
ਸਿੱਖ ਸੰਗਤ ਲਈ ਖੁਸ਼ਖਬਰੀ ! ਕੇਦਰ ਸਰਕਾਰ ਵੱਲੋ ਇਤਹਾਸਕ ਤੋਹਫਾ-ਪੰਜਾਂ ਤਖਤਾਂ ਦੇ ਕਰਾਏ ਜਾਣਗੇ ਦਰਸ਼ਨ
ਨਵੀਂ-ਦਿੱਲੀ/SANGHOL-TIMES/28ਮਈ,2025(ਮਲਕੀਤ ਸਿੰਘ ਭਾਮੀਆਂ) :- ਸਿੱਖ ਭਾਈਚਾਰੇ ਲਈ ਕੇਂਦਰ ਸਰਕਾਰ ਵੱਲੋ ਇੱਕ ਇਤਿਹਾਸਕ ਤੋਹਫਾ ਆਉਣ ਜਾ ਰਿਹਾ ਹੈ। ਹੁਣ ਦੇਸ਼ ਭਰ ਦੇ ਸਿੱਖ ਸ਼ਰਧਾਲੂਆਂ ਨੂੰ ਪੰਜ ਪ੍ਰਮੁੱਖ ਸਿੱਖ ਤਖਤਾਂ ਦੀ ਯਾਤਰਾ ਇੱਕ ਵਿਸ਼ੇਸ਼ ਟ੍ਰੇਨ ਰਾਹੀਂ ਕਰਵਾਈ ਜਾਵੇਗੀ। ਇਹ ਟ੍ਰੇਨ ਉੱਤਰ ਭਾਰਤ ਅਤੇ ਦੱਖਣੀ ਭਾਰਤ ਦੇ ਸਿੱਖਾਂ ਨੂੰ ਪੰਜ ਪ੍ਰਮੁੱਖ ਸਿੱਖ ਤਖਤਾਂ ਤੱਕ ਸਿੱਧਾ ਅਤੇ ਆਸਾਨ ਰਸਤਾ ਮੁਹੱਈਆ ਕਰਵਾਏਗੀ। ਪੰਜ ਤਖਤਾਂ ਨੂੰ ਜੋੜਨ ਵਾਲੀ ਯਾਤਰਾ ! ਇਹ ਵਿਸ਼ੇਸ਼ ਟ੍ਰੇਨ ਪੰਜ ਪਵਿੱਤਰ ਸਿੱਖ ਤਖਤਾਂ ਨੂੰ ਜੋੜੇਗੀ ਜਿੰਨ੍ਹਾਂ ‘ਚ ਨੰਬਰ 1 ਸ਼੍ਰੀ ਅਕਾਲ ਤਖਤ ਸਾਹਿਬ ( ਅੰਮ੍ਰਿਤਸਰ ) 2 ਸ਼੍ਰੀ ਕੇਸਗੜ੍ਹ ਸਾਹਿਬ ( ਆਨੰਦਪੁਰ ) 3 ਸ਼੍ਰੀ ਦਮਦਮਾ ਸਾਹਿਬ ( ਬਠਿੰਡਾ ) 4 ਸ਼੍ਰੀ ਪਟਨਾ ਸਾਹਿਬ ( ਪਟਨਾ ) ‘ਤੇ 5ਵਾਂ ਸ਼੍ਰੀ ਹਜ਼ੂਰ ਸਾਹਿਬ ( ਨੰਦੇੜ ) ਸਾਹਿਬ ਦੀ ਤੀਰਥ ਯਾਤਰਾ ਹੋਵੇਗੀ। ਸ਼੍ਰੀ ਹਜ਼ੂਰ ਸਾਹਿਬ ਤੋਂ ਸ਼੍ਰੀ ਹੇਮਕੁੰਟ ਤੱਕ ਸਹੂਲਤ ! ਸ਼੍ਰੀ ਹਜ਼ੂਰ ਸਾਹਿਬ ਨੰਦੇੜ ਸਾਹਿਬ ਤੋਂ ਉਤਰਾਖੰਡ ਸਥਿਤ ਸ਼੍ਰੀ ਹੇਮਕੁੰਟ ਸਾਹਿਬ ਤੱਕ ਹਜਾਰਾਂ ਸ਼ਰਧਾਲ ਹਰ ਸਾਲ ਜਾਂਦੇ ਹਨ, ਪਰ ਹੁਣ ਤੱਕ ਕੋਈ ਸਿੱਧਾ ਰਸਤਾ ਨਹੀਂ ਸੀ। ਇਸ ਤੀਰਥ ਟ੍ਰੇਨ ਨਾਲ ਇਹ ਯਾਤਰਾ ਆਸਾਨ ਹੋ ਜਾਵੇਗੀ। ਇਸ ਯੋਜਨਾ ਨਾਲ ਪੰਜਾਬ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛਤੀਸਗੜ੍ਹ ਅਤੇ ਹੋਰ ਕਈ ਰਾਜਾਂ ਵਿੱਚ ਵੱਸਦੇ ਕਰੋੜਾਂ ਸਿੱਖਾਂ ਨੂੰ ਪੰਜ ਪ੍ਰਮੁੱਖ ਤਖਤਾਂ ਦੀ ਯਾਤਰਾ ਲਈ ਆਸਾਨ ਅਤੇ ਆਰਾਮਦਾਇਕ ਰਸਤਾ ਮਿਲੇਗਾ। ਦਿੱਲੀ ਦੀ ਸੰਗਤ ਨੂੰ ਵੀ ਇਸਦਾ ਵੱਡਾ ਲਾਭ ਹੋਵੇਗਾ। ਪ੍ਰਸਤਾਵ ਅਤੇ ਮੰਤਰੀ ਨਾਲ ਮੁਲਾਕਾਤ ! ਇਹ ਪ੍ਰਸਤਾਵ ਗੁਰੂ ਦੁਆਰਾ ਸੱਚਖੰਡ, ਨੰਦੇੜ ਸਾਹਿਬ ਦੇ ਮੁੱਖ ਪ੍ਰਬੰਧਕ ਡਾ ਜਿੱਤ ਸਤਵੀਰ ਸਿੰਘ ਵੱਲੋ ਕੇਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਮਿਲਣ ਤੋਂ ਬਾਅਦ ਤੈਅ ਕੀਤਾ ਗਿਆ, ਮੀਟਿੰਗ ਵਿੱਚ ਦਿੱਲੀ ਦੇ ਜਸਵੰਤ ਸਿੰਘ ਬੋਬੀ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਕੇਂਦਰੀ ਮੰਤਰੀ ਨੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਪੂਰੀ ਗੰਭੀਰਤਾ ਨਾਲ ਸੁਣਿਆਂ ਅਤੇ ਇਸ ਯੋਜਨਾ ਨੂੰ ਅੱਗੇ ਵਧਾਉਣ ਦਾ ਭਰੋਸਾ ਦਿੱਤਾ।
—–00—–
सिख समुदाय को केंद्र सरकार की ओर से ऐतिहासिक तोहफा- पांच प्रमुख सिख सिंहासनों के दर्शन
नई-दिल्ली/संघोल-टाइम्स/28 मई,2025(मलकीत सिंह भामिया):- सिख समुदाय के लिए केंद्र सरकार की ओर से ऐतिहासिक तोहफा मिलने जा रहा है। अब देश भर से सिख तीर्थयात्रियों को पांच प्रमुख सिख सिंहासनों के दर्शन के लिए एक विशेष ट्रेन से ले जाया जाएगा। यह रेलगाड़ी उत्तर भारत और दक्षिण भारत के सिखों को पांच प्रमुख सिख सिंहासनों तक सीधी और आसान पहुंच प्रदान करेगी। पांच सिंहासनों को जोड़ने वाली एक यात्रा! यह विशेष ट्रेन पांच पवित्र सिख तख्तों को जोड़ेगी, जिनमें नंबर 1 श्री अकाल तख्त साहिब (अमृतसर), 2 श्री केशगढ़ साहिब (आनंदपुर), 3 श्री दमदमा साहिब (बठिंडा), 4 श्री पटना साहिब (पटना) और 5वां श्री हजूर साहिब (नांदेड़) तीर्थ स्थल होगा। श्री हजूर साहिब से श्री हेमकुंट तक सुविधा! हर साल हजारों तीर्थयात्री श्री हजूर साहिब नांदेड़ साहिब से उत्तराखंड में श्री हेमकुंट साहिब तक यात्रा करते हैं, लेकिन अभी तक कोई सीधा मार्ग नहीं था। यह तीर्थयात्रा ट्रेन इस यात्रा को आसान बना देगी। यह योजना पंजाब, महाराष्ट्र, उत्तर प्रदेश, मध्य प्रदेश, छत्तीसगढ़ और कई अन्य राज्यों में रहने वाले करोड़ों सिखों को पांच प्रमुख तख्तों तक आसान और आरामदायक यात्रा उपलब्ध कराएगी। इससे दिल्ली की संगत को भी बहुत लाभ होगा। प्रस्ताव और मंत्री के साथ बैठक! यह प्रस्ताव गुरुद्वारा सचखंड नांदेड़ साहिब के मुख्य प्रशासक डॉ. जीत सतवीर सिंह द्वारा केंद्रीय रेल राज्य मंत्री रवनीत सिंह बिट्टू से मुलाकात के बाद तय किया गया। बैठक में दिल्ली के जसवंत सिंह बॉबी भी उपस्थित थे। उन्होंने कहा कि केंद्रीय मंत्री ने सिख समुदाय की भावनाओं को पूरी गंभीरता से सुना और इस योजना को आगे बढ़ाने का आश्वासन दिया।
—-00—-
The Sikh community is going to receive historic Gifts from the Central Government – Special train for five major Sikh Thrones(Takhts)
New-Delhi/Sanghol-Times/28 May,2025 (Malkeet Singh Bhamia,translted by Jagmeet Singh):- Historical Gifts from the Central Government for the Sikh community. Now Sikh pilgrims from all over the country will be taken by a special train for the philosophy of five major Sikh thrones(Takhts). This train will provide direct and easy access to the Sikhs of North India and South India to five major Sikhs. A trip connecting five thrones! This special train will connect five holy Sikh planks, with No.1 Shri Akal Takht Sahib (Amritsar), 2 Shri Keshgarh Sahib (Anandpur), 3 Shri Damadma Sahib (Bathinda), 4 Shri Patna Sahib (Patna) and 5th Shri Hajur Sahib (Nanded) pilgrimage sites. Facility from Shri Hajur Sahib to Shri Hemkunt! Every year thousands of pilgrims visit Shri Hajur Sahib from Nanded Sahib to Uttarakhand from Shri Hemkunt Sahib, but there was no direct route yet. This pilgrimage train will make this journey easier. The scheme will provide easy and comfortable trip to crores of Sikhs living in Punjab, Maharashtra, Uttar Pradesh, Madhya Pradesh, Chhattisgarh and many other states. This will also benefit Delhi’s compatible very much. Meeting with the Minister and Offer! The proposal was decided by Gurudwara Sachkhand Nanded Sahib after meeting with Union Railway Minister Ravanit Singh Bittu by Dr. Jit Satvir Singh. Jaswant Singh Bobby of Delhi was also present at the meeting. He said the Union Minister heard the sentiments of the Sikh community very seriously and assured the scheme to further move.