कांग्रेस पार्टी द्वारा राजनीतिक लाभ के लिए गुरु साहिब की तस्वीर का इस्तेमाल सिख भावनाओं का हनन – एडवोकेट धामी
शिरोमणि कमेटी अध्यक्ष ने आरोपियों के खिलाफ मामला दर्ज करने की मांग की

अमृतसर/SANGHOL-TIMES/06नवंबर,2025(Jatinder-Pal-Singh/हरमिंदर-सिंह-नागपाल) – कांग्रेस पार्टी द्वारा राजनीतिक प्रचार के लिए अपने बैनरों में श्री गुरु तेग बहादुर साहिब का शीश लिए भाई जीवन सिंह की तस्वीर का इस्तेमाल करने का नोटिस लेते हुए एडवोकेट हरजिंदर सिंह धामी ने धार्मिक भावनाओं को ठेस पहुंचाने के आरोप में आरोपियों के खिलाफ मामला दर्ज करने की मांग की है। कार्यालय से जारी एक बयान में शिरोमणि कमेटी अध्यक्ष एडवोकेट धामी ने कहा कि गुरु साहिब की तस्वीर पर किसी व्यक्ति की तस्वीर लगाना एक बड़ी गलती है, जिसे बर्दाश्त नहीं किया जा सकता। उन्होंने कहा कि यह बेहद दुखद है कि कांग्रेस पार्टी ने अपनी राजनीतिक स्वार्थवश श्री गुरु तेग बहादुर साहिब जी और भाई जीवन सिंह जी जैसे महान व्यक्तित्वों की तस्वीरों पर अपने राजनीतिक नेताओं की तस्वीरें लगाकर सिख समुदाय की भावनाओं को ठेस पहुँचाई है। उन्होंने कहा कि किसी भी राजनीतिक दल द्वारा सिख गुरुओं की तस्वीरों का इस्तेमाल लोगों को प्रभावित करने के लिए करना गलत है, लेकिन तस्वीरों पर अपने राजनीतिक नेताओं की तस्वीरें छापना उससे भी बड़ी गलती है। एसजीपीसी अध्यक्ष ने कांग्रेस पार्टी से इस कृत्य के लिए सिख समुदाय से तुरंत माफ़ी मांगने को कहा और पुलिस प्रशासन से सिख समुदाय की भावनाओं को ठेस पहुँचाने के लिए ज़िम्मेदार व्यक्तियों के ख़िलाफ़ मामला दर्ज करने की भी माँग की।
———00———
ਕਾਂਗਰਸ ਪਾਰਟੀ ਵੱਲੋਂ ਰਾਜਸੀ ਲਾਹੇ ਲਈ ਗੁਰੂ ਸਾਹਿਬ ਦੀ ਤਸਵੀਰ ਵਰਤਣਾ ਸਿੱਖ ਭਾਵਨਾਵਾਂ ਨਾਲ ਖਿਲਵਾੜ- ਐਡਵੋਕੇਟ ਧਾਮੀ
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੋਸ਼ੀ ਵਿਅਕਤੀਆਂ ’ਤੇ ਪਰਚਾ ਦਰਜ ਕਰਨ ਦੀ ਕੀਤੀ ਮੰਗ
ਅੰਮ੍ਰਿਤਸਰ/SANGHOL-TIMES/06 ਨਵੰਬਰ,2025(ਹਰਮਿੰਦਰ-ਸਿੰਘ-ਨਾਗਪਾਲ) –
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਾਂਗਰਸ ਪਾਰਟੀ ਵੱਲੋਂ ਆਪਣੇ ਸਿਆਸੀ ਪ੍ਰਚਾਰ ਲਈ ਲਗਾਏ ਬੈਨਰਾਂ ’ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਆ ਰਹੇ ਭਾਈ ਜੀਵਨ ਸਿੰਘ ਦੀ ਤਸਵੀਰ ਵਰਤਣ ਦਾ ਨੋਟਿਸ ਲੈਂਦਿਆਂ ਦੋਸ਼ੀਆਂ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਲਈ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ।
ਦਫ਼ਤਰ ਤੋਂ ਜਾਰੀ ਬਿਆਨ ’ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰੂ ਸਾਹਿਬ ਦੀ ਤਸਵੀਰ ਉੱਪਰ ਕਿਸੇ ਸਖ਼ਸ ਦੀ ਫੋਟੋ ਲਗਾਉਣਾ ਵੱਡੀ ਕੁਤਾਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਹ ਬੇਹੱਦ ਦੁਖਦਾਈ ਹੈ ਕਿ ਕਾਂਗਰਸ ਪਾਰਟੀ ਨੇ ਆਪਣੇ ਰਾਜਨੀਤਕ ਮਨੋਰਥ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਜੀਵਨ ਸਿੰਘ ਜੀ ਵਰਗੀਆਂ ਮਹਾਨ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਦੇ ਉੱਪਰ ਆਪਣੇ ਸਿਆਸੀ ਨੇਤਾਵਾਂ ਦੀਆਂ ਫੋਟੋਆਂ ਲਗਾ ਕੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਰਾਜਸੀ ਪਾਰਟੀ ਵੱਲੋਂ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਸਿੱਖ ਗੁਰੂਆਂ ਦੀਆਂ ਤਸਵੀਰਾਂ ਵਰਤਣਾ ਤਾਂ ਗੁਨਾਹ ਹੈ, ਪਰ ਤਸਵੀਰਾਂ ਦੇ ਉੱਪਰ ਆਪਣੇ ਸਿਆਸੀ ਆਗੂਆਂ ਦੀਆਂ ਫੋਟੋ ਛਾਪਣੀਆਂ ਉਸ ਤੋਂ ਵੀ ਵੱਡੀ ਗ਼ਲਤੀ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਹਰਕਤ ਲਈ ਜਿਥੇ ਕਾਂਗਰਸ ਪਾਰਟੀ ਨੂੰ ਤੁਰੰਤ ਸਿੱਖ ਕੌਮ ਪਾਸੋਂ ਮੁਆਫ਼ੀ ਮੰਗਣ ਲਈ ਆਖਿਆ, ਉਥੇ ਹੀ ਪੁਲਿਸ ਪ੍ਰਸ਼ਾਸਨ ਪਾਸੋਂ ਜ਼ੁੰਮੇਵਾਰ ਵਿਅਕਤੀਆਂ ’ਤੇ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਲਈ ਪਰਚਾ ਦਰਜ ਕਰਨ ਦੀ ਮੰਗ ਵੀ ਕੀਤੀ।
——00——–
