
JUVENILE AMONG FOUR HELD WITH 6KG HEROIN IN AMRITSAR
— KEY ACCUSED SARBJIT ALIAS JOBAN, OPERATING FROM A BORDER-AREA VILLAGE, WAS IN DIRECT CONTACT WITH NOTORIOUS SMUGGLER RANA: DGP GAURAV YADAV—
FURTHER INVESTIGATION IS ON TO ESTABLISH FORWARD AND BACKWARD LINKAGES IN THIS CASE: CP GURPREET SINGH BHULLAR
CHANDIGARH/AMRITSAR/SANGHOL-TIMES/JAGMEET-SINGH/July 26,2025 – In a major strike against cross-border narco-smuggling amidst the ongoing drive to make Punjab a safe and secure state as per directions of Chief Minister Bhagwant Singh Mann, Commissionerate Police Amritsar busted a well-organised heroin trafficking cartel with direct links to Pakistan-based smugglers and arrested four smugglers including a juvenile after recovering 6.1 kg heroin from their possession, said Director General of Police (DGP) Punjab Gaurav Yadav here on Saturday.
Those arrested have been identified as Sarbjit Singh alias Joban (29) of Village Dhanoa in Amritsar, Dharam Singh alias Happy (32) and Kulbir Singh alias Gurdeep Singh alias Thomas (24), both residents of Ajnala in Amritsar and 17-years-old juvenile. Apart from recovering heroin, police teams have also impounded their two motorcycles, they were using to deliver the drug consignments.
DGP Gaurav Yadav said that preliminary investigations have revealed that the key accused Sarbjit alias Joban, operating from a border-area village, was in direct contact with notorious smuggler Rana across the border. He is arrested along with a juvenile, with 1 Kg heroin recovered from them, he said.
The DGP said that the interrogation of duo arrested led to the arrest of two more smugglers — Dharam Singh and Kulbir Singh — from Ajnala and over 5 Kg heroin seized from their possession.
Sharing more details, Commissioner of Police (CP) Amritsar Gurpreet Singh Bhullar said that arrested smuggler Sarbjit alias joban used to retrieved the consignments from the locations provided to him by the Pak-based smugglers, who were using drones to deliver the consignments. Upon interrogation, accused Sarbjit disclosed that he used to deliver 4-5 kgs of Heroin in single consignment and has also delivered weapon consignments, he said.
The CP said that probe has also revealed that the arrested Juvenile was also in direct contact with PAK-based smuggler Rana. Further investigation is on to establish forward and backward linkages in this case, he said.
In this regard, two separate cases— FIR no. 45 Dated 24-07-2025 under sections 21-C and 29 of the NDPS Act has been registered at Police Station Airport in Amritsar and FIR No. 142 Dated 23-07-25 has been regitered under sections 21-C, 25 and 29 of the NDPS Act at Police Station Chheharta in Amritsar.
————-
ਅੰਮ੍ਰਿਤਸਰ ਵਿੱਚ ਇੱਕ ਨਾਬਾਲਗ ਸਮੇਤ ਚਾਰ ਤਸਕਰ ਕਾਬੂ; 6 ਕਿਲੋਗ੍ਰਾਮ ਹੈਰੋਇਨ ਬਰਾਮਦ
— ਸਰਹੱਦੀ ਪਿੰਡ ਤੋਂ ਤਸਕਰੀ ਕਰਨ ਵਾਲਾ ਮੁੱਖ ਦੋਸ਼ੀ ਸਰਬਜੀਤ ਉਰਫ਼ ਜੋਬਨ ਬਦਨਾਮ ਤਸਕਰ ਰਾਣਾ ਨਾਲ ਸਿੱਧੇ ਸੰਪਰਕ ਵਿੱਚ ਸੀ: ਡੀਜੀਪੀ ਗੌਰਵ ਯਾਦਵ
— ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ: ਸੀਪੀ ਗੁਰਪ੍ਰੀਤ ਸਿੰਘ ਭੁੱਲਰ
ਚੰਡੀਗੜ੍ਹ,ਅੰਮ੍ਰਿਤਸਰ/CHANDIGARH/AMRITSAR/SANGHOL-TIMES/JAGMEET-SINGH/July 26,2025 –
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਸਰਹੱਦ ਪਾਰੋਂ ਚੱਲ ਰਹੇ ਨਾਰਕੋ-ਤਸਕਰੀ ਨੈੱਟਵਰਕ ਨੂੰ ਕਰਾਰਾ ਝਟਕਾ ਦਿੰਦਿਆਂ, ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਪਾਕਿਸਤਾਨ ਅਧਾਰਿਤ ਤਸਕਰਾਂ ਨਾਲ ਜੁੜੇ ਸੰਗਠਿਤ ਹੈਰੋਇਨ ਤਸਕਰੀ ਕਾਰਟੈਲ ਦੇ ਨਾਬਾਲਗ ਸਮੇਤ ਚਾਰ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਇਸ ਕਾਰਟੇਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਵੱਲੋਂ ਉਨ੍ਹਾਂ ਦੇ ਕਬਜ਼ੇ ਵਿੱਚੋਂ 6.1 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਰਬਜੀਤ ਸਿੰਘ ਉਰਫ਼ ਜੋਬਨ (29) ਵਾਸੀ ਪਿੰਡ ਧਨੋਆ, ਅੰਮ੍ਰਿਤਸਰ, ਧਰਮ ਸਿੰਘ ਉਰਫ਼ ਹੈਪੀ (32) ਅਤੇ ਕੁਲਬੀਰ ਸਿੰਘ ਉਰਫ਼ ਗੁਰਦੀਪ ਸਿੰਘ ਉਰਫ਼ ਥਾਮਸ (24) ਦੋਵੇਂ ਵਾਸੀ ਅਜਨਾਲਾ, ਅੰਮ੍ਰਿਤਸਰ ਅਤੇ ਇੱਕ 17 ਸਾਲਾ ਨਾਬਾਲਗ ਵਜੋਂ ਹੋਈ ਹੈ। ਹੈਰੋਇਨ ਬਰਾਮਦ ਕਰਨ ਤੋਂ ਇਲਾਵਾ, ਪੁਲਿਸ ਟੀਮਾਂ ਨੇ ਉਨ੍ਹਾਂ ਦੇ ਦੋ ਮੋਟਰਸਾਈਕਲ, ਜਿਨ੍ਹਾਂ ਦੀ ਵਰਤੋਂ ਉਹ ਨਸ਼ੀਲੇ ਪਦਾਰਥਾਂ ਦੀ ਖੇਪ ਡਿਲੀਵਰ ਕਰਨ ਲਈ ਕਰ ਰਹੇ ਸਨ, ਵੀ ਜ਼ਬਤ ਕਰ ਲਏ ਹਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁੱਖ ਦੋਸ਼ੀ ਸਰਬਜੀਤ ਉਰਫ਼ ਜੋਬਨ, ਜੋ ਕਿ ਸਰਹੱਦੀ ਖੇਤਰ ਦੇ ਇੱਕ ਪਿੰਡ ਤੋਂ ਤਸਕਰੀ ਦਾ ਧੰਦਾ ਕਰ ਰਿਹਾ ਸੀ, ਸਰਹੱਦ ਪਾਰ ਦੇ ਬਦਨਾਮ ਤਸਕਰ ਰਾਣਾ ਨਾਲ ਸਿੱਧੇ ਸੰਪਰਕ ਵਿੱਚ ਸੀ। ਉਨ੍ਹਾਂ ਦੱਸਿਆ ਕਿ ਉਸ ਨੂੰ ਇੱਕ ਨਾਬਾਲਗ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਹਨਾਂ ਕੋਲੋਂ 1 ਕਿਲੋ ਹੈਰੋਇਨ ਬਰਾਮਦ ਹੋਈ ਹੈ।
ਡੀਜੀਪੀ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਦੋਵਾਂ ਵਿਅਕਤੀਆਂ ਤੋਂ ਪੁੱਛਗਿੱਛ ਉਪਰੰਤ ਅਜਨਾਲਾ ਤੋਂ ਦੋ ਹੋਰ ਤਸਕਰਾਂ – ਧਰਮ ਸਿੰਘ ਅਤੇ ਕੁਲਬੀਰ ਸਿੰਘ – ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 5 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਜ਼ਬਤ ਕੀਤੀ ਗਈ।
ਹੋਰ ਵੇਰਵੇ ਸਾਂਝੇ ਕਰਦਿਆਂ ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗ੍ਰਿਫ਼ਤਾਰ ਤਸਕਰ ਸਰਬਜੀਤ ਉਰਫ਼ ਜੋਬਨ ਪਾਕਿਸਤਾਨ ਅਧਾਰਿਤ ਤਸਕਰਾਂ ਜੋ ਖੇਪਾਂ ਪਹੁੰਚਾਉਣ ਲਈ ਡਰੋਨ ਦੀ ਵਰਤੋਂ ਕਰ ਰਹੇ ਸਨ, ਵੱਲੋਂ ਦੱਸੇ ਗਏ ਟਿਕਾਣਿਆਂ ਤੋਂ ਖੇਪਾਂ ਪ੍ਰਾਪਤ ਕਰਦਾ ਸੀ। ਪੁੱਛਗਿੱਛ ਦੌਰਾਨ ਦੋਸ਼ੀ ਸਰਬਜੀਤ ਨੇ ਖੁਲਾਸਾ ਕੀਤਾ ਕਿ ਉਹ ਇੱਕ ਖੇਪ ਵਿੱਚ 4-5 ਕਿਲੋ ਹੈਰੋਇਨ ਡਿਲੀਵਰ ਕਰਦਾ ਸੀ ਅਤੇ ਉਹ ਹਥਿਆਰਾਂ ਦੀਆਂ ਖੇਪਾਂ ਵੀ ਡਿਲੀਵਰ ਚੁੱਕਾ ਹੈ।
ਸੀਪੀ ਨੇ ਦੱਸਿਆ ਕਿ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਨਾਬਾਲਗ ਪਾਕਿਸਤਾਨ ਅਧਾਰਿਤ ਤਸਕਰ ਰਾਣਾ ਦੇ ਸਿੱਧੇ ਸੰਪਰਕ ਵਿੱਚ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੇ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ।
ਇਸ ਸਬੰਧੀ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ ਜਿਸ ਵਿੱਚ ਐਫਆਈਆਰ ਨੰਬਰ 45 ਮਿਤੀ 24-07-2025 ਨੂੰ ਐਨਡੀਪੀਐਸ ਐਕਟ ਦੀ ਧਾਰਾ 21-ਸੀ ਅਤੇ 29 ਅਧੀਨ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਏਅਰਪੋਰਟ ਵਿਖੇ ਦਰਜ ਕੀਤੀ ਗਈ ਹੈ ਅਤੇ ਐਫਆਈਆਰ ਨੰਬਰ 142 ਮਿਤੀ 23-07-25 ਨੂੰ ਐਨਡੀਪੀਐਸ ਐਕਟ ਦੀ ਧਾਰਾ 21-ਸੀ, 25 ਅਤੇ 29 ਅਧੀਨ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਛੇਹਰਟਾ ਵਿਖੇ ਦਰਜ ਕੀਤੀ ਗਈ ਹੈ।
———
अमृतसर में एक नाबालिग समेत चार तस्कर काबू; 6 किलोग्राम हेरोइन बरामद
— सरहदी गांव से तस्करी करने वाला मुख्य दोषी सरबजीत उर्फ जोबन बदनाम तस्कर राणा से सीधे संपर्क में था: डीजीपी गौरव यादव
— इस मामले में आगे-पीछे के संबंध स्थापित करने के लिए और जांच जारी है: सीपी गुरप्रीत सिंह भुल्लर
चंडीगढ़अमृतसर/CHANDIGARH/AMRITSAR/SANGHOL-TIMES/JAGMEET-SINGH/July 26,2025-
मुख्यमंत्री भगवंत सिंह मान के दिशा-निर्देशों अनुसार पंजाब को सुरक्षित राज्य बनाने के लिए चलाई गई व्यापक मुहिम दौरान सरहद पार से चल रहे नार्को-तस्करी नेटवर्क को करारा झटका देते हुए, कमिश्नरेट पुलिस अमृतसर ने पाकिस्तान आधारित तस्करों से जुड़े संगठित हेरोइन तस्करी कार्टेल के नाबालिग समेत चार तस्करों को गिरफ्तार करके इस कार्टेल का पर्दाफाश किया है। पुलिस द्वारा उनके कब्जे में से 6.1 किलो हेरोइन बरामद की गई है। यह जानकारी आज यहां डायरेक्टर जनरल ऑफ पुलिस (डीजीपी) पंजाब गौरव यादव ने दी।
गिरफ्तार किए गए व्यक्तियों की पहचान सरबजीत सिंह उर्फ जोबन (29) निवासी गांव धनोआ, अमृतसर, धरम सिंह उर्फ हैप्पी (32) और कुलबीर सिंह उर्फ गुरदीप सिंह उर्फ थॉमस (24) दोनों निवासी अजनाला, अमृतसर और एक 17 वर्षीय नाबालिग के रूप में हुई है। हेरोइन बरामद करने के अलावा, पुलिस टीमों ने उनके दो मोटरसाइकिल, जिनका इस्तेमाल वे नशीले पदार्थों की खेप डिलीवर करने के लिए कर रहे थे, भी जब्त कर लिए हैं।
डीजीपी गौरव यादव ने बताया कि प्रारंभिक जांच से पता लगा है कि मुख्य दोषी सरबजीत उर्फ जोबन, जो कि सरहदी क्षेत्र के एक गांव से तस्करी का धंधा कर रहा था, सरहद पार के बदनाम तस्कर राणा से सीधे संपर्क में था। उन्होंने बताया कि उसे एक नाबालिग समेत गिरफ्तार किया गया है और इनके पास से 1 किलो हेरोइन बरामद हुई है।
डीजीपी ने कहा कि गिरफ्तार किए गए दोनों व्यक्तियों से पूछताछ उपरांत अजनाला से दो और तस्करों – धरम सिंह और कुलबीर सिंह – को गिरफ्तार किया गया और उनके कब्जे से 5 किलोग्राम से अधिक हेरोइन जब्त की गई।
और जानकारी साझा करते हुए पुलिस कमिश्नर (सीपी) अमृतसर गुरप्रीत सिंह भुल्लर ने बताया कि गिरफ्तार तस्कर सरबजीत उर्फ जोबन पाकिस्तान आधारित तस्करों, जो खेपें पहुंचाने के लिए ड्रोन का इस्तेमाल कर रहे थे, द्वारा बताए गए ठिकानों से खेपें प्राप्त करता था। पूछताछ दौरान दोषी सरबजीत ने खुलासा किया कि वह एक खेप में 4-5 किलो हेरोइन डिलीवर करता था और वह हथियारों की खेपें भी डिलीवर कर चुका है।
सीपी ने बताया कि जांच से यह भी पता लगा है कि गिरफ्तार किया गया नाबालिग पाकिस्तान आधारित तस्कर राणा के सीधे संपर्क में था। उन्होंने बताया कि इस मामले के आगे-पीछे के संबंध स्थापित करने के लिए और जांच जारी है।
इस संबंध में दो अलग-अलग मामले दर्ज किए गए हैं, जिनमें एफआईआर नंबर 45 दिनांक 24-07-2025 को एनडीपीएस एक्ट की धारा 21-सी और 29 अधीन अमृतसर के पुलिस स्टेशन एयरपोर्ट में दर्ज की गई है और एफआईआर नंबर 142 दिनांक 23-07-25 को एनडीपीएस एक्ट की धारा 21-सी, 25 और 29 अधीन अमृतसर के पुलिस स्टेशन छेहर्टा में दर्ज की गई है।
———