
ਮਨੀਸ਼ ਸਿਸੋਦੀਆ ‘ਤੇ ਸਤੇਂਦਰ ਜੈਨ ਨੂੰ ਫਿਰ ਤੋਂ ਸੰਮਨ ਜਾਰੀ, ਦਿੱਲੀ ਸਕੂਲ ਕਲਾਸਰੂਮ ਘੋਟਾਲਾ,2000 ਕਰੋੜ ਦੇ ਭ੍ਰਿਸ਼ਟਾਚਾਰ ਮਾਮਲੇ ‘ਚ ਪੁੱਛਗਿੱਛ
ਦਿੱਲੀ/SANGHOL-TIMES/04ਜੂਨ,2025( ਮਲਕੀਤ ਸਿੰਘ ਭਾਮੀਆਂ ) :- ਦਿੱਲੀ ਦੇ ਸਾਬਕਾ ਮੰਤਰੀ ਅਤੇ ਆਮ ਆਦਮੀ ਪਾਰਟੀ ( ਆਪ ) ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਨੂੰ ਦਿੱਲੀ ਸਰਕਾਰ ਦੇ ਸਕੂਲਾਂ ਵਿੱਚ ਕਲਾਸਰੂਮਾਂ ਦੀ ਉਸਾਰੀ ਦੌਰਾਨ ਹੋਏ ਲੱਗਭਗ 2000 ਕਰੋੜ ਰੁਪਏ ਦੇ ਘੁਟਾਲੇ ਦੇ ਮਾਮਲੇ ਵਿੱਚ ਭ੍ਰਿਸ਼ਟਾਚਾਰ ਵਿਰੁੱਧੀ ਬਿਊਰੋ ( ਏਸੀਬੀ ) ਵੱਲੋ ਪੁੱਛਗਿੱਛ ਲਈ ਤਲਬ ਕੀਤਾ ਗਿਆ ਹੈ। ਏਸੀਬੀ ਨੇ ਦੋਵਾਂ ਨੂੰ ਸੰਮਨ ਜਾਰੀ ਕਰਕੇ ਸਤੇਂਦਰ ਜੈਨ ਨੂੰ 06 ਜੂਨ ਅਤੇ ਮਨੀਸ਼ ਸਿਸੋਦੀਆ ਨੂੰ 09 ਜੂਨ ਨੂੰ ਪੇਸ਼ ਹੋਣ ਲਈ ਕਿਹਾ ਹੈ। ਇਹ ਮਾਮਲਾ ਦਿੱਲੀ ਸਰਕਾਰ ਦੇ ਸਕੂਲਾਂ ਵਿੱਚ 12,748 ਕਲਾਸਰੂਮਾਂ/ ਇਮਾਰਤਾਂ ਦੀ ਉਸਾਰੀ ਨਾਲ ਜੁੜਿਆ ਹੋਇਆ ਹੈ। ਜਿਸ ਵਿੱਚ ਭਾਰੀ ਵਿੱਤੀ ਬੇਨਿਯਮੀਆਂ ਅਤੇ ਲਾਗਤ ਵਿੱਚ ਵਾਧਾ ਸਾਹਮਣੇ ਆਇਆ ਹੈ। ਏਸੀਬੀ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਲਾਸਰੂਮ ਦੀ ਲਾਗਤ ਲੱਗਭਗ 24,86 ਲੱਖ ਰੁਪਏ ਆਈ, ਜਦਕਿ ਆਮ ਤੌਰ ਤੇ ਇਹ ਲੱਗਭਗ 05 ਲੱਖ ਰੁਪਏ ਹੋਣੀ ਚਾਹੀਦੀ ਸੀ। ਪ੍ਰੋਜੈਕਟ 34 ਠੇਕੇਦਾਰਾਂ ਨੂੰ ਦਿੱਤਾ ਗਿਆ, ਜਿੰਨ੍ਹਾਂ ਵਿੱਚੋਂ ਬਹੁਤੇ ਕਥਿਤ ਤੌਰ “ਆਪ” ਨਾਲ ਜੁੜੇ ਹੋਏ ਹਨ। ਕਈ ਠੇਕੇ ਬਿੰਨਾਂ ਢੁੱਕਵੀਂ ਪ੍ਰੀਕਿਰਿਆ ਦੀ ਪਾਲਣਾ ਕੀਤੇ ਦਿੱਤੇ ਗਏ, ਅਤੇ ਨਿਰਮਾਣ ਸਮੇਂ ਅਤੇ ਲਾਗਤ ਵਿੱਚ ਵੱਡੀਆਂ ਉਲੰਘਣਾਵਾਂ ਹੋਈਆ ਹਨ। ਅਧਿਕਾਰੀਆਂ ਅਨੁਸਾਰ, ਅਧਿਕਤਮ ਕੰਮ ਨਿਰਧਾਰਤ ਸਮੇਂ ਅੰਦਰ ਪੂਰੇ ਨਹੀਂ ਹੋਏ, ਜਿਸ ਕਾਰਨ ਲਾਗਤ ਵਿੱਚ ਵਾਧਾ ਹੋਇਆ। ਤਕਨੀਕੀ ਅਤੇ ਵਿੱਤੀ ਗੜਬੜੀਆਂ ! ਕਲਾਸਰੂਮਾਂ ਦੀ ਉਸਾਰੀ ਵਿੱਚ ਅਰਧ – ਸਥਾਈ ਢਾਂਚਿਆਂ ( ਐਸਪੀਐਸ ) ਦੀ ਵਰਤੋਂ ਕੀਤੀ ਗਈ, ਜਿੰਨ੍ਹਾਂ ਦੀ ਆਮ ਉਮੀਦਤ ਉਮਰ 30 ਸਾਲ ਹੈ, ਪਰ ਲਾਗਤ ਸੀਮਿੰਟ – ਕੰਟਰੀਟ ( ਆਰਸੀਸੀ ) ਢਾਂਚਿਆਂ ਦੇ ਬਰਾਬਰ ਸੀ, ਜਿੰਨ੍ਹਾਂ ਦੀ ਆਮ ਉਮਰ 75 ਸਾਲ ਹੁੰਦੀ ਹੈ। ਕੇਂਦਰੀ ਵਿਜੀਲੈਂਸ ਕਮਿਸ਼ਨ ( ਸੀਵੀਸੀ ) ਦੇ ਮੁੱਖ ਤਕਨੀਕੀ ਜਾਂਚ ਕਰਤਾ ਨੇ ਅਪਣੀ ਰਿਪੋਰਟ ਵਿੱਚ ਵੱਡੀਆਂ ਉਲੰਘਣਾਵਾਂ ਉਤਸ਼ਾਏ, ਪਰ ਇਹ ਰਿਪੋਰਟ ਤਿੰਨ ਸਾਲਾਂ ਲਈ ਦਬਾ ਦਿੱਤੀ ਗਈ ਸੀ। ਭਾਜਪਾ ਨੇਤਾ ਹਰੀਸ਼ ਖੁਰਾਨਾ, ਕਪਿਲ ਮਿਸ਼ਰਾ ਅਤੇ ਨੀਲਕੰਠ ਬਖਸ਼ੀ ਨੇ 2019 ਵਿੱਚ ਇਸ ਘੁਟਾਲੇ ਦੀ ਸ਼ਿਕਾਇਤ ਕੀਤੀ ਸੀ। ਏਬੀਸੀ ਨੇ ਦੱਸਿਆ ਕਿ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਦੀ ਭੂਮਿਕਾ ਅਤੇ ਜਿੰਮੇਵਾਰੀ ਤੈਆ ਕਰਨ ਲਈ ਵਿਆਪਕ ਜਾਂਚ ਹੋਵੇਗੀ। ਵਿੱਤੀ ਸਕੂਲ ਕਲਾਸਰੂਮ ਘੁਟਾਲੇ ਵਿੱਚ ਲੱਗਭਗ 2000 ਕਰੋੜ ਰੁਪਏ ਦੀ ਵਿੱਤੀ ਗੜਬੜੀ ਦਾ ਦੋਸ਼ ਹੈ। ਦਿੱਲੀ ਸਰਕਾਰ ਦੇ ਸਕੂਲਾਂ ਅਤੇ ਕਲਾਸਰੂਮਾਂ ਦੀ ਉਸਾਰੀ ਦੌਰਾਨ ਲੱਗਭਗ 2000 ਕਰੋੜ ਰੁਪਏ ਦੇ ਘੁਟਾਲੇ ਦੇ ਮਾਮਲੇ ਵਿੱਚ ਭ੍ਰਿਸ਼ਟਾਚਾਰ ਵਿਰੁੱਧੀ ਬਿਊਰੋ ( ਏਸੀਬੀ ) ਵੱਲੋ ਪੁੱਛਗਿੱਛ ਲਈ ਤਲਬ ਕੀਤਾ ਗਿਆ ਹੈ। ਦੋਵਾਂ ਨੂੰ ਸੰਮਨ ਜਾਰੀ ਕਰਕੇ ਸਤੇਂਦਰ ਜੈਨ ਨੂੰ 06 ਜੂਨ ਅਤੇ ਮਨੀਸ਼ ਸਿਸੋਦੀਆ ਨੂੰ 09 ਜੂਨ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।
—-00—-
Manish Sisodia & Satyendar Jain again summoned, Delhi school classroom scam, interrogation in 2000 crore corruption case
Delhi/SANGHOL-TIMES/04 June, 2025 (Malkit Singh Bhamia, translate by Jatinder Pal Singh):- Former Delhi minister and senior Aam Aadmi Party (AAP) leader Manish Sisodia and Satyendar Jain have been summoned for questioning by the Anti-Corruption Bureau (ACB) in a scam of about Rs 2000 crore during the construction of classrooms in Delhi government schools. The ACB has summoned both of them and asked Satyendar Jain to appear on June 06 and Manish Sisodia on June 09. This case is related to the construction of 12,748 classrooms/buildings in Delhi government schools. In which huge financial irregularities and cost escalation have come to light. The ACB investigation has revealed that the cost of the classrooms came to around Rs 24.86 lakh, while normally it should have been around Rs 05 lakh. The project was awarded to 34 contractors, most of whom are allegedly associated with the “AAP”. Several contracts were awarded without following due process, and there were major violations in construction time and cost. According to officials, maximum work was not completed within the stipulated time, due to which the cost increased. Technical and financial irregularities! Semi-permanent structures (SPS) were used in the construction of the classrooms, which have a normal expected life of 30 years, but the cost was equivalent to cement-concrete (RCC) structures, which have a normal life of 75 years. The Central Vigilance Commission (CVC) chief technical investigator had raised major violations in his report, but the report was suppressed for three years. BJP leaders Harish Khurana, Kapil Mishra and Neelkanth Bakshi had complained about the scam in 2019. ABC reported that the investigation is ongoing and there will be a comprehensive investigation to establish the role and responsibility of the accused. The financial school classroom scam involves an alleged financial irregularity of about Rs 2000 crore. The Delhi government has been summoned for questioning by the Anti-Corruption Bureau (ACB) in a case of a scam of about Rs 2000 crore during the construction of schools and classrooms. Both have been summoned and Satyendar Jain has been asked to appear on June 6 and Manish Sisodia on June 9.
—-00—–
2000 करोड़ रुपये के घोटाले में दिल्ली के पूर्व मंत्री और आम आदमी पार्टी (आप) के वरिष्ठ नेता मनीष सिसोदिया और सत्येंद्र जैन को
दिल्ली/SANGHOL-TIMES/MALKIAT SINGH BHAMIA, TRANSLATE By JATINDER PAL SINGH//03JUNE,2025 –
दिल्ली के सरकारी स्कूलों में कक्षा-कक्षों के निर्माण में करीब 2000 करोड़ रुपये के घोटाले में दिल्ली के पूर्व मंत्री और आम आदमी पार्टी (आप) के वरिष्ठ नेता मनीष सिसोदिया और सत्येंद्र जैन को भ्रष्टाचार निरोधक ब्यूरो (एसीबी) ने पूछताछ के लिए बुलाया है। एसीबी ने दोनों को तलब करते हुए सत्येंद्र जैन को 06 जून और मनीष सिसोदिया को 09 जून को पेश होने को कहा है। यह मामला दिल्ली के सरकारी स्कूलों में 12,748 कक्षा-कक्षों/भवनों के निर्माण से जुड़ा है। जिसमें भारी वित्तीय अनियमितताएं और लागत में बढ़ोतरी सामने आई है। एसीबी जांच में पता चला है कि कक्षाओं की लागत करीब 24.86 लाख रुपये आई, जबकि सामान्य तौर पर यह करीब 05 लाख रुपये होनी चाहिए थी। यह परियोजना 34 ठेकेदारों को दी गई थी, जिनमें से अधिकांश कथित तौर पर “आप” से जुड़े हैं। कई ठेके बिना उचित प्रक्रिया का पालन किए दिए गए, और निर्माण समय और लागत में बड़े उल्लंघन हुए। अधिकारियों के मुताबिक, तय समय में ज्यादातर काम पूरा नहीं हुआ, जिससे लागत बढ़ गई। तकनीकी और वित्तीय अनियमितताएं! कक्षाओं के निर्माण में अर्ध-स्थायी संरचनाओं (एसपीएस) का उपयोग किया गया था, जिनकी सामान्य अपेक्षित आयु 30 वर्ष होती है, लेकिन लागत सीमेंट-कंक्रीट (आरसीसी) संरचनाओं के बराबर थी, जिनकी सामान्य आयु 75 वर्ष होती है भाजपा नेता हरीश खुराना, कपिल मिश्रा और नीलकंठ बख्शी ने 2019 में इस घोटाले की शिकायत की थी। एबीसी ने बताया कि जांच जारी है और आरोपियों की भूमिका और जिम्मेदारी स्थापित करने के लिए व्यापक जांच होगी। वित्तीय स्कूल कक्षा घोटाले में लगभग 2000 करोड़ रुपये की कथित वित्तीय अनियमितता शामिल है। स्कूलों और कक्षाओं के निर्माण के दौरान लगभग 2000 करोड़ रुपये के घोटाले के मामले में दिल्ली सरकार को भ्रष्टाचार निरोधक ब्यूरो (एसीबी) ने पूछताछ के लिए बुलाया है। दोनों को तलब किया गया है और सत्येंद्र जैन को 6 जून और मनीष सिसोदिया को 9 जून को पेश होने के लिए कहा गया है।