
“ਕਿਸੇ ਨੂੰ ਸਿਰਫ ਇਸ ਲਈ ਸਜ਼ਾ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਉਹ ਮੁੱਖ ਮੰਤਰੀ ‘ਤੋਂ ਸਵਾਲ ਕਰ ਰਿਹਾ ਹੈ” ਜਾਖੜ ਨੇ ਘੇਰਿਆ ਮੁੱਖ ਮੰਤਰੀ ਮਾਨ
ਚੰਡੀਗੜ੍ਹ/SANGHOL-TIMES/25 ਜੂਨ,2025( ਮਲਕੀਤ ਸਿੰਘ ਭਾਮੀਆਂ):- ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਬਿਕਰਮ ਸਿੰਘ ਮਜੀਠੀਆ ਦੀ ਹਿਰਾਸਤ ‘ਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੂੰ ਘੇਰਿਆ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸ਼ੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਪੋਸਟ ਰਾਹੀਂ ਲਿਖਿਆ, “ਇਹ ਕਾਨੂੰਨ ਦਾ ਸਿਧਾਂਤ ਹੈ ਕਿ ਨਿਆਂ ਕੀਤਾ ਜਾਣਾ ਚਾਹੀਦਾ ਹੈ, ਸਖਤੀ ਨਾਲ ਅਤੇ ਬਿੰਨਾਂ ਕਿਸੇ ਪੱਖਪਾਤ ਦੇ। ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੋ ਸਕਦਾ ਹੈ ਅਤੇ ਨਿਆਂ ਦੇ ਤੱਕੜੇ ਦਾ ਭਾਰ ਹਮੇਸ਼ਾ ਭਾਰਾ ਹੋਣਾ ਚਾਹੀਦਾ ਹੈ। ਪਰ ਜਦੋਂ ਰਾਜ ਦੇ ਅਦਾਰਿਆਂ ਨੂੰ ਚੋਣਵੇਂ ਵਿਆਕਤੀਆਂ ਨੂੰ ਨਿਸ਼ਾਨਾ ਬਣਾਉਣ ਲਈ ਵਰਤਿਆ ਜਾਂਦਾ ਹੈ।।ਜਦੋਂ ਕਿ ਦੂਸਰੇ ਬਿੰਨਾਂ ਕਿਸੇ ਸਜ਼ਾ ਦੇ ਬਚ ਜਾਂਦੇ ਹਨ, ਤਾਂ ਇਹ ਨਿਆਂ ਪ੍ਰਣਾਲੀ ਅਤੇ ਸ਼ਾਸ਼ਨ ਦੋਵਾਂ ਦੀ ਭਰੋਸੇਯੋਗਤਾ ‘ਤੇ ਸਵਾਲ ਖੜ੍ਹੇ ਕਰਦਾ ਹੈ। ਵਿਜੀਲੈਂਸ ਵਿਭਾਗ ਵਿੱਚ ਉਚ ਪੱਧਰ ‘ਤੇ ਵਾਰ – ਵਾਰ ਤਬਾਦਲੇ ਅਤੇ ਦੂਜੇ ਪਾਸੇ ਮੁੱਖ ਮੰਤਰੀ ਵਲੋਂ ਵਿਧਾਨ ਸਭਾ ਵਿੱਚ FIR ਦਰਜ ਕਰਨ ਦਾ ਵਾਅਦਾ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣਾ ਸਰਕਾਰ ਦੇ ਇਰਾਦੇ ‘ਤੇ ਸ਼ੱਕ ਪੈਦਾ ਕਰਦਾ ਹੈ।” ਉਨ੍ਹਾਂ ਕਿਹਾ ਕਿ,”ਕਿਸੇ ਨੂੰ ਸਿਰਫ ਇਸ ਲਈ ਸਜ਼ਾ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਉਹ ਮੁੱਖ ਮੰਤਰੀ ‘ਤੇ ਸਵਾਲ ਕਰ ਰਿਹਾ ਹੈ, ਜਿਵੇਂ ਕਿਸੇ ਨੂੰ ਸਿਰਫ ਇਸ ਲਈ ਨਹੀਂ ਛੱਡਿਆ ਜਾ ਸਕਦਾ ਕਿਉਂਕਿ ਉਹ ਮੁੱਖ ਮੰਤਰੀ ਦੀਆਂ ਧਮਕੀਆਂ ਅੱਗੇ ਝੂਕ ਗਿਆ ਸੀ। ਚੋਣਵੀ ਕਾਰਵਾਈ ਜਾਂ ਅਦਿਕਿਰਿਸ਼ੀਲਤਾ ਜਿਵੇ ਕਿ ਬਿਕਰਮ ਮਜੀਠੀਆ ਜਾਂ ਕੁੱਝ ਕਾਂਗਰਸੀ ਨੇਤਾਵਾਂ ਦੇ ਮਾਮਲਿਆਂ ਵਿੱਚ ਵੇਖਿਆ ਗਿਆ ਹੈ। ਕਾਨੂੰਨ ਦੇ ਸਾਹਮਣੇ ਸਮਾਨਤਾ ਦੇ ਸਿਧਾਂਤ ਨੂੰ ਕਮਜ਼ੋਰ ਕਰਦੀ ਹੈ।” ਸੁਨੀਲ ਜਾਖੜ ਨੇ ਕਿਹਾ ਕਿ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਪਾਰਦਰਸ਼ੀ ਬਰਾਬਰੀ ਵਾਲੀ ਅਤੇ ਕਾਨੂੰਨ ਦੀ ਉਚਿਤ ਪ੍ਰਕਿਰਿਆ ਦੇ ਅਨੁਸਾਰ ਹੋਣੀ ਚਾਹੀਦੀ ਹੈ। ਨਿੱਜੀ ਜਾਂ ਰਾਜਨੀਤਕ ਦੁਸ਼ਮਣੀ ‘ਤੇ ਅਧਾਰਿਤ ਨਹੀਂ। ਹੋਰ ਕੁੱਝ ਵੀ ਸਾਡੇ ਅਦਾਰਿਆਂ ਦੀਆਂ ਨੀਹਾਂ ਨੂੰ ਕਮਜ਼ੋਰ ਕਰਦਾ ਹੈ। ਜਿਸਨੂੰ ਮਜਬੂਤ ਕਰਨ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।