
ਮੁਸੀਬਤ ‘ਚ ਪੰਜਾਬ- ਸਕੂਲਾਂ ‘ਚ ਵਧੀਆਂ ਛੁੱਟੀਆਂ, ਜਾਣੋ ਹੁਣ ਕਿੰਨੀ ਤਰੀਕ ਨੂੰ ਖੁੱਲ੍ਹਣਗੇ ਸਕੂਲ ?
ਚੰਡੀਗੜ੍ਹ/SANGHOL-TMES/03 ਸਤੰਬਰ,2025(ਮਲਕੀਤ ਸਿੰਘ ਭਾਮੀਆਂ) :- ਪੰਜਾਬ ‘ਚ ਭਾਰੀ ਮੀਂਹ ਕਾਰਨ ਹੜ੍ਹਾਂ ਦੀ ਸਥਿਤੀ ਵਧਦੀ ਜਾ ਰਹੀ ਹੈ। ਇਸਦੇ ਮੱਦੇਨਜ਼ਰ ਪੰਜਾਬ ਦੇ ਸਿੱਖਿਆ ਅਦਾਰਿਆਂ ‘ਚ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। ਇਸਦਾ ਐਲਾਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕੀਤਾ ਗਿਆ ਹੈ। ਦੱਸ ਦੇਈਏ ਕਿ ਹਰਜੋਤ ਸਿੰਘ ਬੈਂਸ ਨੇ ਅਪਣੇ ਸ਼ੋਸ਼ਲ ਮੀਡੀਆ ਅਕਾਉਂਟ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਹੈ, “ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਧਿਆਨ ‘ਚ ਰੱਖਦੇ ਹੋਏ ਸੂਬੇ ਦੇ ਸਾਰੇ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ, ਪ੍ਰਾਈਵੇਟ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਪੋਲੀਟੈਕਨੀਕਲ ਕਾਲਜਾਂ ‘ਚ 07 ਸਤੰਬਰ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸੂਬੇ ਭਰ ‘ਚ ਲਗਾਤਾਰ ਪੈ ਰਹੇ ਮੀਂਹ ਨੇ ਲੋਕਾਂ ਦੇ ਨਾਲ ਸਰਕਾਰ ਦੀ ਵੀ ਚਿੰਤਾ ਵਧਾ ਦਿੱਤੀ ਹੈ। ਪਿੱਛਲੇ ਦਿਨਾਂ ਤੋਂ ਪੰਜਾਬ ਭਰ ਦੇ ਵੱਖ – ਵੱਖ ਇਲਾਕਿਆਂ ‘ਚ ਭਾਰੀ ਮੀਂਹ ਪੈਣ ਦਾ ਐਲਾਨ ਲਗਾਇਆ ਜਾ ਰਿਹਾ ਹੈ, ਜਿਸਨੂੰ ਦੇਖਦੇ ਹੋੇਏ ਸੂਬੇ ਦੇ ਸਾਰੇ ਪ੍ਰਾਇਮਰੀ, ਸੈਕੰਡਰੀ, ਸੀਨੀਅਰ ਸੈਕੰਡਰੀ ਸਰਕਾਰੀ ‘ਤੇ ਪ੍ਰਾਈਵੇਟ ਸਕੂਲਾਂ ਨੂੰ 07 ਸਤੰਬਰ 2025 ਤੱਕ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸੂਬਾ ਸਰਕਾਰ ਵੱਲੋਂ ਮੌਸਮ ਦੀ ਖਰਾਬੀ ਨੂ ਧਿਆਨ ‘ਚ ਰੱਖਦੇ ਹੋਏ 27 ਅਗਸਤ ਤੋਂ 30 ਅਗਸਤ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋ ਬਾਅਦ ਛੁੱਟੀਆਂ ਵਧਾ ਕੇ 03 ਸਤੰਬਰ ਤੱਕ ਕਰ ਦਿੱਤੀਆਂ ਗਈਆਂ ਸਨ। ਪਰ ਹੁਣ ਛੁੱਟੀਆਂ ਹੋਰ ਅੱਗੇ ਵਧਾ ਕੇ 07 ਸਤੰਬਰ ਤੱਕ ਕਰ ਦਿੱਤੀਆਂ ਗਈਆਂ ਹਨ।
—–00—–
चंडीगढ़/SANGHOL-TIMES/03 सितंबर,2025(मलकीत सिंह भामिया):- भारी बारिश के कारण पंजाब में बाढ़ की स्थिति बढ़ती जा रही है। इसे देखते हुए पंजाब के शिक्षण संस्थानों में छुट्टियां बढ़ा दी गई हैं। इसकी घोषणा पंजाब के शिक्षा मंत्री हरजोत सिंह बैंस ने की है। आपको बता दें कि हरजोत सिंह बैंस ने अपने सोशल मीडिया अकाउंट पर एक पोस्ट शेयर करते हुए लिखा है, “माननीय मुख्यमंत्री पंजाब भगवंत मान के निर्देशानुसार, पंजाब में बाढ़ की स्थिति को ध्यान में रखते हुए, राज्य के सभी सरकारी, सहायता प्राप्त, मान्यता प्राप्त, निजी स्कूलों, कॉलेजों, विश्वविद्यालयों और पॉलिटेक्निक कॉलेजों में 07 सितंबर तक छुट्टियों की घोषणा की गई है।” राज्य भर में लगातार हो रही बारिश ने लोगों के साथ-साथ सरकार की भी चिंता बढ़ा दी है। पिछले कुछ दिनों से पंजाब भर के अलग-अलग इलाकों में भारी बारिश हो रही है, जिसे देखते हुए राज्य के सभी प्राथमिक, माध्यमिक, वरिष्ठ माध्यमिक सरकारी और निजी स्कूलों को 07 सितंबर 2025 तक बंद रखने का ऐलान किया गया है। गौरतलब है कि खराब मौसम को ध्यान में रखते हुए राज्य सरकार ने 27 अगस्त से 30 अगस्त तक छुट्टियों का ऐलान किया था, जिसके बाद छुट्टियों को 03 सितंबर तक बढ़ा दिया गया था। लेकिन अब छुट्टियों को आगे बढ़ाकर 07 सितंबर कर दिया गया है।