पत्रकारों द्वारा नलिन आचार्य को श्रद्धांजलि
चंडीगढ़/संघोल-टाइम्स-न्यूज़/केवल-भारती/23नवंबर,2025- पत्रकार समुदाय ने प्रेस क्लब के पूर्व अध्यक्ष एवं वरिष्ठ पत्रकार मंच के सदस्य नलिन आचार्य को भावभीनी श्रद्धांजलि अर्पित की! वरिष्ठ पत्रकारों ने नलिन आचार्य की स्मृतियों को साझा करते हुए कहा कि मीडिया और धार्मिक क्षेत्र में उनके पचास वर्षों के योगदान को सदैव याद रखा जाएगा। उन्होंने भाईचारे को मजबूत करने के लिए हर मुश्किल और सुख में उनके द्वारा किए गए निरंतर कार्यों की प्रशंसा की और आपसी सहयोग बढ़ाने का आह्वान किया। आज प्रेस क्लब चंडीगढ़ द्वारा दिवंगत अध्यक्ष नलिन की स्मृति में एक शोक सभा का आयोजन किया गया। सभा में वरिष्ठ पत्रकार, क्लब सदस्य और नलिन जी के परिवार के सदस्य शामिल हुए। नलिन जी दो बार प्रेस क्लब के अध्यक्ष रहे और लंबे समय तक क्लब के विभिन्न पदों पर कार्यरत रहे तथा क्लब और उसके सदस्यों की बेहतरी के लिए
अपना सशक्त योगदान दिया।
बीते दिनों नलिनी आचार्य जी का निधन हो गया था।
शोक सभा में वक्ताओं ने परिवार को हर संभव मदद का आश्वासन दिया। परिवार ने सभी से 25 नवंबर को Sector 38, Chandigarh में आयोजित नलिन आचार्य के भोग-पाठ और अनुष्ठान में शामिल होने का अनुरोध किया है। परिवार ने संकट की घड़ी में साथ देने के लिए पत्रकार समुदाय का आभार व्यक्त किया।
——-00——
——-00——
ਪੱਤਰਕਾਰਾਂ ਦੀ ਨਲਿਨ ਅਚਾਰੀਆ ਨੂੰ ਸ਼ਰਧਾਂਜਲੀ !
CHANDIGARH/SANGHOL-TIMES-NEWS/KEWAL-BHARTI/23NOV. –
ਪ੍ਰੈਸ ਕਲੱਬ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਜਰਨਲਿਸਟਸ ਫੋਰਮ ਦੇ ਸਾਥੀ ਨਲਿਨ ਅਚਾਰੀਆ ਨੂੰ ਪੱਤਰਕਾਰ ਭਾਈਚਾਰੇ ਵੱਲੋਂ ਸ਼ੋਕ ਸਭਾ ਕਰਕੇ ਭਾਵਭਿੰਨੀ ਸ਼ਰਧਾਂਜਲੀ ਦਿੱਤੀ ਗਈ!
ਸੀਨੀਅਰ ਪੱਤਰਕਾਰਾਂ ਵਲੋਂ ਨਲਿਨ ਅਚਾਰੀਆ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਗਿਆ ਕਿ ਉਨਾਂ ਦੇ ਪੰਜਾਹ ਸਾਲ ਮੀਡੀਆ ਅਤੇ ਧਾਰਮਿਕ ਖੇਤਰ ਵਿੱਚ ਪਾਏ ਯੋਗਦਾਨ ਨੂੰ ਸਦਾ ਚੇਤੇ ਰੱਖਿਆ ਜਾਵੇਗਾ। ਉਨਾਂ ਵੱਲੋਂ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਹਰ ਦੁੱਖ ਸੁੱਖ ਵਿੱਚ ਲਗਾਤਾਰ ਕੀਤੇ ਕੰਮ ਦੀ ਸ਼ਲਾਘਾ ਕਰਦਿਆਂ ਆਪਸੀ ਸਹਿਯੋਗ ਵਧਾਉਣ ਦਾ ਸੱਦਾ ਦਿੱਤਾ ਗਿਆ ।
ਅੱਜ ਪ੍ਰੈਸ ਕਲੱਬ ਚੰਡੀਗੜ ਵਲੋ ਮਰਹੂਮ ਪ੍ਰਧਾਨ ਨਲਿਨ ਦੀ ਯਾਦ ਵਿੱਚ ਸ਼ੋਕ ਸਭਾ ਕੀਤੀ ਗਈ । ਮੀਟਿੰਗ ਵਿੱਚ ਸੀਨੀਅਰ ਪੱਤਰਕਾਰਾਂ ਸਮੇਤ ਕਲੱਬ ਦੇ ਮੈਂਬਰਾਂ ਅਤੇ ਨਲਿਨ ਜੀ ਦੇ ਪਰਿਵਾਰਕ ਮੈਂਬਰਾਂ ਨੇ ਸ਼ਮੂਲੀਅਤ ਕੀਤੀ । ਨਲਿਨ ਜੀ ਪ੍ਰੈਸ ਕਲੱਬ ਦੇ ਦੋ ਵਾਰ ਪ੍ਰਧਾਨ ਰਹੇ ਅਤੇ ਕਲੱਬ ਦੇ ਵੱਖ ਵੱਖ ਅਹੁਦਿਆਂ ਉਤੇ ਲੰਬਾ ਸਮਾਂ ਕੰਮ ਕਰਦਿਆਂ ਕਲੱਬ ਅਤੇ ਮੈਂਬਰਾਂ ਦੀ ਬੇਹਤਰੀ ਲਈ ਤਕੜਾ ਯੋਗਦਾਨ ਪਾਇਆ । ਨਲਿਨ ਜੀ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ । ਸ਼ੋਕ ਸਭਾ ਵਿੱਚ ਬੁਲਾਰਿਆਂ ਨੇ ਪਰਿਵਾਰ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ। ਪਰਿਵਾਰ ਵਲੋਂ ਨਲਿਨ ਅਚਾਰੀਆ ਦੀ 25 ਨਵੰਬਰ ਨੂੰ ਚੰਡੀਗੜ ਰੱਖੀ ਰਸਮ ਕਿਰਿਆ ਅਤੇ ਪਾਠ ਦੇ ਭੋਗ ਵਿੱਚ ਸਾਰਿਆਂ ਨੂੰ ਸ਼ਾਮਲ ਹੋਣ ਦੀ ਬੇਨਤੀ ਕੀਤੀ ਗਈ ਹੈ । ਪਰਿਵਾਰ ਨੇ ਮੁਸੀਬਤ ਵਿੱਚ ਸਾਥ ਦੇਣ ਲਈ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕੀਤਾ।
