ਰੋਪੜ DC ਨੇ ਲਾਈਆਂ ਪੂਰਨ ਤੌਰ ਤੇ ਸਖਤ ਪਾਬੰਦੀਆਂ

ਪੰਜਾਬ ਲਈ ਖਤਰੇ ਦੀ ਘੰਟੀ ! ਭਾਖੜਾ ਡੈਮ ‘ਚ ਲਗਾਤਾਰ ਵਧਦਾ ਜਾ ਰਿਹਾ ਪਾਣੀ ਦਾ ਪੱਧਰ ਜਾਣੋ ਅੱਪਡੇਟ
ਚੰਡੀਗੜ੍ਹ/ ਨੰਗਲ/ ਰੂਪ ਨਗਰ/SANGHOL-TIMES/01 ਜੁਲਾਈ,2025 ( ਮਲਕੀਤ ਸਿੰਘ ਭਾਮੀਆਂ) :- ਪਿੱਛਲੇ ਦਿਨਾਂ ਤੋਂ ਹਿਮਾਚਲ ਦੇ ਪਹਾੜੀ ਇਲਾਕਿਆਂ ਵਿੱਚ ਭਾਰੀ ਬਾਰਿਸ਼ ਕਾਰਨ ਹਿਮਾਚਲ ਦੇ ਪਹਾੜੀ ਇਲਾਕਿਆਂ ਦੀਆਂ ਨਦੀਆਂ ਤੂਫਾਨ ਨਾਲ ਭਰੀਆਂ ਪਈਆਂ ਹਨ, ਪਰ ਹਿਮਾਚਲ ਦੇ ਪਹਾੜੀ ਇਲਾਕਿਆਂ ਦਾ ਮੀਂਹ ਦਾ ਪਾਣੀ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਇੱਕ ਬਿਆਸ ਨਦੀ ਅਤੇ ਦੂਜਾ ਸਤਲੁਜ। ਇਸ ਵੇਲੇ ਭਾਖੜਾ ਡੈਮ ਤੋਂ ਡਰਨ ਦੀ ਕੋਈ ਲੌੜ ਨਹੀਂ ਹੈ ਕਿਉਂਕਿ ਭਾਖੜਾ ਬਿਆਸ ਮਨੈਜਮੈਟ ਬੋਰਡ ਪਹਿਲਾਂ ਹੀ ਪਿਛੋਂ ਤੋ ਆਉਣ ਵਾਲੇ ਪਾਣੀ ਨੂੰ ਸਟੋਰ ਕਰੇਗਾ, ਜੇਕਰ ਪਾਣੀ ਅੱਜੇ ਵੀ ਇਕੱਠਾ ਹੋ ਰਿਹਾ ਹੈ ਜਾਂ ਹੋਰ ਪਾਣੀ ਆਉਣ ਦੀ ਸੰਭਾਵਨਾ ਹੈ, ਤਾਂ ਬੀਬੀਐਮਬੀ ਭਾਖੜਾ ਡੈਮ ਦੇ ਫੀਲਡ ਗੇਟਾਂ ਰਾਹੀਂ ਕੁੱਝ ਸੀਮਤ ਪਾਣੀ ਛੱਡ ਸਕਦਾ ਹੈ, ਪਰ ਅੱਜੇ ਤੱਕ ਅਜਿਹੀ ਕੋਈ ਸਥਿਤੀ ਵਿਖਾਈ ਨਹੀਂ ਦੇ ਰਹੀ ਹੈ। ਅੱਜ ਸਵੇਰੇ 6:00 ਵਜ੍ਹੇ ਦਰਜ ਕੀਤੇ ਗਏ ਅੰਕੜਿਆਂ ਅਨੁਸਾਰ ਭਾਖੜਾ ਡੈਮ ਦਾ ਪਾਣੀ ਦਾ ਪੱਧਰ 1576,03 ਫੁੱਟ ਹੈ, ਜੋ ਕਿ ਅੱਜੇ ਖਤਰੇ ਦੇ ਨਿਸ਼ਾਨ ਤੋਂ ਲੱਗਭਗ 100 ਫੁੱਟ ਹੋਠਾਂ ਹੈ। ਭਾਖੜਾ ਡੈਮ ਦਾ ਆਖਰੀ ਪੱਧਰ 1680 ਫੁੱਟ ਹੈ। ਜੇਕਰ ਅਸੀਂ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦੇ ਵਹਾਅ ਦੀ ਗੱਲ ਕਰੀਏ ਤਾਂ ਅੱਜੇ 44534 ਕਿਊਸਿਕ ਪਾਣੀ ਰਿਕਾਰਡ ਕੀਤਾ ਗਿਆ ਹੈ। ਭਾਖੜਾ ਡੈਮ ਟਰਬੀਨੋ ਰਾਹੀ 21025 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਜੋ ਅੱਗੇ ਨੰਗਲ ਡੈਮ ਵਿੱਚ ਇਕੱਠਾ ਹੁੰਦਾ ਹੈ ਅਤੇ ਨੰਗਲ ਡੈਮ ਤੋਂ ਹੀ ਸ਼੍ਰੀ ਆਨੰਦਪੁਰ ਸਾਹਿਬ ਨਹਿਰ ਵਿੱਚ 10150 ਕਿਊਸਿਕ ਪਾਣੀ ਛੱਡਿਆ ਜਾ ਰਿਹਾ। ਬੀਬੀਐਮਬੀ ਦੀ ਨੰਗਲ ਹਾਈਡਲ ਨਹਿਰ ਵਿੱਚ 12350 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਬੀਬੀਐਮਬੀ ਦੇ ਸਹਿਯੋਗੀ ਰਾਜਾਂ ਦੀ ਮੰਗ ਅਨੁਸਾਰ ਨੰਗਲ ਹਾਈਡਲ ਨਹਿਰ ਤੋਂ ਪਾਣੀ ਛੱਡਿਆ ਜਾ ਰਿਹਾ ਹੈ। ਜੇਕਰ ਸਤਲੁਜ ਦਰਿਆ ਦੀ ਗੱਲ ਕਰੀਏ ਤਾਂ ਅੱਜ ਸਤਲੁਜ ਦਰਿਆ ਵਿਚ ਸਿਰਫ 650 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਸਦੇ ਨਾਲ ਹੀ ਜਿਲ੍ਹਾ ਮੈਜਿਸਟ੍ਰੇਟ ਰੂਪ ਨਗਰ ਵਰਜੀਤ ਵਾਲੀਆ ਵੱਲੋ ਰੂਪ ਨਗਰ ਦੀ ਹਦੂਦ ਅੰਦਰ ਆਉਂਦੇ ਸਤਲੁਜ ਦਰਿਆ ‘ਤੇ ਹੋਰ ਸਾਰੀਆਂ, ਨਹਿਰਾਂ ਅਤੇ ਸੂਇਆਂ ਵਿੱਚ ਬੱਚਿਆਂ ਅਤੇ ਆਮ ਵਿਆਕਤੀਆਂ ਦੇ ਨਹਾਉਣ ‘ਤੇ ਇੰਨਾਂ ਦੇ ਕਿਨਾਰਿਆਂ ‘ਤੇ ਘੁੰਮਣ ਫਿਰਨ ‘ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਭਾਰੀ ਬਰਸਾਤ ਕਾਰਨ ਭਾਖੜਾ ਡੈਮ ਵਿੱਚ ਪਾਣੀ ਪੱਧਰ ਵੱਧਣ ਕਾਰਨ ਭਾਖੜਾ ਬਿਆਸ ਮਨੈਜਮੈਟ ਬੋਰਡ ਵੱਲੋਂ ਵੀ ਸਤਲੁਜ ਦਰਿਆ / ਨਹਿਰਾਂ ਵਿੱਚ ਪਾਣੀ ਛੱਡਿਆ ਜਾਂਦਾ ਹੈ ‘ਤੇ ਅਚਾਨਕ ਪਾਣੀ ਪੱਧਰ ਵੱਧ ਜਾਂਦਾ ਹੈ ਜਾਂ ਕਈਆਂ ਨੂੰ ਪਾਣੀ ਡੂੰਘੇ ਹੋਣ ਦਾ ਗਿਆਨ ਨਹੀਂ ਹੁੰਦਾ। ਜਿਸ ਕਾਰਨ ਉਨ੍ਹਾਂ ਦਾ ਲੱਭਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਅਤੇ ਡੁੱਬ ਕੇ ਮੌਤ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਰੂਪ ਨਗਰ ( ਰੋਪੜ ) ਦੇ ਡਿਪਟੀ ਕਮਿਸ਼ਨਰ ਨੇ ਰੋਪੜ ਹਦੂਦ ਅੰਦਰ ਆਉਂਦੇ ਸਤਲੁਜ ਦਰਿਆ। ਹੋਰ ਨਦੀਆਂ ਨਹਿਰਾਂ ਅਤੇ ਸੂਇਆਂ ਵਿੱਚ ਬੱਚੇ ‘ਤੇ ਆਮ ਵਿਆਕਤੀਆਂ ਦੇ ਨਹਾਉਣ ਅਤੇ ਇੰਨਾਂ ਦੇ ਕਿਨਾਰਿਆਂ ਦੇ ਘੁੰਮਣ ਫਿਰਨ ‘ਤੇ ਧਾਰਾ 163 ਅਧੀਨ ਪੂਰਨ ਤੌਰ ਤੇ ਪਾਬੰਦੀ ਲਗਾਈ ਹੈ। ਇਹ ਹੁਕਮ 30 ਅਗਸਤ 2025 ਤੱਕ ਲਾਗੂ ਰਹਿਣਗੇ।
—–00—–
पंजाब के लिए खतरे की घंटी! भाखड़ा डैम में लगातार बढ़ रहा है जलस्तर, जानें अपडेट
चंडीगढ़/नंगल/रूपनगर/संघोल-टाइम्स/01 जुलाई, 2025 (मलकीत सिंह भामिया, translate by Jatinder Pal Singh) :- पिछले कुछ दिनों से हिमाचल के पहाड़ी इलाकों में हो रही भारी बारिश के कारण हिमाचल के पहाड़ी इलाकों की नदियां बरसाती पानी से लबालब भरी हुई हैं, लेकिन हिमाचल के पहाड़ी इलाकों का बरसाती पानी दो हिस्सों में बंट गया है, एक ब्यास नदी और दूसरी सतलुज। फिलहाल भाखड़ा डैम को डरने की जरूरत नहीं है क्योंकि भाखड़ा ब्यास प्रबंधन बोर्ड पीछे से आने वाले पानी को पहले ही स्टोर कर लेगा, अगर आज भी पानी जमा होता है या और पानी आने की संभावना है तो बीबीएमबी भाखड़ा डैम के फील्ड गेटों से कुछ सीमित पानी छोड़ सकता है, लेकिन आज तक ऐसी कोई स्थिति नजर नहीं आ रही है। आज सुबह 6:00 बजे दर्ज आंकड़ों के अनुसार भाखड़ा बांध का जलस्तर 1576.03 फीट है जोकि खतरे के निशान से करीब 100 फीट low है। भाखड़ा बांध का अंतिम स्तर 1680 फीट है। अगर भाखड़ा बांध की गोबिंद सागर झील में पानी के बहाव की बात करें तो आज 44534 क्यूसेक पानी रिकॉर्ड किया गया है। भाखड़ा बांध टरबाइन के माध्यम से 21025 क्यूसेक पानी छोड़ा जा रहा है, जोकि आगे नंगल बांध में एकत्र होता है और नंगल बांध से 10150 क्यूसेक पानी श्री आनंदपुर साहिब नहर में छोड़ा जा रहा है। बीबीएमबी की नंगल हाइडल नहर में 12350 क्यूसेक पानी छोड़ा जा रहा है। बीबीएमबी के साझेदार राज्यों की मांग के अनुसार नंगल हाइडल नहर से पानी छोड़ा जा रहा है। अगर सतलुज नदी की बात करें तो आज मात्र 650 क्यूसेक पानी सतलुज नदी में छोड़ा जा रहा है। इसके साथ ही जिला मजिस्ट्रेट रूपनगर वरजीत वालिया ने रूपनगर की सीमा में पड़ने वाली अन्य सभी नहरों व नदियों में बच्चों व आम लोगों के नहाने व उनके किनारों पर घूमने पर पूर्ण प्रतिबंध लगाने के आदेश जारी किए हैं। भारी बारिश के कारण भाखड़ा बांध में जल स्तर बढ़ने के कारण भाखड़ा ब्यास प्रबंधन बोर्ड भी सतलुज नदी/नहरों में पानी छोड़ता है और अचानक जल स्तर बढ़ जाता है या कई लोगों को पानी की गहराई का पता नहीं चलता है। जिसके कारण उन्हें ढूंढना बहुत मुश्किल हो जाता है और डूबने का खतरा रहता है। रूपनगर (रोपड़) के डिप्टी कमिश्नर ने रोपड़ की सीमा में पड़ने वाली सतलुज नदी की स्थिति के बारे में एक अधिसूचना जारी की है। धारा 163 के तहत अन्य नदियों, नहरों व नालों के किनारे आम जनता के स्नान व घूमने पर पूर्ण प्रतिबंध लगा दिया गया है। ये आदेश 30 अगस्त, 2025 तक लागू रहेंगे।
—–00—–
Bhakra Dam is continuously growing at the water level, know updates
Chandigarh/Nangal/Rupnagar/Sanghol-Times/ July 01, 2025 (Malkeet Singh Bhamia, translate by Jatinder Pal Singh):- Rivers of Himachal hill areas for the last few days have been full with rainy water in Himachal hilly areas, but water in two parts of Himachal hilly areas is divided into two parts, one Beas River and the other Satluj. At present Bhakra Dam needs not to be afraid because Bhakra Beas Management Board will already store the water coming from behind, if water is still stored today or there is a possibility of water coming, BBMB can leave some limited water from the field gates of Bhakra Dam, but no such situation is seen till date. According to the data recorded at 6:00 am this morning, the water level of the Bhakra dam is 1576.03 feet, which is about 100 feet below the danger mark. The final level of the Bhakra dam is 1680 feet. If you talk about water drift in the Gobind Sea lake of Bhakra Dam, today 44534 cusec water has been recorded. 21025 cusecs water is being released through the Bhakra dam turbine, which further collects in the Nangal dam and 10150 cusecs water from the Nangal dam is being left in the Shri Anandpur Sahib canal. In the BBMB’s nangal hydel canal 12350 cusec water is being released. According to the demand of BBMB’s partners states, water is being released from the Nangal Hydel Canal. If you talk about Satluj River, today only 650 cusec water is being left in the Satluj River. Along with this, district magistrate Rupnagar Varjit Walia has issued a complete ban on the bathing and hanging of children and common people in all other canals and rivers that fall in Rupnagar. Due to increasing water level in the Bhakra dam due to heavy rains, Bhakra Beas Management Board also leaves water in the Satluj river/calls and suddenly rises water level or many do not know the depth of water. Due to which it becomes very difficult to find them and there is a risk of drowning. Deputy Commissioner of Rupnagar (Ropar) has issued a notification about the Satluj River situation falling in the Ropar’s border. Under Section 163, a complete ban on the shower and circulation of the general public on the banks of other rivers, canals and drains have been imposed. These orders will remain applicable till August 30, 2025.