
Punjab Flood : ਹੜ੍ਹਾਂ ਨੇ ਸਥਿਤੀ ਨੂੰ ਹੋਰ ਵਿਗਾੜਿਆ, ਭਾਖੜਾ ਡੈਮ ਦੇ ਫਲੱਡ ਗੇਟ 08 ਫੁੱਟ ਤੱਕ ਖੋਲ੍ਹੇ ਗਏ
ਨੰਗਲ/SANGHOL-TIMES/03 ਸਤੰਬਰ,2025( ਮਲਕੀਤ ਸਿੰਘ ਭਾਮੀਆਂ) :- ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਦਿਨੋ – ਦਿਨ ਵਿਗੜਦੀ ਜਾ ਰਹੀ ਹੈ। ਭਾਖੜਾ ਡੈਮ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ। ਫਲੱਡ ਗੇਟ 08 ਫੁੱਟ ਤੱਕ ਖੋਲ੍ਹ ਦਿੱਤੇ ਗਏ ਹਨ ਅਤੇ ਲੱਗਭਗ 73,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਨੰਗਲ ਹਾਈਡਲ ਚੈਨਲ ਅਤੇ ਸ਼੍ਰੀ ਆਨੰਦਪੁਰ ਸਾਹਿਬ ਹਾਈਡਲ ਚੈਨਲ ਵਿੱਚ ਤਰੇੜਾਂ ਕਾਰਨ, ਭਾਖੜਾ ਡੈਮ ਤੋਂ ਛੱਡਿਆ ਗਿਆ ਪਾਣੀ ਹੁਣ ਸਿੱਧਾ ਨੰਗਲ ਡੈਮ ਤੋਂ ਸਤਲੁਜ ਦਰਿਆ ਵਿੱਚ ਜਾ ਰਿਹਾ ਹੈ। ਅਧਿਕਾਰੀਆਂ ਅਨੁਸਾਰ ਇਹ ਕਦਮ ਮਜਬੂਰੀ ਵਿੱਚ ਚੁੱਕਿਆ ਗਿਆ ਹੈ। ਇਸ ਕਾਰਨ ਸਤਲੁਜ ਦੇ ਕੱਢੇ ਸਥਿਤ ਰੋਪੜ, ਲੁਧਿਅਣਾ, ਜਲੰਧਰ, ਕਪੂਰਥਲਾ, ਤਰਨਤਾਰਨ, ਫਾਜਿਲਕਾ ਅਤੇ ਫਿਰੋਜ਼ਪੁਰ ਵਿੱਚ ਸਥਿਤੀ ਗੰਭੀਰ ਹੋ ਗਈ ਹੈ। ਮੰਗਲਵਾਰ ਨੂੰ ਜਲੰਧਰ ਅਤੇ ਕਪੂਰਥਲਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਲਗਾਤਾਰ ਮੀਂਹ ਜਾਰੀ ਰਿਹਾ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨ ਭਾਰੀ ਮੀਂਹ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ। ਸੋਮਵਾਰ ਤੱਕ ਸਿਰਫ 16 ਜਿਲ੍ਹੇ ਹੜ੍ਹਾਂ ਦੀ ਲਪੇਟ ਵਿੱਚ ਸਨ, ਹੁਣ ਸਾਰੇ ਜਿਲ੍ਹੇ ਹੜ੍ਹਾਂ ਤੋਂ ਪ੍ਰਭਾਵਿਤ ਹਨ। ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ 30 ਤੱਕ ਪਹੁੰਚ ਗਈ ਹੈ। ਸਰਕਾਰ ਵੱਲੋਂ ਜਾਰੀ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਸੂਬੇ ਦੇ 1400 ਪਿੰਡਾਂ ਦੇ 3,54 ਲੱਖ ਲੋਕ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ। 1,48 ਲੱਖ ਹੈਕਟੇਅਰ ਵਿੱਚ ਫਸਲਾਂ ਤਬਾਹ ਹੋ ਗਈਆਂ ਹਨ। ਗੁਰਦਾਸਪੁਰ, ਅੰਮ੍ਰਿਤਸਰ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ ਸੱਭ ਤੋਂ ਵੱਧ ਨੁਕਸਾਨ ਹੋਇਆ ਹੈ। ਗੁਰਦਾਸਪੁਰ ਵਿੱਚ 40 ਹਜ਼ਾਰ, ਅੰਮ੍ਰਿਤਸਰ ਵਿੱਚ 23 ਹਜ਼ਾਰ, ਮਾਨਸਾ ਵਿੱਚ 27 ਹਜ਼ਾਰ ਹੈਕਟੇਅਰ ਅਤੇ ਫਿਰੋਜ਼ਪੁਰ ਵਿੱਚ 14 ਹਜ਼ਾਰ ਖੜ੍ਹੀਆਂ ਫਸਲਾਂ ਤਬਾਹ ਹੋ ਗਈਆਂ ਹਨ। ਰਾਹਤ ਅਤੇ ਬਚਾਅ ਕਾਰਜ ਵੀ ਤੇਜ਼ ਰਫਤਾਰ ਨਾਲ ਚੱਲ ਰਿਹਾ ਹੈ। 114 ਕਿਸ਼ਤੀਆਂ ਅਤੇ ਇੱਕ ਹੈਲੀਕਾਪਟਰ ਤਾਇਨਾਤ ਕੀਤਾ ਗਿਆ ਹੈ। ਬੁਲੇਟਿਨ ਅਨੁਸਾਰ, ਹੁਣ ਤੱਕ 19,597 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪੁਹਚਾਇਆ ਗਿਆ ਹੈ। ਰਾਸ਼ਟਰੀ ਆਫਤ ਪ੍ਰਬੰਧਨ ਦੀਆਂ 20 ਟੀਮਾਂ ਤੋਂ ਇਲਾਵਾ, ਹਵਾਈ ਸੈਨਾ, ਜਲ ਸੈਨਾ, ਫੋਜ ਅਤੇ ਬੀਐਸਐਫ ਦੇ ਜਵਾਨ ਵੀ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਹਨ। ਪਰ ਫੇਰ ਵੀ ਹਾਲਤ ਕੰਟਰੋਲ ਵਿਚ ਹਨ। ਨੁਕਸਾਨ ਤਾਂ ਬੁਹਤ ਹੋ ਗਿਆ ਹੈ। ਫਸਲਾਂ ਤਬਾਹ ਹੋ ਗਈਆਂ ਨੇ।
—-00—-
पंजाब बाढ़: बाढ़ से हालात बिगड़े, भाखड़ा बांध के फ्लड गेट 08 फीट तक खोले गए
नंगल/संघोल-टाइम्स/03 सितंबर,2025(मलकीत सिंह भामिया) :- पंजाब में बाढ़ की स्थिति दिन-प्रतिदिन बिगड़ती जा रही है। भाखड़ा बांध का जलस्तर खतरे के निशान से नीचे है। फ्लड गेट 08 फीट तक खोल दिए गए हैं और करीब 73,000 क्यूसेक पानी छोड़ा जा रहा है। नंगल हाइडल चैनल और श्री आनंदपुर साहिब हाइडल चैनल में दरार आने के कारण भाखड़ा बांध से छोड़ा गया पानी अब नंगल बांध से सीधे सतलुज नदी में जा रहा है। अधिकारियों के अनुसार यह कदम मजबूरी में उठाया गया है। इसके चलते सतलुज के किनारे बसे रोपड़, लुधियाना, जालंधर, कपूरथला, तरनतारन, फाजिल्का और फिरोजपुर में स्थिति गंभीर हो गई है। मंगलवार को जालंधर और कपूरथला समेत कई जिलों में लगातार बारिश जारी रही। मौसम विभाग ने अगले तीन दिनों तक भारी बारिश की चेतावनी भी जारी की है। सोमवार तक केवल 16 जिले बाढ़ की चपेट में थे, अब सभी जिले बाढ़ से प्रभावित हैं। बाढ़ से मरने वालों की संख्या अब 30 तक पहुंच गई है। सरकार की ओर से जारी बुलेटिन में कहा गया है कि राज्य के 1400 गांवों के 3.54 लाख लोग बाढ़ से प्रभावित हुए हैं। 1.48 लाख हेक्टेयर में फसलें बर्बाद हो गई हैं। गुरदासपुर, अमृतसर और मानसा जिलों में सबसे ज्यादा नुकसान हुआ है। गुरदासपुर में 40 हजार, अमृतसर में 23 हजार, मानसा में 27 हजार और फिरोजपुर में 14 हजार हेक्टेयर खड़ी फसलें नष्ट हो गई हैं। राहत और बचाव कार्य भी तेजी से चल रहा है। 114 नावें और एक हेलीकॉप्टर तैनात किया गया है। बुलेटिन के अनुसार, अब तक 19,597 लोगों को सुरक्षित स्थानों पर ले जाया गया है। राष्ट्रीय आपदा प्रबंधन की 20 टीमों के अलावा वायु सेना, नौसेना, सेना और बीएसएफ के जवान भी बचाव कार्यों में लगे हुए हैं।