
ਕਰਨਲ ਸੋਫੀਆ ਕੁਰੇਸ਼ੀ ਜਾਂ ਵਿੰਗ ਕਮਾਂਡਰ ਵਿਓਮਿਕਾ ਸਿੰਘ ਕਰਨਗੀਆਂ ਚੋਣ ਪ੍ਰਚਾਰ ? ਭਾਜਪਾ ਨੇਤਾ ਨੇ ਦੱਸਿਆ ਸੱਚ
ਨਵੀਂ-ਦਿੱਲੀ/SANGHOL-TIMES/01ਜੂਨ,2025(ਮਲਕੀਤ ਸਿੰਘ ਭਾਮੀਆਂ) :- ਇਹ ਦਾਅਵਾ ਕੀਤਾ ਗਿਆ ਸੀ ਕਿ ਕਰਨਲ ਸੋਫੀਆ ਕੁਰੇਸ਼ੀ, ਜਿਸ ਨੇ “ਆਪ੍ਰੇਸ਼ਨ ਸਿੰਦੂਰ” ਅਤੇ ਭਾਰਤ – ਪਾਕਿਸਤਾਨ ਫੋਜੀ ਕਾਰਵਾਈ ਬਾਰੇ ਜਾਣਕਾਰੀ ਦੇਸ਼ ਨਾਲ ਸਾਂਝੀ ਕੀਤੀ ਸੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਭਾਜਪਾ ਦੀ ਮੁਹਿੰਮ ਦਾ ਚਿਹਰਾ ਹੋਵੇਗੀ। ਭਾਜਪਾ ਨੇ ਇਸ ਦਾਅਵੇ ਨੂੰ ਨਕਾਰ ਦਿੱਤਾ ਹੈ। ਇਸਦੇ ਨਾਲ ਹੀ “ਟਾਈਮਜ਼ ਆਫ ਇੰਡੀਆ” ਅਖਬਾਰ ਦੀ ਇੱਕ ਰਿਪੋਰਟ ਦੀ ਇੱਕ ਕਲਿੱਪਿੰਗ ਵੀ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਰਿਪੋਰਟ ਵਿੱਚ ਲਿਖਿਆ ਹੈ, “ਸੋਫੀਆ ਕੁਰੇਸ਼ੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ, ਜਿਸ ਨੇ “ਆਪ੍ਰੇਸ਼ਨ ਸਿੰਦੂਰ” ‘ਤੇ ਭਾਰਤ ਦੀ ਪ੍ਰੈਸ ਕਾਨਫਰੰਸ ਦੀ ਅਗਵਾਈ ਕੀਤੀ ਸੀ, ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ 11 ਸਾਲ ਪੂਰੇ ਹੋਣ ‘ਤੇ 09 ਜੂਨ ਨੂੰ ਭਾਜਪਾ ਵੱਲੋ ਸ਼ੁਰੂ ਕੀਤੀ ਜਾਣ ਵਾਲੀ ਮੱਹਤਵਾਕਾਂਖੀ ਮਹਿਲਾ – ਕੇਂਦਰਿਤ ਮੁਹਿੰਮ ਦਾ ਚਿਹਰਾ ਹੋਣਗੀਆਂ। ਇਸ ਦੇ ਨਾਲ ਹੀ ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ, “ਭਾਜਪਾ ਨੇ ਅਪਣੇ ਘੱਟ ਗਿਣਤੀ ਵਿੰਗ ਨੂੰ “ਚੌਪਪਾਲਾ” ਦਾ ਆਯੋਜਨ ਕਰਨ ਲਈ ਕਿਹਾ ਹੈ, ਜਿਸ ਵਿੱਚ ਕਰਨਲ ਸੋਫੀਆ ਕੁਰੇਸ਼ੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਨੂੰ ਔਰਤਾਂ, ਖਾਸ ਕਰਕੇ ਘੱਟ ਗਿਣਤੀ ਭਾਈਚਾਰਿਆਂ ਲਈ “ਰੋਲ ਮਾਡਲ” ਵਜੋਂ ਉਜਾਗਰ ਕੀਤਾ ਜਾਵੇਗਾ।
“ਕੀ ਕਿਹਾ ਅਮਿਤ ਮਾਲਵੀਆ ਨੇ ?
ਭਾਜਪਾ ਆਈਟੀ ਸੈੱਲ ਦੇ ਮੁੱਖੀ ਅਮਿਤ ਮਾਲਵੀਆ ਨੇ ਇਸ ਰਿਪੋਰਟ ਨੂੰ “ਜਾਅਲੀ ਖਬਰ ਕਰਾਰ ਦਿੱਤਾ ਹੈ। ਉਨ੍ਹਾਂ ਸ਼ੋਸ਼ਲ ਮੀਡੀਆ ਹੈਂਡਲ ਐਕਸ ‘ਤੇ ਅਖਬਾਰ ਦੀ ਕਟਿੰਗ ਪੋਸਟ ਕੀਤੀ ਅਤੇ ਲਿਖਿਆ “ਇਹ ਜਾਅਲੀ ( ਝੂਠੀ ) ਖਬਰ ਹੈ। ਭਾਜਪਾ ਦਾ ਕਰਨਲ ਸੋਫੀਆ ਕੁਰੇਸ਼ੀ ਜਾਂ ਵਿੰਗ ਕਮਾਂਡਰ ਵਿਓਮਿਕਾ ਸਿੰਘ ਨੂੰ ਚੋਣ ਪ੍ਰਚਾਰ ਲਈ ਵਰਤਨ ਦੀ ਕੋਈ ਯੋਜਨਾ ਨਹੀਂ ਹੈ।” ਉਨ੍ਹਾਂ ਅੱਗੇ ਲਿਖਿਆ ਕਿ ਭਾਜਪਾ ਘੱਟ ਗਿਣਤੀ ਔਰਤਾਂ ਦੇ ਪ੍ਰਧਾਨ ਜਮਾਲ ਸਿੱਦੀਕੀ ਵੱਲੋ ਕੀਤੀਆਂ ਗਈਆਂ ਟਿੱਪਣੀਆਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਕੌਣ ਹੈ ਕਰਨਲ ਸੋਫੀਆ ਕੁਰੇਸ਼ੀ ? ਸੋਫੀਆ ਕੁਰੇਸ਼ੀ ਮੂਲ ਰੂਪ ਵਿੱਚ ਗੁਜਰਾਤ ਦੇ ਵਡੋਦਰਾ ਤੋਂ ਹੈ। 1981 ਵਿੱਚ ਜਨਮੀ ਸੋਫੀਆ ਕੁਰੇਸ਼ੀ ਕੋਲ ਵਾਇਓ ਕੈਮੀਕਲ ਵਿੱਚ ਪੋਸਟ ਗਰੈਜੂਏਟ ਡਿਗਰੀ ਹੈ ‘ਤੇ ਇੱਕ ਫੌਜੀ ਪਰਿਵਾਰ ਨਾਲ ਸੰਬੰਧਤ ਹੈ, ਉਨ੍ਹਾਂ ਦੇ ਦਾਦਾ ਜੀ ਵੀ ਭਾਰਤੀ ਫੋਜ ਵਿੱਚ ਸੇਵਾ ਨਿਭਾ ਚੂੱਕੇ ਹਨ। ਸੋਫੀਆ ਕੁਰੇਸ਼ੀ 1991 ਵਿੱਚ ਭਾਰਤੀ ਫੋਜ ‘ਚ ਸ਼ਾਮਲ ਹੋਈ ਸੀ ‘ਤੇ ਚੇਨਈ ਵਿੱਚ ਅਫਸਰ ਸਿਖਲਾਈ ਅਕੈਡਮੀ ਤੋਂ ਸਿਖਲਾਈ ਲਈ ‘ਤੇ ਭਾਰਤੀ ਫੋਜ ਦੀ ਸਿਗਨਲ ਅਫਸਰ ਹੈ ਅਤੇ ਰਾਸ਼ਟਰੀ ਫੋਜੀ ਅਭਿਆਸ ਵਿੱਚ ਭਾਰਤੀ ਫੋਜ ਦੀ ਟੁਕੜੀ ਦੀ ਕਮਾਂਡ ਕਰਨ ਵਾਲੀ ਪਹਿਲੀ ਮਹਿਲਾ ਅਧਿਕਾਰੀ ਹੈ। “ਕੌਣ ਹੈ ਵਿੰਗ ਕਮਾਂਡਰ ਵਿਓਮਿਕਾ ਸਿੰਘ ?” ਵਿੰਗ ਕਮਾਂਡਰ ਵਿਓਮਿਕਾ ਸਿੰਘ ਨੇ ਇਸ ਪ੍ਰੈਸ ਬ੍ਰੀਫਿੰਗ ਵਿੱਚ “ਆਪ੍ਰੇਸ਼ਨ ਸਿੰਦੂਰ” ਬਾਰੇ ਹਰ ਜਾਣਕਾਰੀ ਦਿੱਤੀ। ਵਿੰਗ ਕਮਾਂਡਰ ਵਿਓਮਿਕਾ ਸਿੰਘ ਹਵਾਈ ਸੈਨਾ ਵਿੱਚ ਹੈਲੀਕਾਪਟਰ ਪਾਇਲਟ ਵਜੋਂ ਸੇਵਾ ਨਿਭਾਈਂਦੀ ਹੈ। ਉਸਨੂੰ ਭਾਰਤੀ ਸੈਨਾ ਵਿੱਚ ਹੈਲੀਕਾਪਟਰ ਵਜੋਂ ਨਿਯੁਕਤ ਕੀਤਾ ਗਿਆ ਸੀ ਅਤੇ 18 ਦਸੰਬਰ 2019 ਨੂੰ, ਉਸਨੂੰ ਫਲਾਇੰਗ ਬਰਾਂਚ ਵਿੱਚ ਸਥਾਈ ਕਮਿਸ਼ਨ ਮਿਲਿਆ ਹੈ।