਹੈ। ਦਿੱਲੀ ‘ਚ “ਕੋਵਿਡ” ਦੇ 23 ਮਾਮਲਿਆਂ ਦੀ ਹੋਈ ਪੁਸ਼ਟੀ ! ਦਿੱਲੀ ਸਰਕਾਰ ਦੇ ਸਿਹਤ ਮੰਤਰੀ ਪੰਕਜ ਕੁਮਾਰ ਸਿੰਘ ਨੇ ਸ਼ੁੱਕਰਵਾਰ ਨੂੰ “ਕੋਵਿਡ – 19” ਦੀ ਮੌਜੂਦਾ ਸਥਿਤੀ ‘ਤੇ ਸਿਹਤ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਵੀਰਵਾਰ ਤੱਕ, ਦਿੱਲੀ ਵਿੱਚ “ਕੋਵਿਡ” ਦੇ 23 ਮਾਮਲਿਆਂ ਦੀ ਹੋਈ ਪੁਸ਼ਟੀ ! ਸਰਕਾਰ “ਕੋਵਿਡ” ਦੇ ਮੌਜੂਦਾ ਪੁਸ਼ਟੀ ਕੀਤੇ ਮਾਮਲਿਆਂ ਦੀ ਪੁਸ਼ਟੀ ਕਰਨ ਦੀ ਪ੍ਰਕਿਰਿਆ ‘ਚ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਮਰੀਜ਼ ਦਿੱਲੀ ਦੇ ਹਨ ਜਾਂ ਬਾਹਰੋਂ ਯਾਤਰਾ ਕਰਕੇ ਆਏ ਹਨ। ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਐਨਸੀਆਰ ‘ਚ 09 ਸੰਕਰਮਿਤ ਲੋਕਾਂ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਇੰਨਾਂ ਵਿੱਚੋਂ 04 ਗਾਜ਼ੀਆਬਾਦ ‘ਚ, 03 ਗੁਰੂਗ੍ਰਾਮ ‘ਚ ਅਤੇ 02 ਫਰੀਦਾਬਾਦ ‘ਚ ਸੰਕਰਮਿਤ ਹਨ। ਹਸਪਤਾਲਾਂ ਨੂੰ ਕੀਤਾ ਗਿਆ ਅਲਰਟ ! ਸਿਹਤ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਸਰਕਾਰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਦਿੱਲੀ ਦੇ ਸਾਰੇ ਹਸਪਤਾਲਾਂ ਦੇ ਮੈਡੀਕਲ ਸੁਪਰਡੈਂਟਾਂ, ਡਾਕਟਰਾਂ ‘ਤੇ ਉਨ੍ਹਾਂ ਦੀਆਂ ਟੀਮਾਂ ਨਾਲ ਤਾਲਮੇਲ ਕੀਤਾ ਗਿਆ ਹੈ। ਹਸਪਤਾਲਾਂ ਅਤੇ ਸਿਹਤ ਸਹੂਲਤਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ।