
ਵਿਧਾਇਕ ਅਨਮੋਲ ਗਗਨ ਮਾਨ ਨੂੰ ਵਿਧਾਨ ਸਭਾ ਕਮੇਟੀ ਤੋ ਹੋਈ ਛੁੱਟੀ,ਰਾਜਪੁਰਾ ਤੋਂ ਵਿਧਾਇਕਾ ਨੀਨਾ ਮਿੱਤਲ ਨੂੰ ਕਮੇਟੀ ਦਾ ਬਾਕੀ ਸਮੇਂ ਲਈ ਮੈਂਬਰ ਨਿਯੁਕਤ
ਐਸ-ਐਸ-ਨਗਰ,ਮੋਹਾਲੀ/SANGHOL-TIMES/10ਅਗਸਤ,2025(ਮਲਕੀਤ-ਸਿੰਘ-ਭਾਮੀਆ) :- ਪੰਜਾਬੀ ਗਾਇਕਾ, ਸਾਬਕਾ ਮੰਤਰੀ ਅਤੇ ਵਿਧਾਇਕਾ ਅਨਮੋਲ ਗਗਨ ਮਾਨ ਨੇ ਭਾਵੇ ਵਿਧਾਇਕ ਦੇ ਅਹੁਦੇ ਤੋਂ ਅਪਣਾ ਅਸਤੀਫਾ ਵਾਪਸ ਲੈ ਲਿਆ ਹੈ, ਪਰ ਉਨਾਂ ਨੂੰ ਵਿਧਾਨ ਸਭਾ ਦੀ ਕੁਐਸਚਨ ਐਡ ਰੈਫਰੈਂਸ ਕਮੇਟੀ ਤੋਂ ਸਾਲ 2025 -26 ਲਈ ਹਟਾ ਦਿੱਤਾ ਗਿਆ ਹੈ। ਹੁਣ ਉਨਾਂ ਦੀ ਥਾਂ ਰਾਜਪੁਰਾ ਤੋਂ ਵਿਧਾਇਕਾ ਨੀਨਾ ਮਿੱਤਲ ਨੂੰ ਕਮੇਟੀ ਦਾ ਬਾਕੀ ਸਮੇਂ ਲਈ ਮੈਂਬਰ ਨਿਯੁਕਤ ਕੀਤਾ ਗਿਆ ਹੈ। ਵਿਧਾਨ ਸਭਾ ਵੱਲੋਂ ਜਾਰੀ ਆਦੇਸ਼ ਵਿੱਚ ਲਿਖਿਆ ਗਿਆ ਹੈ ਕਿ ਵਿਧਾਨ ਸਭਾ ਦੇ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੇ ਨਿਯਮ 183 ਤਹਿਤ ਇਹ ਕਾਰਵਾਈ ਕੀਤੀ ਹੈ। ਅਨਮੋਲ ਗਗਨ ਮਾਨ ਦੀ ਜਗ੍ਹਾ ਨੀਨਾ ਮਿੱਤਲ ਨੂੰ ਕਮੇਟੀ ਵਿੱਚ ਬਾਕੀ ਸਮੇਂ ਲਈ ਮੈਂਬਰ ਨਾਮਜ਼ਦ ਕੀਤਾ ਗਿਆ ਹੈ।
—–00—-
विधायक अनमोल गगन मान विधानसभा समिति से बर्खास्त, राजपुरा विधायक नीना मित्तल शेष अवधि के लिए समिति की सदस्य नियुक्त
एस-एस-नगर,मोहाली/संघोल-टाइम्स/10अगस्त,2025 (मलकीत-सिंह-भामिया) :- पंजाबी गायिका, पूर्व मंत्री एवं विधायक अनमोल गगन मान ने विधायक पद से अपना इस्तीफा वापस ले लिया है, लेकिन उन्हें वर्ष 2025-26 के लिए विधानसभा की प्रश्न एवं संदर्भ समिति से हटा दिया गया है। अब उनकी जगह राजपुरा विधायक नीना मित्तल को शेष अवधि के लिए समिति का सदस्य नियुक्त किया गया है। विधानसभा द्वारा जारी आदेश में कहा गया है कि विधानसभा अध्यक्ष ने पंजाब विधानसभा के नियम 183 के तहत यह कार्रवाई की है। अनमोल गगन मान के स्थान पर नीना मित्तल को शेष अवधि के लिए समिति का सदस्य नामित किया गया है।