विधायक कुलजीत सिंह रंधावा द्वारा मुख्यमंत्री तीर्थ यात्रा योजना के तहत गांव निंबूआं से यात्रियों की बस धार्मिक स्थलों के दर्शनों के लिए रवाना की
अमृतसर की तीन दिवसीय यात्रा के दौरान यात्री दरबार साहिब, दुर्गियाना मंदिर, जलियांवाला बाग, भगवान वाल्मीकि तीर्थ स्थल और वाघा सीमा का दौरा करेंगे
यात्रियों के आने-जाने, रहने और भोजन का प्रबंध पंजाब सरकार द्वारा निःशुल्क
मुख्यमंत्री तीर्थ यात्रा आपसी भाईचारे और सांझी संस्कृति का संदेश: यात्री
डेराबस्सी(साहिबज़ादा-अजीत-सिंह-नगर)SANGHOL-TIMES/JATINDER-PAL-SINGH/08फरवरी,2026-
विधायक कुलजीत सिंह रंधावा द्वारा रविवार को मुख्यमंत्री तीर्थ यात्रा योजना के तहत गांव निंबूआं से यात्रियों की बस धार्मिक और ऐतिहासिक स्थलों के दर्शनों के लिए रवाना की गई।
इस मौके पर उन्होंने कहा कि मुख्यमंत्री पंजाब श्री भगवंत सिंह मान के नेतृत्व वाली पंजाब सरकार द्वारा श्रद्धालुओं के लिए शुरू की गई मुख्यमंत्री तीर्थ यात्रा योजना के अंतर्गत यात्रियों के आने-जाने, रहने और खाने-पीने का पूरा प्रबंध सरकार द्वारा बिल्कुल निःशुल्क किया जाता है।
विधायक रंधावा ने बताया कि अमृतसर की तीन दिवसीय यात्रा के दौरान यात्री दरबार साहिब, दुर्गियाना मंदिर, जलियांवाला बाग, भगवान वाल्मीकि तीर्थ स्थल और वाघा सीमा का दौरा करेंगे। उन्होंने कहा कि यात्रियों की सुविधा के लिए सभी आवश्यक प्रबंध किए गए हैं ताकि किसी को कोई असुविधा न हो।
उन्होंने कहा कि बुजुर्ग अवस्था के कारण कई श्रद्धालु तीर्थ स्थलों के दर्शनों से वंचित रह जाते थे, इसलिए पंजाब सरकार द्वारा एक सराहनीय पहल करते हुए मुख्यमंत्री तीर्थ यात्रा योजना शुरू की गई है।
उन्होंने श्रद्धालुओं को शुभकामनाएं देते हुए कहा कि सरकार द्वारा लोगों की आस्था और श्रद्धा को ध्यान में रखते हुए यह जनहितकारी पहल की गई है। उन्होंने कहा कि पंजाब सरकार ऐसी लोक कल्याणकारी योजनाओं के माध्यम से हर वर्ग तक सुविधाएं पहुंचा रही है। उन्होंने बताया कि इस योजना का मुख्य उद्देश्य बुजुर्गों और श्रद्धालुओं को आसान, सुरक्षित और निःशुल्क तीर्थ दर्शन करवाना है।
इस अवसर पर यात्रा पर जाने वाली संगत में खुशी का माहौल देखने को मिला। यात्रियों ने भगवंत सिंह मान सरकार के इस प्रयास की सराहना करते हुए कहा कि मुख्यमंत्री तीर्थ यात्रा आपसी भाईचारे और सांझी संस्कृति का संदेश देती है, जिससे हर वर्ग के लोगों को तीर्थ और ऐतिहासिक स्थलों के दर्शन का अवसर मिल रहा है।
इस अवसर पर गांव के सरपंच एवं पंचायत, यात्रा कोऑर्डिनेटर जसविंदर सिंह तथा गांववासी उपस्थित थे।
——00——
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਨਿੰਬੂਆਂ ਤੋਂ ਯਾਤਰੀਆਂ ਦੀ ਬੱਸ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਬੱਸ ਰਵਾਨਾ
ਅੰਮ੍ਰਿਤਸਰ ਦੀ ਤਿੰਨ ਦਿਨਾਂ ਯਾਤਰਾ ਦੌਰਾਨ ਯਾਤਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਿਰ, ਜਲ੍ਹਿਆਂਵਾਲਾ ਬਾਗ਼, ਭਗਵਾਨ ਵਾਲਮੀਕਿ ਤੀਰਥ ਸਥਾਨ ਅਤੇ ਵਾਹਗਾ ਸਰਹੱਦ ਤੇ ਜਾਣਗੇ
ਯਾਤਰੀਆਂ ਲਈ ਆਉਣ ਜਾਣ, ਰਹਿਣ-ਸਹਿਣ ਤੇ ਭੋਜਨ ਦਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ
ਮੁੱਖ ਮੰਤਰੀ ਤੀਰਥ ਯਾਤਰਾ ਆਪਸੀ ਭਾਈਚਾਰੇ ਤੇ ਸਾਂਝੀਵਾਲਤਾ ਦਾ ਸੁਨੇਹਾ : ਯਾਤਰੀ
ਡੇਰਾਬੱਸੀ(ਸਾਹਿਬਜ਼ਾਦਾ-ਅਜੀਤ-ਸਿੰਘ-ਨਗਰ)SANGHOL-TIMES/JATINDER-PAL-SINGH/08फरवरी,2026-
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਐਤਵਾਰ ਨੂੰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਨਿੰਬੂਆਂ ਤੋਂ ਯਾਤਰੀਆਂ ਦੀ ਬੱਸ ਧਾਰਮਿਕ ਅਤੇ ਇਤਿਹਾਸਿਕ ਸਥਾਨਾਂ ਅਤੇ ਦੇ ਦਰਸ਼ਨਾਂ ਰਵਾਨਾ ਕੀਤੀ ਗਈ।
ਉਨ੍ਹਾਂ ਇਸ ਮੌਕੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਵਾਸਤੇ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਯਾਤਰੀਆਂ ਲਈ ਆਉਣ ਜਾਣ, ਰਹਿਣ-ਸਹਿਣ ਤੇ ਖਾਣ-ਪੀਣ ਦਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ।
ਵਿਧਾਇਕ ਰੰਧਾਵਾ ਨੇ ਦੱਸਿਆ ਕਿ ਅੰਮ੍ਰਿਤਸਰ ਦੀ ਤਿੰਨ ਦਿਨਾਂ ਯਾਤਰਾ ਦੌਰਾਨ ਯਾਤਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਿਰ, ਜਲ੍ਹਿਆਂਵਾਲਾ ਬਾਗ਼, ਭਗਵਾਨ ਵਾਲਮੀਕਿ ਤੀਰਥ ਸਥਾਨ ਅਤੇ ਵਾਹਗਾ ਸਰਹੱਦ ਤੇ ਜਾਣਗੇ। ਉਨ੍ਹਾਂ ਕਿਹਾ ਕਿ ਯਾਤਰੀਆਂ ਲਈ ਸਮੁੱਚਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਬਿਲਕੁਲ ਮੁਫ਼ਤ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਯਾਤਰੀ ਨੂੰ ਕੋਈ ਅਸੁਵਿਧਾ ਨਾ ਹੋਵੇ। ਉਨ੍ਹਾਂ ਕਿਹਾ ਕਿ ਬਜ਼ੁਰਗ ਅਵਸਥਾ ਵਿਚ ਹੋਣ ਕਾਰਨ ਸ਼ਰਧਾਲੂ ਤੀਰਥ ਸਥਾਨਾਂ ਵਿਖੇ ਜਾਣ ਤੋਂ ਵਾਂਝੇ ਰਹਿ ਜਾਂਦੇ ਸਨ, ਇਸ ਕਰਕੇ ਪੰਜਾਬ ਸਰਕਾਰ ਵੱਲੋਂ ਇਕ ਚੰਗਾ ਉਪਰਾਲਾ ਕਰਦਿਆਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਚਲਾਈ ਗਈ ਹੈ।
ਉਨ੍ਹਾਂ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੀ ਸ਼ਰਧਾ ਅਤੇ ਆਸਥਾ ਨੂੰ ਦੇਖਦਿਆਂ ਇਹ ਲੋਕ ਹਿਤ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਜਿਹੀਆਂ ਲੋਕ ਭਲਾਈ ਸਕੀਮਾਂ ਰਾਹੀਂ ਹਰ ਵਰਗ ਤੱਕ ਸਹੂਲਤਾਂ ਪਹੁੰਚਾਈਆਂ ਜਾ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦਾ ਮੁੱਖ ਉਦੇਸ਼ ਵੱਡੀ ਉਮਰ ਦੇ ਲੋਕਾਂ ਅਤੇ ਸ਼ਰਧਾਲੂਆਂ ਨੂੰ ਆਸਾਨ, ਸੁਰੱਖਿਅਤ ਅਤੇ ਮੁਫ਼ਤ ਤੀਰਥ ਦਰਸ਼ਨ ਕਰਵਾਉਣਾ ਹੈ।
ਇਸ ਮੌਕੇ ਯਾਤਰਾ ‘ਤੇ ਜਾਣ ਵਾਲੀ ਸੰਗਤ ਵਿੱਚ ਪੂਰਾ ਖੁਸ਼ੀ ਦਾ ਮਾਹੌਲ ਸੀ। ਉਨ੍ਹਾਂ ਵੱਲੋਂ ਭਗਵੰਤ ਸਿੰਘ ਮਾਨ ਸਰਕਾਰ ਦੇ ਇਸ ਸੁਹਿਰਦ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਗਿਆ ਕਿ ਮੁੱਖ ਮੰਤਰੀ ਤੀਰਥ ਯਾਤਰਾ ਆਪਸੀ ਭਾਈਚਾਰੇ ਤੇ ਸਾਂਝੀਵਾਲਤਾ ਦਾ ਸੁਨੇਹਾ ਹੈ, ਜਿਸ ਨਾਲ ਹਰ ਵਰਗ ਦੇ ਲੋਕਾਂ ਨੂੰ ਸਾਰੇ ਤੀਰਥ ਅਤੇ ਇਤਿਹਾਸਕ ਸਥਾਨਾਂ ਦੇ ਦਰਸ਼ਨਾਂ ਦਾ ਅਵਸਰ ਮਿਲਿਆ ਹੈ।
ਇਸ ਮੌਕੇ ਪਿੰਡ ਦੇ ਸਰਪੰਚ ਤੇ ਪੰਚਾਇਤ, ਯਾਤਰਾ ਕੋਆਰਡੀਨੇਟਰ ਜਸਵਿੰਦਰ ਸਿੰਘ ਅਤੇ ਪਿੰਡ ਵਾਸੀ ਮੌਜੂਦ ਸਨ।
……..
