खरार में महिला उद्यमियों को सम्मानित किया गया
विधायक अनमोल गगन मान ने महिलाओं को प्रमाण पत्र और स्मृति चिन्ह देकर सम्मानित किया। अनमोल गगन मान ने कहा, “महिलाएं हीरे के समान हैं, बेहद मजबूत”:
खरड़/सांघोल-टाइम्स/जतिंदर-पाल-सिंह/06मार्च,2026: आज पंजाब राज्य ग्रामीण आजीविका मिशन, ग्रामीण विकास एवं पंचायत विभाग द्वारा “अपना बोरोबार, अपनी पहनिश” अभियान के तहत खरार में महिला उद्यमी मेले का आयोजन किया गया। इस अवसर पर खरड़ निर्वाचन क्षेत्र के विधायक अनमोल गगन मान ने विभिन्न क्षेत्रों में व्यवसाय कर रही महिलाओं को सम्मानित किया और उन्हें प्रमाण पत्र एवं स्मृति चिन्ह प्रदान किए। इस अवसर पर विधायक अनमोल गगन मान ने कहा कि महिलाएं हीरे के समान हैं और बेहद मजबूत हैं। उन्होंने कहा कि घर को जन्नत बनाना या नर्क बनाना भी एक औरत के हाथ में होता है, क्योंकि परिवार की मजबूत नींव औरत ही रखती है। उन्होंने कहा कि आज की औरतें हर क्षेत्र में अपनी काबिलियत साबित कर रही हैं और समाज के विकास में अहम भूमिका निभा रही हैं। उन्होंने बताया कि पंजाब सरकार महिलाओं को आत्मनिर्भर बनाने और उनके कारोबार को बढ़ावा देने के लिए कई योजनाएं चला रही है, जिससे उन्हें अपने पैरों पर खड़े होने का मौका मिल रहा है। इस दौरान विभिन्न स्वयं सहायता समूहों से जुड़ी महिलाओं को “पंजाब सरकार महिला उद्यमी सम्मान – 2026” के तहत सम्मान प्रमाण पत्र दिए गए। कार्यक्रम में बड़ी संख्या में महिलाएं और स्थानीय लोग मौजूद थे। मंच का संचालन अमनप्रीत कौर (सरपंच नांगल फैजगढ़) और जसप्रीत कौर (सरपंच झिंगरा कलां) ने किया। इस अवसर पर कश्मीर कौर (जिला अध्यक्ष महिला विंग), स्वर्णजीत कौर (जोन प्रभारी), हरप्रीत कौर (हेलक कोऑर्डिनेटर), अंजू चंदर (अध्यक्ष नगर परिषद खरड़), रूपिंदर कौर (बीडीपीओ कार्यालय), सरबजीत कौर, वंदना भारद्वाज, हरपाल कौर (बरोदी), हरमिंदर कौर (माजरा), दलजीत कौर (खिजराबाद), ममता रानी, सुखविंदर सिंह बिट्टू (चेयरमैन मार्केट कमेटी खरड़), विकास मोहन (पीए), रघवीर सिंह मोदी (ब्लॉक समिति) सदस्य), बलजीत सिंह (मीडिया प्रभारी) और कई अन्य नेता मौजूद थे।
—–00—–
ਖਰੜ ਵਿੱਚ ਮਹਿਲਾ ਉਦਮੀਆਂ ਦਾ ਸਨਮਾਨ,
ਵਿਧਾਇਕ ਅਨਮੋਲ ਗਗਨ ਮਾਨ ਨੇ ਮਹਿਲਾਵਾਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ
“ਮਹਿਲਾਵਾਂ ਹੀਰੇ ਵਰਗੀਆਂ ਹੁੰਦੀਆਂ ਨੇ, ਬਹੁਤ ਮਜ਼ਬੂਤ”: ਅਨਮੋਲ ਗਗਨ ਮਾਨ
ਖਰੜ/ਸੰਘੋਲ-ਟਾਇਮਸ/ਜਤਿੰਦਰ-ਪਾਲ-ਸਿੰਘ/06ਮਾਰਚ,2026:
ਅੱਜ ਖਰੜ ਵਿੱਚ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ, ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਪੰਜਾਬ ਵੱਲੋਂ “ਆਪਣਾ ਕਾਰੋਬਾਰ, ਆਪਣੀ ਪਹਿਚਾਣ” ਮੁਹਿੰਮ ਤਹਿਤ ਮਹਿਲਾ ਉਦਮੀ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਖਰੜ ਹਲਕੇ ਦੀ ਵਿਧਾਇਕ ਅਨਮੋਲ ਗਗਨ ਮਾਨ ਨੇ ਸ਼ਿਰਕਤ ਕਰਦੇ ਹੋਏ ਵੱਖ-ਵੱਖ ਖੇਤਰਾਂ ਵਿੱਚ ਕਾਰੋਬਾਰ ਕਰ ਰਹੀਆਂ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਭੇਟ ਕੀਤੇ।
ਇਸ ਮੌਕੇ ਵਿਧਾਇਕ ਅਨਮੋਲ ਗਗਨ ਮਾਨ ਨੇ ਕਿਹਾ ਕਿ ਮਹਿਲਾਵਾਂ ਹੀਰੇ ਵਰਗੀਆਂ ਹੁੰਦੀਆਂ ਹਨ ਅਤੇ ਬਹੁਤ ਮਜ਼ਬੂਤ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਘਰ ਨੂੰ ਸਵਰਗ ਬਣਾਉਣਾ ਜਾਂ ਨਰਕ ਬਣਾਉਣਾ ਵੀ ਮਹਿਲਾ ਦੇ ਹੱਥ ਵਿੱਚ ਹੁੰਦਾ ਹੈ ਕਿਉਂਕਿ ਮਹਿਲਾ ਪਰਿਵਾਰ ਦੀ ਮਜ਼ਬੂਤ ਨੀਂਹ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਮਹਿਲਾ ਹਰ ਖੇਤਰ ਵਿੱਚ ਆਪਣੀ ਕਾਬਲਿਯਤ ਸਾਬਤ ਕਰ ਰਹੀ ਹੈ ਅਤੇ ਸਮਾਜ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣ ਅਤੇ ਉਨ੍ਹਾਂ ਦੇ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਲਈ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਜਿਸ ਨਾਲ ਮਹਿਲਾਵਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਹੋਣ ਦਾ ਮੌਕਾ ਮਿਲ ਰਿਹਾ ਹੈ।
ਇਸ ਦੌਰਾਨ ਵੱਖ-ਵੱਖ ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਮਹਿਲਾਵਾਂ ਨੂੰ “ਪੰਜਾਬ ਸਰਕਾਰ ਮਹਿਲਾ ਉਦਮੀ ਸਨਮਾਨ – 2026” ਤਹਿਤ ਸਨਮਾਨ ਪੱਤਰ ਦਿੱਤੇ ਗਏ। ਸਮਾਗਮ ਵਿੱਚ ਕਈ ਮਹਿਲਾਵਾਂ ਅਤੇ ਸਥਾਨਕ ਲੋਕ ਵੱਡੀ ਗਿਣਤੀ ਵਿੱਚ ਮੌਜੂਦ ਰਹੇ।
ਮੰਚ ਸੰਚਾਲਨ ਅਮਨਪ੍ਰੀਤ ਕੌਰ (ਸਰਪੰਚ ਨੰਗਲ ਫੈਜ਼ਗੜ੍ਹ) ਅਤੇ ਜਸਪ੍ਰੀਤ ਕੌਰ (ਸਰਪੰਚ ਝਿੰਗੜਾ ਕਲਾਂ) ਵੱਲੋਂ ਕੀਤਾ ਗਿਆ।
ਇਸ ਮੌਕੇ ਕਸ਼ਮੀਰ ਕੌਰ (ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ), ਸਵਰਨਜੀਤ ਕੌਰ (ਜ਼ੋਨ ਇੰਚਾਰਜ), ਹਰਪ੍ਰੀਤ ਕੌਰ (ਹਲਕਾ ਕੋਆਰਡੀਨੇਟਰ), ਅੰਜੂ ਚੰਦਰ (ਪ੍ਰਧਾਨ ਨਗਰ ਕੌਂਸਲ ਖਰੜ), ਰੂਪਿੰਦਰ ਕੌਰ (ਬੀ ਡੀ ਪੀ ਓ ਦਫ਼ਤਰ), ਸਰਬਜੀਤ ਕੌਰ, ਵੰਦਨਾ ਭਾਰਦਵਾਜ, ਹਰਪਾਲ ਕੌਰ (ਬਰੋਦੀ), ਹਰਮਿੰਦਰ ਕੌਰ (ਮਾਜਰਾ), ਦਲਜੀਤ ਕੌਰ (ਖਿਜਰਾਬਾਦ), ਮਮਤਾ ਰਾਣੀ, ਸੁਖਵਿੰਦਰ ਸਿੰਘ ਬਿੱਟੂ (ਚੇਅਰਮੈਨ ਮਾਰਕੀਟ ਕਮੇਟੀ ਖਰੜ), ਵਿਕਾਸ ਮੋਹਨ (ਪੀ.ਏ.), ਰਘਵੀਰ ਸਿੰਘ ਮੋਦੀ (ਬਲਾਕ ਸਮਿਤੀ ਮੈਂਬਰ), ਬਲਜੀਤ ਸਿੰਘ (ਮੀਡੀਆ ਇੰਚਾਰਜ) ਅਤੇ ਅਨੇਕਾਂ ਆਗੂ ਮੌਜੂਦ ਸਨ।
